Wednesday, 17 June 2026

 

 

ਖ਼ਾਸ ਖਬਰਾਂ 'ਬਾਈਪੋਲਰ' ਨਾਲ ਨਵਾਂ ਸੰਗੀਤਕ ਅਧਿਆਇ ਲੈ ਕੇ ਆਏ ਨਵਾਂਨ ਸੰਧੂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਗੁਰਦੁਆਰਾ ਜੋਤੀ ਸਰੂਪ ਫਤਹਿਗੜ੍ਹ ਸਾਹਿਬ ਵਿੱਚ ਨਤਮਸਤਕ ਹੋ ਕੇ ਅਰਦਾਸ ਕੀਤੀ ਵਿਧਾਇਕ ਸ਼ੈਰੀ ਕਲਸੀ ਨੇ ਵਾਅਦਾ ਪੁਗਾਇਆ ਤਰਨ ਤਾਰਨ ਨੂੰ ਅਪਰਾਧ-ਮੁਕਤ ਕਰਨ ਲਈ ਅਹਿਮ ਉਪਰਾਲਾ ਮਹਿਲਾ ਮੋਰਚਾ ਵੱਲੋਂ ਨਰਿੰਦਰ ਮੋਦੀ ਦੇ ਸਿਹਤਮੰਦ ਜੀਵਨ ਸ਼ੈਲੀ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਘੱਟ ਈਂਧਨ ਅਤੇ ਜ਼ੀਰੋ ਆਇਲ ਰੈਸਿਪੀ ਪ੍ਰੋਗਰਾਮ ਦਾ ਆਯੋਜਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸੁਪਰਵਾਈਜ਼ਰਾਂ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਸਬੰਧੀ ਦਿੱਤੀ ਗਈ ਸਿਖਲਾਈ ਰਾਸ਼ਟਰੀ ਰਾਜਧਾਨੀ ਖੇਤਰ ਦੇ ਵਿਕਾਸ ਨੂੰ ਲੈ ਕੇ ਰੀਜਨਲ ਪਲਾਨ 2041 ਹੋਵੇਗਾ ਤਿਆਰ ਨਾਇਬ ਸਿੰਘ ਸੈਣੀ ਨੇ ਹਰਵਿੰਦਰ ਕਲਿਆਣ ਨਾਲ ਵਿਧਾਨ ਸਭਾ ਕੰਪਲੈਕਸ ਵਿੱਚ ਕੀਤਾ ਯੋਗ ਪ੍ਰੋਟੋਕੋਲ ਦਾ ਅਭਿਆਸ ਸੂਬੇ ਦੇ ਇੰਜੀਨੀਅਰਿੰਗ ਅਤੇ ਪੌਲੀਟੈਕਨਿਕ ਸੰਸਥਾਵਾਂ ਵਿੱਚ ਤਕਨੀਕੀ ਸਿੱਖਿਆ ਨੂੰ ਕੀਤਾ ਜਾ ਰਿਹਾ ਹੈ ਅਪਗ੍ਰੇਡ : ਮਹੀਪਾਲ ਢਾਂਡਾ ਖ਼ਰੀਫ਼ ਫ਼ਸਲਾਂ ਲਈ ਰਸਾਇਣਕ ਖਾਦਾਂ ਦੀ ਸਹੀ ਵੰਡ ਕਰੋ ਤਾਂ ਜੋ ਕਿਸਾਨਾਂ ਲਈ ਖਾਦ ਦੀ ਕਮੀ ਨਾ ਰਹੇ : ਸ਼ਿਆਮ ਸਿੰਘ ਰਾਣਾ ਆਧੁਨਿਕ ਤਕਨੀਕ ਦੀਆਂ 52 ਸਟੈਟਿਕਲ ਖੇਤੀਬਾੜੀ ਲੈਬਾਂ ਖੋਲ੍ਹਣ ਦੀ ਪ੍ਰਵਾਨਗੀ - ਨਾਇਬ ਸਿੰਘ ਸੈਣੀ ਕੇ.ਐਮ.ਪੀ. ਐਕਸਪ੍ਰੈਸਵੇਅ ਵਿਕਸਿਤ ਭਾਰਤ-2047 ਦੀ ਬਣੇਗਾ ਸ਼ਾਨ : ਰਾਓ ਨਰਬੀਰ ਸਿੰਘ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਬੂਟ ਨਿਰਮਾਣ ਖੇਤਰ ਨੂੰ ਹੁਲਾਰਾ ਦੇਣ ਲਈ ਐਫ.ਡੀ.ਡੀ.ਆਈ. ਨਾਲ ਸਮਝੌਤਾ ਬੀਹਲਾ ਲੋਕ ਮਿਲਨੀ ਵਿਖੇ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ਦੀ ਆਲੋਚਨਾ, ਬੇਦਬੀ ਵਿਰੋਧੀ ਕਾਨੂੰਨ ਦਾ ਬਚਾਅ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ 18 ਜੂਨ ਨੂੰ ਸਤਲੁਜ ਦੇ ਧੁੱਸੀ ਬੰਨ੍ਹ ’ਤੇ ਬਣਨ ਵਾਲੀ ਪੱਕੀ ਸੜਕ ਦਾ ਰੱਖਣਗੇ ਨੀਂਹ ਪੱਥਰ ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਸਮਾਗਮ ਤੇ ਸ਼ੋਭਾ ਯਾਤਰਾ ਸਬੰਧੀ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ 523 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਮਹਿਲਾ ਕਰਮਚਾਰੀਆਂ ਲਈ ਵੱਡੀ ਰਾਹਤ ਦਾ ਐਲਾਨ ਫਰਜ਼ੀ ਵੀਡੀਓ ਵਿੱਚ ਮੈਂ ਨਹੀਂ ਹਾਂ : ਭਗਵੰਤ ਸਿੰਘ ਮਾਨ ਵੱਖ-ਵੱਖ ਕਰਮਚਾਰੀ ਐਸੋਸੀਏਸ਼ਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ : ਹਰਪਾਲ ਸਿੰਘ ਚੀਮਾ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਨਾ ਲਾਵੇ ਭਗਵੰਤ ਮਾਨ, ਜਿਨ੍ਹਾਂ ਨੇ ਮੱਥਾ ਲਾਇਆ ਉਨ੍ਹਾਂ ਦਾ ਕੱਖ ਨਹੀਂ ਰਿਹਾ : ਕੇਵਲ ਸਿੰਘ ਢਿੱਲੋਂ

 

ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਪੰਜਾਬ ਸਮਾਰਟ ਕਨੈਕਟ ਸਕੀਮ ਤਹਿਤ ਮਲਿਕਪੁਰ ਸਕੂਲ ਦੇ 12 ਵੀਂ ਜਮਾਤ ਦੇ 73 ਬੱਚਿਆਂ ਨੂੰ ਵੰਡੇ ਸਮਾਰਟ ਫੋਨ

ਜਿਲ੍ਹੇ ਦੇ 47 ਸਕੂਲਾਂ ਦੇ 5295 ਬੱਚਿਆਂ ਨੂੰ ਦਿੱਤੇ ਜਾਣਗੇ ਸਮਾਰਟ ਫੋਨ : ਡਿਪਟੀ ਕਮਿਸ਼ਨਰ

Web Admin

Web Admin

5 Dariya News

ਪਠਾਨਕੋਟ , 17 Sep 2020

Last updated on: Sep 17, 2020, 00:00 IST

ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਵਾਇਦੇ ਤਹਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਂਚ ਕੀਤੀ ਗਈ ਕੈਪਟਨ ਸਮਾਰਟ ਕਨੈਕਟ ਸਕੀਮ ਤਹਿਤ ਭੋਆ ਹਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਵਿੱਚ ਬਾਰਵੀਂ ਜਮਾਤ ਵਿੱਚ ਪੜ੍ਹਦੇ 73 ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਲਈ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ. ਜਗਜੀਤ ਸਿੰਘ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਜੋਤੀ ਪਰਾਸਰ ਦੀ ਅਗਵਾਈ ਵਿੱਚ ਸਮਰੋਹ ਕਰਵਾਇਆ ਗਿਆ। ਸਮਰੋਹ ਵਿੱਚ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਭੋਆ ਹਲਕੇ ਦੇ ਵਿਧਾਇਕ ਸ੍ਰੀ ਜੋਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਇਸ ਮੌਕੇ ਤੇ ਸੰਬੋਧਤ ਕਰਦਿਆਂ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ  ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੁੱਕਿਆ ਇਹ ਇਤਿਹਾਸਕ ਕਦਮ ਹੈ।  ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਬੱਚਿਆਂ ਦੀ ਸਿੱਖਿਆ ਪਿਛਲੇ ਕੁਝ ਸਮੇਂ ਤੋਂ ਆਨਲਾਈਨ ਚਲ ਰਹੀ ਹੈ, ਪਰ ਗਰੀਬ ਪਰਿਵਾਰਾਂ ਦੇ ਬੱਚੇ, ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨ, ਉਹ ਇਸ ਆਨਲਾਈਨ ਪੜਾਈ ਦਾ ਪੂਰਾ ਲਾਭ ਨਹੀਂ ਲੈ ਪਾ ਰਹੇ ਸਨ।   ਇਸ ਸਕੀਮ ਤਹਿਤ 12 ਵੀਂ ਜਮਾਤ ਦੇ ਸਾਰੇ ਬੱਚਿਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ, ਜਿਸ ਤਹਿਤ ਉਹ ਆਨਲਾਈਨ ਪੜਾਈ ਕਰਕੇ, ਕਿਸੇ ਵੀ ਪ੍ਰੀਖਿਆ ਦੀ ਤਿਆਰੀ ਲਈ ਅੱਗੇ ਵਧ ਸਕਣਗੇ। ਅੱਜ  ਦੇ ਸਮਾਰੋਹ ਵਿੱਚ 73 ਬੱਚਿਆਂ ਨੂੰ  ਸਮਾਰਟ ਫੋਨ ਵੰਡੇ ਗਏ।

ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਇਹ ਫੋਨ ਜਿਲੇ ਦੇ ਕੁੱਲ 5295 ਬੱਚਿਆਂ ਨੂੰ ਵੰਡੇ ਜਾਣਗੇ, ਜਿਨ੍ਹਾਂ ਵਿੱਚ 2920 ਲੜਕੇ ਅਤੇ 2375 ਲੜਕੀਆਂ ਸਾਮਲ ਹਨ।  ਇਹ ਸਾਰੇ ਬੱਚੇ ਜਿਲ੍ਹਾ ਪਠਾਨਕੋਟ ਦੇ 47 ਸਰਕਾਰੀ ਸਕੂਲਾਂ ਵਿਚ 12 ਵੀਂ ਜਮਾਤ ਵਿਚ ਪੜ੍ਹ ਰਹੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 12 ਵੀਂ ਜਮਾਤ ਦੇ ਬੱਚਿਆਂ ਲਈ 1.74 ਲੱਖ ਸਮਾਰਟ ਫੋਨ ਤਿਆਰ ਕੀਤੇ ਗਏ ਹਨ, ਜਿਸ 'ਤੇ 92 ਕਰੋੜ ਰੁਪਏ ਖਰਚ ਕੀਤੇ ਗਏ ਹਨ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਮੋਬਾਈਲ ਫੋਨਾਂ ਰਾਹੀਂ ਬੱਚੇ ਨਾ ਸਿਰਫ ਆਨ ਲਾਈਨ ਸਿੱਖਿਆ, ਬਲਕਿ ਡਿਜੀਟਲ ਭੁਗਤਾਨ, ਬੀਮਾ, ਆਨਲਾਈਨ ਬੈਂਕਿੰਗ ਆਦਿ ਬਾਰੇ ਵੀ ਸਿੱਖ ਸਕਣਗੇ।  ਇਹ ਬੱਚੇ ਹੀ ਨਹੀਂ, ਬਲਕਿ ਉਨ੍ਹਾਂ ਦੇ ਭੈਣ-ਭਰਾ ਵੀ ਆਨਲਾਈਨ ਕਲਾਸਾਂ ਦਾ ਲਾਭ ਉਠਾ ਸਕਣਗੇ।ਜਿਲ੍ਹਾ ਸਿੱਖਿਆ ਅਫਸਰ ਜਗਜੀਤ ਸਿੰਘ ਨੇ ਕਿਹਾ ਕਿ ਇਹਨਾਂ ਮੋਬਾਈਲ ਫੋਨਾਂ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਲਾਭ ਲਿਆ ਜਾ ਸਕੇ। ਪੰਜਾਬ ਸਰਕਾਰ ਦਾ ਇਹ ਕਦਮ ਕੋਵਿਡ 19 ਦੇ ਚੱਲਦਿਆਂ ਬੱਚਿਆਂ ਨੂੰ ਸਸਕਤੀਕਰਨ ਬਣਾਉਣ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ।ਮੋਬਾਈਲ ਫੋਨ ਪ੍ਰਾਪਤ ਕਰਨ ਤੋਂ ਬਾਅਦ, ਆਪਣੇ ਤਜਰਬੇ ਅਤੇ ਉਮੀਦਾਂ ਨੂੰ ਸਾਂਝਾ ਕਰਦੇ ਹੋਏ, ਕੁਝ ਵਿਦਿਆਰਥੀਆਂ ਨੇ ਕਿਹਾ ਕਿ ਇਹ ਸਮਾਰਟ ਫੋਨ ਉਨ੍ਹਾਂ ਦੀ ਸਿੱਖਿਆ ਦੀ ਪੂਰੀ ਦਿਸਾ ਨੂੰ ਬਦਲ ਦੇਵੇਗਾ ਕਿਉਂਕਿ ਇਹ ਉਨ੍ਹਾਂ ਨੂੰ ਨਾ ਸਿਰਫ ਆਨਲਾਈਨ ਕਲਾਸਾਂ ਲੈਣ ਦੇ ਯੋਗ ਬਣਾਏਗਾ ਬਲਕਿ ਕੈਰੀਅਰ ਦੀ ਸੇਧ ਅਤੇ ਵੱਖ ਵੱਖ ਨੌਕਰੀਆਂ ਲਈ ਅਪਲਾਈ ਕਰਨ ਯੋਗ ਵੀ ਬਣਾਏਗਾ। ਮੋਬਾਈਲ ਫੋਨ ਖੋਲ੍ਹਦਿਆਂ ਵਿਦਿਆਰਥੀਆਂ ਨੇ ਆਪਣੀ ਖੁਸੀ ਜਾਹਰ ਕਰਦਿਆਂ ਕਿਹਾ ਕਿ ਉਹ ਇਸ ਪਲ ਨੂੰ ਸਾਰੀ ਉਮਰ ਯਾਦ ਰੱਖਣਗੇ। ਇਸ ਮੌਕੇ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀ ਰਾਜੇਸਵਰ ਸਲਾਰੀਆ, ਵੋਕੇਸਨਲ ਜਿਲ੍ਹਾ ਕੋਆਰਡੀਨੇਟਰ ਅਮਰੀਕ ਸਿੰਘ, ਡੀਐਸਐਮ ਬਲਵਿੰਦਰ ਸੈਣੀ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਕੰਸ ਰਾਜ, ਪ੍ਰਦੀਪ ਕੁਮਾਰ, ਅਜੇ ਸਿੰਘ, ਰਜੀਵ ਸਲਾਰੀਆ, ਸੁਨੀਤਾ, ਸਤਿੰਦਰ ਕੌਰ, ਮਨਜੀਤ, ਟੀਨਾ ਅਤੇ ਰਜਨੀ ਆਦਿ ਹਾਜਰ ਸਨ।

 

Tags: Punjab Congress , Punjab , Joginder Pal , Bhoa , Pathankot

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD