ਗੁਰਮੀਤ ਸਿੰਘ ਕਾਂਗਰਸ ਬੈਕਵਰਡ ਸੈਲ ਦੀ ਮੁਹਾਲੀ ਇਕਾਈ ਦੇ ਚੇਅਰਮੈਨ ਨਿਯੁਕਤ
Web Admin
5 Dariya News
ਐਸ ਏ ਐਸ ਨਗਰ , 27 Mar 2021
Last updated on: Mar 27, 2021, 00:00 IST
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓ.ਬੀ.ਸੀ. ਵਿੰਗ ਦੇ ਚੇਅਰਮੈਨ ਡਾ. ਗੁਰਿੰਦਰ ਪਾਲ ਸਿੰਘ ਬਿੱਲਾ ਵਲੋਂ ਸ. ਗੁਰਮੀਤ ਸਿੰਘ ਸਿਆਨ ਨੂੰ ਓ. ਬੀ.ਸੀ. ਸੈੱਲ, ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਵਲੋਂ ਇਹ ਨਿਯੁਕਤੀ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੀ ਸਿਫਾਰਿਸ਼ ਤੋਂ ਕੀਤੀ ਗਈ ਹੈ।ਡਾ. ਗੁਰਿੰਦਰ ਪਾਲ ਸਿੰਘ ਬਿੱਲਾ ਵਲੋਂ ਸ. ਗੁਰਮੀਤ ਸਿੰਘ ਸਿਆਨ ਨੂੰ ਨਿਯੁਕਤੀ ਪੱਤਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਹਾਜ਼ਰੀ ਦੇ ਵਿੱਚ ਸ. ਸਿੱਧੂ ਦੀ ਰਿਹਾਇਸ਼ ਵਿਖੇ ਦਿੱਤਾ ਗਿਆ।ਇਸ ਮੌਕੇ ਸ. ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਮੁਹਾਲੀ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਮਿਉਂਸਪਲ ਕੌਸਲਰ ਸ਼੍ਰੀ ਪ੍ਰਮੋਦ ਕੁਮਾਰ ਮਿੱਤਰਾ, ਗੁਰਦੇਵ ਸਿੰਘ ਚੌਹਾਨ, ਪ੍ਰੇਮ ਕੁਮਾਰ ਚਾਂਦ, ਮੁਹਾਲੀ ਸ਼ਹਿਰੀ ਕਾਂਗਰਸ ਦੇ ਜਨਰਲ ਸਕੱਤਰ ਸ. ਮਨਮੋਹਨ ਸਿੰਘ , ਸਮਾਲ ਸਕੇਲ ਇੰਡਸਟਰੀ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਬਿਲਖੂ , ਪ੍ਰੋਗਰੈਸਿਵ ਵੈਲਫ਼ੇਅਰ ਸੁਸਾਇਟੀ ਫੇਸ 5 ਦੇ ਜਨਰਲ ਸਕੱਤਰ ਸ੍ਰੀ ਮਦਨ ਲਾਲ ਬਾਂਸਲ, ਡੀ.ਪੀ ਵਧਵਾ, ਜੋਗਿੰਦਰ ਸਿੰਘ, ਅਮਰੀਕ ਸਿੰਘ ਅਤੇ ਨਰਿੰਦਰ ਵਰਮਾ ਦੀ ਮੌਜੂਦ ਸਨ।