ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਜਿਲ੍ਹਾਂ ਮੋਹਾਲੀ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਸਥਾਨਕ ਸੈਕਟਰ ੮੦ ਵਿੱਚ ੫੦੦ ਟਰੈਕਟਰਾਂ, ਕਾਂਗਰਸ ਵਰਕਰਾਂ ਅਤੇ ਕਿਸਾਨਾਂ ਦਾ ਵਿਸ਼ਾਲ ਇੱਕਠ ਕੀਤਾ ਗਿਆ । ਇਸ ਰੈਲੀ ਨੂੰ ਦਿੱਲੀ ਲਈ ਰਵਾਨਾ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ.ਬਲਬੀਰ ਸਿੰਘ ਸਿੱਧੂ ਉਚੇਚੇ ਤੌਰ ਤੇ ਪਹੁੰਚੇ ।ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਥੇ ਇਹ ਨਵੇਂ ਕਾਨੂੰਨ ਕਿਸਾਨੀ ਨੂੰ ਤਬਾਹ ਕਰ ਕੇ ਰੱਖ ਦੇਵੇਗਾ, ਉਥੇ ਇਸ ਦਾ ਮੰਡੀ ਮਜ਼ਦੂਰਾਂ, ਆੜ੍ਹਤੀਆਂ ਅਤੇ ਹੋਰ ਤਬਕਿਆਂ ਤੇ ਮਾਰੂ ਅਸਰ ਪਵੇਗਾ । ਉਨ੍ਹਾਂ ਕਿਹਾ ਕਿ ਇਹ ਨਵੇਂ ਕਾਨੂੰਨ ਆਮ ਲੋਕਾਂ ਲਈ ਵੀ ਮਹਿੰਗੇ ਸਾਬਤ ਹੋਣਗੇ । ਉਨ੍ਹਾਂ ਅਕਾਲੀ ਲੀਡਰਸ਼ੀਪ ਤੇ ਵਰ੍ਹਦਿਆਂ ਕਿਹਾ ਕਿ ਪਹਿਲਾਂ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨ੍ਹਾਂ ਆਰਡੀਨੈਂਸਾਂ ਦੀ ਖੁਲ੍ਹ ਕੇ ਹਮਾਇਤ ਕਰਦੇ ਸਨ ਪਰ ਕਿਸਾਨਾਂ ਦਾ ਰੋਹ ਵੇਖਣ ਮਗਰੋਂ ਇਸ ਬਿੱਲ ਦਾ ਵਿਰੋਧ ਕਰਨ ਲੱਗੇ ਪਏ । ਉਨ੍ਹਾਂ ਪੁਛਿਆ ਕਿ ਜੇ ਅਕਾਲੀ ਆਗੂ ਸੱਚਮੁੱਚ ਇਸ ਬਿੱਲ ਦੇ ਵਿਰੋਧੀ ਸਨ ਤਾਂ ਉਹ ਵਿਧਾਨ ਸਭਾ ਵਿੱਚ ਕਾਂਗਰਸ ਸਰਕਾਰ ਦੁਆਰਾ ਇਨ੍ਹਾਂ ਆਰੀਡੀਨੈਂਸਾਂ ਵਿਰੁਧ ਮਤਾ ਪਾਸ ਕੀਤੇ ਜਾਣ ਸਮੇਂ ਸਦਨ ਵਿੱਚ ਹਾਜ਼ਰ ਕਿਉ ਨਾ ਹੋਏ ? ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਹੁਣ ਕੇਂਦਰੀ ਵਜ਼ੀਰੀ ਤੋਂ ਅਸਤੀਫਾ ਦੇ ਕੇ ਮਗਰਮੱਛ ਦੇ ਹੰਝੂ ਵਹਾ ਰਹੀ ਹੈ । ਸ.ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਗਿਣਤੀ ਪਹਿਲਾਂ ਹੀ ਘੱਟ ਨਹੀਂ ਸੀ ਕਿ ਹੁਣ ਇਹ ਕਿਸਾਨ ਮਾਰੂ ਬਿੱਲ ਲਿਆ ਕੇ ਅੰਨਦਾਤਾ ਨੂੰ ਤਬਾਹ ਕਰਨ ਦੀ ਕੋਝੀ ਸਾਜ਼ਸ ਰਚੀ ਗਈ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨਟ ਕਰਦਿਆਂ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ ਨੇ ਆਖਿਆ ਕਿ ਨਰਿੰਦਰ ਮੋਦੀ ਸਰਕਾਰ ਕਾਰਪੋਰੇਟ ਸੈਕਟਰ ਨੂੰ ਆਜ਼ਾਦੀ ਦੇਣ ਲਈ ਕਿਸਾਨਾਂ ਨੂੰ ਗੁਲਾਮ ਬਣਾਉਣ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਸ. ਸਿੱਧੂ ਨੇ ਆਖਿਆ ਕਿ ਜਿਲ੍ਹਾ ਯੂਥ ਕਾਂਗਰਸ ਮੋਹਾਲੀ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਇਸ ਵਿਲੱਖਣ ਪ੍ਰਦਰਸ਼ਨ ਰਾਹੀਂ ਆਪਣੀ ਆਵਾਜ਼ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਰਹੀ ਹੈ । ਉਨ੍ਹਾਂ ਖੁਦ ਟਰੈਕਟਰ ਚਲਾ ਕੇ ਰੈਲੀ ਦੀ ਅਗਵਾਈ ਕੀਤੀ । ਜਿਕਰਯੋਗ ਹੈ ਕਿ ਜਿਸ ਦਿਨ ਤੋਂ ਨਰਿੰਦਰ ਮੋਦੀ ਸਰਕਾਰ ਨੇ ਖੇਤੀ ਸਬੰਧੀ ਇਨ੍ਹਾ ਆਰਡੀਨੈਂਸਾਂ ਨੂੰ ਲਿਆਉਣ ਦੀ ਕਵਾਇਦ ਸੁਰੂ ਕੀਤੀ ਸੀ, ਉਸੇ ਦਿਨ ਤੋਂ ਜਿਲ੍ਹਾ ਯੂਥ ਕਾਂਰਗਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ ਨੇ ਇਨ੍ਹਾਂ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਨੂੰ ਲਾਮਬੰਦ ਕਰਨ ਸ਼ੁਰੂ ਕਰ ਦਿੱਤਾ ਸੀ। ਇਸ ਰੈਲੀ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੇ ਸਿਆਸੀ ਸਕੱਤਰ ਅਤੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਠੇਕੇਦਾਰ ਮੋਹਾਨ ਸਿੰਘ ਬਠਲਾਣਾ, ਪੰਚਾਇਤ ਸੰਮਤੀ ਦੇ ਵਾਇਸ ਚੇਅਰਮੈਨ ਮਨਜੀਤ ਸਿੰਘ ਤੰਗੋਰੀ, ਗੁਰਵਿੰਦਰ ਸਿੰਘ ਬੜੀ ਯੂਥ ਕਾਂਗਰਸ ਆਗੂ, ਹਰਿੰਦਰ ਸਿੰਘ ਜੌਨੀ ਸਰਪੰਚ ਗੁਡਾਣਾ, ਜਗਤਾਰ ਸਿੰਘ ਸਰਪੰਚ ਬਾਕਰਪੁਰ, ਬੀ.ਕੇ.ਗੋਇਲ ਸਰਪੰਚ ਮੌਲੀ ਬੈਦਵਾਣ, ਇਸ਼ਪ੍ਰੀਤ ਸਿੰਘ ਸਿੱਧੂ, ਅਵਨੀਤ ਸੰਧੂ, ਪ੍ਰਭਜੋਤ ਸਿੰਘ ਪੂਨਿਆ, ਰਾਹੁਲ ਕਾਲੀਆ, ਜੈਂਟੀ ਸ਼ਰਮਾ, ਚੰਨੀ ਇਕਬਾਲ, ਨਿਤਿਨ, ਰਮਨਦੀਪ ਸਿੰਘ ਸਰਪੰਚ ਸਫੀਪੁਰ, ਰਣਜੀਤ ਸਿੰਘ ਗਿੱਲ ਸਰਪੰਚ ਜਗਤਪੁਰਾ, ਹਰਜੀਤ ਸਿੰਘ ਸਰਪੰਚ ਰੁੜਕਾ, ਗੁਰਵਿੰਦਰ ਸਿੰਘ ਸਰਪੰਚ ਨਡਿਆਲੀ, ਜੱਗੀ ਝਿਊਰਹੇੜੀ, ਨਿਰਮਲ ਸਿੰਘ ਨਿੰਮਾ ਸਰਪੰਚ ਚਿੱਲਾ, ਅਮਰੀਕ ਸਿੰਘ ਸਰਪੰਚ ਕੰਬਾਲਾ, ਰਘਬੀਰ ਸਿੰਘ ਚਾਊਮਾਜਰਾ,ਅੰਮਿ} ਸਿੰਘ ਪੁਨਿਆ, ਭਗਵੰਤ ਸਿੰਘ ਗੀਗੇਮਾਜਰਾ, ਸਰਬਜੀਤ ਸਿੰਘ, ਕਮਲਪ੍ਰੀਤ ਸਿੰਘ, ਅਮਰੀਕ ਸਿੰਘ, ਹਰਕੰਵਲਪ੍ਰੀਤ ਸਿੰਘ ਬੰਨੀ, ਹਰਜਸ ਸਿੰਘ ਮੌਲੀ ਬੈਦਵਾਣ ਤੋਂ ਇਲਾਵਾ ਕਾਂਗਰਸੀ ਵਰਕਰ, ਕਿਸਾਨ ਆਗੂ ਸ਼ਾਮਲ ਹੋਏ।