Thursday, 04 June 2026

 

 

ਖ਼ਾਸ ਖਬਰਾਂ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ

 

ਭਗਤੂਪੁਰ ਦੀ ਦਲਿਤ ਔਰਤ ਨਾਲ ਬਦ-ਸਲੂਕੀ ਕਰਨ ’ਤੇ ਐੱਸ.ਸੀ. ਕਮਿਸ਼ਨ ਨੇ ਲਿਆ ਗੰਭੀਰ ਨੋਟਿਸ

ਐਸਸੀ ਕਮਿਸ਼ਨ ਦੀ 3 ਮੈਂਬਰੀ ਟੀਮ ਨੇ ਪੀੜਤਾ ਨਾਲ ਕੀਤੀ ਮੁਲਾਕਾਤ

Web Admin

Web Admin

5 Dariya News

ਭਗਤੂਪੁਰਾ (ਸ਼੍ਰੀ ਹਰਗੋਬਿੰਦਪੁਰ) , 18 Mar 2021

Last updated on: Mar 18, 2021, 00:00 IST

ਬੀਤੇ ਦਿਨੀ ਥਾਣਾ ਘੁਮਾਣ ਦੇ ਅਧੀਨ ਆਉਂਦੇ ਪਿੰਡ ਭਗਤੂਪੁਰ ਦੀ ਇੱਕ ਔਰਤ ਨਾਲ ਬਦਲਸਲੂਕੀ ਕਰਨ ਦਾ ਮਾਮਲੇ ਦਾ ਐੱਸ.ਸੀ. ਕਮਿਸ਼ਨ ਪੰਜਾਬ ਨੇ ਗੰਭੀਰ ਨੋਟਿਸ ਲਿਆ ਹੈ। ਪਿੰਡ ਭਗਤੂਪੁਰ ਦੀ ਇੱਕ ਦਲਿਤ ਔਰਤ ਦਾ ਐਸਐਚਓ ਪੁਲੀਸ ਥਾਣਾ ਘੁਮਾਣ ਉੱਪਰ ਇਹ ਇਲਜ਼ਾਮ ਸੀ ਕਿ ਐੱਸ.ਐੱਚ.ਓ. ਨੇ ਉਸਨੂੰ ਅੱਧ ਨੰਗਿਆ ਹਾਲਤ ’ਚ ਬਾਥਰੂਮ ਚੋਂ ਘਸੀਟ ਕੇ ਬਾਹਰ ਕੱਢਿਆ ਸੀ।ਇਸ ਸਾਰੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਅੱੱਜ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਸ਼੍ਰੀ ਗਿਆਨ ਚੰਦ, ਡਾ. ਤਰਸੇਮ ਸਿੰਘ ਸਿਆਲਕਾ ਅਤੇ ਸ਼੍ਰੀ ਪ੍ਰਭ ਦਿਆਲ ਅਧਾਰਿਤ 3 ਮੈਂਬਰੀ ‘ਟੀਮ’ ਨੇ ਅੱਜ ਪਿੰਡ ਭਗਤੂਪੁਰ ਵਿਖੇ ਪੁੱਜੀ।  ਮੌਕੇ ਤੇ ਮੌਜੂਦ ਐੱਸਐੱਸਐੱਸ ਬੋਰਡ ਦੇ ਮੈਂਬਰ ਸ੍ਰ ਭੁਪਿੰਦਰਪਾਲ ਸਿੰਘ ਵਿੱਟੀ, ਡੀਐਸਪੀ ਸ਼੍ਰੀ ਹਰਗੋਬਿੰਦਪੁਰ ਹਰਕ੍ਰਿਸ਼ਨ ਸਿੰਘ, ਐਸਐਚਓ ਘੁਮਾਣ ਸੁਰਿੰਦਰ ਸਿੰਘ ਅਤੇ ਤਹਿਸੀਲਦਾਰ ਰਾਜ ਕੁਮਾਰ, ਸਰਪੰਚ ਦਲਜੀਤ ਸਿੰਘ ਬਮਰਾਹ ਪਿੰਡ ਚੂਹੇਵਾਲ ਅਤੇ ਸਾਰੇ ਪਿੰਡ ਭਗਤੂਪੁਰ ਵਾਸੀਆਂ ਦੀ ਹਾਜ਼ਰੀ ’ਚ ਪੀੜਤ ਦਲਿਤ ਮਹਿਲਾ ਨਰਿੰਦਰ ਕੌਰ ਦੇ ਪਤੀ ਲਖਬੀਰ ਸਿੰਘ ਤੋਂ ਸਾਰੇ ਕੇਸ ਦੀ ਜਾਣਕਾਰੀ ਪ੍ਰਾਪਤ ਕੀਤੀ।ਪੀੜ੍ਹਤ ਸ਼ਿਕਾਇਤ ਕਰਤਾ ਦਾ ਪੱਖ ਸੁਣਨ ਤੋਂ ਬਾਅਦ ਐੱਸ.ਸੀ. ਕਮਿਸ਼ਨ ਦੀ 3 ਮੈਂਬਰੀ ਟੀਮ ਨੇ ਪਿੰਡ ਵਾਲਿਆਂ ਦੇ ਬਿਆਨ ਵੀ ਕਲਮਬੰਦ ਕੀਤੇ ਉਪਰੰਤ ਮੌਕੇ ਤੇ ਪੁੱਜੇ ਵਿਵਾਦਿਤ ਐਸਐਚਓ ਸੁਰਿੰਦਰ ਸਿੰਘ ਦਾ ਪੱਖ ਵੀ ਸੁਣਿਆ। ਪਿੰਡ ਦੇ ਵਸਨੀਕ ਅਤੇ ਐੱਸ.ਐੱਸ.ਐੱਸ ਬੋਰਡ ਪੰਜਾਬ ਸਰਕਾਰ ਦੇ ਮੈਂਬਰ ਭੁਪਿੰਦਰਪਾਲ ਸਿੰਘ ਨੇ ਪੁਲੀਸ ਵਲੋਂ ਦਲਿਤ ਪ੍ਰੀਵਾਰਾਂ ਨਾਲ ਕੀਤੀ ਜਾ ਰਹੀ ਜ਼ਿਆਦਤੀ ਦਾ ਮੁੱਦਾ ਧੜੱਲੇ ਨਾਲ ਕਮਿਸ਼ਨ ਦੇ ਕੋਲ ਉਠਾਇਆ।ਦੋਵਾਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਪੰਜਾਬ ਰਾਜ ਐੱਸ.ਸੀ. ਕਮਿਸ਼ਨ ਦੇ ਮੈਂਬਰ ਗਿਆਨ ਚੰਦ, ਡਾ. ਤਰਸੇਮ ਸਿੰਘ ਸਿਆਲਕਾ ਅਤੇ ਪ੍ਰਭ ਦਿਆਲ  ਅਧਾਰਿਤ 3 ਮੈਂਬਰੀ ‘ਟੀਮ’ ਨੇ ਦੱਸਿਆ ਕਿ ਮਾਮਲਾ ਸੰਗੀਨ ਹੈ। ਇਥੇ ਇੱਕ ਪੁਲੀਸ ਥਾਣਾ ਘੁਮਾਣ ਦੇ ਐਸਐਚਓ ਸੁਰਿੰਦਰ ਸਿੰਘ ਵਲੋਂ ਪਿੰਡ ਭਗਤੂਪੁਰ ਦੇ ਦਲਿਤ ਔਰਤ ਦੇ ਘਰ ਜਬਰੀ ਦਾਖਲ ਹੋ ਕੇ ਬਾਥਰੂਮ ਚੋਂ ਅੱਧ ਨੰਗੀ ਹਾਲਤ ’ਚ ਘਸੀਟ ਕੇ ਬਾਹਰ ਕੱਢਣ ਦੇ ਲੱਗੇ ਦੋਸ਼ਾਂ ਦੀ ਜਾਂਚ ਡਾਇਰੈਕਟਰ ਬਿਯੂਰੋ ਆਫ ਇਨਵੈਸਟੀਗਟਸ਼ਨ ਪੰਜਾਬ ਤੋਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਕਮਿਸ਼ਨ ਇਹ ਲਿਖੇਗਾ ਕਿ ਜਦੋਂ ਤੱਕ ਉਕਤ ਮਾਮਲੇ ਦੀ ਜਾਂਚ ਸਪੱਸ਼ਟ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਇਸ ਵਿਵਾਦਿਤ ਐਸਐਚਓ ਨੂੰ ਇਥੋਂ ਮੁਅੱਤਲ ਕਰਕੇ ਲਾਈਨ ਹਾਜ਼ਰ ਕੀਤਾ ਜਾਵੇ ਅਤੇ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਇਸ ਐਸਐਚਓ ਨੂੰ ਪਬਲਿਕ ਡੀਲਿੰਗ ਦੀ ਜ਼ਿੰਮੇਵਾਰੀ ਤੋਂ ਲਾਂਭੇਂ ਰੱਖਿਆ ਜਾਵੇ ਅਤੇ ਇਸ ਦੇ ਖਿਲਾਫ ਵੱਖਰੇ ਤੌਰ ’ਤੇ ਵਿਭਾਗੀ ਜਾਂਚ ਖੋਲ੍ਹੀ ਜਾਵੇ। ਕਮਿਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਉਹ ਡੀਜੀਪੀ ਪੰਜਾਬ ਨੂੰ ਲਿਖਣਗੇ ਕਿ ਜ਼ਿਲ੍ਹਾ ਪੁਲਿਸ ਮੁਖੀਆਂ ਨੁੰ ਨਿਰਦੇਸ਼ ਦਿੱਤੇ ਜਾਣ ਕਿ ਪੁਲੀਸ ਅਫ਼ਸਰ ਜਨਤਾ ਦੇ ਨਾਲ ਅਦਬ ਦੇ ਨਾਲ ਪੇਸ਼ ਹੋਣ।ਇਸ ਮੌਕੇ ਐਸਐਸ ਬੋਰਡ ਦੇ ਮੈਂਬਰ ਸ੍ਰ ਭੁਪਿੰਦਰਪਾਲ ਸਿੰਘ ਵਿੱਟੀ, ਸਰਪੰਚ ਪਿੰਡ ਭਗਤੂਪੁਰਾ ਸ਼੍ਰੀਮਤੀ ਕੁਲਵਿੰਦਰ ਕੌਰ, ਕੋਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ, ਪੀਏ ਗੁਰਪ੍ਰੀਤ ਸਿੰਘ ਖਾਲਸਾ, ਪ੍ਰਧਾਨ ਲਖਵਿੰਦਰ ਸਿੰਘ ਢਿਲੋਂ, ਪੀਏ ਗੁਰਪ੍ਰੀਤ ਸਿੰਘ ਖਾਲਸਾ, ਪੰਚ ਸਰਬਜੀਤ ਕੌਰ, ਕੈਪਟਨ ਸਿੰਘ ਮੀਕੇ, ਸਤਨਾਮ ਸਿੰਘ, ਸਲਵਿੰਦਰ ਸਿੰਘ, ਕਸ਼ਮੀਰ ਸਿੰਘ, ਅਮਨਦੀਪ ਸਿੰਘ, ਸਰਪੰਚ ਦਲਜੀਤ ਸਿੰਘ ਚੂਹੇਵਾਲ ਆਦਿ ਹਾਜ਼ਰ ਸਨ।

 

Tags: Punjab Admin

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD