ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਦੁਭਾਲੀ ਵਿਖੇ ਐੱਸ.ਸੀ ਧਰਮਸ਼ਾਲਾ ਕੀਤੀ ਲੋਕ ਅਰਪਿਤ
Web Admin
5 Dariya News
ਫਤਹਿਗੜ੍ਹ ਸਾਹਿਬ , 03 Mar 2021
Last updated on: Mar 03, 2021, 00:00 IST
ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਖੇੜਾ ਬਲਾਕ ਦੇ ਪਿੰਡ ਦੁਭਾਲੀ ਵਿਖੇ ਐੱਸ.ਸੀ ਧਰਮਸ਼ਾਲਾ ਦੀ ਰਿਪੇਅਰ ਹੋਣ ਉਪਰੰਤ ਲੋਕਾਂ ਨੂੰ ਅਰਪਿਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆ ਵਿਧਾਇਕ ਨਾਗਰਾ ਨੇ ਦੱਸਿਆ ਕਿ ਐੱਸ.ਸੀ ਧਰਮਸ਼ਾਲਾ ਦੀ ਰਿਪੇਅਰ ਕੀਤੀ ਗਈ ਹੈ। ਜਿਸ ਵਿੱਚ ਧਰਮਸ਼ਾਲਾ ਦੀ ਚਾਰ ਦੀਵਾਰੀ ਬਣਾਈ ਗਈ ਹੈ। ਇਸ ਤੋਂ ਇਲਾਵਾ ਧਰਮਸ਼ਾਲਾ ਵਿੱਚ ਨਵਾ ਸੈਂਡ ਬਣਾਇਆ ਗਿਆ ਅਤੇ ਨਵੇਂ ਬਾਥਰੂਮ ਬਣਾਏ ਗਏ। ਸਾਰੀ ਧਰਮਸਾਲਾ ਦਾ ਰੰਗ ਰੋਗਨ ਕੀਤਾ ਗਿਆ ਤੇ ਸਾਰੀ ਧਰਮਸ਼ਾਲਾ ਵਿੱਚ ਇੰਟਰਲਾਕਿੰਗ ਟਾਇਲਾਂ ਲਗਾਈਆਂ ਗਈਆ।ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਘਬੀਰ ਸਿੰਘ ਕਾਲੀ,ਸਰਪੰਚ ਹਰਪਾਲ ਕੌਰ,ਲਾਭ ਸਿੰਘ,ਜਸਵੀਰ ਸਿੰਘ,ਕਰਮਜੀਤ ਕੌਰ,ਹਰਜਿੰਦਰ ਕੌਰ,ਪ੍ਰਦੀਪ ਸਿੰਘ,ਗੁਰਸੇਵਕ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ,ਹਰਵਿੰਦਰ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।