Thursday, 23 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਰਸੋਈ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਮਟੌਰ ਵਿਖੇ 900 ਮਹਿਲਾਵਾਂ ਨੂੰ ਵੰਡੀਆਂ ਰਸੋਈ ਕਿੱਟਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿੱਚ 40 ਤੋਂ ਵੱਧ ਫ਼ਲਦਾਰ ਬੂਟੇ ਲਗਾਏ ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ ਐਲਪੀਯੂ ਵਿੱਚ ਗਲੋਬਲ ਐਕਸਪੋਜ਼ਰ ਅਤੇ ਉਦਯੋਗ-ਇਕੀਕ੍ਰਿਤ ਸਿੱਖਿਆ ਨਾਲ ਆਰਕੀਟੈਕਚਰ ਅਤੇ ਪਲਾਨਿੰਗ ਪ੍ਰੋਗਰਾਮਾਂ ਲਈ ਦਾਖਲੇ ਸ਼ੁਰੂ ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ 5-5 ਬੂਟੇ ਲਗਾਉਣ ਅਤੇ ਸੰਭਾਲਣ ਲਈ ਕੀਤਾ ਪ੍ਰੇਰਿਤ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਫਾਰਮਾਸਿਸਟ ਭਰਤੀ ਘੁਟਾਲੇ ਵਿੱਚ ਤਰੁਣ ਚੁੱਘ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਬਾਗਬਾਨੀ ਸਕੀਮਾਂ ਦਾ ਲਾਭ ਹਰ ਕਿਸਾਨ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ : ਮੋਹਿੰਦਰ ਭਗਤ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸਰਕਾਰੀ ਸਕੂਲਾਂ ਦੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ₹10,000 ਕਰੋੜ ਦਾ ਨਵਾਂ ਕਰਜ਼ਾ ਲੈ ਕੇ ਪੰਜਾਬ ਨੂੰ ਆਰਥਿਕ ਬਰਬਾਦੀ ਵੱਲ ਧੱਕ ਰਹੀ ਹੈ ਮਾਨ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਬਰਿੰਦਰ ਕੁਮਾਰ ਗੋਇਲ ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਮੀਮਸਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਾਕੀ ਐਸਟ੍ਰੋਟਰਫ ਦਾ ਕੰਮ ਕਰਵਾਇਆ ਸ਼ੁਰੂ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਸੀਂ ਨੌਜਵਾਨਾਂ ਦੇ ਨਾਲ ਹਾਂ, ਨੌਜਵਾਨਾਂ ਦੇ ਮੁੱਦੇ ਦੇਸ਼ ਦੇ ਮੁੱਦੇ ਹਨ : ਅਰਵਿੰਦ ਕੇਜਰੀਵਾਲ ਅਮਨ ਅਰੋੜਾ ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ 'ਤੇ ਜ਼ੋਰ ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ਘੇਰਾਓ ਦੇ ਵਿਰੋਧ ਵਿੱਚ ਭਾਜਪਾ ਵੱਲੋਂ ਚੰਡੀਗੜ੍ਹ ਕਾਂਗਰਸ ਭਵਨ ਦਾ ਘੇਰਾਓ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਨੇ ਪੰਜ ਪਿੰਡਾਂ ਨੂੰ ਪਾਣੀ ਵਾਲਾ ਟੈਂਕ ਸਮਰਪਿਤ ਕੀਤਾ ਭਗਵਾਨ ਸ਼੍ਰੀ ਜਗੰਨਾਥ ਦੀ ਰੱਥ ਯਾਤਰਾ ਭਾਰਤੀ ਸੱਭਿਆਚਾਰ, ਸਮਰਸਤਾ ਅਤੇ ਸੇਵਾ ਦਾ ਜਿਉਂਦਾ-ਜਾਗਦਾ ਪ੍ਰਤੀਕ : ਨਾਇਬ ਸਿੰਘ ਸੈਣੀ ਪੇਪਰ ਲੀਕ ਅਤੇ ਵਿਦਿਆਰਥੀਆਂ 'ਤੇ ਪੁਲਿਸ ਜ਼ੁਲਮ ਖ਼ਿਲਾਫ਼ ਕਾਂਗਰਸ ਭਵਨ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਨੀਟ ਦੇ ਬਹਾਨੇ ਡੁੱਬਦੀ ਸਿਆਸਤ ਨੂੰ ਜ਼ਿੰਦਾ ਕਰਨ ਵਿੱਚ ਲੱਗੀ ਕਾਂਗਰਸ, ਪੰਜਾਬ ਦੇ ਪਰੀਖਿਆ ਘਪਲਿਆਂ 'ਤੇ ਚੁੱਪ

 

ਪਰਮੀਤ ਸੇਠੀ, ਅੰਗਦ ਹਸੀਜਾ ਅਤੇ ਕਰਨ ਮਹਿਰਾ ਦਾ ਪੰਜਾਬੀ ਕਨੈਕਸ਼ਨ

Web Admin

Web Admin

5 Dariya News

ਚੰਡੀਗੜ੍ਹ , 24 Feb 2021

Last updated on: Feb 24, 2021, 00:00 IST

ਜ਼ੀ ਪੰਜਾਬੀ ਆਪਣੀ ਸ਼ੁਰੂਆਤ ਤੋਂ ਲੈ ਕੇ ਹਮੇਸ਼ਾਂ ਹੀ ਟ੍ਰੈਂਡਸੈਸਟਰ ਰਿਹਾ ਹੈ, ਪਹਿਲਾਂ ਪੰਜਾਬੀ ਜੀ.ਈ.ਸੀ. ਚੈਨਲ ਬਣਨ ਤੋਂ ਲੈ ਕੇ ਖੇਤਰੀ ਤੌਰ 'ਤੇ ਵਧੀਆ ਕੰਮ ਦੇ ਮੌਕੇ ਪੈਦਾ ਕਰਕੇ ਪੰਜਾਬ ਛੱਡ ਰਹੇ ਪੰਜਾਬੀ ਕਲਾਕਾਰਾਂ ਦੇ ਰਸਤੇ ਨੂੰ ਬਦਲਣ ਤੱਕ। ਕਲਾਕਾਰਾਂ ਦਾ ਆਪਣੇ ਖੇਤਰਾਂ ਨੂੰ ਮੁੰਬਈ ਜਾਣ ਲਈ ਛੱਡਣਾ ਕੋਈ ਨਵੀਂ ਗੱਲ ਨਹੀਂ ਹੈ, ਹਾਲਾਂਕਿ, ਜ਼ੀ ਪੰਜਾਬੀ ਨੇ ਟੀਵੀ ਸਕ੍ਰੀਨ ਤੇ ਸਭ ਤੋਂ ਵੱਡੇ ਕਲਾਕਾਰਾਂ ਨੂੰ ਵਾਪਿਸ ਲੈ ਕੇ ਆਉਣ ਦਾ ਨਵਾਂ ਰੁਝਾਨ ਸ਼ੁਰੂ ਕੀਤਾ ਹੈ ਜਿਸ ਚ ਸ਼ਾਮਿਲ ਹਨ ਅੰਗਦ ਹਸੀਜਾ, ਕਰਨ ਮਹਿਰਾ ਅਤੇ ਪਰਮੀਤ ਸੇਠੀ।ਅੰਗਦ ਹਸੀਜਾ ਜੋ ਬਿਦਾਈ, ਸਾਵਿਤਰੀ, ਫੁਲਵਾ ਵਰਗੇ ਕਈ ਹਿੰਦੀ ਟੀਵੀ ਸੀਰੀਅਲਾਂ ਵਿੱਚ ਨਜ਼ਰ ਆ ਚੁੱਕੇ ਹਨ, ਹਾਲ ਹੀ ਵਿੱਚ ਜ਼ੀ ਪੰਜਾਬੀ ਦੇ ਰੋਮਾਂਟਿਕ ਸ਼ੋਅ ‘ਤੇਰਾ ਰੰਗ ਚੜ੍ਹਿਆ’ ਵਿੱਚ ਜੇਡੀ ਵਜੋਂ ਦਾਖਲ ਹੋਏ ਹਨ। ਇਸ ਤਬਦੀਲੀ ਬਾਰੇ ਗੱਲ ਕਰਦਿਆਂ ਅੰਗਦ ਨੇ ਕਿਹਾ, “ਇੱਕ ਪੰਜਾਬੀ ਹੋਣ ਕਰਕੇ ਮੈਂ ਹਮੇਸ਼ਾਂ ਪੰਜਾਬ ਵਿੱਚ ਕੰਮ ਕਰਨਾ ਚਾਹੁੰਦਾ ਸੀ। ਮੈਂ ਬਹੁਤ ਖੁਸ਼ ਹਾਂ ਕਿ ਜ਼ੀ ਪੰਜਾਬੀ ਉਹ ਤਬਦੀਲੀ ਲਿਆ ਰਿਹਾ ਹੈ , ਅਤੇ ਮੈਂਨੂੰ ਮਿਲ ਰਹੇ ਹੁੰਗਾਰੇ ਨਾਲ ਮੈਂ ਬਹੁਤ ਖੁਸ਼ ਹਾਂ।”ਬਹੁਤ ਘੱਟ ਲੋਕ ਜਾਣਦੇ ਹਨ ਕਿ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦਾ ਨੈਤਿਕ ਇੱਕ ਜਲੰਧਰ ਦਾ ਲੜਕਾ ਹੈ, ਭਾਰਤੀ ਟੈਲੀਵਿਜ਼ਨ ਇੰਡਸਟਰੀ ਵਿੱਚ ਆਪਣਾ ਸਥਾਨ ਬਣਾਉਣ ਤੋਂ ਬਾਅਦ, ਕਰਨ ਜ਼ੀ ਪੰਜਾਬੀ ਦੇ ਸ਼ੋਅ ‘ਮਾਵਾਂ ਠੰਡੀਆਂ ਛਾਵਾਂ’ ਨਾਲ ਵਾਪਸ ਪੰਜਾਬੀ ਇੰਡਸਟਰੀ ਆਇਆ ਹੈ। ਆਪਣੇ ਵਿਚਾਰ ਸਾਂਝੇ ਕਰਦਿਆਂ ਕਰਨ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਕਲਾ ਭੂਗੋਲ ਅਤੇ ਭਾਸ਼ਾ ਦੀਆਂ ਬੰਦਿਸ਼ਾਂ ਤੋਂ ਪਰੇ ਹੈ। ਹਾਲਾਂਕਿ, ਕਹਾਣੀਆਂ, ਪ੍ਰੋਡਕਸ਼ਨ ਸਕੇਲ ਜੋ ਜ਼ੀ ਪੰਜਾਬੀ ਇੱਕ ਸਾਲ ਚ ਲੈਕੇ ਆਇਆ ਹੈ ਉਹ ਸ਼ਲਾਘਾਯੋਗ ਹੈ। ਮੈਂ ਉਨ੍ਹਾਂ ਨਾਲ ਜੁੜ ਕੇ ਬਹੁਤ ਖੁਸ਼ ਹਾਂ। ”ਇਸ ਸੂਚੀ ਵਿਚ ਜੋ ਨਵਾਂ ਨਾਮ ਸ਼ਾਮਲ ਹੋਇਆ ਹੈ ਉਹ ਹੈ ਪਰਮੀਤ ਸੇਠੀ, ਜੋ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਕਰ ਚੁੱਕੇ ਹਨ ਅਤੇ ਜ਼ੀ ਪੰਜਾਬੀ ਦੇ ਆਉਣ ਵਾਲੇ ਸ਼ੋ 'ਅੱਖੀਆਂ ਉਡੀਕਦੀਆਂ' ਨਾਲ ਟੀ ਵੀ ਸਕਰੀਨ ਤੇ ਵਾਪਿਸੀ ਕਰਨ ਜਾ ਰਹੇ ਹਨ। ਅੱਖੀਆਂ ਉਡੀਕਦੀਆਂ ਇਕ ਜੋੜੀ ਦੀ ਕਹਾਣੀ ਤੇ ਆਧਾਰਿਤ ਹੈ ਜਿਹਨਾਂ ਵਿੱਚ ਉਮਰ ਦਾ ਬਹੁਤ ਅੰਤਰ ਹੈ। ਇਸੇ ਬਾਰੇ ਗੱਲ ਕਰਦਿਆਂ, ਪਰਮੀਤ ਸੇਠੀ ਨੇ ਕਿਹਾ, "ਮੈਂ ਪਰਿਵਾਰ ਚ ਬਹੁਤ ਨਵਾਂ ਹਾਂ, ਹਾਲਾਂਕਿ, ਸਕ੍ਰਿਪਟ ਕਾਫ਼ੀ ਆਸ਼ਾਵਾਦੀ ਲੱਗ ਰਹੀ ਹੈ ਅਤੇ ਮੈਂ ਲੋਕਾਂ ਦੇ ਹੁੰਗਾਰੇ ਦੀ ਉਡੀਕ ਕਰ ਰਿਹਾ ਹਾਂ।"

 

Tags: TV , Television , Entertainment , Mumbai , Actor , Actress , Mumbai News , Parmeet Sethi , Angad Hasija , Karan Mehra , Zee Punjabi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD