Friday, 07 June 2024

 

 

ਖ਼ਾਸ ਖਬਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਈ ਜੂਨ 1984 ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਚੰਡੀਗੜ੍ਹ ਵਿਖੇ ਨਿਰੰਕਾਰੀ ਬਾਲ ਸਮਾਗਮ ਦਾ ਆਯੋਜਨ ਸੰਤ ਨਿਰੰਕਾਰੀ ਸਤਿਸੰਗ ਭਵਨ ਸੈਕਟਰ 15 ਡੀ ਵਿੱਚ ਕੀਤਾ ਗਿਆ ਸੰਭਾਵੀ ਹੜ੍ਹਾਂ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣ : ਰਾਜੇਸ਼ ਧੀਮਾਨ ਬਿਜਲੀ ਬੋਰਡ ਦਾ ਲਾਈਨਮੈਨ 5,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਮਾਨਸੂਨ ਤੋਂ ਪਹਿਲਾਂ ਹੜਾਂ ਤੋਂ ਬਚਾਅ ਲਈ ਡੀ.ਸੀ. ਡਾ. ਪ੍ਰੀਤੀ ਯਾਦਵ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪ੍ਰਬੰਧ ਮੁਕੰਮਲ ਕਰਨ ਦੀ ਕੀਤੀ ਹਦਾਇਤ ਪ੍ਰਸ਼ਾਸਨ ਵੱਲੋਂ 'ਵੇਕ ਅੱਪ ਲੁਧਿਆਣਾ - ਐਨ ਏਜੰਡਾ ਫਾਰ ਐਨਵਾਇਰਨਮੈਂਟ' ਦਾ ਆਗਾਜ਼ ਵਧੀਕ ਡਿਪਟੀ ਕਮਿਸ਼ਨਰ ਅਤੇ ਸਹਾਇਕ ਕਮਿਸ਼ਨਰ ਵੱਲੋਂ ਲੁਧਿਆਣਾ ਲਈ ਮਾਈਕਰੋ ਫੋਰੈਸਟ ਪ੍ਰੋਜੈਕਟ ਦਾ ਉਦਘਾਟਨ ਡਾ.ਐੱਸ.ਪੀ. ਸਿੰਘ ਉਬਰਾਏ ਵੱਲੋਂ ਕਰਤਾਰਪੁਰ ਲਾਂਘਾ ਟਰਮੀਨਲ ਵਿਖੇ ਕਮਰਸ਼ੀਅਲ ਆਰ.ਓ. ਸਥਾਪਿਤ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਹਾੜੇ ਦੀ 450ਵੀਂ ਸ਼ਤਾਬਦੀ ਸਬੰਧੀ 13 ਤੋਂ 18 ਸਤੰਬਰ ਤੱਕ ਹੋਣਗੇ ਸਮਾਗਮ- ਭਾਈ ਮਹਿਤਾ ਜੂਨ 1984 ਘੱਲੂਘਾਰੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 91 ਅਧਿਕਾਰੀਆਂ/ਕਰਮਚਾਰੀਆਂ ਦਾ ਸਨਮਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਨੌਜਵਾਨਾਂ ਨੂੰ ਹਰਿਆ ਭਰਿਆ ਅਤੇ ਸਵੱਛ ਲੁਧਿਆਣਾ ਲਈ 'ਗਰੀਨ ਵਾਰੀਅਰਜ' ਬਣਨ ਦੀ ਅਪੀਲ ਸਿਹਤ ਵਿਭਾਗ ਨੇ ਬੂਟੇ ਲਗਾ ਕੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ ਫੋਰਟਿਸ ਹਸਪਤਾਲ ਲੁਧਿਆਣਾ ਅਤੇ ਕਲੀਨ ਏਅਰ ਪੰਜਾਬ ਨੇ ਹਰਿਆਵਲ ਪਹਿਲਕਦਮੀਆਂ ਨਾਲ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਗੁਰਜੀਤ ਸਿੰਘ ਔਜਲਾ ਨੇ ਸ਼੍ਰੀ ਦੁਰਗਿਆਣਾ ਮੰਦਰ ਅਤੇ ਸ਼੍ਰੀ ਰਾਮਤੀਰਥ ਵਿਖੇ ਮੱਥਾ ਟੇਕਿਆ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਕੱਢੀ ਸਾਈਕਲ ਰੈਲ਼ੀ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੌਦਾ ਲਗਾ ਕੇ ਵਾਤਾਵਰਣ ਨੂੰ ਹਰਿਆ- ਭਰਿਆ ਬਣਾਉਣ ਦਾ ਦਿੱਤਾ ਸੁਨੇਹਾ ਸਿਹਤਮੰਦ ਸਰੀਰ ਲਈ ਵਾਤਾਵਰਣ ਨੂੰ ਸ਼ੁੱਧ ਰੱਖਣਾ ਸਮੇਂ ਦੀ ਮੁੱਖ ਲੋੜ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਐਲਪੀਯੂ ਨੇ ਕਲਾ ਸੰਗਮ ਸਾਲਾਨਾ ਕਲਾ ਪ੍ਰਦਰਸ਼ਨੀ ਅਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਦੀ ਗਿਣਤੀ ਪ੍ਰਕਿਰਿਆ ਸ਼ਾਤੀਪੂਰਣ ਢੰਗ ਨਾਲ ਮੁਕੰਮਲ

 

ਪੰਜਾਬ ਸਰਕਾਰ ਨੇ ਬਾਗਵਾਨੀ ਨੂੰ ਪ੍ਰਫੁੱਲਤ ਕਰਨ ਦੇ ਵਿਸ਼ੇਸ਼ ਉਪਰਾਲੇ ਕੀਤੇ : ਐਨ ਕੇ ਸ਼ਰਮਾ

ਜੇ. ਐਲ. ਪੀ. ਐਲ. ਫਲਾਵਰ ਸ਼ੌਅ ਦਾ ਕੀਤਾ ਉਦਘਾਟਨ

ਮੁੱਖ ਸੰਸਦੀ ਸਕੱਤਰ ਐਨ.ਕੇ .ਸ਼ਰਮਾ , ਰੀਅਲ ਅਸਟੇਟ ਕੰਪਨੀ ਜਨਤਾ ਲੈਂਡ ਪ੍ਰੋਮੋਟਰਜ਼ ਲਿਮਟਿਡ ਵੱਲੋਂ ਐਸ.ਏ.ਐਸ ਨਗਰ ਵਿਖੇ ਲਗਾਏ ਜੇ ਐਲ ਪੀ ਐਲ ਫਲਾਵਰ ਸ਼ੌਅ ਦਾ ਉਦਘਾਟਨ ਕਰਦੇ ਹੋਏ।

Web Admin

Web Admin

5 ਦਰਿਆ ਨਿਊਜ਼

ਐਸ.ਏ.ਐਸ ਨਗਰ (ਮੁਹਾਲੀ) , 01 Mar 2014

ਪੰਜਾਬ ਸਰਕਾਰ ਨੇ ਸੂਬੇ ਵਿਚ ਬਾਗਵਾਨੀ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ ਜਿਸਦੀ ਬਦੌਲਤ ਸੂਬੇ ਵਿਚ ਲੋਕਾਂ ਦਾ ਰੁਝਾਨ ਬਾਗਵਾਨੀ ਵਾਲੇ ਪਾਸੇ ਕਰਨ ਵਿਚ ਸਫਲਤਾ ਪ੍ਰਾਪਤ ਹੋਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਉਦਯੋਗ ਤੇ ਵਣਜ ਐਨ ਕੇ ਸ਼ਰਮਾ ਨੇ ਕੀਤਾ ਹੈ।ਅੱਜ ਇਥੇ ਰੀਅਲ ਅਸਟੇਟ ਕੰਪਨੀ ਜਨਤਾ ਲੈਂਡ ਪ੍ਰੋਮੋਟਰਜ਼ ਲਿਮਟਿਡ ਵੱਲੋਂ ਲਗਾਏ ਜੇ ਐਲ ਪੀ ਐਲ ਫਲਾਵਰ ਸ਼ੌਅ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਰਮਾ  ਨੇ ਕਿਹਾ ਕਿ ਫੁੱਲਾਂ ਦੀ ਪ੍ਰਦਰਸ਼ਨੀ ਲਗਾਉਣਾ ਇਕ ਚੰਗਾ ਉਪਰਾਲਾ ਹੈ ਜਿਸ ਨਾਲ ਲੋਕਾਂ ਨੂੰ ਕੁਦਰਤ ਨਾਲ ਜੁੜਨ ਦੀ ਪ੍ਰੇਰਨਾ ਮਿਲਦੀ ਹੈ। ਉਹਨਾਂ ਕਿਹਾ ਕਿ ਸ਼ੌਅ ਦੌਰਾਨ ਹੀ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਦੇ ਨਾਲ ਨਾਲ ਦੇਸ਼ ਦੇ ਹੋਰਨਾ ਭਾਗਾਂ ਦੇ ਸਭਿਆਚਾਰ ਨਾਲ ਸਬੰਧਤ ਲੋਕ ਨਾਚ ਦੀ ਪੇਸ਼ਕਾਰੀ ਵੀ ਸ਼ਲਾਘਾਯੋਗ ਕਦਮ ਹੈ। ਉਹਨਾਂ ਨੇ ਅਜਿਹੇ ਸ਼ੌਅ ਨੂੰ ਹਰ ਵਰ੍ਹੇ ਆਯੋਜਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਇਸ ਮੌਕੇ ਜੇ. ਐਲ. ਪੀ. ਐਲ ਦੇ ਮੁਖੀ ਸ੍ਰੀ ਕੁਲਵੰਤ ਸਿੰਘ ਨੇ ਆਖਿਆ ਕਿ ਕੰਪਨੀ ਵੱਲੋਂ ਚੰਡੀਗੜ੍ਹ ਤੇ ਪੰਚਕੁਲ ਵਿਖੇ ਲਗਾਏ ਜਾਂਦੇ ਫਲਾਵਰ ਸ਼ੌਅ ਦੀ ਤਰਜ਼ 'ਤੇ ਅਜਿਹਾ ਸ਼ੌਅ ਪਹਿਲੀ ਵਾਰ ਆਯੋਜਿਤ ਕੀਤਾ ਗਿਆ ਹੈ ਅਤੇ ਕੰਪਨੀ ਹੁਣ ਇਸਨੂੰ ਹਰ ਵਰ੍ਹੇ ਆਯੋਜਿਤ ਕਰੇਗੀ। 

ਇਸ ਸ਼ੌਅ ਵਿਚ ਪੰਜਾਬੀ ਢੋਲ 'ਤੇ ਭੰਗੜੇ ਦੀ ਪੇਸ਼ਕਾਰੀ ਤੇ ਹੋਰ ਲੋਕ ਨਾਚ ਦੀ ਪੇਸ਼ਕਾਰੀ ਵੀ ਕੀਤੀ ਗਈ। ਸ਼ੌਅ  ਵਿਚ ਫਲਾਵਰ ਅਰੇਂਜਮੈਂਟ, ਕਟ ਫਲਾਵਰ (ਐਮਚਿਓਰ) ਅਤੇ ਕਟ ਫਲਾਵਰ (ਸਰਕਾਰੀ, ਨੀਮ ਸਰਕਾਰੀ ਸੰਸਥਾਵਾਂ ਤੇ ਪ੍ਰਾਈਵੇਟ ਨਰਸਰੀ ਲਈ)  ਆਦਿ ਵਰਗਾਂ ਵਿਚ ਫੁੱਲਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਇਸ ਮੌਕੇ ਬੇਬੀ ਸ਼ੌਅ ਵੀ ਆਯੋਜਿਤ ਕੀਤਾ ਗਿਆ ਤੇ ਫੋਟੋਗ੍ਰਾਫੀ, ਪੇਂਟਿੰਗ ਤੇ ਰੰਗੋਲੀ ਮੁਕਾਬਲਾ ਵੀ ਕਰਵਾਇਆ ਗਿਆ। ਸ਼ੌਅ ਦੌਰਾਨ ਹੋਏ ਮੁਕਾਬਲਿਆਂ ਦੇ ਨਤੀਜਿਆਂ ਵਿਚ ਕਲਾਸ ਡੀ ਫਲਾਵਰ ਪਲਾਂਟ ਗਮਲਿਆਂ ਵਿਚ ਉਗਾਏ ਪੌਦਿਆਂ ਲਈ ਫੇਜ਼ 7 ਮੁਹਾਲੀ ਦੀ ਅਵਿਨਾਸ਼ ਕੌਰ ਨੇ 10 ਪੁਰਸਕਾਰ ਜਿੱਤੇ, ਪ੍ਰਿੰਸੀਪਲ ਐਸ. ਜੀ. ਜੀ. ਐਸ ਕਾਲਜ ਸੈਕਟਰ 26 ਨੇ 8, ਹਰੀਸ਼ਵਰ ਸ਼ਰਮਾ ਸੈਕਟਰ 28 ਡੀ ਨੇ 4, ਸ੍ਰੀ ਰਾਮ ਰਾਜ ਮਾਲੀ ਧਨਾਸ ਚੰਡੀਗੜ੍ਹ ਨੇ 3, ਸੁਖਵਿੰਦਰ ਸਿੰਘ ਮਜਾਤੜੀ, ਮੁਹਾਲੀ ਨੇ 4 ਅਤੇ ਥਾਪਰ ਯੂਨੀਵਰਸਿਟੀ, ਐਲ ਐਮ ਟੀ, ਡੇਰਾਬਸੀ ਨੇ 3 ਪੁਰਸਕਾਰ ਜਿੱਤੇ।ਈ ਕਲਾਸ ਵਿਚ ਪੀ ਜੀ ਆਈ ਚੰਡੀਗੜ੍ਹ ਨੇ 28, ਥਾਪਰ ਯੂਨੀਵਰਸਿਟੀ ਐਲ ਐਮ ਟੀ ਡੇਰਾਬਸੀ ਨੇ 3, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 3, ਸਮਾਲ ਵੰਡਰ ਸਕੂਲ ਨੇ 1, ਸ਼ਿਵਾਲਿਕ ਨਰਸਰੀ, ਖੁੱਡਾ ਅਲੀਸ਼ੇਰ ਚੰਡੀਗੜ੍ਹ ਨੇ 6 ਜਦਕਿ ਰਾਣੀ ਸ਼ਰਮਾ ਸੈਕਟਰ 38 ਡੀ ਚੰਡੀਗੜ੍ਹ ਤੇ ਓਮ ਪ੍ਰਕਾਸ਼ ਮਨੌਲੀ ਨੇ ਇਕ-ਇਕ ਪੁਰਸਕਾਰ ਜਿੱਤਿਆ। ਸ਼ੌਅ ਵਾਸਤੇ ਜੱਜਾਂ ਵਜੋਂ ਭੂਮਿਕਾ ਗਿਆਨ ਚੰਦ ਸੇਵਾ ਮੁਕਤ ਐਸ. ਈ. ਪੀ ਡਬਲਿਊ ਡੀ ਬਾਗਵਾਨੀ, ਰਘੂਬੀਰ ਸਿੰਘ ਕਾਰਜਕਾਰਨੀ ਇੰਜੀਨੀਅਰ ਬਾਗਵਾਨੀ ਐਮ ਸੀ ਚੰਡਗੜ੍ਹ ਤੇ ਡਾ ਜਸਬੀਰ ਸਿੰਘ ਵਜ਼ੀਰ ਪ੍ਰੋਫੈਸਰ ਬਾਗਵਾਨੀ ਯੂਨੀਵਰਸਿਟੀ ਸੋਲਨ ਨੇ ਨਿਭਾਈ।  ਇਸ ਮੌਕੇ ਅਸ਼ਵਨੀ ਸੰਭਾਲਕੀ, ਕ੍ਰਿਸ਼ਨਪਾਲ ਸ਼ਰਮਾ, ਸਤਬੀਰ ਸਿੰਘ ਤੇ ਕੰਪਨੀ ਦੇ ਹੋਰ ਅਧਿਕਾਰੀ ਮੌਜੂਦ ਸਨ। 

 

Tags: Nk Sharma , KULWANT SINGH MOHALI

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD