ਕਮਿਸ਼ਨਰੇਟ ਫੂਡ ਅਤੇ ਡਰੱਗਜ਼ ਐਡਮਿਨੀਸਟ੍ਰੇਸ਼ਨ ਪੰਜਾਬ ਦੇ ਆਦੇਸ਼ਾਂ ਅਨੁਸਾਰ ਡੈਜੀਗਨੇਟਿਡ ਅਫਸਰ ਡਾ: ਅਨੀਤਾ ਵੱਲੋ ਮੋਬਾਇਲ ਫੂਡ ਟੈਸਟਿੰਗ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਡਾ. ਅਨੀਤਾ ਨੇ ਦੱਸਿਆ ਕਿ ਇਹ ਵੈਨ ਲੋਕਾਂ ਨੂੰ ਸਾਫ ਸੁਥਰਾ ਖਾਣ-ਪੀਣ ਲਈ ਜਾਗਰੂਕ ਕਰੇਗੀ ਅਤੇ ਇਸ ਫੂਡ ਟੈਸਟਿੰਗ ਵੈਨ ਰਾਹੀਂ ਕੋਈ ਵੀ ਖਾਣ-ਪੀਣ ਵਾਲੀ ਵਸਤੂ ਦਾ ਲੋਕ ਮੌਕੇ ਤੇ ਹੀ 50 ਰੁਪਏ ਵਿੱਚ ਟੈਸਟ ਕਰਵਾ ਸਕਦੇ ਹਨ ਜਿਸ ਦੀ ਰਿਪੋਰਟ ਵੀ ਉਸੇ ਸਮੇਂ ਹੀ ਦਿੱਤੀ ਜਾਂਦੀ ਹੈ ਕਿ ਇਹ ਵਸਤੂ ਵਿੱਚ ਕੋਈ ਮਿਲਾਵਟ ਤਾਂ ਨਹੀਂ ਕੀਤੀ ਗਈ ।ਵਧੇਰੇ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫਸਰ ਸ੍ਰ. ਮਨਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਫੂਡ ਵੈਨ ਦਾ ਮੁੱਖ ਮਨੋਰਥ ਹੈ ਕਿ ਹਰ ਕੋਈ ਸ਼ਹਿਰੀ ਜਾਂ ਪਿੰਡ ਦੇ ਵਿਅਕਤੀ ਆਪਣੇ ਘਰ ਵਿੱਚ ਵਰਤੇ ਜਾਂਦੇ ਦੁੱਧ, ਦਹੀ ਅਤੇ ਘਿਓ ਆਦਿ ਦਾ ਟੈਸਟ ਕਰਵਾ ਸਕਦਾ ਹੈ ਤਾਂ ਕਿ ਪੰਜਾਬ ਸਰਕਾਰ ਵੱਲੋ ਚਲਾਈ ਗਈ ਪੰਜਾਬ ਤੰਦਰੁਸਤ ਮੁਹਿੰਮ ਤਹਿਤ ਹਰ ਘਰ/ ਹਰ ਵਿਅਕਤੀ ਤੰਦਰੁਸਤ ਹੋ ਸਕੇ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਸਾਡਾ ਖਾਣ-ਪੀਣ ਸਾਫ-ਸੁਥਰਾ ਅਤੇ ਮਿਲਾਵਟ ਰਹਿਤ ਹੈ।ਇਸ ਮੁਹਿੰਮ ਤਹਿਤ ਅੱਡਾ ਖਾਈ ਫੇਮੇ ਵਿਖੇ ਕੇ ਸੰਧੂ ਡੇਅਰੀ ਤੋਂ ਦੁੱਧ ਅਤੇ ਦੁੱਧ ਤੋਂ ਤਿਆਰ ਪਦਾਰਥਾਂ ਦੇ 14 ਸੈਪਲ ਲਏ ਗਏ ਤੇ ਮੌਕੇ ਤੇ ਟੈਸਟ ਕਰਨ ਤੇ ਇਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਪਈ ਗਈ ।