Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਵੱਖ-ਵੱਖ ਜ਼ਿਲਿਆਂ ’ਚ ਚੋਰੀ ਦੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਤਿੰਨ ਦੋਸ਼ੀ ਕਾਬੂ-ਐਸ.ਐਸ.ਪੀ

ਦੋਸ਼ੀਆਂ ਤੋਂ ਬਲੈਰੋ ਗੱਡੀ, ਕੈਂਟਰ ਅਤੇ ਕਰੀਬ 10 ਲੱਖ ਰੁਪਏ ਦੇ ਰੈਡੀਮੈਡ ਕੱਪੜੇ ਬਰਾਮਦ-ਵਿਵੇਕਸ਼ੀਲ ਸੋਨੀ

Web Admin

Web Admin

5 Dariya News

ਸੰਗਰੂਰ , 10 Dec 2020

Last updated on: Dec 10, 2020, 00:00 IST

ਜ਼ਿਲਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਵੱਖ-ਵੱਖ ਜ਼ਿਲਿਆ ’ਚ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਸੰਗਰੂਰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ। ਇਹ ਜਾਣਕਾਰੀ ਜ਼ਿਲ੍ਰਾ ਪੁਲਿਸ ਮੁਖੀ ਸੰਗਰੂਰ ਸ੍ਰੀ ਵਿਵੇਕਸ਼ੀਲ ਸੋਨੀ ਨੇ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਸ੍ਰੀ ਸੋਨੀ ਨੇ ਦੱਸਿਆ ਕਿ ੳਪਕਪਤਾਨ ਪੁਲਿਸ ਸੰਗਰੂਰ ਸ੍ਰੀ ਸਤਪਾਲ ਸ਼ਰਮਾ ਦੀ ਰਹਿਨੁਮਈ ਹੇਠ ਇੰਸਪੈਕਟਰ ਗੁਰਵੀਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਸੰਗਰੂਰ ਸਮੇਤ ਪੁਲਿਸ ਪਾਰਟੀ ਨੇ ਮੁਕੱਦਮਾ ਨੰਬਰ 302 ਮਿਤੀ 27-11-2020 ਅ/ਧ 457, 380 ਹਿੰ:ਡੰ: ਥਾਣਾ ਸਿਟੀ ਸੰਗਰੂਰ ’ਚ ਦਰਜ਼ ਮਾਮਲੇ ਅਧੀਨ ਮਿਲੀ ਸੂਚਨਾ ਦੇ ਆਧਾਰ ’ਤੇ ਮਨਦੀਪ ਸਿੰਘ ਉਰਫ ਦੀਪਾ, ਸ਼ਮਸ਼ੇਰ ਸਿੰਘ ਉਰਫ ਸ਼ੇਰਾ ਅਤੇ ਬਲਦੇਵ ਸਿੰਘ ਉਰਫ ਜੱਸਾ ਤਿੰਨੋ ਦੋਸ਼ੀਆਂ ਨੂੰ ਲੁਧਿਆਣਾ ਤੋਂ ਪੁਲਿਸ ਪਾਰਟੀ ਨੇ ਕਾਬੂ ਕੀਤਾ।ਉਨਾਂ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਤੋਂ ਇਕ ਬਲੈਰੋ ਗੱਡੀ ਪਿੱਕ ਅੱਪ ਨੰਬਰ ਪੀ.ਬੀ 12 ਕਿਉ 6932,  ਇਕ ਕੈਂਟਰ ਪੀ.ਬੀ.08 ਸੀ.ਪੀ. 1396 ਮਾਰਕਾ ਟਾਟਾ 1109 ਅਤੇ ਕਰੀਬ 10 ਲੱਖ ਰੁਪਏ ਦੀ ਕੀਮਤ ਦੇ ਰੇਡੀਮੇਡ ਕੱਪੜੇ ਬਰਾਮਦ ਕੀਤੇ ਗਏ ਹਨ। ਉਨਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਸਾਮਣੇ ਆਇਆ ਹੈ ਕਿ ਦੋਸ਼ੀਆਂ ਵੱਲੋਂ ਬਲੈਰੋ ਗੱਡੀ ਮੋਰਿੰਡਾ ਅਤੇ ਕੈਂਟਰ ਜਲੰਧਰ ਤੋਂ ਚੋਰੀ ਕੀਤਾ ਗਿਆ ਹੈ ਜਿਸ ਸਬੰਧੀ ਸਥਾਨਕ ਥਾਣਿਆ ’ਚ ਵੱਖ-ਵੱਖ ਧਾਰਾ ਤਹਿਤ ਮਾਮਲੇ ਦਰਜ਼ ਹਨ। ਉਨਾਂ ਦੱਸਿਆ ਕਿ ਦੋਸ਼ੀਆਂ ਵੱਲੋਂ 26/27 ਨਵੰਬਰ 2020 ਦੀ ਦਰਮਿਆਨੀ ਰਾਤ ਨੂੰ ਚੋਰੀ ਦੇ ਕੈਂਟਰ ਸਮੇਤ ਸੰਗਰੂਰ ਵਿਖੇ ਹੇਮੰਤ ਕੁਮਾਰ ਵਾਸੀ ਪ੍ਰਤਾਪ ਨਗਰ ਦੀ ਰੇਡੀਮੇਡ ਕੱਪੜੇ ਦੀ ਦੁਕਾਨ ਧੂਰੀ ਰੋਡ ਦਾ ਸਟਰ ਤੋੜ ਕੇ ਰੇਡੀਮੇਡ ਕੱਪੜੇ ਵੀ ਚੋਰੀ ਕੀਤੇ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 302 ਮਿਤੀ 27-11-20 ਅ/ਧ 457,380 ਹਿੰ:ਡੰ:ਥਾਣਾ ਸਿਟੀ ਸੰਗਰੂਰ ਦਰਜ ਰਜਿਸਟਰ ਹੈ ਉਕਤ ਰੇਡੀਮੇਡ ਕੱਪੜੇ ਬਰਾਮਦ ਕਰਵਾਏ ਗਏ ਹਨ।

ਉਨਾ ਦੱਸਿਆ ਕਿ ਇਸ ਤੋਂ ਇਲਾਵਾ ਦੋਸ਼ੀਆਂ ਵੱਲੋਂ ਦੋਸੀਆ ਵੱਲੋ ਚੋਰੀ ਸੁਦਾ ਟਾਟਾ 1109 ਕੈਟਰ ਨਾਲ ਹੀ ਮਿਤੀ 2/3-12-20  ਦੀ ਦਰਮਿਆਨੀ ਰਾਤ ਨੂੰ ਹਰਜਿੰਦਰ ਸਿੰਘ ਵਾਸੀ ਲੰਡੋਕੇ ਜਿਲਾ ਮੋਗਾ ਦੀ ਰੇਡੀਮੇਡ ਕੱਪੜੇ ਦੀ ਦੁਕਾਨ ਜੋ ਅਮਿ੍ਰਤਸਰ  ਰੋਡ ਮੋਗਾ ਤੋ ਰੇਡੀਮੇਰ ਕੱਪੜੇ ਚੋਰੀ ਕੀਤੇ ਸੀ ਜਿਸ ਸਬੰਧੀ ਮੁਕੱਦਮਾ ਨੰਬਰ  195/20 ਅ/ਧ 457,380 ਹਿੰ:ਡੰ: ਥਾਣਾ ਸਿਟੀ ਮੋਗਾ ਦਰਜ ਰਜਿਸਟਰ ਹੈ ਉਕਤ ਰੇਡੀਮੇਡ ਕੱਪੜੇ ਬਰਾਮਦ ਕਰਵਾਏ ਗਏ ਹਨ। ਦੋਸ਼ੀਆ ਵੱਲੋ ਚੋਰੀ ਸੁਦਾ ਟਾਟਾ 1109 ਕੈਟਰ ਨਾਲ ਹੀ ਮਿਤੀ 7/8-12-20  ਦੀ ਦਰਮਿਆਨੀ ਰਾਤ ਨੂੰ ਮਨਜੀਤ ਸਿੰਘ ਵਾਸੀ ਜਨੇਤਪੁਰਾ ਥਾਣਾ ਸਿੰਧਵਾਬੇਟ ਦੀ ਫਰੈਡਜ ਫੈਸਨ ਸਾਪ ਰੇਡੀਮੇਡ ਕੱਪੜੇ ਦੀ ਦੁਕਾਨ ਤੋ ਰੇਡੀਮੇਡ ਕੱਪੜੇ ਚੋਰੀ ਕੀਤੇ ਸੀ ਜਿਸ ਸਬੰਧੀ ਮੁਕੱਦਮਾ ਨੰਬਰ  182/20 ਅ/ਧ 457,380 ਹਿੰ:ਡੰ:ਥਾਣਾ ਸਿੰਧਵਾ ਬੇਟ ਜਿਲਾ ਲੁਧਿਆਣਾ ਦਿਹਾਤੀ ਦਰਜ ਰਜਿਸਟਰ ਹੈ ਉਕਤਾਨ ਰੇਡੀਮੇਡ ਕੱਪੜੇ ਬਰਾਮਦ ਕਰਵਾਏ ਗਏ ਹਨ।ਉਨਾਂ ਦੱਸਿਆ ਕਿ ਦੋਸ਼ੀਆ ਵੱਲੋਂ ਇਹ ਰੇਡੀਮੇਡ ਕੱਪੜੇ ਗੋਰਵ ਵੈਦ ਵਾਸੀ ਸਿਮਲਾ ਪੁਰੀ ਲੁਧਿਆਣਾ ਨੂੰ ਵੇਚਦੇ ਸਨ । ਉਨਾਂ ਦੱਸਿਆ ਕਿ ਗਿ੍ਰਫਤਾਰ  ਕੀਤੇ ਦੋਸੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ਜਿੰਨਾ ਦੀ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਜਿਨਾਂ ਤੋਂ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਸੰੰਭਾਵਨਾ ਹੈ। ਪੁੱਛ ਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਨਦੀਪ ਸਿੰਘ ਉਰਫ ਦੀਪਾ ਉਕਤ ਦੇ ਖਿਲਾਫ ਪਹਿਲਾ ਵੀ ਥਾਣਾ ਮੇਹਟੀਆਣਾ ਜਿਲਾ ਹੁਸਿਆਰਪੁਰ, ਥਾਣਾ ਸਦਰ ਹੁਸਿਆਰਪੁਰ, ਥਾਣਾ ਸਿਟੀ ਸਮਰਾਲਾ,ਥਾਣਾ ਬਲਾਚੋਰ, ਥਾਣਾ ਡਾਬਾ ਜਿਲਾ ਲੁਧਿਆਣਾ ਅਤੇ ਥਾਣਾ ਮੋਤੀ ਨਗਰ ਲੁਧਿਆਣਾ ਵਿੱਚ ਵੀ ਮੁਕੱਦਮੇ ਦਰਜ ਹਨ।

 

Tags: Crime News Punjab , Punjab Police , Police , Crime News , Sangrur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD