ਆਬਕਾਰੀ ਵਿਭਾਗ ਵੱਲੋ ਵੱਖ ਵੱਖ ਪਿੰਡਾ ਵਿੱਚ ਸਰਾਬ ਦੀ ਨਾਜਾਇਜ਼ ਤਸਕਰੀ ਰੋਕਣ ਸਬੰਧੀ ਛਾਪੇਮਾਰੀ
Web Admin
5 Dariya News
ਗੁਰਦਾਸਪੁਰ , 28 Apr 2021
ਰਾਜਵਿੰਦਰ ਕੌਰ ਬਾਜਵਾ ਸਹਾਇਕ ਕਮਿਸਨਰ ਆਬਕਾਰੀ ਗੁਰਦਾਸਪੁਰ ਰੇਜ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਰਜਿੰਦਰ ਤਨਵਰ ਆਬਕਾਰੀ ਅਫਸਰ ਗੁਰਦਾਸਪੁਰ ਦੀ ਅਗਵਾਈ ਹੇਠ ਸ੍ਰੀ ਅਜੈ ਕੁਮਾਰ ,ਆਬਕਾਰੀ ਨਿਰੀਖਕ ਵੱਲੋ ਆਬਕਾਰੀ ਪੁਲਿਸ ਸਟਾਫ ਦੇ ਏ . ਐਸ . ਆਈ ਜਸਪਿੰਦਰ ਸਿੰਘ ਏ ਐਸ ਆਈ , ਸੁਰਿੰਦਰਪਾਲ , ਹੈਡ ਕਾਂਸਟੇਬਲ ਹਰਜੀਤ ਸਿੰਘ , ਹੈਡ ਕਾਂਸਟੇਬਲ ਸਮਰਜੀਤ ਸਿੰਘ ਐਲ ਸੀ ਟੀ ਸਰਬਜੀਤ ਕੌਰ ਅਤੇ ਹੋਰ ਪੁਲਿਸ ਮੁਲਜਮਾਂ ਦੀ ਸਹਾਇਤਾ ਨਾਲ ਜਿਲ੍ਹਾ ਗੁਰਦਾਸਪੁਰ 2 ਅਧੀਨ ਆਉਦੇ ਆਬਕਾਰੀ ਗਰੁੱਪ ਨੋਸਹਿਰਾ ਮੱਝਾ ਸਿੰਘ ਵਿੱਚ ਪੈਦੇ ਵੱਖ ਵੱਖ ਪਿੰਡਾਂ ਜਿਵੇ ਕੁੰਜਰ ਪੁਲ , ਡੇਹਰੀ , ਭਿੱਟੇਵੱਢ ਚੀਮਾਂ , ਦੂਲਾ ਨੰਗਲ , ਸੇਖਵਾਂ , ਤੱਤਲਾ , ਲੋਹ ਚੱਪ ਗ੍ਰੰਥਗੜ, ਜੋਹਲ ਨੰਗਲ ਭਾਈਕਾ ਆਦਿ ਵਿੱਚ ਸੱਕੀ ਵਿਅਕਤੀਆਂ ਦੇ ਘਰਾਂ ਅਤੇ ਸਾਮਲਾਟ ਥਾਵਾਂ ਤੇ ਰੇਡ ਕੀਤੇ ਗਏ । ਜਿਸ ਵੱਚ ਪਿੰਡ ਕੁੰਜਰ ਨਹਿਰ ਤੋ 50 ਕਿਲੋਗਾ੍ਰਮ ਲਾਹਣ , ਪਿੰਡ ਤੱਤਲਾ ਨਹਿਰ ਤੇ 100 ਕਿਲੋਗਰਾਮ ਲਾਹਣ ਤੇ 10 ਬੋਤਲਾਂ ਨਾਜਾਇਜ ਸਰਾਬ ਰੂੜੀ ਮਾਰਕਾ ਤੇ ਭੱਠੀ ਦਾ ਸਮਾਨ ਬਰਾਮਦ ਕੀਤਾ ਗਿਆ । ਇਸ ਤਰ੍ਹਾਂ ਕੁੱਲ 150 ਕਿਲੋਗਰਾਮ ਲਾਹਣ ਅਤੇ 10 ਬੋਤਲਾਂ ਨਜਾਇਜ ਦੇਸ਼ੀ ਰੂੜੀ ਮਾਰਕਾ ਸਰਾਬ ਭੱਠੀ ਸਮੇਤ ਬਰਾਮਦ ਕੀਤੀ ਗਈ । ਜੋ ਮੌਕੇ ਤੇ ਆਬਕਾਰੀ ਨਿਰੀਖਕਾਂ ਦੀ ਨਿਗਰਾਨੀ ਹੇਠ ਨਸ਼ਟ ਕਰ ਦਿੱਤੀ ਗਈ ।ਉਨ੍ਹਾਂ ਅੱਗੇ ਦੱਿਸਆ ਹੈ ਕਿ ਆਬਕਾਰੀ ਵਿਭਾਗ ਗੁਰਦਾਸਪੁਰ ਰੇਜ ਗੁਰਦਾਸਪੁਰ ਵੱਲੋ ਜਿਲ੍ਹੇ ਵਿੱਚ ਸਰਾਬ ਦੀ ਨਜਾਇਜ ਵਰਤੋ ਨੂੰ ਰੋਕਣ ਲਈ ਲਗਾਤਾਰ ਕੋਸਿਸ ਜਾਰੀ ਹੈ ਅਤੇ ਵੱਖ ਵੱਖ ਟੀਮਾਂ ਦੁਆਰਾ ਲਗਾਤਾਰ ਚੈਕਿੰਗ ਜਾਰੀ ਰੱਖਦੇ ਹੋਏ ਸਰਾਬ ਦੀ ਨਜਾਇਜ ਵਿਕਰੀ ਨੂੰ ਰੋਕਣ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ ।