Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਪਾਵਰਕੌਮ ਤਹਿਸ਼ੁਦਾ ਮਾਪਦੰਡਾਂ ਮੁਤਾਬਕ ਬਿਜਲੀ ਸਪਲਾਈ ਦੇਵੇ ਅਤੇ ਖਪਤਕਾਰਾਂ ਨੂੰ ਮੁਆਵਜਾ ਤੁਰੰਤ ਅਦਾ ਕਰੇ- ਸੁੱਖਮਿੰਦਰਪਾਲ ਸਿੰਘ ਗਰੇਵਾਲ

Web Admin

Web Admin

5 ਦਰਿਆ ਨਿਊਜ਼

ਲੁਧਿਆਣਾ , 16 Feb 2014

Last updated on: Feb 16, 2014, 00:00 IST

ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਸਾਬਕਾ ਉੱਪ-ਚੇਅਰਮੈਨ, ਐਡਵੋਕੇਟ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦੱਲ ਅਤੇ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਦੇਸ਼ ਅਤੇ ਵਦੇਸ਼ ਤੋਂ ਵੱਡੇ ਵੱਡੇ ਉਦਯੋਗਿਕ ਘਰਾਣੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਚਾਹਵਾਨ ਹਨ। ਉੱਨ੍ਹਾਂ ਕਿਹਾ ਕਿ ਇਸਦਾ ਸਿਹਰਾ ਸ੍ਰ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ੍ਰ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦੱਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਸ਼੍ਰੀ ਕਮਲ ਸ਼ਰਮਾਂ ਪ੍ਰਦੇਸ਼ ਭਾਜਪਾ ਪ੍ਰਧਾਨ ਨੂੰ ਜਾਂਦਾ ਹੈ ਜਿਨ੍ਹਾਂ ਦੇ ਯਤਨਾਂ ਸੱਦਕਾ ਨਿਵੇਸ਼ੀਆਂ ਨੇ ਪੰਜਾਬ ਵੱਲ ਰੁੱਖ ਮੋੜਿਆ ਹੈ। ਗਰੇਵਾਲ ਨੇ ਕਿਹਾ ਪਰ ਸਰਕਾਰ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਧਿਆਨ ਕਰਨਾ ਪਏਗਾ ਤਾਂ ਜੋ ਕਿ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਉਪਭੋਗਤਾਵਾਂ ਨੂੰ ਚੰਗੀਆਂ ਸੇਵਾਵਾਂ ਦਿੱਤੀਆਂ ਜਾ ਸਕਣ।  ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ) ਵੱਲੋਂ ਦਿੱਤੇ ਮਾਪਦੰਡਾ ਤੋਂ ਵੀ ਥੱਲੇ ਹੱਦ ਦਰਜੇ ਦੀਆਂ ਮਾੜੀਆਂ ਸੇਵਾਵਾ ਦੇ ਕੇ ਪਾਵਰਕੌਮ (ਪੀ.ਐਸ.ਪੀ.ਸੀ.ਐਲ) ਵੱਲੋਂ ਸਰਕਾਰ ਤੇ ਖਪਤਕਾਰਾਂ ਨਾਲ ਵੱਡੇ ਪੱਧਰ ਤੇ ਧੋਖਾ ਅਤੇ ਬੇਈਮਾਨੀਂ ਕੀਤੀ ਜਾ ਰਹੀ ਹੈ। ਪਾਵਰਕੌਮ ਲਿਖਤੀ ਸ਼ਰਤਾਂ ਮੁਤਾਬਕ ਖੱਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਤੇ ਬਿਜਲੀ ਫੇਲ ਹੋਣ ਤੇ ਮੁਆਵਜਾ ਨਹੀਂ ਦੇ ਰਿਹਾ, ਇਸ ਸਬੰਧੀ ਜਾਣਕਾਰੀ ਆਮ ਲੋਕਾਂ ਨੂੰ ਨਹੀਂ ਹੈ। ਗਰੇਵਾਲ ਨੇ ਕਿਹਾ ਕਿ ਮਿਆਰੀ ਸਪਲਾਈ ਲਈ ਆਪਣੇ ਸਪਲਾਈ ਕੋਡ ਵਿੱਚ ਪੀ.ਐਸ.ਈ.ਆਰ.ਸੀ ਲਿਖਤੀ ਤੌਰ ਤੇ ਸਪੱਸ਼ਟ ਹੈ ਕਿ ਖੱਪਤਕਾਰਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨਿਧਾਰਤ ਸਮੇਂ ਵਿੱਚ ਠੀਕ ਕਰਦੇ ਹੋਏ ਵਧੀਆ ਸੇਵਾਵਾਂ ਦਿੱਤੀਆਂ ਜਾਣਾ ਜਰੂਰੀ ਹੈ, ਜਿਵੇਂ ਕਿ ਫਿਊਜ਼ ਉੱਡਣ ਤੋਂ ਬਾਦ ਲਗਾਉਣ ਦਾ ਸਮਾਂ, ਲਾਈਨ ਬ੍ਰੇਕ ਡਾਊਨ ਹੋਣ, ਅੰਡਰਗਰਾਊਂਡ ਕੇਬਲ ਤਾਰ ਬ੍ਰੇਕ ਡਾਊਨ ਹੋਣ, ਟਰਾਂਸਫਾਰਮਰ ਤੋਂ ਬਿਜਲੀ ਸਪਲਾਈ ਫੇਲ ਹੋਣ, ਟਰਾਂਸਫਾਰਮਰ ਫੇਲ ਹੋਣ, ਸਟ੍ਰੀਟ ਲਾਈਟਾਂ ਦੇ ਫੇਲ ਹੋਣ, ਸਮੇਂ ਤੋਂ ਵੱਧ ਸਮਾਂ ਸਪਲਾਈ ਬੰਦ ਹੋਣ, ਬਿਜਲੀ ਦਾ ਇੱਕ ਸਾਰ ਨਾ ਚੱਲਦੇ ਹੋਏ ਝਮੱਕੇ ਮਾਰਨੇਂ, ਮੀਟਰ ਸਬੰਧੀ ਕੰਪਲੇਟਾਂ, ਨਵੇਂ ਕੁਨੈਕਸ਼ਨ ਜਾਰੀ ਕਰਨ ਦਾ ਸਮਾਂ, ਲਾਈਨ ਬਦਲੀ ਕਰਕੇ ਦੂਸਰੀ ਲਾਈਨ ਤੋਂ ਬਿਜਲੀ ਚਾਲੂ ਕਰਨ ਦਾ ਸਮਾਂ, ਬਿਜਲੀ ਮੀਟਰ ਸ਼ਿੱਫਟ ਕਰਨ ਤੇ ਉਸਨੂੰ ਚਾਲੂ ਕਰਨ ਦਾ ਸਮਾਂ, ਹੋਰ ਸਰਵਿਸਾਂ, ਫੁੱਟਕਲ ਸ਼ਕਾਇਤਾਂ ਅਤੇ ਖਪਤਕਾਰਾਂ ਦੇ ਬਿਲਾਂ ਸਬੰਧੀ ਸ਼ਕਇਤਾਂ, ਬਿਜਲੀ ਦੀ ਮੁੜ ਬਹਾਲੀ ਆਦਿ ਨੂੰ ਸਮੇਂ ਅਨੁਸਾਰ ਨਿਯਮਬੱਧ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਪੰਜਾਬ ਸਰਕਾਰ ਨਾਲ ਹੋਏ ਰੈਗੂਲੇਸ਼ਨ ਉੱਪਰ ਖਰਾ ਨਹੀਂ ਉੱਤਰ ਰਿਹਾ ਅਤੇ ਮਾਪਦੰਡਾਂ ਤੋਂ ਪਰ੍ਹੇ ਝੂਠੇ ਅੰਕੜੇ ਪੀ.ਐਸ.ਈ.ਆਰ.ਸੀ ਨੂੰ ਦੇ ਕੇ ਆਪਣੀ ਜੁਆਬਦੇਹੀ ਅਤੇ ਲੋਕਾਂ ਨੂੰ ਮੁਆਵਜ਼ੇ ਦੇਣ ਤੋਂ ਬੱਚ ਰਿਹਾ ਹੈ।

ਗਰੇਵਾਲ ਨੇ ਦੱਸਿਆ ਕਿ ਪੀ.ਐਸ.ਪੀ.ਸੀ ਐਲ ਵੱਲੋਂ ਖੱਪਤਕਾਰਾਂ ਨੂੰ ਮੁਆਵਜਾ ਦੇਣ ਲਈ ਬਿਜਲੀ ਸਬੰਧੀ ਸ਼ਕਾਇਤਾਂ ਦੇ ਵੇਰਵੇ ਰੱਖਣੇ ਜਰੂਰੀ ਹਨ। ਉਨ੍ਹਾ ਦੱਸਿਆ ਕਿ ਚਾਹੇ ਇਹ ਜੁਬਾਨੀਂ ਸ਼ਕਾਇਤਾਂ ਹੋਣ, ਚਾਹੇ ਟੈਲੀਫੋਨ ਰਾਹੀਂ ਜਾਣਕਾਰੀ ਅਧਾਰਤ ਜਾਂ ਰਜਿਸਟਰ ਵਿਚ ਲਿਖਤੀ ਸ਼ਕਾਇਤਾਂ ਹੋਣ, ਉਸ ਬੰਦ ਸਪਲਾਈ ਅਤੇ ਵਿਘਨ ਸਬੰਧੀ ਪੀ.ਐਸ.ਪੀ.ਸੀ ਐਲ ਨੂੰ ਵੇਰਵੇ ਰੱਖਣੇ ਜਰੂਰੀ ਹਨ। ਜਿਸ ਅਧਾਰ ਤੇ ਉਸਨੇ ਖੱਪਤਕਾਰ ਨੂੰ ਮੁਆਵਜਾ ਦੇਣਾ ਹੈ। ਗਰੇਵਾਲ ਨੇ ਕਿਹਾ ਕਿ ਪੀ.ਐਸ.ਪੀ.ਸੀ ਐਲ ਲਈ ਬਿਜਲੀ ਦੀ ਸ਼ਕਾਇਤ ਅਤੇ ਨੁਕਸ ਦੂਰ ਕਰਕੇ ਸਪਲਾਈ ਮੁੜ ਚਾਲੂ ਕਰਨ ਦਾ ਸਮਾਂ ਵੀ ਨਿਸਚੱਤ ਕੀਤਾ ਹੋਇਆ ਹੈ। ਗਰੇਵਾਲ ਨੇ ਕਿਹਾ ਕਿ ਮਾਪਦੰਡ ਮੁਤਾਬਕ ਜੇਕਰ ਕਿਸੇ ਖਪਤਕਾਰ ਦਾ ਫਿਊਜ਼ ਵੀ ਉੱੜਦਾ ਹੈ ਤਾਂ ਉਹ ਚਾਹੇ ਪੇਂਡੂ ਖੇਤਰ ਹੋਵੇ, ਚਾਹੇ ਸ਼ਹਿਰੀ ਉਹ ੪ ਘੰਟੇ ਵਿੱਚ ਵਿੱਚ ਲਗਾਕੇ ਸਪਲਾਈ ਚਾਲੂ ਕਰਨੀਂ ਹੁੰਦੀ ਹੈ। ਜੇਕਰ ਮਿਥੇ ਸਮੇਂ ਵਿੱਚ ਸਪਲਾਈ ਨਹੀਂ ਚਾਲੂ ਹੁੰਦੀ ਤਾਂ ਸ਼ਰਤਾਂ ਅਧੀਨ ਪੀ.ਐਸ.ਪੀ.ਸੀ ਐਲ ਖੱਪਤਕਾਰਾਂ ਨੂੰ ਮੁਆਵਜੇ ਵਜੋਂ ਰਕਮ ਦੀ ਅਦਾਇਗੀ ਕਰਨੀ ਪਏਗੀ ਜੋ ਕਿ ਪਏ ਨੁੱਕਸ ਮੁਤਾਬਕ ੫੦ ਰੁਪਏ ਤੋਂ ਲੈ ਕੇ ੫੦੦੦ ਰੁਪਏ ਦੇ ਹਿਸਾਬ ਨਾਲ ਦੇਣੀ ਸ਼ਰਤਾਂ ਵਿੱਚ ਨਿਯਤ ਕੀਤੀ ਹੋਈ ਹੈ। ਉਨ੍ਹਾ ਕਿਹਾ ਕਿ ਇਹ ਰਕਮ ਪੀ.ਐਸ.ਪੀ.ਸੀ ਐਲ ਨੇ ਖੱਪਤਕਾਰਾਂ ਨੂੰ ਉਸਦੇ ਬਿੱਲ ਵਿਚ ਅਡਜੱਸਟ ਕਰਕੇ ਵਾਪਿਸ ਕੀਤੀ ਜਾਣੀ ਹੁੰਦੀ ਹੈ, ਜੋ ਕਿ ਸਪਲਾਈ ਕੋਡ ਦੇ ਸਫਾ ਨੰਬਰ ੫੮,੫੯ ਤੇ ੬੦ ਵਿਚ ਲਿਖਿਆ ਹੈ। 

ਗਰੇਵਾਲ ਨੇ ਸਪੱਸ਼ਟ ਕੀਤਾ ਕਿ ਪਰ ਇਹ ਮੁਆਵਜੇ ਦੇ ਪੈਸੇ ਪੀ.ਐਸ.ਪੀ.ਸੀ ਐਲ ਨੇ ਅਜੇ ਤੱਕ ਆਪਣੇ ਕਿਸੇ ਵੀ ਖੱਪਤਕਾਰ ਨੂੰ ਨਹੀਂ ਦਿੱਤਾ ਜੋ ਕਿ ਇਕ ਅਤਿ ਵੱਡਾ ਘੁਟਾਲਾ ਹੈ। ਉਨ੍ਹਾਂ ਕਿਹਾ ਕਿ ਮੁਆਵਜਾ ਦੇਣ ਤੋਂ ਬੱਚਣ ਲਈ ਆਪਣੀ ਏ.ਏ.ਆਰ ਸਲਾਨਾ ਰਿਪੋਰਟ ਪਾਵਰਕੌਮ ਨੇ ਜੋ ਰਿਪੋਰਟ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਸੌਂਪੀ ਗਈ ਹੈ ਉਸ ਵਿੱਚ ਸਾਲ ਭਰ ਵਿਚ ਬਿਜਲੀ ਫੇਲ ਹੋਣ ਸਬੰਧੀ ਪੰਜਾਬ ਦੇ ਲੋਕਾਂ ਵੱਲੋਂ ਕੇਵਲ ੨੪੬੨ ਸ਼ਕਾਇਤਾਂ ਦਰਸਾਈਆਂ ਗਈਆਂ ਹਨ। ਜੱਦ ਕਿ ਹਕੀਕਤ ਇਹ ਕਿ ਪੰਜਾਬ ਦੀ ਲੱਗਭਗ ੬੫ ਲੱਖ ਦੀ ਅਬਾਦੀ ਹੈ। ਰੋਜਾਨਾ ਹੀ ਪੰਜਾਬ ਭਰ ਤੋਂ ਤਕਰੀਬਨ ੧੦,੦੦੦ ਸ਼ਕਾਇਤਾ ਫਾਲਟ ਪੈਣ ਤੇ ਬਿਜਲੀ ਬੰਦ ਹੋਣ ਜਾਂ ਫੇਲ ਹੋਣ ਸਬੰਧੀ ਬਿਜਲੀ ਕਰਮਚਾਰੀਆਂ ਜਾਂ ਅਧਿਕਾਰੀਆਂ ਨੂੰ ਪ੍ਰਾਪਤ ਹੁੰਦੀਆਂ ਹਨ। ਗਰੇਵਾਲ ਨੇ ਦੋਸ਼ ਲਗਾਇਆ ਕਿ ਪਾਵਰਕੌਮ ਆਪਣੇ ਖੱਪਤਕਾਰਾ ਨੂੰ ਮੁਆਵਜਾ ਦੇਣ ਤੋਂ ਭੱਜ ਰਿਹਾ ਹੈ, ਗਲਤ ਰਿਪੋਰਟਿੰਗ ਕਰ ਰਿਹਾ ਜਿਸਤੇ ਗੌਰ ਕਰਨਾਂ ਅਤਿ ਜਰੂਰੀ ਹੈ। ਗਰੇਵਾਲ ਨੇ ਕਿਹਾ ਕਿ ਉਹ ਇਸ ਸਬੰਧੀ ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਦੇ ਮਾਮਲਿਆਂ ਸਬੰਧੀ ਇੰਚਾਰਜ ਸ਼੍ਰੀ ਸ਼ਾਂਤਾ ਕੁਮਾਰ, ਕੌਮੀਂ ਭਾਜਪਾ ਸਕੱਤਰ ਤੇ ਪੰਜਾਬ ਦੇ ਮਾਮਲਿਆਂ ਸਬੰਧੀ ਉੱਪ ਇੰਚਾਰਜ ਸ਼੍ਰੀ ਸ਼ਿਆਮ ਝਾਝੂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉੱਪ ਮੁੱਖ ਮੰਤਰੀ ਅਤੇ ਪੰਜਾਬ ਦੇ ਉਰਜਾ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ, ਪ੍ਰਦੇਸ਼ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾਂ ਅਤੇ ਭਾਜਪਾ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ਼੍ਰੀ ਤੀਖਸ਼ਣ ਸੂਦ ਨੂੰ ਪੱਤਰ ਲਿਖੇ ਸਨ, ਈਮੇਲ ਅਤੇ ਰਜਿਸਟਰਡ ਪੱਤਰ ਵੀ ਭੇਜੇ ਹਨ ਕਿ ਪੀ.ਐਸ.ਪੀ.ਸੀ ਐਲ. ਤਹਿਸ਼ੁਦਾ ਮਾਪਦੰਡਾਂ ਮੁਤਾਬਕ ਬਿਜਲੀ ਖਪਤਕਾਰਾਂ ਨੂੰ ਮੁਆਵਜਾ ਵੰਡੇ, ਆਪਣੀਆਂ ਸੇਵਾਵਾਂ ਦਾ ਸੁਧਾਰ ਕਰੇ ਤਾਂ ਜੋ ਅਕਾਲੀ-ਭਾਜਪਾ ਸਰਕਾਰ ਰਾਜ ਨਹੀਂ ਸੇਵਾ ਦੇ ਕਾਜ ਦਾ ਫਇਦਾ ਆਮ ਲੋਕਾਂ ਨੂੰ ਪਹੁੰਚੇ।        

 

Tags: sukhminderpal singh grewal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD