Saturday, 18 May 2024

 

 

ਖ਼ਾਸ ਖਬਰਾਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ

 

ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਇਨੋਵੇਸ਼ਨ-ਟੈਕਨਾਲੋਜੀ ਟ੍ਰਾਂਸਫਰ ਦਫਤਰ ਨੇ ਸਮਝੌਤੇ 'ਤੇ ਦਸਤਖਤ ਕੀਤੇ

Web Admin

Web Admin

5 Dariya News

ਬਠਿੰਡਾ , 03 Jun 2021

ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਅਤੇ ਇਨੋਵੇਸ਼ਨ ਟੈਕਨਾਲੋਜੀ ਟ੍ਰਾਂਸਫਰ ਦਫਤਰ (ਆਈ-ਟੀਟੀਓ) ਨੇ ਬੌਧਿਕ ਸੰਪੱਤੀ ਪ੍ਰਬੰਧਨ (ਆਈ ਪੀ ਮੈਨੇਜਮੈਂਟ), ਟੈਕਨਾਲੋਜੀ ਟ੍ਰਾਂਸਫਰ ਅਤੇ ਯੋਗਤਾ ਵਿਕਾਸ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਤ ਕਰਨ ਲਈ ਸਮਝੌਤੇ 'ਤੇ ਦਸਤਖਤ ਕੀਤੇ। ਆਈ-ਟੀਟੀਓ ਇਕ ਖੇਤਰੀ ਟੈਕਨਾਲੋਜੀ ਟ੍ਰਾਂਸਫਰ ਦਫਤਰ ਹੈ, ਜਿਸਨੂੰ ਨੈਸ਼ਨਲ ਬਾਇਓਫਾਰਮਾ ਮਿਸ਼ਨ, ਬੀਆਈਆਰਏਸੀ (ਭਾਰਤ ਸਰਕਾਰ ਅਤੇ ਵਿਸ਼ਵ ਬੈਂਕ ਪ੍ਰੋਜੈਕਟ) ਦੇ ਸਹਿਯੋਗ ਨਾਲ ਆਈ.ਆਈ.ਟੀ. ਦਿੱਲ੍ਹੀ ਦੀ ਬੌਧਿਕ ਸੰਪੱਤੀ ਮੈਨੇਜਮੈਂਟ ਅਤੇ ਟੈਕਨਾਲੋਜੀ ਟ੍ਰਾਂਸਫਰ ਕਰਨ ਵਾਲੀ ਸ਼ਾਖਾ ਫਾਊਡੇਸ਼ਨ ਫਾਰ ਇਨੋਵੇਸ਼ਨ ਐਂਡ ਟੈਕਨਾਲੋਜੀ ਟ੍ਰਾਂਸਫਰ (ਐਫਆਈਟੀਟੀ) ਵਿਖੇ ਅਕਾਦਮਿਕ ਸੰਸਥਾਵਾਂ ਦੀ ਸਹਾਇਤਾ ਲਈ ਸਥਾਪਤ ਕੀਤਾ ਗਿਆ ਹੈ। ਇਸ ਸਮਝੌਤੇ ਦਾ ਉਦੇਸ਼ ਦੋਵਾਂ ਸੰਗਠਨਾਂ ਦਰਮਿਆਨ ਸਹਿਯੋਗ ਨੂੰ ਉਤਸ਼ਾਹਤ ਕਰਨਾ ਅਤੇ ਯੂਨੀਵਰਸਿਟੀ ਦੇ ਫੈਕਲਟੀ ਅਤੇ ਵਿਦਿਆਰਥੀਆਂ ਦੁਆਰਾ ਵਿਕਸਤ ਕੀਤੀ ਗਈ ਬੌਧਿਕ ਸੰਪੱਤੀ ਪ੍ਰਬੰਧਨ (ਆਈ ਪੀ ਮੈਨੇਜਮੈਂਟ), ਟੈਕਨਾਲੋਜੀ ਟ੍ਰਾਂਸਫਰ ਅਤੇ ਇਸਦੇ ਵਪਾਰੀਕਰਨ ਦੀ ਸਹੂਲਤ ਪ੍ਰਦਾਨ ਕਰਨ ਵਿੱਚ ਸੀਯੂਪੀਬੀ ਦੀ ਸਹਾਇਤਾ ਲਈ ਆਈ-ਟੀਟੀਓ ਨੂੰ ਸ਼ਾਮਲ  ਕਰਨਾ ਹੈ। ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ, ਇਸ ਸਮਝੌਤੇ ਤੇ ਦਸਤਖਤ ਕਰਨ ਦਾ ਰਸਮ ਸਮਾਰੋਹ ਬੁੱਧਵਾਰ ਨੂੰ ਔਨਲਾਈਨ ਪਲੇਟਫਾਰਮ ਰਾਹੀਂ ਆਯੋਜਿਤ ਕੀਤਾ ਗਿਆ ਜਿਥੇ ਸੀਯੂਪੀਬੀ ਦੇ ਰਜਿਸਟਰਾਰ ਸ੍ਰੀ ਕੰਵਲਪਾਲ ਸਿੰਘ ਮੁੰਦਰਾ ਅਤੇ ਆਈ-ਟੀਟੀਓ, ਨਵੀਂ ਦਿੱਲੀ ਦੀ ਮੁੱਖ ਪ੍ਰਬੰਧਕ ਸ੍ਰੀਮਤੀ ਪੂਜਾ ਭਾਟੀਆ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਅਤੇ ਐਫਆਈਟੀਟੀ ਦੇ ਮੈਨੇਜਿੰਗ ਡਾਇਰੈਕਟਰ ਡਾ. ਅਨਿਲ ਵਾਲੀ ਦੀ ਹਾਜ਼ਰੀ ਵਿਚ ਇਸ ਸਮਝੌਤੇ 'ਤੇ ਦਸਤਖਤ ਕੀਤੇ। ਸੀਯੂਪੀਬੀ ਆਈਪੀਆਰ ਸੈੱਲ ਅਤੇ ਆਈ-ਟੀਟੀਓ ਟੀਮ ਦੇ ਮੈਂਬਰਾਂ ਨੇ ਵੀ ਇਸ ਸਮਾਰੋਹ ਵਿੱਚ ਹਿੱਸਾ ਲਿਆ।ਸਮਝੌਤੇ ਦੇ ਵੇਰਵਿਆਂ ਨੂੰ ਸਾਂਝਾ ਕਰਦਿਆਂ, ਸ਼੍ਰੀਮਤੀ ਪੂਜਾ ਭਾਟੀਆ (ਮੁੱਖ ਪ੍ਰਬੰਧਕ, ਆਈ-ਟੀਟੀਓ) ਨੇ ਦੱਸਿਆ ਕਿ ਇਸ ਸਮਝੌਤੇ ਦੇ ਤਹਿਤ ਆਈ-ਟੀਟੀਓ ਆਈਪੀ ਮੈਨੇਜਮੈਂਟ, ਟੈਕਨਾਲੋਜੀ-ਟ੍ਰਾਂਸਫਰ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਵਿੱਚ ਸੀਯੂਪੀਬੀ ਨੂੰ ਸਹਾਇਤਾ ਪ੍ਰਦਾਨ ਕਰੇਗੀ। 

ਇਸ ਸਮਝੌਤੇ ਤਹਿਤ ਆਈ-ਟੀਟੀਓ ਦੁਆਰਾ ਸੀਯੂਪੀਬੀ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿਚ ਖੋਜ ਨਤੀਜਿਆਂ ਦਾ ਮੁਲਾਂਕਣ, ਪੇਟੇਂਟ ਫਾਈਲਿੰਗ, ਆਈਪੀ ਐਂਡ ਟੈਕ-ਟ੍ਰਾਂਸਫਰ ਪਾਲਿਸੀ ਦਾ ਮਸੌਦਾ ਤਿਆਰ ਕਰਨਾ, ਟੈਕਨਾਲੋਜੀ ਮੁਲਾਂਕਣ, ਕਾਰਪੋਰੇਟ ਨਾਲ ਸਮਝੌਤੇ ਅਤੇ ਸਮਰੱਥਾ ਨਿਰਮਾਣ ਦੀ ਸੇਵਾਵਾਂ ਸ਼ਾਮਿਲ ਹੋਣਗੀਆਂ। ਇਸ ਮੌਕੇ ਐਫਆਈਟੀਟੀ ਦੇ ਮੈਨੇਜਿੰਗ ਡਾਇਰੈਕਟਰ ਡਾ. ਅਨਿਲ ਵਾਲੀ ਨੇ ਕਿਹਾ ਕਿ ਸੀਯੂਪੀਬੀ ਇਕ ਖੋਜ ਕੇਂਦ੍ਰਿਤ ਯੂਨੀਵਰਸਿਟੀ ਹੈ ਅਤੇ ਆਈਪੀ ਮੈਨੇਜਮੈਂਟ ਅਤੇ ਟੈਕਨਾਲੋਜੀ ਟ੍ਰਾਂਸਫਰ ਦੇ ਖੇਤਰ ਵਿਚ ਉੱਚ ਮਾਨਕ ਤੈਅ ਕਰਨ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ ਆਈ-ਟੀਟੀਓ ਸੀਯੂਪੀਬੀ ਨੂੰ ਪੇਟੈਂਟ ਐਪਲੀਕੇਸ਼ਨਾਂ ਦਾਇਰ ਕਰਨ ਅਤੇ ਟੈਕਨਾਲੋਜੀ ਦੇ ਟ੍ਰਾਂਸਫਰ ਦੀ ਨਿਰਵਿਘਨ ਪ੍ਰਕਿਰਿਆ ਦੀ ਸਹੂਲਤ ਲਈ ਲੋੜੀਂਦਾ ਸਹਾਇਤਾ ਪ੍ਰਦਾਨ ਕਰੇਗੀ।ਆਪਣੇ ਸੰਬੋਧਨ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਜ਼ਿਕਰ ਕੀਤਾ ਕਿ ਸੀਯੂਪੀਬੀ ਨੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਉੱਚ ਖੋਜ ਪ੍ਰਕਾਸ਼ਨਾਂ ਅਤੇ ਖੋਜ ਪ੍ਰਾਜੈਕਟਾਂ ਦੇ ਨਾਲ ਖੋਜ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਉੱਚ ਪੱਧਰਾਂ ਦਾ ਨਿਰਮਾਣ ਕੀਤਾ ਹੈ। ਉੰਨ੍ਹਾਂਨੇ ਕਿਹਾ, ਇੱਕ ਖੋਜ-ਕੇਂਦ੍ਰਿਤ ਯੂਨੀਵਰਸਿਟੀ ਵਜੋਂ, ਸਾਨੂੰ ਯੂਨੀਵਰਸਿਟੀ ਦੁਆਰਾ ਭੇਜੇ ਗਏ ਪੇਟੈਂਟ ਐਪਲੀਕੇਸ਼ਨਾਂ ਦੀ ਗਿਣਤੀ ਵਿੱਚ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦੀ ਲੋੜ ਹੈ।  ਪ੍ਰੋ. ਤਿਵਾੜੀ ਨੇ ਦੱਸਿਆ ਕਿ ਇਸ ਸਮਝੌਤੇ ਦਾ ਉਦੇਸ਼ ਇਸ ਪੱਖ ਵਿੱਚ ਮੁਹਾਰਤ ਰੱਖਣ ਵਾਲੀ ਪੇਸ਼ੇਵਰ ਸੰਸਥਾ ਦੀ ਸਹਾਇਤਾ ਲੈ ਕੇ ਪੇਟੇਂਟ ਰਜਿਸਟ੍ਰੇਸ਼ਨ ਅਤੇ ਟੈਕਨਾਲੋਜੀ ਟ੍ਰਾਂਸਫਰ ਦੇ ਖੇਤਰਾਂ ਵਿੱਚ ਕੁਸ਼ਲਤਾਵਾਂ ਪੈਦਾ ਕਰਨ ਲਈ ਸਾਡੇ ਖੋਜਕਰਤਾਵਾਂ ਅਤੇ ਫੈਕਲਟੀ ਨੂੰ ਉਤਸ਼ਾਹਿਤ ਕਰਨਾ ਤੇ ਉਹਨਾਂ ਦੀ ਸਮਰਥਾਨੂੰ ਵਧਾਉਣਾ ਹੈ। ਉੰਨ੍ਹਾਂਨੇ ਉਮੀਦ ਜਤਾਈ ਕਿ ਇਹ ਸਾਂਝੇਦਾਰੀ ਭਵਿੱਖ ਵਿੱਚ ਪੇਟੈਂਟ ਰਜਿਸਟਰੇਸ਼ਨ ਦੀ ਗਿਣਤੀ ਵਧਾਉਣ ਵਿੱਚ ਯਕੀਨਨ ਮਦਦਗਾਰ ਸਿੱਧ ਹੋਵੇਗੀ ਅਤੇ ਯੂਨੀਵਰਸਿਟੀ ਵਿਖੇ ਪੇਟੈਂਟ ਰਾਇਲਟੀ ਤੇ ਟੈਕਨਾਲੋਜੀ ਟ੍ਰਾਂਸਫਰ ਫੀਸ ਦੇ ਰੂਪ ਵਿੱਚ ਆਮਦਨੀ ਕਮਾਉਣ ਲਈ ਸਿਸਟਮ ਵਿਕਸਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰੇਗੀ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡੀਨ ਰਿਸਰਚ ਪ੍ਰੋ. ਅੰਜਨਾ ਮੁਨਸ਼ੀ ਨੇ ਹਿੱਸਾ ਲੈਣ ਵਾਲਿਆਂ ਦਾ ਸੁਆਗਤ ਕੀਤਾ।  ਸੀਯੂਪੀਬੀ ਵਿਖੇ ਆਈਪੀਆਰ / ਟੈਕਨਾਲੋਜੀ ਟ੍ਰਾਂਸਫਰ ਸੈੱਲ ਦੇ ਕੋਆਰਡੀਨੇਟਰ ਡਾ.ਪ੍ਰੀਤੀ ਖੇਤਰਪਾਲ ਨੇ ਸਮਝੌਤੇ ਦੇ ਵੇਰਵੇ ਸਾਂਝੇ ਕੀਤੇ। ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵੁਸ਼ੀਰਿਕਾ ਨੇ ਸਮਾਪਤੀ ਭਾਸ਼ਣ ਦਿੱਤਾ। ਅੰਤ ਵਿੱਚ ਸੀਯੂਪੀਬੀ ਵਿਖੇ ਇੰਸਟੀਚਿਊਸ਼ਨ ਇਨੋਵੇਸ਼ਨ ਕਾਉਂਸਲ ਦੀ ਪ੍ਰਧਾਨ ਪ੍ਰੋ. ਮੋਨੀਸ਼ਾ ਧੀਮਾਨ ਨੇ ਸਭ ਦਾ ਧੰਨਵਾਦ ਦਾ ਕੀਤਾ।ਇਸ ਪ੍ਰੋਗਰਾਮ ਵਿੱਚ ਸ੍ਰੀਮਤੀ. ਰੀਮਾ ਸਾਹਨੀ ਮੇਦਿਰੱਤਾ (ਪ੍ਰੋਜੈਕਟ ਮੈਨੇਜਰ - ਆਈ ਪੀ ਐਂਡ ਟੈਕਨਾਲੋਜੀ ਟ੍ਰਾਂਸਫਰ, ਆਈ-ਟੀਟੀਓ), ਸ੍ਰੀਮਤੀ ਪ੍ਰਗਤੀ ਅਗਰਵਾਲ (ਸੀਨੀਅਰ ਪ੍ਰੋਜੈਕਟ ਅਫਸਰ, ਆਈਪੀ, ਆਈ-ਟੀਟੀਓ) ਅਤੇ ਪ੍ਰੋ. ਰਾਜ ਕੁਮਾਰ, (ਸੀਯੂਪੀਬੀ ਆਈਪੀਆਰ ਸੈੱਲ ਦੇ ਮੈਂਬਰ) ਨੇ ਭਾਗ ਲਿਆ।  

 

Tags: Central University of Punjab , CUPB , Bathinda , Prof. Raghvendra P Tiwari

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD