ਸਵਰਨਜੀਤ ਕੌਰ, ਪੀ.ਸੀ.ਐਸ., ਉਪ-ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਵੱਲੋਂ ਮੁੱਢਲਾ ਸਿਹਤ ਕੇਂਦਰ, ਰੁਪਾਣਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਨਾਂ ਵੱਲੋਂ ਹਾਜ਼ਰ ਸਿਹਤ ਕਰਮਚਾਰੀਆਂ, ਆਸਾ ਵਰਕਰ ਨੂੰ ਹਦਾਇਤ ਕੀਤੀ ਕਿ ਕਰੋਨਾ ਮਹਾਂਮਾਰੀ ਦੇ ਵੱਧਦੇ ਪ੍ਰੋਕੋਪ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਕੋਵਿਡ-19 ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਕੰਨਟੈਕਟ ਟਰੇਸਿੰਗ ਨੂੰ ਵਧਾਇਆ ਜਾਵੇ ਤਾਂ ਜੋ ਕਰੋਨਾ ਮਹਾਂਮਾਰੀ ਦੇ ਵਾਧੇ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਸੀ.ਐੱਚ.ਸੀ. ਚੱਕ ਸ਼ੇਰੇਵਾਲਾ ਦੀ ਚੈਕਿੰਗ ਕੀਤੀ ਗਈ ਅਤੇ ਕੋਵਿਡ-19 ਦੇ ਮਰੀਜਾਂ, ਉਨਾਂ ਦੀ ਕੰਨਟੈਕਟ ਟਰੇਸਿੰਗ, ਹੈਲਥ ਕਿੱਟਾਂ ਅਤੇ ਕੋਵਿਡ-19 ਵੈਕਸੀਨ ਦੇ ਨਿਰਧਾਰਤ ਟੀਚਿਆਂ ਸਬੰਧੀ ਗੱਲਬਾਤ ਕੀਤੀ ਗਈ। ਮੌਕੇ ਤੇ ਹਾਜ਼ਰ ਪੀ.ਐਚ.ਚ.ਸੀ. ਦੇ ਇੰਚਾਰਜ ਡਾ: ਜੇ.ਪੀ.ਸਿੰਘ ਵੱਲੋਂ ਦੱਸਿਆ ਗਿਆ ਕਿ ਉਨਾਂ ਵੱਲੋਂ ਸੀ.ਐਚ.ਸੀ. ਅਧੀਨ ਪੈਂਦੀਆਂ ਪੀ.ਐਚ.ਸੀ.-ਬਲਮਗੜ, ਥਾਂਦੇਵਾਲਾ, ਹਰੀਕੇ ਕਲਾਂ, ਗੁਲਾਬੇਵਾਲਾ, ਕਾਨਿਆਂਵਾਲੀ ਦਾ ਪ੍ਰਤੀ ਪੀ.ਐਚ.ਸੀ. 300 ਡੋਜ ਦਾ ਟੀਚਾ ਨਿਰਧਾਰਤ ਕੀਤਾ ਗਿਆ ਅਤੇ ਇਨਾਂ ਟੀਚਿਆਂ ਨੂੰ ਪੂਰਾ ਕਰਨ ਲਈ ਉਥੋਂ ਦੇ ਸਟਾਫ਼ ਨੂੰ ਹਦਾਇਤ ਕੀਤੀ ਗਈ ਹੈ। ਇਸ ਕਰਕੇ ਰੋਜ਼ਾਨਾ ਪੀ.ਐਚ.ਸੀਆਂ ਵੱਲੋਂ ਕਰੋਨਾ ਵੈਕਸੀਨ ਕੈਂਪ ਲਗਾਏ ਜਾ ਰਹੇ ਹਨ ਅਤੇ ਜਨ-ਸਪੰਰਕ ਰਾਹੀਂ ਲੋਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਚੱਕ ਸ਼ੇਰੇਵਾਲਾ ਦੇ ਨੇੜੇ ਪਿੰਡਾਂ-ਚਿੱਬੜਾਂਵਾਲੀ, ਨੰਦਗੜ, ਲੱਖੇਵਾਲੀ, ਮਹਾਂਬੱਧਰ ਨੂੰ ਸੀ.ਐਚ.ਸੀ. ਚੱਕ ਸ਼ੇਰੇਵਾਲਾ ਨਾਲ ਜੋੜਿਆ ਗਿਆ ਹੈ, ਜਿਥੇ ਇਨਾਂ ਪਿੰਡਾਂ ਦੇ 45 ਸਾਲ ਤੋਂ ਵੱਧ ਉਪਰ ਵਸਨੀਕ ਆ ਕੇ ਕੋਰਨਾ ਵੈਕਸੀਨ ਲਗਵਾ ਸਕਦੇ ਹਨ। ਇਸ ਤੋਂ ਇਲਾਵਾ ਕੋਈ ਵੀ ਯੋਗ ਵਿਅਕਤੀ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਜਗਾ ਤੋਂ ਕਰੋਨਾ ਵੈਕਸੀਨ ਲਗਵਾ ਸਕਦਾ ਹੈ।