ਗੈਰ ਸੰਚਾਰੀ ਰੋਗਾਂ ਤੋਂ ਬਚਣ ਲਈ ਸਰੀਰ ਦੀ ਫਿੱਟਨੈਸ ਜਰੂਰੀ : ਡਾ. ਸੁਰਿੰਦਰ ਕੁਮਾਰ
Web Admin
5 Dariya News
ਕਪੂਰਥਲਾ , 30 Oct 2020
Last updated on: Oct 30, 2020, 00:00 IST
ਅੱਜ ਦੀ ਭੱਜ ਦੌੜ ਅਤੇ ਸਹੂਲਤਾਂ ਭਰੀ ਜਿੰਦਗੀ ਕਾਰਨ ਅਸੀਂ ਸਰੀਰਿਕ ਕਸਰਤ ਅਤੇ ਆਪਣੀ ਫੀਜੀਕਲ ਫਿੱਟਨੈਸ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਡਾ. ਸੁਰਿੰਦਰ ਕੁਮਾਰ ਸਿਵਲ ਸਰਜਨ, ਕਪੂਰਥਲਾ ਵੱਲੋ ਐਨ.ਸੀ.ਡੀ. ਪ੍ਰੋਗਰਾਮ ਅਧੀਨ ਕੈਂਸਰ, ਸ਼ੂਗਰ, ਉੱਚ ਰਕਤ ਚਾਪ, ਦਿਲ ਦੇ ਦੌਰੇ ਅਤੇ ਸਟਰੋਕ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਗਈ ਸਾਈਕਲ ਰੈਲੀ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਗੈਰ ਸੰਚਾਰੀ ਰੋਗਾਂ ਤੋਂ ਬੱਚਣ ਲਈ ਸ਼ਰੀਰ ਦੀ ਫਿਟਨੈਸ ਬਹੁਤ ਜਰੂਰੀ ਹੈ, ਜਿਸ ਲਈ ਸਾਨੂੰ ਹਰ ਰੋਜ ਕਸਰਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਆਲੇ-ਦੁਆਲੇ ਨਜਦੀਕੀ ਕੰਮ-ਕਾਜ ਲਈ ਜਾਣ ਲਈ ਪੈਦਲ ਚੱਲਣ ਜਾਂ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਸਰੀਰਿਕ ਫਿਟਨੇਸ ਬਰਕਰਾਰ ਰਹਿ ਸਕੇ।ਉਨ੍ਹਾਂ ਕਿਹਾ ਕਿ ਇਨ੍ਹਾਂ ਬਿਮਾਰੀਆਂ ਤੋਂ ਪੀੜਿਤ ਵਿਅਕਤੀ ਕੋਰੋਨਾ ਦਾ ਜਲਦੀ ਸ਼ਿਕਾਰ ਹੋ ਜਾਂਦੇ ਹਨ। ਸੋ ਸਾਨੂੰ ਰੋਜਾਨਾ ਜਿੰਦਗੀ ਵਿਚ ਸਾਈਕਲਿੰਗ, ਸੈਰ ਕਰਨਾ, ਕਸਰਤ ਕਰਨਾ ਅਤੇ ਯੋਗ ਕਰਨ ਦੀ ਆਦਤ ਪਾਉਣੀ ਪਵੇਗੀ।ਇਸ ਮੌਕੇ ਡਾ. ਰਾਜ ਕਰਨੀ, ਜਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਰੈਲੀ ਦੌਰਾਨ ਪੁਲਿਸ ਪ੍ਰਸ਼ਾਸਨ, ਨਹਿਰੂ ਯੋਵਾ ਕੇਂਦਰ ਅਤੇ ਆਮ ਪਬਲਿਕ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਲੋਕਾਂ ਤੱਕ ਸਾਡਾ ਸੰਦੇਸ਼ ਪਹੁੰਚਾਉਣ ਵਿਚ ਯੋਗਦਾਨ ਪਾਇਆ।ਇਸ ਮੌਕੇ ਹੋਰਨਾ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਡਾ. ਕੁਲਜੀਤ ਸਿੰਘ, ਜਿਲ੍ਹਾਂ ਸਿਹਤ ਅਫਸਰ, ਡਾ ਸਾਰਿਕਾ ਦੁੱਗਲ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਆਸ਼ਾ ਰਾਣੀ ਜਿਲ੍ਹਾ ਟੀਕਾਕਰਨ ਅਫਸਰ, ਡਾ. ਤਾਰਾ ਸਿੰਘ, ਐਸ,ਐਮ.ਓ ਕਪੂਰਥਲਾ, ਡਾ. ਸੰਦੀਪ ਭੋਲਾ, ਇੰਚ ਡੀ-ਅਡੀਕਸ਼ਨ ਸੈਂਟਰ, ਡਾ. ਕਿੰਦਰਪਾਲ, ਡਾ. ਸੁਖਵਿੰਦਰ ਕੌਰ, ਡੀ.ਪੀ.ਐਮ. ਕਪੂਰਥਲਾ, ਰਾਮ ਅਵਤਾਰ, ਸੁਪਰੀਡੈਂਟ, ਗੁਰਬਚਨ ਸਿੰਘ, ਏ.ਐਸ.ਆਈ, ਰਾਜ ਕੁਮਾਰ ਬਲਾਕ ਇੰਚਾਰਜ ਨਹਿਰੂ ਯੋਵਾ ਕੇਂਦਰ, ਰਾਮ ਸਿੰਘ, ਐਮ,ਐਂਡ ਈ,ਓ, ਪਵਨਦੀਪ ਸਿੰਘ, ਨਰਿੰਦਰ ਸਿੰਘ, ਰਵਿੰਦਰ ਜੱਸਲ ਬਲਾਕ ਐਜੂਕੇਟਰ, ਸ਼ੁਸ਼ਮਾ ਬਲਾਕ ਐਜੂਕੇਟਰ ਤੋਂ ਇਲਾਵਾ ਹੋਰ ਸਟਾਫ ਹਾਜਰ ਸਨ।