ਮਾਨਯੋਗ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਤੇ ਉਪ ਮੰਡਲ ਮੈਜਿਸਟ੍ਰੇਟ ਅਬੋਹਰ ਦੀ ਰਹਿਨੁਮਾਈ ਹੇਠ ਦੀ ਰਹਿਨੁਮਾਈ ਹੇਠ ਅਤੇ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਫਾਜ਼ਿਲਕਾ ਦੇ ਯਤਨਾਂ ਸਦਕਾ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੂਆਣਾ ਵਿਖੇ ਡੈਪੋ ਬੱਡੀ ਦੀ ਇੱਕ ਰੋਜ਼ਾ ਟ੍ਰੇਨਿੰਗ ਕਰਵਾਈ ਗਈ।ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ ਤਿਰਲੋਚਨ ਸਿੰਘ ਸਿੱਧੂ ਨੇ ਕਿਹਾ ਕਿ ਨਸ਼ਾ ਰੋਕਣਾ ਕਿਸੇ ਇਕ ਵਿਅਕਤੀ ਦਾ ਕੰਮ ਨਹੀਂ ਸਗੋਂ ਪੂਰੇ ਸਮਾਜ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲਾਂ ਵਿੱਚ ਨਸ਼ਿਆਂ ਨੂੰ ਰੋਕਣ ਲਈ ਬਡੀ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸ ਤੋਂ ਬਾਅਦ ਡਾ ਵਿਜੈ ਗਰੋਵਰ ਨੇ ਪ੍ਰੋਜੈਕਟਰ ਦੀ ਵਰਤੋਂ ਕਰਦੇ ਹੋਏ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਡੈਪੋ ਪ੍ਰੋਗਰਾਮ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਨਸ਼ਾ ਰੋਕੂ ਕੇਂਦਰ ਅਤੇ ਓਟ ਸੈਂਟਰਾਂ ਬਾਰੇ ਵੀ ਦੱਸਿਆ।ਇਸ ਤੋਂ ਇਲਾਵਾ ਖੂਹੀਆਂ ਸਰਵਰ ਬਲਾਕ ਦੀ ਸੀ.ਡੀ.ਪੀ.ਓ.ਅਤੇ ਡੈਪੋ ਇੰਚਾਰਜ ਸ੍ਰੀਮਤੀ ਸੰਜੂ ਨੇ ਦੱਸਿਆ ਕਿ ਨਸ਼ੇ ਨਾਲ ਪੀੜਤ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦੀ ਲੋੜ ਹੈ।ਸ੍ਰੀ ਵਿਜੈਪਾਲ ਜ਼ਿਲ੍ਹਾ ਨੋਡਲ ਅਫ਼ਸਰ ਡੈਪੋ/ਬੱਡੀ ਨੇ ਵੱਖ ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਕਰਮਚਾਰੀਆਂ ਨੂੰ ਕਿਹਾ ਕਿ ਟ੍ਰੇਨਿੰਗ ਲੈਣ ਤੋਂ ਬਾਅਦ ਉਹ ਆਪਣੇ ਆਪਣੇ ਪਿੰਡਾਂ ਅਤੇ ਵਿਭਾਗਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ। ਸ੍ਰੀ ਗੁਰਛਿੰਦਰਪਾਲ ਸਿੰਘ ਜ਼ਿਲ੍ਹਾ ਵੋਕੇਸ਼ਨਲ ਕਮ ਬੱਡੀ ਕੋਆਰਡੀਨੇਟਰ ਨੇ ਕਿਹਾ ਕਿ ਇਸ ਡੈਪੋ ਟ੍ਰੇਨਿੰਗ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਆਏ ਕੌਂਸਲਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜਿਹੜੇ ਲੋਕ ਨਸ਼ੇ ਦੀ ਬੁਰੀ ਆਦਤ ਵਿੱਚ ਫਸ ਗਏ ਹਨ ਉਨ੍ਹਾਂ ਨੂੰ ਡੀ ਅਡਿਕਸ਼ਨ ਕੇਂਦਰ ਅਬੋਹਰ ਵਿਖੇ ਲੈ ਕੇ ਆਓ ਤਾਂ ਜੋ ਉਨ੍ਹਾਂ ਦਾ ਕਾਊਂਸਲਿੰਗ ਦੇ ਜ਼ਰੀਏ ਇਲਾਜ ਕੀਤਾ ਜਾ ਸਕੇ।ਸਕੂਲ ਦੇ ਪ੍ਰਿੰਸੀਪਲ ਬਾਬੂ ਸਿੰਘ ਨੇ ਦੱਸਿਆ ਕਿ ਕੋਵਿਡ-19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਵੱਖ ਵੱਖ ਗਰੁੱਪਾਂ ਵਿੱਚ ਟ੍ਰੇਨਿੰਗ ਕਰਵਾਈ ਗਈ।ਅੰਤ ਵਿਚ ਉਨ੍ਹਾਂ ਨੇ ਡੈਪੋ ਟੀਮ,ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਅਤੇ ਸਰਪੰਚਾਂ/ਨੰਬਰਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ S.H.O. ਥਾਣਾ ਸਦਰ ਅਬੋਹਰ ਗੁਰਵਿੰਦਰ ਸਿੰਘ,ਸਾਇੰਸ ਅਧਿਆਪਕ ਗੁਰਬੰਸ ਰਾਹੀ ,ਮੈਡਮ ਪੂਜਾ ਕਪੂਰ,ਭੁਪਿੰਦਰ ਸਿੰਘ ਅਤੇ ਰਮੇਸ਼ ਕੁਮਾਰ ਮੌਕੇ ਤੇ ਹਾਜਰ ਸਨ।