ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੈੰਡ ਕਰਾਸ ਸ਼ਾਖਾ ਫਿਰੋਜ਼ਪੁਰ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਹੋਈ.ਇਸ ਮੌਕੇ ਸਕੱਤਰ ਰੈੱਡ ਕਰਾਸ ਸ੍ਰੀ ਅਸੋ਼ਕ ਬਹਿਲ ਅਤੇ ਸੀਈਓ, ਡੀ.ਸੀ.ਮਾਡਲ ਗਰੁੱਪ ਆਫ਼ ਸਕੂਲਜ ਸ੍ਰੀ ਅਨਿਰੁੱਧ ਗੁਪਤਾ ਵੀ ਹਾਜ਼ਰ ਸਨ.ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਕੋਵਿਡ^19 (ਕਰੋਨਾ ਵਾਇਰਸ) ਮਹਾਂਮਾਰੀ ਦੀ ਰੋਕਥਾਮ ਲਈ ਲੋਕਡਾਊਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਕਦਮ ਚੁੱਕੇ ਗਏ ਹਨ, ਉਨ੍ਹਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਤੇ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਵਿਸ਼ੇਸ ਯੋਗਦਾਨ ਪਾਇਆ ਗਿਆ ਹੈ.ਸਕੱਤਰ ਰੈੱਡ ਕਰਾਸ ਸ੍ਰੀ ਅਸੋ਼ਕ ਬਹਿਲ ਸਕੱਤਰ ਵੱਲੋ 1 ਅਪ੍ਰੈਲ 2020 ਤੋਂ 31 ਅਕਤੂਬਰ 2020 ਤੱਕ ਗਤੀਵਿਧੀਆ (ਆਮਦਨ ਅਤੇ ਖਰਚ) ਦਾ ਵੇਰਵਾ ਦਿੱਤਾ ਗਿਆ. ਸ੍ਰੀ. ਅਸੋਕ ਬਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਖਾ ਵੱਲੋਂ ਕੋਵਿਡ^19 ਮਹਾਮਾਰੀ ਵਿੱਚ ਕੁਆਰਨਟੀਨ ਸੈਂਟਰ, ਕੋਵਿਡ ਕੇਅਰ ਸੈਂਟਰਾਂ ਲਈ ਲੋੜੀਦਾ ਸਮਾਨ,, ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਜ ਲਈ ਪੀ.ਪੀ.ਈ ਕਿੱਟਾਂ ਆਦਿ ਮੁਹੱਈਆਾ ਕਰਵਾਇਆ ਗਿਆ. ਇਸ ਤੋ ਇਲਾਵਾ ਕੋਵਿਡ^19 ਦੇ ਮਰੀਜ਼ਾ ਨੂੰ ਸਿਫਟ ਕਰਨ ਲਈ ਅਤੇ ਮਿ੍ਰਤਕ ਦੇਹਾਂ ਨੂੰ ਲਿਆਉਣ ਲਈ ਐਬੂਲੈਂਸ ਲਗਾਈ ਗਈ ਇਸ ਕੰਮ ਤੇ 14,39,284$^ਰੁਪਏ ਖਰਚ ਕੀਤੇ ਗਏ. ਲੋਕਡਾਉਨ ਵਿੱਚ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ.ਇਸ ਤੋ ਇਲਾਵਾ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਚੱਲ ਰਹੇ ਜਨ ਅੋਸ਼ਧੀ ਸਟੌਰ ਬਾਰੇ ਵਿਚਾਰ ਕਰਦਿਆਂ ਫੈਸਲਾ ਲਿਆ ਗਿਆ ਕਿ ਸਾਰੇ ਹੀ ਐਸ.ਐਮ.ਓ ਅਤੇ ਇੰਚਾਰਜ ਡਿਸਪੈਂਸਰੀਆਂ ਅਤੇ ਸੁਪਰਡੰਟ ਕੇ਼ਂਦਰੀ ਜੇਲ੍ਹ ਨੂੰ ਸਿਵਲ ਸਰਜਨ ਫ਼ਿਰੋਜ਼ਪੁਰ ਵੱਲੋ ਹਦਾਇਤਾਂ ਦਿੱਤੀਆਂ ਜਾਣ ਕਿ ਦਵਾਈਆਂ ਦੀ ਲੋਕ ਪਰਚੇਜ਼ ਜਨ ਅੋਸਥੀ ਤੋ ਹੀ ਕੀਤੀ ਜਾਵੇ ਅਤੇ ਜਨਤਕ ਸਥਾਨ ਤੇ ਬੋਰਡ$ਫਲੈਕਸ ਲਗਾ ਕੇ ਆਮ ਲੋਕਾਂ ਨੂੰ ਵੀ ਜਨ ਅੋਸਧੀ ਸਟੋਰ ਬਾਰੇ ਜਾਣਕਾਰੀ ਦਿੱਤੀ ਜਾ ਜਾਵੇ ਤਾਂ ਜ਼ੋ ਲੋਕ ਇਸ ਦਾ ਲਾਭ ਲੈ ਸਕਣ . ਅੰਧਵਿਦਿਆਲਾ ਫ਼ਿਰੋਜ਼ਪੁਰ ਦੇ ਹਾਲ ਵਿੱਚ ਟਾਇਲਾ ਲਗਾਉਣ ਸਬੰਧੀ ਫੈਸਲਾ ਲਿਆ ਗਿਆ . ਰੈੱਡ ਕਰਾਸ ਸਵਿਧਾਨ ਅਨੁਸਾਰ ਦਾਨ ਦੀ ਪ੍ਰਾਪਤ ਹੋਈ ਰਾਸ਼ੀ ਦਾ 30# ਸ਼ੇਅਰ 3,01,575$^ਰੁਪਏ ਪੰਜਾਬ ਰੈੱਡ ਕਰਾਸ ਨੂੰ ਭੇਜਣ ਦੀ ਮਨਜੂਰੀ ਦਿੱਤੀ ਗਈ .ਕੋਵਿਡ^19 ਦੀ ਰੋਕਥਾਮ ਲਈ ਲੋਕਡਾਉਨ ਕਾਰਨ ਰੈੱਡ ਕਰਾਸ ਦੇ ਲਾਇੰਸਸਧਾਰਕਾਂ ਨੂੰ ਐਪ੍ਰਲ ਅਤੇ ਮਈ 2020 ਦਾ ਕਿਰਾਇਆ ਮੁਆਫ਼ ਕਰਨ ਬਾਰੇ ਜਾਣਕਾਰੀ ਸਾਂਝੀ ਗਈ. ਨਾਰੀ ਸ਼ਿਪਲ ਨਿਕੇਤਨ ਦੀ ਬਿਲਡਿੰਗ ਵਿੱਚ ਇਸਤਰੀਆਂ ਅਤੇ ਬੱਚਿਆਂ ਦੀ ਭਲਾਈ ਲਈ ਪ੍ਰੋਜਕਟ ਸੁਰੂ ਕਰਨ ਬਾਰੇ ਵਿਚਾਰ ਕੀਤਾ ਗਿਆ .ਸੀ ਅਸੋਕ ਬਹਿਲ ਸਕੱਤਰ ਵੱਲੋ ਸਮੂਹ ਹਾਜ਼ਰੀਨ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਬਾਗਬਾਨ (ਬਿਰਧ ਆਸ਼ਰਮ) ਫ਼ਿਰੋਜ਼ਪੁਰ ਵਿੱਚ ਸ੍ਰ ਪਰਮਿੰਦਰ ਸਿੰਘ ਪਿੰਕੀ ਵੱਲੋ ਸੋਲਰ ਸਿਸਟਮ ਲਗਵਾਇਆ ਜਾ ਰਿਹਾ ਹੈ .ਇਸ ਤੋ ਇਲਾਵਾ ਆਈ.ਟੀ.ਆਈ (ਲੜਕੇ) ਫ਼ਿਰੋਜ਼ਪੁਰ ਵਿੱਚ ਇੰਟਰਲੋਕਿੰਗ ਟਾਇਲਾਂ ਲਗਵਾਉਣ ਦਾ ਫੈਸਲਾ ਵੀ ਕੀਤਾ ਗਿਆ . ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ: ਰਜਿੰਦਰ ਮਨਚੰਦਾ, ਡਾ: ਗੁਰਮੇਜ਼ ਰਾਮ ਗੋਰਾਇਆ, ਸ੍ਰੀ ਪੀ.ਡੀ. ਸ਼ਰਮਾ, ਸ੍ਰੀ ਹਰੀਸ਼ ਮੋਗਾਂ , ਡਾ: ਸਤਿੰਦਰ ਸਿੰਘ, ਸ੍ਰੀ ਮਹਿੰਦਰਪਾਲ ਬਜਾਜ, ਸ੍ਰੀ ਸੱਤਪਾਲ ਖੇੜਾ ਅਤੇ ਡਾ: ਰਮੇਸ਼ਵਰ ਸਿੰਘ , ਸ੍ਰੀ ਪ੍ਰਵੀਨ ਧਵਨ ਸਮਾਜ ਸੇਵਕ, ਹਰਪ੍ਰੀਤ ਸਿੰਘ ਸਮੇਤ ਵੱਖ^ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ.