Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਮਾਲ ਗੱਡੀਆਂ ਰਾਹੀਂ ਯੂਰੀਆ ਖ਼ਾਦ ਆਉਣ ਨਾਲ ਕਿਸਾਨ ਹੋਏ ਬਾਗੋ-ਬਾਗ : ਬੀ.ਸ੍ਰੀਨਿਵਾਸਨ

ਰੇਲਵੇ ਟਰੈਕ ਖਾਲੀ ਕਰਨ ਲਈ ਵੱਖ-ਵੱਖ ਵਰਗਾਂ ਵੱਲੋਂ ਕਿਸਾਨਾਂ ਦਾ ਕੀਤਾ ਧੰਨਵਾਦ

Web Admin

Web Admin

5 Dariya News

ਬਠਿੰਡਾ , 25 Nov 2020

Last updated on: Nov 25, 2020, 00:00 IST

ਰੇਲ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਜਿੱਥੇ ਜ਼ਿਲੇ ਅੰਦਰ ਖਾਦ ਦੀ ਕਮੀ ਪੂਰੀ ਹੋਣ ਲੱਗੀ ਹੈ, ਉੱਥੇ ਹੀ ਇੱਥੇ ਭਰੇ ਪਏ ਅਨਾਜ ਭੰਡਾਰ ਵਿੱਚੋਂ ਅਨਾਜ ਦੀ ਚੁਕਾਈ ਵੀ ਸ਼ੁਰੂ ਹੋ ਚੁੱਕੀ ਹੈ। ਇਸ ਨਾਲ ਜ਼ਿਲੇ ਦੇ ਕਿਸਾਨ ਅਤੇ ਵਪਾਰੀ ਵਰਗ ਬਾਗੋ-ਬਾਗ ਨਜ਼ਰ ਆ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਸਾਂਝੀ ਕੀਤੀ।ਇਸ ਸਬੰਧੀ ਰੇਲਵੇ ਵਿਭਾਗ ਦੇ ਬੁਲਾਰੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ (24 ਤੇ 25 ਨਵੰਬਰ) ਨੂੰ ਬਠਿੰਡਾ ਵਿਖੇ ਮਾਲ ਗੱਡੀਆਂ ਰਾਹੀਂ ਜਿੱਥੇ ਬਾਹਰੋਂ ਖਾਦ, ਕੋਲਾ ਤੇ ਕਲਿੰਕਰ ਦੇ ਰੈਕ ਆਏ ਹਨ, ਉੱਥੇ ਹੀ ਇੱਥੋਂ ਚਾਵਲ ਦੇ ਰੈਕ ਬਾਹਰ ਭੇਜੇ ਗਏ ਹਨ।ਬੁਲਾਰੇ ਅਨੁਸਾਰ ਬਠਿੰਡਾ ਤੋਂ 24 ਨਵੰਬਰ ਨੂੰ 42 ਡੱਬਿਆਂ ਦੇ ਇੱਕ ਰੈਕ ਵਿੱਚ 2655 ਟਨ ਚਾਵਲ ਅਤੇ 25 ਨਵੰਬਰ ਨੂੰ 58 ਡੱਬਿਆਂ ਦੇ ਇੱਕ ਹੋਰ ਰੈਕ ਰਾਹੀਂ 3596 ਟਨ ਚਾਵਲ ਬਾਹਰ ਭੇਜੇ ਗਏ ਅਤੇ 42 ਡੱਬਿਆਂ ਦੇ ਇੱਕ ਰੈਕ ਵਿੱਚ 2600 ਟਨ ਕੋਲਾ ਮਾਲ ਗੱਡੀਆਂ ਰਾਹੀਂ ਇੱਥੇ ਪੁੱਜਾ।ਇਸੇ ਤਰਾਂ 24 ਨਵੰਬਰ ਨੂੰ ਐਨ.ਐਫ.ਐਲ ਬਠਿੰਡਾ ਤੋਂ 42 ਡੱਬਿਆਂ ਦੇ ਇੱਕ ਰੈਕ ਰਾਹੀਂ 2661 ਟਨ ਖਾਦ ਬਾਹਰ ਭੇਜੀ ਗਈ ਅਤੇ 25 ਨਵੰਬਰ ਨੂੰ 58 ਡੱਬਿਆਂ ਦੇ ਇੱਕ ਰੈਕ ਰਾਹੀਂ 3500 ਟਨ ਕੋਲਾ ਇੱਥੇ ਮਾਲ ਗੱਡੀ ਰਾਹੀਂ ਆਇਆ।ਇਸੇ ਤਰਾਂ 24 ਨਵੰਬਰ ਨੂੰ ਰਾਮਪੁਰਾ ਫੂਲ ਤੋਂ 42 ਡੱਬਿਆਂ ਦੇ ਇੱਕ ਰੈਕ ਵਿੱਚ 2670 ਟਨ ਚਾਵਲ ਬਾਹਰ ਭੇਜੇ ਗਏ ਅਤੇ 42 ਡੱਬਿਆਂ ਦੇ ਇੱਕ ਰੈਕ ਵਿੱਚ 2675 ਟਨ ਖਾਦ ਇੱਥੇ ਆਈ । ਇਸੇ ਤਰਾਂ 25 ਨਵੰਬਰ ਨੂੰ 58-58 ਡੱਬਿਆਂ ਦੇ ਦੋ ਰੈਕ 3364-3364  ਟਨ ਖਾਦ ਮਾਲ ਗੱਡੀ ਰਾਹੀਂ ਲੈ ਕੇ ਇੱਥੇ ਪੁੱਜੇ।ਇਸੇ ਤਰਾਂ 24 ਨਵੰਬਰ ਨੂੰ 58 ਡੱਬਿਆਂ ਦੇ ਇੱਕ ਰੈਕ ਵਿੱਚ 3500 ਟਨ ਕੋਲਾ ਥਰਮਲ ਪਲਾਟ ਲਹਿਰਾ ਮੁਹੱਬਤ ਵਿਖੇ ਆਇਆ। ਇਸੇ ਦਿਨ ਅਲਟ੍ਰਾਟੈਕ ਲਹਿਰਾ ਮੁਹੱਬਤ ਵਿਖੇ 58 ਡੱਬਿਆਂ ਵਾਲੇ ਇੱਕ ਰੈਕ ਵਿੱਚ 3500 ਟਨ ਕਲਿੰਕਰ ਆਇਆ। ਇਸੇ ਤਰਾਂ 25 ਨਵੰਬਰ ਨੂੰ 58-58 ਡੱਬਿਆਂ ਦੇ ਦੋ ਹੋਰ ਰੈਕਾਂ ਵਿੱਚ 3500-3500 ਕੁਇੰਟਲ ਕਲਿੰਕਰ ਅਲਟ੍ਰਾਟੈਕ ਲਹਿਰਾ ਮੁਹੱਬਤ ਵਿਖੇ ਮਾਲ ਗੱਡੀ ਰਾਹੀਂ ਆਇਆ। 

 

Tags: DC Bathinda

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD