ਮਿਸ਼ਨ ਫਤਹਿ-ਸਿਵਲ ਸਰਜਨ ਮੋਗਾ ਦੀ ਮੌਜੂਦਗੀ ਵਿੱਚ ਸਿਹਤ ਅਧਿਕਾਰੀਆਂ ਵੱਲੋ ਕਰੋਨਾ ਜਾਗਰੂਕਤਾ ਪੰਫਲੈਟ ਰਿਲੀਜ਼
ਕੋਰੋਨਾ ਤੋਂ ਡਰਨ ਦੀ ਨਹੀਂ ਜਾਗਰੂਕ ਹੋਣ ਦੀ ਜਰੂਰਤ-ਸਿਵਲ ਸਰਜਨ
Web Admin
5 Dariya News
ਮੋਗਾ , 21 Sep 2020
Last updated on: Sep 21, 2020, 00:00 IST
ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਮੋਗਾ ਵੱਲੋ ਮਿਸ਼ਨ ਫਤਹਿ ਤਹਿਤ ਕੋਰੋਨਾ ਦੇ ਸੰਕਰਮਣ ਨੂੰ ਰੋਕਣ ਸਬੰਧੀ ਵੱਧ ਤੋ ਵੱਧ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਜ਼ਿਲ੍ਹਾ ਪੱਧਰੀ ਵਿਸ਼ੇਸ ਗਤੀਵਿਧੀਆਂ ਜਾਰੀ ਹਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਨਾਲ ਨਾਲ ਸਾਡੇ ਸਟਾਫ ਮੈਬਰਾਂ ਵੱਲੋ ਕਰੋਨਾ ਤੋ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਵੀ ਜਾਰੀ ਹੈ ਤਾਂ ਕਿ ਜਿੱਥੋ ਤੱਕ ਹੋ ਸਕੇ ਵੱਧ ਤੋ ਵੱਧ ਲੋਕਾਂ ਨੂੰ ਇਸਦੀ ਚਪੇਟ ਵਿੱਚ ਆਉਣ ਤੋ ਬਚਾਇਆ ਜਾ ਸਕੇ ਅਤੇ ਮਿਸ਼ਨ ਫਤਹਿ ਨੂੰ ਕਾਮਯਾਬ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਮੋਗਾ ਵਾਸੀਆਂ ਵਿੱਚ ਕਰੋਨਾ ਦੇ ਸੰਕਰਮਣ ਪ੍ਰਤੀ ਵੱਧ ਤੋ ਵੱਧ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਅੱਜ ਸਿਹਤ ਅਧਿਕਾਰੀਆ ਵੱਲੋਂ ਕਰੋਨਾ ਨਾਲ ਸਬੰਧਤ ਪੈਫਲਿਟ ਜਾਰੀ ਕੀਤਾ ਗਿਆ, ਜਿਸ ਵਿੱਚ ਦਰਸਾਇਆ ਗਿਆ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਬੁਖਾਰ, ਸਾਹ ਲੈਣ ਵਿੱਚ ਤਕਲੀਫ, ਖਾਂਸੀ, ਥਕਾਵਟ ਵਰਗੇ ਲੱਛਣ ਦਿਖਾਈ ਦੇਣ ਤਾਂ ਆਰ.ਟੀ.ਪੀ.ਸੀ.ਆਰ, ਟਰੂਨੈਟ ਅਤੇ ਐਟੀਜ਼ਨ ਟੈਸਟ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਕੀਤੇ ਜਾਦੇ ਹਨ, ਜਿਵੇਂ ਕਿ ਸਰਕਾਰੀ ਹਸਪਤਾਲ ਮੋਗਾ, ਸਰਕਾਰੀ ਹਸਪਤਾਲ ਡਰੋਲੀ ਭਾਈ , ਸਰਕਾਰੀ ਹਸਪਤਾਲ ਢੁਡੀਕੇ, ਸਰਕਾਰੀ ਹਸਪਤਾਲ ਬਾਘਾਪੁਰਾਣਾ, ਸਰਕਾਰੀ ਹਸਪਤਾਲ ਨਿਹਾਲ ਸਿੰਘ ਵਾਲਾ, ਸਰਕਾਰੀ ਹਸਪਤਾਲ ਬੱਧਨੀ ਕਲਾ, ਅਤੇ ਸਰਕਾਰੀ ਹਸਪਤਾਲ ਕੋਟ ਈਸੇ ਖਾਂ ਵਿਖੇ ਨੋਵਲ ਕੋਰੋਨਾ ਦੇ ਟੈਸਟ ਮਾਹਿਰ ਮੈਡੀਕਲ ਅਫਸਰਾਂ ਤੇ ਸਿਹਤ ਵਿਭਾਗ ਦੇ ਸਟਾਫ ਵੱਲੋਂ ਕੀਤੇ ਜਾਦੇ ਹਨ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕਰੋਨਾ ਨਾਲ ਸਬੰਧਤ ਇਸ ਪੈਫਲਿਟ ਵਿੱਚ ਹੋਰ ਵੀ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਦਰਸਾਈ ਗਈ ਹੈ।ਪੰਫਲੈਂਟ ਰਿਲੀਜ਼ ਕਰਨ ਮੌਕੇ ਸਿਵਲ ਸਰਜਨ ਕੋਲ ਡਾ ਸੁਖਪ੍ਰੀਤ ਸਿੰਘ ਬਰਾੜ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ, ਡਾ ਰੁਪਿੰਦਰ ਕੌਰ ਗਿੱਲ ਜਿਲਾ ਪਰਿਵਾਰ ਤੇ ਭਲਾਈ ਅਫਸਰ, ਡਾ. ਕਮਲਦੀਪ ਕੌਰ ਮਾਹਲ ਡਿਪਟੀ ਡਾਇਰੈਕਟਰ ਡੈਂਟਲ ਵਿਭਾਗ, ਡਾ ਜਸਵੰਤ ਸਿੰਘ ਸਹਾਇਕ ਸਿਵਲ ਸਰਜਨ ਮੋਗਾ, ਡਾ ਰਾਜ਼ੇਸ਼ ਅੱਤਰੀ ਸੀਨੀਅਰ ਮੈਡੀਕਲ ਅਫਸਰ ਮੋਗਾ ਅਤੇ ਹੋਰ ਹਾਜ਼ਰ ਸਨ।