ਅੱਜ ਇੱਕ ਵਿਸ਼ੇਸ ਦੌਰਾਨ ਜ਼ਿਲਾ ਯੋਜਨਾ ਕਮੇਟੀ ਦੀ ਚੇਅਰਪਰਸਨ , ਸ੍ਰਅਕਾਲੀ ਦਲ ( ਇਸਤਰੀ ਵਿੰਗ ) ਦੇ ਕੌਮੀ ਜਨਰਲ ਸਕੱਤਰ ਅਤੇ ਜਿਲਾ ਇੰਚਾਰਜ ਅਜੀਤਗੜ੍ਹ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਪਿੰਡ ਸੋਹਾਣਾ ਦੀਆਂ ਗਲੀਆਂ-ਨਾਲੀਆਂ ਅਤੇ ਹੋਰ ਵਿਕਾਸ ਕਾਰਜਾਂ ਲਈ 6.43 ਕਰੋੜ ਮਨਜ਼ੂਰ ਹੋਣ ਉਪਰੰਤ ਆਪਣੇ ਕਰ ਕਮਲਾਂ ਨਾਲ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਬੀਬੀ ਰਾਮੂੰਵਾਲੀਆ ਨੇ ਪਿੰਡ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਵੱਡੀ ਰਕਮ ਦੇ ਜ਼ਾਰੀ ਹੋਣ ਨਾਲ ਪਿੰਡ ਸੋਹਾਣਾ ਵਿਖੇ ਮਿਆਰੀ ਜ਼ਰੂਰਤਾਂ ਜਿਵੇਂ ਪੀਣ ਵਾਲਾ ਪਾਣੀ, ਸੀਵਰੇਜ, ਸਟਰੀਟ ਲਾਈਟਾਂ ਅਤੇ ਕਈ ਹੋਰ ਇਸ ਤਰ੍ਹਾਂ ਦੇ ਕੰਮ ਤੇਜ਼ੀ ਨਾਲ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ।
ਬੀਬੀ ਰਾਮੂੰਵਾਲੀਆ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਕੁਝ ਸਮੇਂ ਵਿੱਚ ਪਿੰਡ ਸੋਹਾਣਾ ਕੋਲ ਸ਼ਹਿਰ ਦੀ ਤਰਜ ਤੇ ਆਪਣਾ ਕਮਿਊਨਿਟੀ ਸੈਂਟਰ, ਪਾਰਕ , ਵੀ ਪ੍ਰਦਾਨ ਕੀਤੇ ਜਾਣਗੇ।
ਇਸ ਮੌਕੇ ਵਿਸ਼ੇਸ ਮਹਿਮਾਨ ਦੇ ਤੌਰ ਤੇ ਪੁੱਜੇ ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ ਨੇ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਸਰਕਾਰ ਨੂੰ ਵਿਕਾਸ ਦੇ ਨਾਮ ਵੋਟ ਦਿਓ। ਇਸ ਮੌਕੇ ਸ:ਪਰਵਿੰਦਰ ਸਿੰਘ ਸੋਹਾਣਾ ਨੇ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਦਾ ਇਸ ਵਿਸ਼ੇਸ ਯਤਨ ਦਾ, ਵਿਸ਼ੇਸ ਮਹਿਮਾਨ ਪ੍ਰੌ:ਪ੍ਰੇਮ ਸਿੰਘ ਚੰਦੂਮਾਜਰਾ ਅਤੇ ਇਕੱਠੀ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਲਾਂਡਰਾਂ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ, ਪਰਵਿੰਦਰ ਸਿੰਘ ਸੋਹਾਣਾ ਜ਼ਿਲਾ ਪਰਿਸ਼ਦ ਮੈਂਬਰ, ਰੇਸ਼ਮ ਸਿੰਘ ਚੇਅਰਮੈਨ ਬਲਾਕ ਸੰਮਤੀ ਖਰੜ, ਬੀਬੀ ਕੁਲਦੀਪ ਕੌਰ ਕੰਗ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ( ਇਸਤਰੀ ਵਿੰਗ ), ਸੁਰਿੰਦਰ ਸਿੰਘ ਸੋਹਾਣਾ ਬਲਾਕ ਸੰਮਤੀ ਮੈਂਬਰ ਸੋਹਾਣਾ, ਅਮਨਿੰਦਰ ਸਿੰਘ ਸਫੀਪੁਰ, ਮਨਜੀਤ ਕੌਰ ਸਰਪੰਚ ਸੋਹਾਣਾ, ਪ੍ਰੇਮ ਸਿੰਘ ਨੰਬਰਦਾਰ, ਹਰਸੰਗਤ ਸਿੰਘ ਨੰਬਰਦਾਰ, ਹਰਮਨਜੀਤ ਸਿੰਘ ਨੰਬਰਦਾਰ , ਲਾਭ ਸਿੰਘ ਸਾਬਕਾ ਪ੍ਰਧਾਨ ਗੁ:ਸਿੰਘ ਸਹੀਦਾਂ, ਹਰਜੀਤ ਸਿੰਘ ਮਾਨ ਪ੍ਰਧਾਨ ਕੋ:ਆ:ਸੋਸਾਇਟੀ ਸੋਹਾਣਾ, ਕਾਕਾ ਸਿੰਘ , ਮਧੂਬਾਲਾ, ਸੁਰੇਸ਼ ਕੁਮਾਰ, ਅਸ਼ਵਨੀ ਕੁਮਾਰ, ਪੂਨਮ, ਰਾਜ ਰਾਣੀ, ਆਦਿ ਮੌਕੇ ਤੇ ਹਾਜ਼ਿਰ ਸਨ।