ਮੋਹਾਲੀ ਨਗਰ ਨਿਗਮ ਦੀ ਮੀਟਿੰਗ ਆਨਲਾਈਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ ਜਿਸ ਵਿਚ ਇਕ ਮਤੇ ਨੂੰ ਪੈਂਡਿੰਗ ਰੱਖਣ ਤੋਂ ਬਿਨਾਂ ਬਾਕੀ ਸਾਰੇ ਮਤੇ ਪਾਸ ਕਰ ਦਿੱਤੇ ਗਏ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ ਅਤੇ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।ਸਭ ਤੋਂ ਵੱਡੀ ਗੱਲ ਇਹ ਹੈ ਕਿ ਨਗਰ ਨਿਗਮ ਨੇ ਪਹਿਲੀ ਵਾਰ ਮੋਹਾਲੀ ਨਗਰ ਨਿਗਮ ਵਲੋਂ ਕਰਵਾਏ ਜਾਣ ਵਾਲੇ ਕੰਮਾਂ ਦੀ ਸੈਂਪਲਿੰਗ ਦਾ ਮਤਾ ਵੀ ਪਾਸ ਕੀਤਾ ਹੈ। ਇਸ ਨਾਲ ਨਾ ਸਿਰਫ ਵਿਕਾਸ ਕਾਰਜਾਂ ਵਿਚ ਪਾਰਦਰ੪ਤਾ ਹੋਰ ਵਧੇਗੀ ਸਗੋਂ ਕੁਆਲਟੀ ਵਿਚ ਵੀ ਸੁਧਾਰ ਆਵੇਗਾ।ਇਸ ਮਤੇ ਅਨੁਸਾਰ ਮੋਹਾਲੀ ਦੀਆਂ ਸੜਕਾਂ ਦੇ ਰੱਖ ਰਖਾਓ ਲਈ ਪ੍ਰੀਮਿਕਸ ਕਾਰਪੈਟਿੰਗ, ਵੱਖ ਵੱਖ ਥਾਵਾਂ ਤੇ ਫੁਟਪਾਥ, ਪੇਵਰ ਬਲਾਕ, ਸੀ ਸੀ ਫਲੋਰਿੰਗ, ਵਾਟਰ ਸਪਲਾਈ, ਸੀਵਰ ਦੀ ਲਾਈਨ, ਟਿਊਬਵੈਲ ਲਗਾਉਣ ਆਦਿ ਦੇ ਕੰਮ ਕਰਵਾਏ ਜਾਂਦੇ ਹਨ। ਇਨ੍ਹਾਂ ਕੰਮਾਂ ਦੀ ਕੁਆਲਟੀ ਦੀ ਜਾਂਚ ਨੂੰ ਮੱਦੇਨਜਰ ਰੱਖਦੇ ਹੋਏ ਇਨ੍ਹਾਂ ਦੀ ਟੈਸਟਿੰਗ ਸਰਕਾਰ ਦੀ ਹਦਾਇਤ ਅਨੁਸਾਰ ਕੇਵਲ ਮਾਨਤਾ ਪ੍ਰਾਪਤ ਏਜੰਸੀਆਂ ਤੋਂ ਹੀ ਕਰਵਾਏ ਜਾਂਦੇ ਹਨ। ਕੰਮਾਂ ਦੀ ਗੁਣਵੱਤਾ ਸਬੰਧੀ ਏਜੰਸੀਆਂ ਅਤੇ ਲੈਬਾਂ ਤੋਂ ਰੇਟ ਮੰਗਣ ਸਬੰਧੀ ਮਤਾ ਪਾਸ ਕੀਤਾ ਗਿਆ ਹੈ।ਮੀਟਿੰਗ ਦੀ ਅਰੰਭਤਾ ਪਿਛਲੀ ਮੀਟਿੰਗ ਦੀ ਕਾਰਵਾਈ ਦੀ ਪੁ੪ਟੀ ਕੀਤੀ ਗਈ। ਉਪਰੰਤ ਸਫਾਈ ਠੇਕੇ ਨੂੰ ਦੋ ਮਹੀਨੇ ਲਈ ਵਧਾਉਣ ਅਤੇ ਸਫਾਈ ਸੇਵਕਾਂ ਦੀ ਭਰਤੀ ਸਬੰਧੀ ਸਰਕਾਰ ਨੂੰ ਮਤੇ ਪਾਸ ਕਰਕੇ ਭੇਜ ਦਿੱਤੇ ਗਏ।ਇਸ ਤੋਂ ਬਿਨਾਂ ਮਾਰਕਫੈਡ ਵਲੋਂ ਵੱਖ ਵੱਖ ਥਾਵਾਂ ਤੇ 10 ਬੂਥਾਂ ਲਈ ਮੰਗੀ ਗਈ ਜਗ੍ਹਾ ਅਲਾਟ ਕਰ ਦਿੱਤੀ ਗਈ ਹੈ। ਇਨ੍ਹਾਂ ਥਾਵਾਂ ਤੇ ਮਾਰਕਫੈਡ ਆਪੇ ਬੂਥ ਬਣਾ ਕੇ ਅੱਗੇ ਅਲਾਟ ਕਰੇਗੀ। ਇਨ੍ਹਾਂ ਦੁਕਾਨਾਂ ਵਿਚ ਸਿਰਫ ਮਾਰਕਫੈਡ ਦੇ ਪ੍ਰੋਡਕਟ ਹੀ ਵਿਕਣਗੇ।ਇਸੇ ਤਰ੍ਹਾਂ ਮੋਹਾਲੀ ਵਿਚ ਪਹਿਲਾਂ ਤੋਂ ਹੀ ਵੇਰਕਾ ਦੇ ਬਣੇ ਬੂਥਾਂ ਤੋਂ ਇਲਾਵਾ ਨਵੀਆਂ ਮੰਗੀਆਂ ਗਈਆਂ ਗਈਆਂ ਸਾਈਟਾਂ ਦੇਣ ਦਾ ਮਤਾ ਵੀ ਪਾਸ ਕਰ ਦਿੱਤਾ ਗਿਆ।
ਟਾਉਨ ਵੈਂਡਿੰਗ ਕਮੇਟੀ ਨੂੰ ਮੁੜ ਬਣਾਉਣ ਲਈ ਮਤਾ ਪਾਸ ਕੀਤਾ ਗਿਆ ਹੈ। ਇਹ ਕਮੇਟੀ 5 ਸਾਲ ਪੂਰੇ ਹੋਣ ਤੇ ਭੰਗ ਕਰ ਦਿੱਤੀ ਗਈ ਸੀ। ਨਵੀਂ ਕਮੇਟੀ ਨਾਮਜਦ ਕਰਨ ਦੇ ਅਧਿਕਾਰ ਮੇਅਰ ਜੀਤੀ ਸਿੱਧੂ ਨੂੰ ਦੇ ਦਿੱਤੇ ਗਏ।ਇਸੇ ਤਰ੍ਹਾਂ ਵੱਖ ਵੱਖ ਰੈਜੀਡੈਂਟਸ ਵੈਅਫੇਅਰ ਐਸੋਸੀਏ੪ਨਾਂ ਨੂੰ ਪਾਰਕ ਦੇਣ ਦੇ ਅਧਿਕਾਰ ਵੀ ਮੇਅਰ ਨੂੰ ਦੇ ਦਿੱਤੇ ਗਏ।ਮੋਹਾਲੀ ਵਿਚ ਆਵਾਰਾ ਕੁੱਤਿਆਂ ਦੇ ਸਰਵੇ ਦਾ ਮਤਾ ਪਾਸ : ਮੋਹਾਲੀ ਨਗਰ ਨਿਗਮ ਨੇ ਮੋਹਾਲੀ ਛਹਿਰ ਵਿੱਚ ਅਵਾਰਾ ਕੁੱਤੇ ਕੁੱਤfਆਂ ਦਾ ਸਰਵੇ ਕਰਨ ਲਈ ਦਿਲਚਸਪੀ ਦੇ ਪ੍ਰਗਟਾਵੇ (ਐਕਸਪ੍ਰੈੇਨ ਆਫ ਇੰਟਰਸਟ) ਦੀ ਮੰਗ ਕਰਨ ਸਬੰਧੀ ਮਤਾ ਵੀ ਪਾਸ ਕਰ ਦਿੱਤਾ ਹੈ।ਸੈਨੀਟੇਛਨ ਛਾਖਾ ਦੀ ਰਿਪੋਰਟ ਅਨੁਸਾਰ ਕਮਿਛਨਰ ਵੱਲੋਂ ਪਿਛਲੀ ਮੀਟਿੰਗ ਵਿੱਚ ਹੁਕਮ ਕੀਤੇ ਗਏ ਸਨ ਕਿ ਨਗਰ ਨਿਗਮ ਦੀ ਹਦੂਦ ਅੰਦਰ ਅਵਾਰਾ ਕੁੱਤੇ ਕੁੱਤਿਆਂ ਦਾ ਸਰਵੇ ਕਰਨ ਲਈ ਦਿਲਚਸਪੀ ਦੇ ਪ੍ਰਗਟਾਵੇ ਦੀ ਮੰਗ ਕੀਤੀ ਜਾਵੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਵਾਰਾ ਕੁੱਤੇ ਕੁੱਤਿਆਂ ਦੀ ਵੱਧਦੀ ਆਬਾਦੀ ਨੂੰ ਰੋਕਣ ਲਈ ਰੂਲਾਂ ਅਨੁਸਾਰ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਚਲਾਇਆ ਹੋਇਆ ਹੈ। ਇਸ ਪ੍ਰੋਗਰਾਮ ਅਨੁਸਾਰ ਹੁਣ ਤੱਕ ਲਗਭਗ ਬਾਰਾਂ ਹੰਾਰ ਅਵਾਰਾ ਕੁੱਤੇ ਕੁੱਤੀਆਂ ਦੀ ਨਸਬੰਦੀ ਨਲਬੰਦੀ ਕੀਤੀ ਜਾ ਚੁੱਕੀ ਹੈ ਛਹਿਰ ਵਿੱਚ ਕੁੱਤੇ ਕੁੱਤੀਆਂ ਦੀ ਗਿਣਤੀ ਸਬੰਧੀ ਸਰਵੇ ਕਰਵਾਇਆ ਜਾਣਾ ਹੈ ਤਾਂ ਜੋ ਨਸਬੰਦੀ ਨਲਬੰਦੀ ਤੁਰਨ ਦੇ ਕੁੱਤੇ ਕੁੱਤੀਆਂ ਬਾਰੇ ਪਤਾ ਲਗਾਇਆ ਜਾ ਸਕੇ।ਇਸੇ ਤਰ੍ਹਾਂ ਵੱਖ ਵੱਖ ਦੁਕਾਨਦਾਰਾਂ ਅਤੇ ਸਨਅਤਕਾਰਾਂ ਤੋਂ ਹਰ ਸਾਲ ਟ੍ਰੇਡ ਲਾਇਸੰਸ ਨੂੰ ਰਿਨਿਊ ਕਰਵਾਉਣ ਉੱਤੇ ਲਗਾਈ ਪਨੇਲਟੀ ਨੂੰ ਘਟਾ ਦਿੱਤਾ ਗਿਆ ਹੈ। ਇਹ ਪਨੈਲਟੀ ਪਹਿਲਾਂ ਬਹੁਤ ਜਿਆਦਾ ਸੀ ਜੋ ਕਿ ਕੁਝ ਸਾਲਾਂ ਵਿਚ ਹੀ ਕਈ ਹਜਾਰਾਂ ਵਿਚ ਬਣ ਜਾਂਦੀ ਸੀ। ਪਰ ਦੁਕਾਨਦਾਰਾਂ ਅਤੇ ਸਨਅਤਕਾਰਾਂ ਦੀਆਂ ਮੁ੪ਕਲਾਂ ਨੂੰ ਦੇਖਦੇ ਹੋਏ ਇਹ ਮਤਾ ਪਾਸ ਕੀਤਾ ਗਿਆ ਹੈ।ਕਰੋਨਾ ਦੀ ਮਹਾਮਾਰੀ ਦੇ ਦੌਰਾਨ ਲੋਕਾਂ ਦੇ ਘਰਾ ਵਿਚੋਂ ਕੂੜਾ ਚੁੱਕਣ ਵਾਲੀ ਕੰਪਨੀ ਰੇਨਬਾ ਦਾ ਠੇਕਾ 6 ਮਹੀਨੇ ਲਈ ਹੋਰ ਵਧਾ ਦਿੱਤਾ ਗਿਆ ਹੈ।ਟਾਵਰਾਂ ਸਬੰਧੀ ਮਤਾ ਕੀਤਾ ਪੈਂਡਿੰਗ : ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਭੇਜੇ ਗਏ ਪੱਤਰ ਵਿਜਸ ਵਿਚ ਮੋਬਾਈਲ ਟਾਵਰਾਂ ਨੂੰ ਮੋਹਾਲੀ ਖੇਤਰ ਵਿਚ ਥਾਵਾਂ ਦੇਣ ਦੀ ਗੱਲ ਕੀਤੀ ਗਈ ਹੈ, ਬਾਰੇ ਮਤੇ ਨੂੰ ਪੈਂਡਿੰਗ ਕਰ ਦਿੱਤਾ ਗਿਆ ਹੈ।