Wednesday, 15 May 2024

 

 

ਖ਼ਾਸ ਖਬਰਾਂ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ ਲੋਕ ਸਭਾ ਹਲਕੇ ਫਿਰੋਜ਼ਪੁਰ ਦੇ ਜਨਰਲ ਤੇ ਪੁਲਿਸ ਅਬਜ਼ਰਵਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਲੀਵਰੇਜਿੰਗ ਏਆਈ ਲਰਨਿੰਗ’ ’ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਸਿਹਤ ਸਕੱਤਰ ਨੇ ਸੂਬੇ ਅੰਦਰ ਮਾਤਰੀ ਮੌਤਾਂ ਦੀ ਕੀਤੀ ਸਮੀਖਿਆ ਬਾਬਾ ਹਰਦੇਵ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸਵੀਪ ਗਤੀਵਿਧੀਆਂ ਵੋਟਰਾਂ ਨੂੰ ਜਾਗਰੂਕ ਕਰਨ ਦਾ ਵਧੀਆ ਉਪਰਾਲਾ- ਡਾ. ਸੰਜੀਵ ਕੁਮਾਰ, ਐਸ.ਡੀ.ਐੱਮ. ਮਲੋਟ ਖ਼ਰਚਾ ਆਬਜ਼ਰਵਰ ਨੇ ਜ਼ਿਲ੍ਹਾ ਖ਼ਰਚਾ ਨਿਗਰਾਨ ਸੈੱਲ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ

 

ਨਾਬਾਲਗ ਕੋਲੋਂ ਅਫੀਮ ਬਰਾਮਦ

Web Admin

Web Admin

5 Dariya News

ਐਸ ਏ ਐਸ ਨਗਰ/ਲਾਲੜੂ , 20 Mar 2021

            

ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਜੀ ਨੇ ਦੱਸਿਆ ਕਿ ਰਵਜੋਤ ਕੌਰ ਗਰੇਵਾਲ, ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ੍ਰੀ ਗੁਰਬਖਸ਼ੀਸ਼ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 19/03/2021 ਨੂੰ ਦੋਰਾਨੇ ਗਸਤ ਨੇੜੇ ਰਵੀਦਾਸ ਭਵਨ ਲਾਲੜੂ, ਸਲਿੱਪ ਰੋਡ ਲਾਲੜੂ ਕੋਲੋ ਇੱਕ  ਨੋਜਵਾਨ ਜਿਸ ਦੀ ਉਮਰ ਕਾਫੀ ਘੱਟ ਲੱਗ ਰਹੀ ਸੀ ਅਤੇ ਜਿਸ ਨੇ ਆਪਣੇ ਹੱਥ ਵਿਚ ਬੈਗ ਫੜਿਆ ਹੋਇਆ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੋਕਾ ਤੋ ਖਿਸਕਣ ਲੱਗਾ ਜਿਸ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ ਤੇ ਉਸ ਬਾਰੇ ਪੁਛਿਆ, ਜਿਸ ਨੇ ਦੱਸਿਆ ਕਿ ਉਹ ਪਿੰਡ ਮਹਤ, ਜਿਲ੍ਹਾ ਰੁਕਮ, ਨੇਪਾਲ ਹਾਲ ਵਾਸੀ ਧੋਰਾਣੀ, ਗੋਰਾਹੀ 18 ਡਾਂਗ, ਨੇਪਾਲ ਹੈ ਅਤੇ ਉਸ ਦੀ ਉਮਰ 14 ਸਾਲ ਹੈ, ਜਿਸ ਦੇ ਕਬਜੇ ਵਾਲੇ ਬੈਗ ਦੀ ਤਲਾਸੀ ਕਰਨ ਉੱਤੇ ਬੈਗ ਵਿਚੋ 02 ਕਿਲੋਗ੍ਰਾਮ ਅਫੀਮ  ਬ੍ਰਾਮਦ ਕੀਤੀ।ਉਸ ਦੇ ਮਾਤਾ ਪਿਤਾ ਕਾਫੀ ਸਮੇ ਤੋ ਇੱਕ ਦੂਸਰੇ ਤੋ ਅੱਡ ਰਹਿੰਦੇ ਸਨ ਅਤੇ ਉਹ ਆਪਣੇ ਪਿਤਾ ਪਾਸ ਨੇਪਾਲ ਵਿਖੇ ਰਹਿੰਦਾ ਸੀ ਜੋ ਉਸ ਦੇ ਪਿਤਾ ਦੀ ਮੋਤ ਪਿੱਛਲੇ ਸਾਲ ਹੋ ਗਈ ਸੀ ਅਤੇ ਹੁਣ ਉਸ ਨੂੰ ਪਤਾ ਲੱਗਾ ਸੀ ਕਿ ਉਸ ਦੀ ਮਾਤਾ ਸ਼ਿਮਲਾ ਵਿਖੇ ਕਿਤੇ ਰਹਿੰਦੀ ਅਤੇ ਕੰਮ ਕਰਦੀ ਹੈ ਅਤੇ ਉਹ ਉਸ ਨੂੰ ਮਿਲਣ ਚਾਹੁੰਦਾ ਸੀ।ਉਸ ਦੀ ਮੁਲਾਕਾਤ ਨੇਪਾਲ ਵਿਖੇ ਇੱਕ ਸੁਨੀਲ ਨਾਮ ਦੇ ਵਿਅਕਤੀ ਨਾਲ ਹੋਈ, ਜਿਸ ਨੇ ਉਸ ਨੂੰ ਕਿਹਾ ਕਿ ਉਸਦਾ ਜਾਣਕਾਰ ਸਿਮਲਾ ਵਿਖੇ ਰਹਿੰਦਾ ਹੈ ਅਤੇ ਉਸ ਦੀ ਮਾਂ ਨੂੰ ਜਾਣਦਾ ਹੈ ਅਤੇ ਉਸ ਤੈਨੂੰ ਉਸ ਨਾਲ ਮਿਲਾ ਦੇਵੇਗਾ ਪਰ ਤੈਨੂੰ ਮੇਰਾ ਇੱਕ ਪਾਰਸਲ ਸਿਮਲਾ ਜਾ ਕੇ ਉਸ ਵਿਅਕਤੀ ਨੂੰ ਦੇਣ ਪਵੇਗਾ ਜੋ ਬੱਸ ਸਟੈਂਡ ਤੇ ਆ ਕੇ ਤੈਨੂੰ ਆਪਣੇ ਆਪ ਪਹਿਚਾਣ ਕੇ ਤੇਰੀ ਮਾਂ ਕੋਲ ਲੈ ਜਾਵੇਗਾ, ਜਿਸ ਦੀ ਗੱਲਾਂ ਵਿਚ ਆ ਕੇ ਉਹ ਇਹ ਅਫੀਮ ਦਾ ਪਾਰਸਲ ਲੈ ਕੇ ਜਾ ਰਿਹਾ ਸੀ। ਇਸ ਤੋਂ ਬਾਅਦ ਉਤਰਵਾਦੀ (Juvenile) ਨੂੰ  ਅਦਾਲਤ ਸ੍ਰੀਮਤੀ ਜੋਸੀਕਾ ਸੂਦ JMIC Mohali  ਦੇ ਪੇਸ਼ ਕੀਤਾ ਗਿਆ।ਅਦਾਲਤ ਵੱਲੋ ਉੱਤਰਵਾਦੀ ( Juvenile) ਨੂੰ Observation Home ਹੁਸ਼ਿਆਰਪੁਰ ਵਿਖੇ ਭੇਜਣ ਦਾ ਹੁਕਮ ਦਿੱਤਾ ਗਿਆ ਅਤੇ ਉੱਤਰਵਾਦੀ ( Juvenile)  ਦੀ ਜੁਵਨਾਇਲ ਜਸਟਿਸ ਬੋਰਡ ਦੇ ਮੈਂਬਰ ਵੱਲੋ ਇੰਟੈਰਕਸ਼ਨ ਤੇ ਕਾਊਸਲਿੰਗ ਕੀਤੀ ਗਈ ਤੇ ਜੁਵਨਾਇਲ ਜਸਟਿਸ ਬੋਰਡ ਦੇ ਮੈਂਬਰ ਵੱਲੋ ਕੀਤੀ ਗਈ ਹਦਾਇਤ ਅਨੁਸਾਰ ਉਤਰਵਾਦੀ (Juvenile) ਨੂੰ ਲੀਗਲ ਏਡ ਮਹੁੱਈਆ ਕਰਵਾਈ ਗਈ।ਉਸ ਨੇ ਇਹ ਅਫੀਮ  ਸ਼ਿਮਲਾ ਵਿਖੇ ਕਿਸ ਨੂੰ ਦੇਣੀ ਸੀ ਇਸ ਸਬੰਧ ਵਿਚ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਹੋਰ ਪੱਖਾਂ ਬਾਰੇ ਵੀ ਤਫਤੀਸ਼ ਜਾਰੀ ਹੈ।

 

Tags: Crime News Punjab , Punjab Police , Police , Crime News , S.A.S. Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD