ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਅੱਜ ਸਿਟੀਜ਼ਨ ਫੋਰਮ ਦੀ ਤਰਫੋਂ ਡਾ. ਸੰਦੀਪ ਧਵਨ (ਅੱਖਾਂ ਦੇ ਮਾਹਿਰ) ਦਾ ' ਐਪਰੀਸ਼ੇਸ਼ਨ ਐਵਾਰਡ ਆਫ ਆਨਰ' ਨਾਲ ਸਨਮਾਨ ਕੀਤਾ।ਜ਼ਿਕਰਯੋਗ ਹੈ ਕਿ ਡਾ. ਧਵਨ ਤਰੱਕੀ ਉਪਰੰਤ ਸੀਨੀਅਰ ਮੈਡੀਕਲ ਅਫਸਰ ਬਣਕੇ ਜਲੰਧਰ ਦੇ ਈ.ਐਸ.ਆਈ. ਹਸਪਤਾਲ ਵਿਖੇ ਨਿਯੁਕਤ ਹੋਏ ਹਨ।ਇਸ ਮੌਕੇ ਸਿਟੀਜ਼ਨ ਫੋਰਮ ਕਪੂਰਥਲਾ ਦੇ ਚੇਅਰਮੈਨ ਡਾ. ਰਣਜੀਤ ਰਾਏ, ਪ੍ਰਧਾਨ ਬੀ.ਐਨ. ਗੁਪਤਾ, ਉਪ ਪ੍ਰਧਾਨ ਰਾਜਨਵੀਰ ਸਿੰਘ ਵੀ ਹਾਜ਼ਰ ਸਨ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਡਾ. ਧਵਨ ਵਲੋਂ ਕਪੂਰਥਲਾ ਵਿਖੇ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾਕਟਰੀ ਅਜਿਹਾ ਪੇਸ਼ਾ ਹੈ, ਜਿਸ ਤਹਿਤ ਸੇਵਾ ਨਾਲ ਲੋਕਾਂ ਦਾ ਭਲਾ ਕੀਤਾ ਜਾ ਸਕਦਾ ਹੈ। ਇਸ ਮੌਕੇ ਸਾਬਕਾ ਲੈਫਟੀਨੈਂਟ ਗਵਰਨਰ ਡਾ. ਇਕਬਾਲ ਸਿੰਘ ਵਲੋਂ ਵੀ ਡਾ. ਸੰਦੀਪ ਧਵਨ ਨੂੰ ਮੁਬਾਰਕਬਾਦ ਦਿੱਤੀ ਗਈ।