Thursday, 02 May 2024

 

 

ਖ਼ਾਸ ਖਬਰਾਂ ਭਗਵੰਤ ਮਾਨ ਨੇ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਕੀਤੀ ਤਾਰੀਫ਼, ਕਿਹਾ- ਰੌੜੀ ਗੜ੍ਹਸ਼ੰਕਰ ਦੇ ਵਿਕਾਸ ਪ੍ਰਤੀ ਬੇਹੱਦ ਸੰਜੀਦਾ ਸੀਨੀਅਰ ਮਹਿਲਾ ਆਗੂ ਆਪ ਛੱਡ ਕੇ ਐਨ ਕੇ ਸ਼ਰਮਾ ਤੇ ਬਿੱਟੂ ਚੱਠਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ ਗ਼ਰੀਬ ਦੀ ਗ਼ਰੀਬੀ ਉਸਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦਾ ਹੈ- ਭਗਵੰਤ ਮਾਨ ਟਰੱਸਟ ਦੀਆਂ ਲੈਬਾਰਟਰੀਆਂ ਤੋਂ ਹਰ ਸਾਲ 12 ਲੱਖ ਤੋਂ ਵਧੇਰੇ ਲੋਕ ਕਰਵਾ ਰਹੇ ਨੇ ਟੈਸਟ : ਡਾ.ਓਬਰਾਏ Chandigarh-Punjab Union of Journalists ਨੇ ਮਈ ਦਿਵਸ 'ਤੇ ਮਨੁੱਖੀ ਲੜੀ ਬਣਾਈ ਹੁਣ ਪਤੀ, ਭਰਾ ਜਾਂ ਪੁੱਤਰ ਔਰਤਾਂ ਦੀਆਂ ਵੋਟਾਂ ਲਈ ਸੌਦੇਬਾਜ਼ੀ ਨਹੀਂ ਕਰਨਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਮੀਟਿੰਗ ਵੋਟਾਂ ਬਣਾਉਣ ਲਈ ਆਖ਼ਰੀ ਮਿਤੀ 4 ਮਈ: ਘਨਸ਼ਿਆਮ ਥੋਰੀ 1212 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ- ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਹਲਕਾ ਮਜੀਠਾ ਦੇ ਕਾਂਗਰਸੀ ਆਗੂਆਂ ਨੇ ਗੁਰਜੀਤ ਸਿੰਘ ਔਜਲਾ ਨਾਲ ਕੀਤੀ ਮੀਟਿੰਗ ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ- ਹਰਭਜਨ ਸਿੰਘ ਈ ਟੀ ਓ ਮਜ਼ਦੂਰ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਐਨ ਕੇ ਸ਼ਰਮਾ ਦੇ ਹੱਕ ’ਚ ਵਿਸ਼ਾਲ ਰੈਲੀ ਐਲਪੀਯੂ ਦੀ ਪ੍ਰੋ-ਚਾਂਸਲਰ, ਸ਼੍ਰੀਮਤੀ ਰਸ਼ਮੀ ਮਿੱਤਲ, ਆਨਰੇਰੀ ਕਰਨਲ ਰੈਂਕ ਨਾਲ ਸਨਮਾਨਿਤ ਸਾਬਕਾ ਕਾਂਗਰਸੀ ਦਲਵੀਰ ਗੋਲਡੀ ਦੇ ‘ਆਪ’ ‘ਚ ਸ਼ਾਮਲ ਹੋਣ ਨਾਲ ਸੰਗਰੂਰ ਵਿੱਚ ਪਾਰਟੀ ਦੀ ਸਥਿਤੀ ਹੋਈ ਹੋਰ ਮਜ਼ਬੂਤ ਮੀਤ ਹੇਅਰ ਦੀਆਂ ਚੋਣ ਮੀਟਿੰਗਾਂ ਵਿੱਚ ਜੁੜਨ ਲੱਗੇ ਭਾਰੀ ਇਕੱਠ ਕਿਸਾਨਾਂ ਨੇ ਕੀਤਾ ਔਜਲਾ ਦਾ ਸਮਰਥਨ ਲੁਧਿਆਣੇ 'ਚ ਮੇਰੀ ਜਿੱਤ, ਪਿੱਠ 'ਚ ਛੁਰਾ ਮਾਰਨ ਵਾਲਿਆਂ ਲਈ ਇੱਕ ਸਬਕ ਸਿੱਧ ਹੋਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਰਾਜਾ ਵੜਿੰਗ ਦੀ ਜਿੱਤ ਯਕੀਨੀ ਬਣਾਉਣ ਲਈ ਲੁਧਿਆਣਾ 'ਚ ਡੇਰਾ ਲਾਵਾਂਗਾ : ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਨੌਜਵਾਨ ਆਗੂ ਡਾ: ਜਤਿੰਦਰ ਸਿੰਘ ਮਾਨ ਸਮੇਤ 100 ਨੌਜਵਾਨ ਭਾਜਪਾ ਵਿੱਚ ਸ਼ਾਮਲ

 

ਬਸਤੀਵਾਦੀ ਸ਼ਾਸਨ ਵਿਚ ਹੋਇਆ ਵਿਕਾਸ ਸਿਰਫ਼ ਅੰਗਰੇਜ਼ਾਂ ਦੇ ਹਿੱਤਾਂ ਦੀ ਪੂਰਤੀ ਲਈ ਸੀ : ਸ਼ਸ਼ੀ ਥਰੂਰ

Web Admin

Web Admin

5 Dariya News

ਚੰਡੀਗੜ੍ਹ , 20 Dec 2020

ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਮਿਲਟਰੀ ਲਿਟਰੇਚਰ ਫੈਸਟੀਵਲ-2020 ਦੇ ਆਖਰੀ ਦਿਨ ਮਸ਼ਹੂਰ ਕਲਾਕਾਰ ਮੇਜਰ ਬਿਕਰਮਜੀਤ ਕੰਵਰਪਾਲ ਨਾਲ ਗੱਲਬਾਤ ਦੌਰਾਨ ਜ਼ੋਰ ਦਿੰਦਿਆਂ ਕਿਹਾ ਕਿ ਰੇਲਵੇ ਸਮੇਤ ਬਸਤੀਵਾਦੀ ਸਾਸ਼ਨ ਵਿੱਚ ਕੀਤੇ ਗਏ ਬੁਨਿਆਦੀ ਢਾਂਚੇ ਦਾ ਵਿਕਾਸ ਮਹਿਜ਼ ਅੰਗਰੇਜ਼ਾਂ ਦੇ ਹਿੱਤਾਂ ਦੀ ਪੂਰਤੀ ਲਈ ਹੋਇਆ ਸੀ।ਉਹਨਾਂ ਕਿਹਾ, “ਅੰਗਰੇਜ਼ਾਂ ਵਲੋਂ ਇਹ ਦਲੀਲ ਦਿੱਤੀ ਗਈ ਕਿ ਉਹ ਬਹੁਤ ਸਾਰੀਆਂ ਸੰਸਥਾਵਾਂ ਅਤੇ ਅਭਿਆਸਾਂ ਨੂੰ ਪਿੱਛੇ ਛੱਡ ਗਏ ਜਿਨਾਂ ਦਾ ਭਾਰਤ ਨੂੰ ਫਾਇਦਾ ਹੋਇਆ ਪਰ ਸਮੱਸਿਆ ਇਹ ਹੈ ਕਿ ਇਨਾਂ ਵਿੱਚੋਂ ਕਿਸੇ ਵੀ ਚੀਜ਼ ਦਾ ਭਾਰਤ ਦੇ ਹਿੱਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਅੰਗਰੇਜ਼ਾਂ ਵਲੋਂ ਬਣਾਈ ਹਰ ਇਕ ਚੀਜ਼ ਜਿਸ ਦੀ ਉਹ ਗੱਲ ਕਰਦੇ ਹਨ ਸਿਰਫ਼ ਅੰਗਰੇਜ਼ਾਂ ਦੇ ਹਿੱਤਾ ਦੀ ਪੂਰਤੀ ਲਈ ਉਹਨਾਂ ਦੇ ਸ਼ਾਸਨ ਅਤੇ ਲਾਭਾਂ ਵਿਚ ਵਾਧਾ ਕਰਨ ਲਈ ਬਣਾਈ ਗਈ ਸੀ।”ਸ਼੍ਰੀ ਥਰੂਰ ਨੇ ਕਿਹਾ ਕਿ ਰੇਲਵੇ ਸਭ ਤੋਂ ਉੱਤਮ ਉਦਾਹਰਣ ਹੈ ਕਿਉਂਕਿ ਇਹ ਸਿਰਫ ਸਮਗਰੀ ਨੂੰ ਬੰਦਰਗਾਹਾਂ ਤੱਕ ਢੋਆ-ਢੁਆਈ ਲਈ ਵਿਕਸਤ ਕੀਤੀ ਗਈ ਸੀ ਜਿੱਥੋਂ ਇਸ ਸਮਗਰੀ ਨੂੰ ਇੰਗਲੈਂਡ ਭੇਜਿਆ ਜਾਂਦਾ ਸੀ ਅਤੇ ਇਸਦਾ ਇੱਕ ਹੋਰ ਉਦੇਸ਼ ਵਿਦਰੋਹ ਜਾਂ ਕਾਨੂੰਨ ਅਤੇ ਵਿਵਸਥਾ ਦੀ ਕਿਸੇ ਵੀ ਅਣ-ਸੁਖਾਵੀਂ ਸਥਿਤੀ ’ਤੇ ਕਾਬੂ ਪਾਉਣ ਲਈ ਭਾਰਤ ਦੇ ਹਰੇਕ ਕੋਨੇ ਵਿਚ ਫੌਜ  ਨੂੰ ਲਿਆਉਣਾ-ਲਿਜਾਣਾ ਸੀ। ਆਪਣੀ ਨਵੀਂ ਕਿਤਾਬ ਬਾਰੇ ਦੱਸਦਿਆ ਸ਼੍ਰੀ ਥਰੂਰ ਨੇ ਕਿਹਾ ਕਿ ਜਦੋਂ ਉਹ ਪੁਸਤਕ ਪ੍ਰਕਾਸ਼ਿਤ ਕਰਨਗੇ ਤਾਂ ਇਹ ਸਾਡੀਆਂ ਸਰਕਾਰਾਂ ਦੀਆਂ ਨਾਕਾਮੀਆਂ ਲਈ ਜਿੰਮੇਵਾਰੀਆਂ ਤੋਂ ਮੁਨਕਰ ਹੋਣ ਜਾਂ ਕਿਸੇ ਹੋਰ ਢੰਗ ਨਾਲ ਸਹਾਇਤਾ ਕਰਨ ਦੀ ਕੋਸ਼ਿਸ਼ ਨਹੀਂ ਹੋਵੇਗੀ ਕਿਉਂ ਕਿ ਜੋ ਬੀਤ ਗਿਆ ਸੋ ਬੀਤ ਗਿਆ। ਪਰ ਉਨਾਂ ਮਹਿਸੂਸ ਕੀਤਾ ਕਿ ਹਰ ਸਮਾਜ ਦਾ ਹੱਕ ਹੈ ਕਿ ਉਹ ਆਪਣੇ ਅਤੀਤ ਬਾਰੇ ਜਾਣੇ।ਦੇਸ਼ਭਗਤੀ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਸਭ ਦੇਸ਼ ਨਾਲ ਤੁਹਾਡੇ ਪਿਆਰ ਬਾਰੇ ਹੈ ਕਿਉਂਕਿ ਤੁਸੀਂ ਦੇਸ਼ ਵਿੱਚ ਵਸਦੇ ਹੋ ਅਤੇ ਦੇਸ਼ ਤੁਹਾਡੇ ਵਿੱਚ। ਉਹਨਾਂ ਅੱਗੇ ਕਿਹਾ “ਇਸ ਲਈ ਜਿਥੇ ਕੋਈ ਦੇਸ਼ ਭਗਤ ਆਪਣੇ ਦੇਸ਼ ਲਈ ਮਰਨ-ਮਿਟਣ ਲਈ ਤਿਆਰ ਹੁੰਦਾ ਹੈ ਉਥੇ ਹੀ ਇਕ ਰਾਸ਼ਟਰਵਾਦੀ ਆਪਣੇ ਸੂਬੇ ਲਈ ਮਰਨ-ਮਾਰਨ ਲਈ ਡਟਿਆ ਹੰੁਦਾ ਹੈ  ਪਰ ਦੋਵਾਂ ਵਿੱਚ ਅੰਤਰ ਹੈ ਅਤੇ ਮੈਨੂੰ ਲਗਦਾ ਹੈ ਕਿ ਇਸ ਪੱਖ ਨੂੰ ਬਹੁਤ ਗਹੁ ਨਾਲ ਸਮਝਣ ਦੀ ਲੋੜ ਹੈ,” ।ਸ਼੍ਰੀ ਥਰੂਰ ਦੀ ਕਿਤਾਬ ‘ਬੈਟਲ ਆਫ ਬਿਲੌਂਗਿੰਗ’ ਦੀ ਚਰਚਾ ਕਰਦਿਆਂ ਅਸ਼ੋਕ ਕੇ ਮਹਿਤਾ ਨੇ ਕਿਹਾ “ਜਦੋਂ ਸ੍ਰੀ ਥਰੂਰ ਨੇ ਪੁੱਛਿਆ ਕਿ  ਸੰਪੂਰਨ ਭਾਰਤੀ ਕੌਣ ਹੈ? ਮੈਨੂੰ ਲਗਦਾ ਹੈ ਕਿ ਸੰਪੂਰਣ ਭਾਰਤੀ  ਸਿਰਫ ਭਾਰਤੀ ਸਿਪਾਹੀ ਹੈ ਕਿਉਂਕਿ ਉਹ ਉਨਾਂ ਸਾਰੀਆਂ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ ਜਿਨਾਂ ਦਾ ਜ਼ਿਕਰ ਸ਼ਸ਼ੀ ਥਰੂਰ ਨੇ ਆਪਣੀ ਕਿਤਾਬ ਵਿਚ ਕੀਤਾ ਹੈ। ਧਰਮ ਨਿਰਪੱਖ , ਗੈਰ-ਸਿਆਸੀ ਤੇ ਪੇਸ਼ੇਵਰ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਇਨਸਾਨ ਹੋਈਏ। 

 

Tags: Shashi Tharoor , Military Literature Festival , Military , Military Literature Festival 2020 , MLF 2020 , 4th Military Literature Festival 2020 , 4th MLF 2020

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD