ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ, ਸ਼੍ਰੀ ਤਰਸੇਮ ਮੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਜੀ ਦੀ ਰਹਿਨੁਮਾਈ ਹੇਠ ਅੱਜ 12 ਦਸੰਬਰ 2020 ਨੂੰ ਫਾਜਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਦੋਨਾਂ ਪਾਰਟੀਆਂ ਦੀ ਆਪਸੀ ਸਹਿਮਤੀ ਨਾਲ ਕਈ ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ।ਇਸ ਨੈਸ਼ਨਲ ਲੋਕ ਅਦਾਲਤ ਵਿਚ ਜਿਲ੍ਹਾ ਫਾਜ਼ਿਲਕਾ ਵਿਖੇ ਬਾਰਾਂ ਬੈਂਚ ਲਗਾਏ ਗਏ ਜਿਸ ਵਿਚ 8 ਬੈਂਚ ਫਾਜ਼ਿਲਕਾ, 3 ਬੈਂਚ ਅਬੋਹਰ ਅਤੇ 1 ਬੈਂਚ ਜਲਾਲਾਬਾਦ ਦੇ ਸਨ ਇਸ ਮੋਕੇ ਤੇ ਫਾਜ਼ਿਲਕਾ ਵਿਖੇ ਸ਼੍ਰੀ ਸੰਦੀਪ ਸਿੰਘ ਜੋਸਨ, ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੀ ਦੀ ਅਦਾਲਤ ਵਿਚ ਮੈਡਮ ਗੁਰਲੀਨ ਕੌਰ ਗਿੱਲ, ਮੈਂਬਰ ਵਕੀਲ, ਡਾ. ਕ੍ਰਿਸ਼ਨ ਲਾਲ ਠੱਕਰ, ਫਾਜ਼ਿਲਕਾ, ਸ਼੍ਰੀ ਵਿਜੈ ਕੁਮਾਰ, ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੀ ਦੀ ਅਦਾਲਤ ਵਿਚ ਸ਼੍ਰੀ ਦੇਸ ਰਾਜ ਕੰਬੋਜ, ਮੈਂਬਰ ਵਕੀਲ, ਸ਼੍ਰੀ ਸ਼ਸ਼ੀ ਕਾਂਤ, ਸਮਾਜ ਸੇਵਕ, ਫਾਜ਼ਿਲਕਾ, ਸ਼੍ਰੀ ਆਸ਼ੀਸ਼ ਸਾਲਦੀ, ਮਾਣਯੋਗ ਸਿਵਲ ਜੱਜ (ਸੀਨੀਅਰ ਡੀਵੀਜ਼ਨ) ਜੀ ਦੀ ਅਦਾਲਤ ਵਿੱਚ ਮੈਡਮ ਪ੍ਰਿਆ ਉਬਵੇਜਾ ਮੈਂਬਰ ਵਕੀਲ, ਮੈਡਮ ਸੁਰਕਸ਼ਾ ਗੁਪਤਾ, ਸਮਾਜ ਸੇਵਕ, ਫਾਜ਼ਿਲਕਾ ਸ਼੍ਰੀ ਅਮਿਤ ਕੁਮਾਰ ਗਰਗ, ਮਾਣਯੋਗ ਚੀਡ ਜੁਡੀਸ਼ੀਅਲ ਮੈਜਿਸਟਰੇਟ, ਫਾਜ਼ਿਲਕਾ ਦੀ ਜੀ ਅਦਾਲਤ ਵਿਚ ਸ਼੍ਰੀ ਸ਼ਾਮ ਸੁੰਦਰ, ਮੈਂਬਰ ਵਕੀਲ, ਮੈਡਮ ਬਲਜਿੰਦਰ ਕੌਰ, ਸਮਾਜ ਸੇਵਿਕਾ, ਫਾਜ਼ਿਲਕਾ, ਸ਼੍ਰੀ ਪ੍ਰਦੀਪ ਸਿੰਘਾਲ, ਮਾਣਯੋਗ ਵਧੀਕ ਸਵਿਲ ਜੱਜ (ਜੁਨੀਅਜ ਡੀਵੀਜ਼ਨ), ਫਾਜ਼ਿਲਕਾ ਦੀ ਜੀ ਅਦਾਲਤ ਵਿਚ ਸ਼੍ਰੀ ਹਰਦੀਪ ਸਿੰਘ ਧਾਲੀਵਾਲ, ਮੈਂਬਰ ਵਕੀਲ, ਸ਼੍ਰੀ ਲੀਲਾ ਧਰ ਸ਼ਰਮਾ ਸਮਾਜ ਸੇਵਕ, ਫਾਜ਼ਿਲਕਾ, ਸ਼੍ਰੀ ਇਨਸਾਨ, ਮਾਣਯੋਗ ਸਿਵਿਲ ਜੱਜ (ਜੁਨੀਅਜ ਡੀਵੀਜ਼ਨ), ਫਾਜ਼ਿਲਕਾ ਦੀ ਜੀ ਅਦਾਲਤ ਵਿਚ ਮੈਡਮ ਵੀਨਾ, ਮੈਂਬਰ ਵਕੀਲ, ਸ਼੍ਰੀਮਤੀ ਮੋਨਾ ਕਟਾਰੀਆ, ਸਮਾਜ ਸੇਵਿਕਾ, ਫਾਜ਼ਿਲਕਾ, ਸ਼੍ਰੀ ਕੁਨਾਲ ਲਾਂਭਾ, ਮਾਣਯੋਗ ਸਿਵਿਲ ਜੱਜ (ਜੁਨੀਅਜ ਡੀਵੀਜ਼ਨ), ਫਾਜ਼ਿਲਕਾ ਦੀ ਜੀ ਅਦਾਲਤ ਵਿਚ ਸ਼੍ਰੀ ਲਲਿਤ ਕੀਰਤੀ ਮਲਿਕ, ਬੈਂਬਰ ਵਕੀਲ, ਸ਼੍ਰੀ ਰਕੇਸ਼ ਭੁਸਰੀ ਸਮਾਜ ਸੇਵਕ, ਸ਼੍ਰੀ ਪ੍ਰਭਜੋਤ ਭੱਟੀ, ਮਾਣਯੋਗ ਸਿਵਿਲ ਜੱਜ (ਜੁਨੀਅਜ ਡੀਵੀਜ਼ਨ), ਫਾਜ਼ਿਲਕਾ ਦੀ ਜੀ ਅਦਾਲਤ ਵਿਚ ਸ਼੍ਰੀ ਪ੍ਰਭੂ ਦਯਾਲ, ਮੈਂਬਰ ਵਕੀਲ, ਸ਼੍ਰੀ ਅਸ਼ੋਕ ਕੁਮਾਰ ਮੋਂਗਾ ਸਮਾਜ ਸੇਵਕ ਦੇ ਬੈਂਚ ਲਗਾਏ ਗਏ।
ਸ਼੍ਰੀ ਤਰਸੇਮ ਮੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਜੀ ਨੇ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਵਿਸ਼ੇਸ਼ ਤੌਰ ਤੇ ਆਮ ਲੋਕ ਅਦਾਲਤ ਦੀ ਪ੍ਰਕ੍ਰਿਆ ਦੇ ਨਾਲ-ਨਾਲ ਕੋਵਿਡ-19 ਦੇ ਮੱਦੇ ਨਜਰ ਰਖਦੇ ਹੋਏ ਈ-ਲੋਕ ਅਦਾਲਤ ਵੀ ਲਗਾਈ ਗਈ ਹੈ ਜਿਸ ਵਿੱਚ ਵੱਟਸਐਪ ਵੀਡੀਓ ਕਾਨਫਰੈਂਸਿੰਗ ਰਾਹੀਂ ਵੀ ਕੁੱਝ ਕੇਸ ਨਿਪਟਾਏ ਗਏ ਹਨ ਤਾਂ ਕਿ ਭਵਿੱਖ ਵਿੱਚ ਇਸ ਸਿਸਟਮ ਨੂੰ ਅਪਨਾਊਣ ਲਈ ਤਿਆਰ ਰਹਿਣ। ਇਸ ਲੋਕ ਅਦਾਲਤ ਨੂੰ ਲਗਾਉਣ ਵਕਤ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦਾ ਵੀ ਧਿਆਨ ਰੱਖਿਆ ਗਿਆ ਅਤੇ ਈ-ਲੋਕ ਅਦਾਲਤ ਦੀ ਧਾਰਨਾ ਨੂੰ ਇਸ ਸੰਧਰਬ ਵਿੱਚ ਅਪਨਾਊਣ ਦੀ ਕੋਸ਼ਿਸ਼ ਕੀਤੀ ਗਈ। ਇਸ ਲੋਕ ਅਦਾਲਤ ਵਿੱਚ 567 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 7,20,33,797.5/- ਰੁਪਏ ਦਾ ਨਿਪਟਾਰਾ ਕੀਤਾ ਗਿਆ।ਸ਼੍ਰੀ ਰਾਜ ਪਾਲ ਰਾਵਲ, ਮਾਨਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਜੀ ਨੇ ਦੱਸਿਆ ਕਿ ਇਹਨਾਂ ਲੋਕ ਅਦਾਲਤਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ ਉੱਥੇ ਉਹਨਾਂ ਲੋਕਾ ਦੇ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਲੋਕ ਅਦਾਲਤ ਦੁਆਰਾ ਦੋਨੋ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋ ਜਾਂਦੀ ਹੈ ਅਤੇ ਭਾਈਚਾਰਾ ਵੱਧਦਾ ਹੈ। ਲੋਕ ਅਦਾਲਤ ਵਿੱਚ ਫੈਸਲਾਂ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਿਸ ਮਿਲ ਜਾਂਦੀ ਹੈ। ਇਸਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਣਤਾ ਪ੍ਰਾਪਤ ਹੈ। ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੋ ਸਕਦੀ। ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਕੇਸਾਂ ਦਾ ਲੋਕ ਅਦਾਲਤ ਵਿੱਚ ਫੈਸਲਾ ਕਰਾ ਕੇ ਵੱਧ ਤੋਂ ਵੱਧ ਲਾਭ ਉਠਾੳ।ਇਥੇ ਇਹ ਵੀ ਦੱਸਣਯੋਗ ਹੈ ਕਿ ਮੁਫਤ ਕਾਨੂੰਨੀ ਸਲਾਹ ਅਤੇ ਵਕੀਲ ਲਈ ਤੁਸੀਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਦੇ ਦਫਤਰ ਵਿੱਚ ਬਨੇ ਫਰੰਟ ਆਫਿਸ ਵਿੱਚ ਕੇਸ ਲਗਾ ਸਕਦੇ ਹੋ ਅਤੇ ਵਧੇਰੀ ਜਾਨਕਾਰੀ ਲਈ ਟੋਲ ਫਰੀ ਨੰ 1968 ਜਾਂ ਦਫਤਰ ਦਾ ਨੰ. 261500 ਜਾਂ ਈ-ਮੇਲ ਆਈ.ਡੀ ਣਵ;ਤ਼।ੰਿਾ"ਬਚ;ਤ਼।ਪਰਡ।ਜਅ ਤੇ ਸੰਪਰਕ ਕਰ ਸਕਦੇ ਹੋ।