ਅੱਜ ਮਿਤੀ 22/12/2020 ਨੂੰ ਸੂਬੇ ਦੇ ਸਮੁੱਚੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਅਤੇ ਪ੍ਰਫੁੱਲਿਤ ਕਰਨ ਲਈ ਪੰਜਾਬ ਯੁਵਕ ਵਿਕਾਸ ਬੋਰਡ (ਪੰਜਾਬ ਸਰਕਾਰ) ਦੇ ਚੇਅਰਪਰਸਨ ਇੰਜੀ. ਸੁਖਵਿੰਦਰ ਸਿੰਘ ਬਿੰਦਰਾ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਦੇ ਬੱਚਤ ਭਵਨ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਰਾਜ ਦੇ ਯੁਵਕ ਕਲੱਬਾਂ ਨੂੰ ਸਰਗਰਮ ਕਰਨਾ ਅਤੇ ਵਿੱਚ ਖੇਡ ਕਿੱਟਾਂ ਦੀ ਵੰਡ ਕਰਨਾ ਹੈ ਤਾਂ ਜੋ ਰਾਜ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਹੋਵੇ ਉਹ ਆਪਣੇ ਰਾਜ ਦਾ ਨਾਮ ਖੇਡਾਂ ਦੇ ਖੇਤਰ ਵਿੱਚ ਰੋਸ਼ਨ ਕਰਨ। ਮੀਟਿੰਗ ਦੌਰਾਨ ਚੇਅਰਪਰਸਨ ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਜਿਲ੍ਹੇ ਦੇ ਯੁਵਕ ਕਲੱਬਾਂ, ਰੈੱਡ ਰਿਬਨ ਕਲੱਬਾਂ ਅਤੇ ਐਨ.ਐੱਸ.ਐੱਸ. ਯੂਨਿਟਾਂ ਨਾਲ ਮੁਲਾਕਾਤ ਕੀਤੀ ਉਨ੍ਹਾਂ ਨੂੰ ਨੌਜਵਾਨਾਂ ਨਾਲ ਸਬੰਧਤ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।ਮੀਟਿੰਗ ਦੌਰਾਨ ਚੇਅਰਪਰਸਨ ਇੰਜੀ. ਸੁਖਵਿੰਦਰ ਸਿੰਘ ਬਿੰਦਰਾ ਨੇ ਨੌਜਵਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਦਿਆਂ ਅਤੇ ਉਨ੍ਹਾਂ ਨੂੰ ਸੁਚੱਜੀ ਸੋਧ ਦਿੰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਉਨ੍ਹਾਂ ਨੂੰ ਪੰਜਾਬ ਯੁਵਕ ਵਿਕਾਸ ਬੋਰਡ ਦਾ ਕਾਰਜਭਾਰ ਸੌਂਪਿਆ ਹੈ, ਉਨ੍ਹਾਂ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਪੂਰੀ ਤਨਦੇਹੀ ਨਾਲ ਨਿਭਾਉਣਗੇ। ਚੇਅਰਪਰਸਨ ਇੰਜੀ. ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਉਹ ਸਮੁੱਚੇ ਸੂਬੇ ਦੇ ਨੌਜਵਾਨਾਂ ਨਾਲ ਖੜ੍ਹੇ ਹਨ ਅਤੇ ਉਹਨਾਂ ਦੇ ਚੰਗੇਰੇ ਅਤੇ ਉੱਜਲ ਭਵਿੱਖ ਲਈ ਦ੍ਰਿੜ ਸੰਕਲਪ ਹਨ। ਚੇਅਰਪਰਸਨ ਇੰਜੀ. ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਰਾਜ ਦੇ ਸਮੁੱਚੇ ਜਿਲ੍ਹਿਆਂ ਦਾ ਦੌਰਾ ਕਰਨ ਸਬੰਧੀ ਬੋਲਦਿਆਂ ਕਿਹਾ ਕਿ ਜਿਲ੍ਹਾ ਮੋਹਾਲੀ ਤੋਂ ਸ਼ੁਰੂ ਕਰਕੇ ਲੁਧਿਆਣਾ, ਸ਼੍ਰੀ ਫ਼ਤਿਹਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਵੱਲ ਲੈ ਕੇ ਜਾਣ ਵਾਅਦਾ ਕੀਤਾ।ਇਸ ਮੀਟਿੰਗ ਵਿੱਚ ਸ਼੍ਰੀ ਪ੍ਰਿੰਸ ਪਾਲ ਖੁੱਲਰ, ਸੀਨੀਅਰ ਵਾਈਸ ਚੇਅਰਮੈਨ, ਪੰਜਾਬ ਯੁਵਕ ਵਿਕਾਸ ਬੋਰਡ, ਡਾ. ਆਂਚਲ ਅਰੋੜਾ, ਮੈਂਬਰ, ਪੰਜਾਬ ਯੁਵਕ ਵਿਕਾਸ ਬੋਰਡ, ਸ਼੍ਰੀ ਨੀਤਿਨ ਅਰੋੜਾ, ਸ਼੍ਰੀ ਪਾਰਥ ਭਾਰਦਵਾਜ, ਸ਼੍ਰੀ ਹਰਮਿੰਦਰ ਗੁੱਲੂ, ਸ਼੍ਰੀ ਜਸਪਾਲ ਸਿੰਘ, ਸਹਾਇਕ ਡਾਇਰੈਕਟਰ, ਜਿਲ੍ਹਾ ਦਫ਼ਤਰ, ਯੁਵਕ ਸੇਵਾਵਾਂ ਵਿਭਾਗ ਅੰਮ੍ਰਿਤਸਰ, ਸ਼੍ਰੀ ਗੁਰਲਾਲ ਸਿੰਘ ਰਿਆੜ, ਜਿਲ੍ਹਾ ਖੇਡ ਅਫ਼ਸਰ ਅੰਮ੍ਰਿਤਸਰ, ਜਿਲ੍ਹੇ ਦੇ ਯੁਵਕ ਕਲੱਬਾਂ, ਰੈੱਡ ਰਿਬਨ ਕਲੱਬਾਂ ਅਤੇ ਐੱਨ.ਐੱਸ.ਐੱਸ. ਦੇ ਮੁੱਖ ਨੁਮਾਇੰਦੇ ਹਾਜ਼ਰ ਸਨ।