ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸੋਚ ਨੂੰ ਸਲਾਮ ਹੈ ਕਿ ਜਦੋਂ ਦੀ ਕਰੋਨਾ ਮਹਾਂਮਾਰੀ ਪੰਜਾਬ ਅੰਦਰ ਆਈ ਹੈ ਉਨ੍ਹਾਂ ਵੱਲੋਂ ਹਰੇਕ ਮੋਕੇ ਲਈ ਉਚਿੱਤ ਕਦਮ ਚੁੱਕੇ ਜਾ ਰਹੇ ਹਨ, ਹੁਣ ਵੀ ਉਨ੍ਹਾਂ ਵੱਲੋਂ ਯੋਗ ਕਦਮ ਚੁੱਕਦਿਆਂ, ਕਰੋਨਾ ਬੀਮਾਰੀ ਦੀ ਮੋਜੂਦਾ ਸਥਿਤੀ ਨੂੰ ਦੇਖਦਿਆਂ ਅਤੇ ਜਰੂਰਤਮੰਦ ਲੋਕਾਂ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਕਰੋਨਾ ਫਤਿਹ ਕਿੱਟਾਂ ਬਣਾਈਆਂ ਹਨ ਜੋ ਜਰੂਰਤਮੰਦ ਲੋਕ ਕਰੋਨਾ ਪਾਜੀਟਿਵ ਹਨ ਉਨ੍ਹਾਂ ਨੂੰ ਵੰਡੀਆਂ ਜਾਣੀਆਂ ਹਨ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸਿਵਲ ਹਸਪਤਾਲ ਵਿੱਚ ਸਿਵਲ ਹਸਪਤਾਲ ਪਠਾਨਕੋਟ ਨੂੰ ਕਰੋਨਾ ਮਰੀਜਾਂ ਲਈ ਕਰੋਨਾ ਫਤਿਹ ਕਿੱਟਾਂ ਭੇਂਟ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਜੁਗਲ ਕਿਸ਼ੋਰ ਸਿਵਲ ਸਰਜਨ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਗੋਰਵ ਬਡੈਹਰਾ, ਪੰਨਾ ਲਾਲ ਭਾਟੀਆ, ਜੋਗਿੰਦਰ ਪਹਿਲਵਾਨ, ਰਾਜ ਕੁਮਾਰ ਕਾਕਾ ਅਤੇ ਹੋਰ ਪਾਰਟੀ ਕਾਰਜਕਰਤਾ ਅਤੇ ਸਿਵਲ ਹਸਪਤਾਲ ਦਾ ਸਟਾਫ ਹਾਜ਼ਰ ਸੀ। ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਫਤਿਹ ਕਿੱਟਾਂ ਉਨ੍ਹਾਂ ਪਰਿਵਾਰਾਂ ਲਈ ਹੈ ਜੋ ਆਈਸੋਲੇਸ਼ਨ ਸੈਂਟਰ ਅੰਦਰ ਸੁਵਿਧਾ ਨਹੀਂ ਲੈ ਸਕਦੇ ਉਨ੍ਹਾਂ ਲਈ ਘਰ੍ਹਾਂ ਅੰਦਰ ਹੀ ਇਹ ਸੁਵਿਧਾ ਦੇਣ ਦੇ ਉਦੇਸ਼ ਨਾਲ ਕਰੋਨਾ ਫਤਿਹ ਕਿੱਟਾਂ ਤਿਆਰ ਕਰਵਾਈਆਂ ਗਈਆ ਹਨ। ਸਿਵਲ ਹਸਪਤਾਲ ਬਣਾਈ ਕਮੇਟੀ ਦੁਆਰਾ ਜਰੂਰਤਮੰਦ ਲੋਕਾਂ ਤੱਕ ਇਹ ਕਰੋਨਾ ਫਤਿਹ ਕਿੱਟਾਂ ਪਹੁੰਚਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਪਹਿਲਾ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਘੋਸਣਾ ਕੀਤੀ ਗਈ ਸੀ ਕਿ ਜਿਨ੍ਹਾਂ ਮਜਦੂਰਾਂ ਦੇ ਲੈਬਰ ਕਾਰਡ ਬਣੇ ਹੋਏ ਹਨ ਉਨ੍ਹਾਂ ਨੂੰ ਵੀ 1500 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਤਾਂ ਜੋ ਕਰੋਨਾ ਮਹਾਂਮਾਰੀ ਦੇ ਚਲਦਿਆਂ ਜਿਨ੍ਹਾਂ ਮਜਦੂਰਾਂ ਨੂੰ ਘਰ੍ਹਾਂ ਅੰਦਰ ਕੋਰਿਨਟਾਈਨ ਕੀਤਾ ਗਿਆ ਹੈ ਉਹ ਅਪਣੇ ਘਰ੍ਹਾਂ ਅੰਦਰ ਰਹਿ ਕੇ ਅਪਣੇ ਬੱਚਿਆਂ ਨੂੰ ਖਾਣਾ ਖਿਲਾ ਸਕਣਗੇ ਤਾਂ ਜੋ ਉਨ੍ਹਾਂ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ।ਉਨ੍ਹਾਂ ਕਿਹਾ ਕਿ ਹੁਣ ਜੋ ਕਰੋਨਾ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਉਸ ਵਿੱਚ ਕਰੀਬ 18 ਚੀਜਾਂ ਸਾਮਲ ਹਨ। ਜਿਸ ਵਿੱਚ ਪਲਸ ਅੋਕਸੀਮੀਟਰ, ਸਟੀਮਰ, ਡਿਜੀਟਲ ਥਰਮਾਮੀਟਰ, ਹੈਂਡਸੈਨੀਟਾਈਜਰ, ਗਲੋਏ ਟੈਬਲਟ, ਵਿਟਾਮਿਨ, ਮਲਟੀਵਿਟਾਮਿਨ, ਕਫਸਿਰਪ, ਮਾਸਕ ਆਦਿ ਹੋਰ ਪੋਡਕਟ ਸਾਮਲ ਹਨ । ਇਹ ਕਿੱਟਾਂ ਘਰ ਅੰਦਰ ਰੱਖਣੀਆਂ ਜਰੂਰੀ ਹਨ ਅਤੇ ਜੋ ਘਰ ਆਈਸੋਲੇਟਿਡ ਹਨ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆ ਹਨ।ਉਨ੍ਹਾਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਭ ਲੋਕਾਂ ਨੂੰ ਚਾਹੀਦਾ ਹੈ ਕਿ ਘਰ ਅੰਦਰ ਉਨ੍ਹੀ ਦੇਰ ਤੱਕ ਹੀ ਆਈਸੋਲੇਸ਼ਨ ਰਹੋ ਜਦੋਂ ਤੱਕ ਜਰੂਰੀ ਹੈ ਅਤੇ ਜਦੋਂ ਸਥਿਤੀ ਅਜਿਹੀ ਹੋਵੇ ਕਿ ਉਸ ਦਾ ਇਲਾਜ ਆਈਸੋਲੇਸ਼ਨ ਹਸਪਤਾਲਾਂ ਅੰਦਰ ਹੀ ਹੋ ਸਕਦਾ ਹੈ ਤਾਂ ਗੁਰੇਜ ਨਾ ਕਰੋ। ਉਨ੍ਹਾਂ ਸਥਿਤੀਆਂ ਅੰਦਰ ਆਪ ਦਾ ਇਲਾਜ ਆਈਸੋਲੇਸ਼ਨ ਸੈਂਟਰ ਜਾਂ ਹਸਪਤਾਲ ਵਿਖੇ ਹੀ ਕੀਤਾ ਜਾਣਾ ਹੈ ਜਿਲ੍ਹਾ ਪਠਾਨਕੋਟ ਅੰਦਰ ਚਿੰਤਪੂਰਨੀ ਮੈਡੀਕਲ ਕਾਲਜ ਨੂੰ ਆਈਸੋਲੇਸ਼ਨ ਸੈਂਟਰ ਬਣਾਇਆ ਗਿਆ ਹੈ ਅਤੇ ਉੱਥੇ ਕਰੋਨਾ ਪਾਜੀਟਿਵ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਉਦੇਸ ਹੈ ਲੋਕਾਂ ਨੂੰ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੁਕ ਕਰਨਾ ਕਿ ਉਹ ਲੋਕ ਕਰੋਨਾ ਲੱਛਣ ਹੋਣ ਤੇ ਸਰਕਾਰੀ ਹਸਪਤਾਲਾਂ ਤੱਕ ਪਹੁੰਚ ਕਰ ਸਕਣ ਅਤੇ ਕਰੋਨਾ ਟੈਸਟ ਕਰਵਾਉਂਣ ਤਾਂ ਜੋ ਕਰੋਨਾ ਮਹਾਂਮਾਰੀ ਨੂੰ ਖਤਮ ਕਰਕੇ ਜਿਲ੍ਹਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਇਆ ਜਾਵੇ ਅਤੇ ਸਰਕਾਰ ਦਾ ਮਿਸ਼ਨ ਫਤਿਹ ਕਾਮਯਾਬ ਹੋ ਸਕੇ।