Tuesday, 14 May 2024

 

 

ਖ਼ਾਸ ਖਬਰਾਂ ਲੰਬੀ ਹਲਕੇ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਦਰਜ਼ਨਾਂ ਅਕਾਲੀ ਕਾਂਗਰਸ ਵਿਚ ਹੋਏ ਸ਼ਾਮਲ ਕਾਂਗਰਸੀ ਉਮੀਦਵਾਰ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਵੱਲੋਂ ਸੰਗਤ ਮੰਡੀ ’ਚ ਚੋਣ ਦਫ਼ਤਰ ਦਾ ਉਦਘਾਟਨ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ, ਹਰ ਵਰਗ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ: ਵਿਜੇ ਇੰਦਰ ਸਿੰਗਲਾ

 

ਵਿਜੀਲੈਂਸ ਵਲੋਂ ਧੋਖਾਧੜੀ ਦੇ ਦੋਸ਼ ਹੇਠ ਪੀ.ਆਰ.ਟੀ.ਸੀ ਦੇ ਦੋ ਕੰਡਕਟਰਾਂ ਸਮੇਤ ਸਟੈਨੋ ਗਿ੍ਰਫਤਾਰ

Web Admin

Web Admin

5 Dariya News

ਬਠਿੰਡਾ , 24 Sep 2020

ਪੰਜਾਬ ਵਿਜੀਲੈਂਸ ਬਿਰੋ ਵਲੋਂ ਪੀ.ਆਰ.ਟੀ.ਸੀ ਬਠਿੰਡਾ ਡਿੱਪੂ ਵਿਖੇ ਤਾਇਨਾਤ ਦੋ ਕੰਡਕਟਰਾਂ ਸਮੇਤ ਇੱਕ ਸਟੈਨੋ  ਨੂੰ ਕਾਰਪੋਰੇਸ਼ਨ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਗਿ੍ਰਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਜਮੇਰ ਸਿੰਘ ਵਾਸੀ ਮਲੋਟ ਦੀ ਸ਼ਿਕਾਇਤ ਉਤੇ 2017 ਵਿਚ ਦਰਜ ਕੀਤੀ ਸ਼ਿਜਾਇਤ ਦੀ ਪੜਤਾਲ ਉਪਰੰਤ ਪੀ.ਆਰ.ਟੀ.ਸੀ ਬਠਿੰਡਾ ਡਿੱਪੂ ਵਿਖੇ ਤਾਇਨਾਤ ਯਸ਼ਪਾਲ ਗੋਇਲ ਸਟੈਨੋ, ਪਰਦੀਪ ਕੁਮਾਰ ਅਤੇ ਬਲਜੀਤ ਸਿੰਘ ਦੋਵੇਂ ਕੰਡਕਟਰਾਂ ਨੂੰ ਰਿਸ਼ਵਤ ਲੈਣ ਅਤੇ ਧੋਖਾਧੜੀ ਕਰਨ ਕਰਨ ਸਬੰਧੀ ਚਲ ਰਹੀ ਜਾਂਚ ਉਪਰੰਤ ਗਿ੍ਰਫਤਾਰ ਕੀਤਾ ਹੈ।ਬੁਲਾਰੇ ਨੇ ਦੱਸਿਆ ਕਿ ਪੀ.ਆਰ.ਟੀ.ਸੀ ਬਠਿੰਡਾ ਡਿੱਪੂ ਵਲੋਂ ਸਾਲ 2015 ਵਿਚ ਬਠਿੰਡਾ ਬੱਸ ਅੱਡੇ ਵਿਖੇ 17 ਦੁਕਾਨਾਂ ਦੀ ਨਿਲਾਮੀ ਰੱਖੀ ਗਈ ਸੀ। ਵਿਭਾਗ ਤੇ ਸਰਕਾਰ ਦੇ ਨਿਯਮਾਂ ਮੁਤਾਬਿਕ ਬੋਲੀ ਦੇਣ ਦੇ ਚਾਹਵਾਨ ਵਿਅਕਤੀ ਬੋਲੀ ਦੇਣ ਤੋਂ ਪਹਿਲਾਂ ਮੋੜਨਯੋਗ ਆਰਜੀ ਸਿਕਿਰਿਟੀ ਦੇ ਤੌਰ ਤੇ ਹਰ ਦੁਕਾਨ ਪਿਛੇ 10,000 ਰੁਪਏ ਪੀ.ਆਰ.ਟੀ.ਸੀ ਦੇ ਕੈਸ਼ੀਅਰ ਪਾਸ ਜਮਾ ਕਰਵਾਕੇ ਰਸੀਦ ਲੋੜੀਂਦੀ ਸੀ। ਬੋਲੀ ਤੋਂ ਬਾਅਦ ਅਸਫਲ ਰਹੇ ਬੋਲੀਕਾਰ ਦੀ ਸਿਕਿਉਰਿਟੀ ਵਾਪਸ ਕੀਤੀ ਜਾਣੀ ਸੀ। ਬੋਲੀਕਾਰ ਹਰਪਾਲ ਸਿੰਘ, ਮਹੇਸ਼ ਸਿੰਘ, ਜਗਦੀਸ਼ ਕੁਮਾਰ ਅਤੇ ਸੁਰਿੰਦਰ ਕੁਮਾਰ ਵਲੋਂ 10,000-10,000 ਰੁਪਏ ਦੇ ਹਿਸਾਬ ਨਾਲ ਕੁਲ 40,000 ਰੁਪਏ ਪ੍ਰਦੀਪ ਕੁਮਾਰ ਕੰਡਕਟਰ ਪਾਸ ਜਮਾਂ ਕਰਵਾਏ ਗਏ ਪਰ ਉਸਨੇ ਉਨਾਂ ਨੂੰ ਕੱਚੀਆਂ ਰਸੀਦਾਂ ਪ੍ਰਾਪਤ ਦੇ ਦਿੱਤੀਆਂ ਅਤੇ ਬੋਲੀ ਤੋਂ ਬਾਅਦ ਇਨਾਂ ਬੋਲੀਕਾਰਾਂ ਦੀ ਸਿਕਿਓਰਿਟੀ ਵਾਪਸ ਨਹੀਂ ਕੀਤੀ।ਵਿਜੀਲੈਂਸ ਰੇਂਜ ਬਠਿੰਡਾ ਵੱਲੋਂ ਕੀਤੀ ਜਾਂਚ ਦੌਰਾਨ ਪਾਇਆ ਗਿਆ ਕਿ ਇਨਾਂ ਦੋਸ਼ੀਆਂ ਨੇ ਪ੍ਰਾਪਤ ਕੀਤੀ ਸਿਕਿਓਰਿਟੀ ਦੀ ਰਕਮ ਪੀ.ਆਰ.ਟੀ.ਸੀ ਦੇ ਕਿਸੇ ਵੀ ਰਜਿਸਟਰ ਵਿਚ ਦਰਜ ਨਹੀਂ ਕੀਤੀ ਅਤੇ ਨਾ ਹੀ ਦੁਕਾਨ ਨੰਬਰ 20 ਕਿਸੇ ਸੁਲਭ ਕਥੂਰੀਆ ਨਾਮੀ ਵਿਅਕਤੀ ਨੂੰ ਅਲਾਟ ਹੋਈ ਸੀ। ਜਦਕਿ ਉਸਨੇ ਨੇ ਅੱਗੇ ਇਹ ਦੁਕਾਨ ਆਪਣੇ ਚਚੇਰੇ ਭਾਈ ਅਭੀ ਕਥੂਰੀਆ ਨੂੰ ਅੱਗੇ ਸੌਂਪ ਦਿੱਤੀ ਸੀ ਅਤੇ ਸਟੈਨੋ ਯੋਸ਼ਪਾਲ ਗੋਇਲ ਵਲੋਂ ਇਸ ਦੁਕਾਨ ਦੀ ਸਿਕਿਉਰੀਟੀ ਬਦਲੇ 1,05,000 ਰੁਪਏ ਹਾਸਲ ਕਰਨ ਉਪਰੰਤ ਕੱਚੀ ਰਸੀਦ ਤਿਆਰ ਕਰਕੇ ਉਸ ਰਸੀਦ ਉਪਰ ਕੈਸ਼ ਬਰਾਂਚ ਵਿਚ ਤਾਇਨਾਤ ਬਲਜੀਤ ਸਿੰਘ ਕੰਡਕਟਰ ਪਾਸੋਂ ਦਸਤਖਤ ਕਰਵਾਕੇ ਅਭੀ ਕਥੂਰੀਆ ਨੂੰ ਦੇ ਦਿੱਤੀ ਸੀ ਪਰ ਇਹ ਰਕਮ ਵੀ ਪੀ.ਆਰ.ਟੀ.ਸੀ ਦੇ ਸਰਕਾਰੀ ਖਾਤੇ ਵਿਚ ਜਮਾਂ ਨਹੀ ਕਰਵਾਈ ਗਈ ਅਤੇ ਨਾ ਹੀ ਕਿਸੇ ਸਰਕਾਰੀ ਰਿਕਾਰਡ ਵਿਚ ਦਰਜ ਕੀਤੀ ਗਈ। ਇਸ ਪੜਤਾਲ ਉਪਰੰਤ ਵਿਜੀਲੈਂਸ ਵਲੋਂ ਪੀ.ਆਰ.ਟੀ.ਸੀ ਬਠਿੰਡਾ ਡਿਪੂ ਵਿਖੇ ਤਾਇਨਾਤ ਯਸ਼ਪਾਲ ਗੋਇਲ ਸਟੈਨੋ, ਪਰਦੀਪ ਕੁਮਾਰ ਅਤੇ ਬਲਜੀਤ ਸਿੰਘ ਦੋਵੇਂ ਕੰਡਕਟਰਾਂ ਨੂੰ ਰਿਸ਼ਵਤ ਲੈਣ ਅਤੇ ਘਪਲਾ ਕਰਨ ਦੇ ਦੋਸ਼ ਹੇਠ ਬਿਓਰੋ ਦੇ ਥਾਣਾ ਬਠਿੰਡਾ ਵਿਖੇ ਦਰਜ ਮੁਕੱਦਮੇ ਵਿੱਚ ਗਿ੍ਰਫਤਾਰ ਕਰ ਲਿਆ ਹੈ।

 

Tags: Vigilance Bureau , Crime News Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD