Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਅਕਾਦਮਿਕ ਅਤੇ ਸਮਾਜਿਕ ਖੇਤਰਾਂ ਵਿੱਚ ਪਾਏ ਯੋਗਦਾਨ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਦੇ ਨਾਮ 'ਵਿਸ਼ਵ ਪ੍ਰਸਿੱਧ ਪੰਜਾਬੀਆਂ' 'ਚ ਸ਼ਾਮਲ

ਇੰਨਲੈਕਚੁਅਲ ਪੰਜਾਬੀ ਚੈਂਬਰ ਆਫ਼ ਕਮਰਸ ਵੱਲੋਂ ਜਾਰੀ 'ਡਿਜੀਟਲ ਕੌਫ਼ੀ ਟੇਬਲ ਬੁੱਕ' 'ਚ ਮਿਲਿਆ ਅਹਿਮ ਸਥਾਨ

Web Admin

Web Admin

5 Dariya News

ਘੜੂੰਆਂ , 03 Sep 2020

Last updated on: Sep 03, 2020, 00:00 IST

ਨੌਜਵਾਨ ਉਦਮੀਆਂ ਅਤੇ ਪੇਸ਼ੇਵਰਾਂ ਵੱਲੋਂ ਬਣਾਈ ਸੰਸਥਾ ਇੰਨਲੈਕਚੁਅਲ ਪੰਜਾਬੀ ਚੈਂਬਰ ਆਫ਼ ਕਮਰਸ ਵੱਲੋਂ 'ਵਿਸ਼ਵ ਪ੍ਰਸਿੱਧ ਪੰਜਾਬੀਆਂ' ਸਬੰਧੀ ਜਾਰੀ ਕੀਤੀ ਗਈ 'ਡਿਜੀਟਲ ਕੌਫ਼ੀ ਟੇਬਲ ਬੁੱਕ' ਵਿੱਚ ਅਕਾਦਮਿਕ ਅਤੇ ਸਮਾਜਿਕ ਪੱਧਰ 'ਤੇ ਪਾਏ ਯੋਗਦਾਨਾਂ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਦਾ ਨਾਮ ਉਚੇਚੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ। ਸੰਸਥਾ ਵੱਲੋਂ ਜਾਰੀ ਕੀਤੀ 'ਕੌਫ਼ੀ ਟੇਬਲ ਬੁੱਕ' ਵਿੱਚ ਵਿਸ਼ਵ ਭਰ ਦੇ ਪ੍ਰਸਿੱਧ ਪੰਜਾਬੀਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੇ ਸਮਾਜਿਕ, ਵਪਾਰਕ, ਅਕਾਦਮਿਕ, ਉਦਯੋਗਿਕ ਅਤੇ ਕਾਰਪੋਰੇਟ ਜਗਤ ਵਿੱਚ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨਾਇਆ ਹੈ ਅਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਕੇ ਉਭਰੇ ਹਨ। ਇਸ ਕੌਫ਼ੀ ਟੇਬਲ ਬੁੱਕ ਵਿੱਚ ਨਾਮਵਰ ਪੰਜਾਬੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਵੇਰਵਾ ਵੀ ਦਰਸਾਇਆ ਗਿਆ ਹੈ ਅਤੇ ਡਿਜ਼ੀਟਲ ਬੁੱਕ ਦੇ ਪਹਿਲੇ ਅਡੀਸ਼ਨ ਦਾ ਉਦਘਾਟਨ ਸੰਸਦ ਮੈਂਬਰ ਭਗਵੰਤ ਮਾਨ ਅਤੇ ਸਾਬਕਾ ਭਾਰਤੀ ਅੰਬੈਸਡਰ ਮਨਜੀਵ ਸਿੰਘ ਪੁਰੀ ਵੱਲੋਂ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਇੰਟੈਲੈਕਚੁਅਲ ਪੰਜਾਬੀ ਚੈਂਬਰ ਆਫ਼ ਕਮਰਸ (ਆਈ.ਪੀ.ਸੀ.ਸੀ) ਇੱਕ ਗੈਰ-ਲਾਭਕਾਰੀ ਸੰਸਥਾ ਹੈ, ਜੋ ਬੁੱਧੀਜੀਵੀਆਂ ਅਤੇ ਨੌਜਵਾਨ ਉਦਮੀਆਂ ਅਤੇ ਪੇਸ਼ੇਵਰਾਂ ਵੱਲੋਂ ਆਰੰਭ ਕੀਤੀ ਗਈ ਹੈ।ਆਈ.ਪੀ.ਸੀ.ਸੀ ਦੇ ਮੈਂਬਰਾਂ ਵਿੱਚ ਦੁਨੀਆਂ ਭਰ ਦੇ ਕਾਰੋਬਾਰੀ ਮਾਲਕ, ਸਨਅਤਕਾਰ, ਨੌਜਵਾਨ ਉਦਮੀ ਸ਼ਾਮਲ ਹਨ।ਆਈ.ਪੀ.ਸੀ.ਸੀ ਦਾ ਉਦੇਸ਼ ਵਪਾਰਕ ਨੈਟਵਰਕਿੰਗ  ਨੂੰ ਉਤਸ਼ਾਹਿਤ ਅਤੇ ਸੁਵਿਧਾਜਨਕ ਬਣਾਉਣ ਅਤੇ ਉਦਮਤਾ ਅਤੇ ਸਹਿਯੋਗੀ ਕਾਰੋਬਾਰਾਂ ਦੀ ਭਾਵਨਾਂ ਨੂੰ ਉਤਸ਼ਾਹਿਤ ਕਰਨ ਲਈ ਵੱਧ-ਵੱਧ ਵਿਅਕਤੀਆਂ ਨੂੰ ਇੱਕ ਮੰਚ 'ਤੇ ਇਕੱਠੇ ਕਰਨਾ ਹੈ।ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਇਹ ਵਕਾਰੀ ਰੁਤਬਾ ਅਕਾਦਮਿਕ ਅਤੇ ਸਮਾਜਿਕ ਖੇਤਰਾਂ ਵਿੱਚ ਪਾਏ ਵਿਲੱਖਣ ਯੋਗਦਾਨਾਂ ਬਦਲੇ ਪ੍ਰਦਾਨ ਕੀਤਾ ਗਿਆ ਹੈ।ਸ. ਸੰਧੂ ਦਾ ਸਫ਼ਰ ਇੱਕ ਨੌਜਵਾਨ ਸੁਧਾਰਵਾਦੀ ਹੋਣ ਤੋਂ ਲੈ ਕੇ ਚੇਤੰਨ ਕਾਰੋਬਾਰੀ ਆਗੂ ਅਤੇ ਸਮਾਜ ਸੁਧਾਰਕ ਤੱਕ ਗਿਆ ਹੈ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਅਤੇ ਸੂਬੇ ਵਿੱਚ ਆਰਥਿਕ ਅਤੇ ਸਮਾਜਿਕ ਤੌਰ 'ਤੇ ਡੂੰਘੀਆਂ ਪੈੜਾਂ ਛੱਡੀਆਂ ਹਨ ਅਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਕੇ ਉਭਰੇ ਹਨ।

ਸ. ਸੰਧੂ ਲਗਾਤਾਰ ਭਾਰਤ ਦੇ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਲਈ ਯਤਨਸ਼ੀਲ ਹਨ। ਜ਼ਿਕਰਯੋਗ ਹੈ ਕਿ ਸ.ਸਤਨਾਮ ਸਿੰਘ ਸੰਧੂ ਨੇ ਉਚ ਸਿੱਖਿਆ ਦੇ ਖੇਤਰ ਵਿੱਚ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕਰਨ ਲਈ ਦਲੇਰ ਅਤੇ ਦੂਰਦਰਸ਼ੀ ਕਦਮ ਚੁੱਕਿਆ ਤਾਂ ਜੋ ਉਤਰ ਭਾਰਤ ਦੇ ਵਿਦਿਆਰਥੀ ਆਪਣੇ ਜੱਦੀ ਸਥਾਨਾਂ ਜਾਂ ਸੂਬਿਆਂ ਤੋਂ ਉਚੇਰੀ ਸਿੱਖਿਆ ਲਈ ਦੱਖਣੀ ਸੂਬਿਆਂ ਜਾਂ ਵਿਦੇਸ਼ ਪ੍ਰਵਾਸ ਨਾ ਕਰਨ।ਉਨ੍ਹਾਂ ਨੇ ਸੂਬੇ 'ਚ ਸਿੱਖਿਆ ਦੇ ਖੇਤਰ ਵਿੱਚ ਇੱਕ ਅਜਿਹਾ ਅਕਾਦਮਿਕ ਢਾਂਚਾ ਕਾਇਮ ਕੀਤਾ ਕਿ ਅੱਜ ਭਾਰਤ ਦੇ 29 ਸੂਬਿਆਂ, ਕੇਂਦਰਸ਼ਾਸ਼ਿਤ ਪ੍ਰਦੇਸ਼ਾਂ ਅਤੇ 40 ਦੇਸ਼ਾਂ ਤੋਂ 50 ਹਜ਼ਾਰ ਦੇ ਕਰੀਬ ਵਿਦਿਆਰਥੀ ਉਨ੍ਹਾਂ ਦੀ ਯੋਗ ਅਗਵਾਈ 'ਚ ਸਿੱਖਿਆ ਹਾਸਲ ਕਰ ਰਹੇ ਹਨ ਜਦਕਿ ਗੂਗਲ, ਮਾਈਕ੍ਰੋਸਾਫ਼ਟ, ਐਮਾਜ਼ੌਨ ਵਰਗੀਆਂ ਦੁਨੀਆਂ ਦੀਆਂ ਚੋਟੀਆਂ ਦੀਆਂ ਕੰਪਨੀਆਂ ਨੂੰ ਭਰਤੀ ਪ੍ਰੀਕਿਰਿਆ ਲਈ ਕੈਂਪਸ ਬੁਲਾ ਕੇ ਨੌਜਵਾਨੀ ਨੂੰ ਰੋਜ਼ਗਾਰ ਨਾਲ ਜੋੜਿਆ ਗਿਆ ਹੈ। ਸਮਾਜਕ ਤੌਰ 'ਤੇ ਸੰਵੇਦਨਸ਼ੀਲ ਹੋਣ ਕਾਰਨ ਸ. ਸੰਧੂ ਸਮਾਜਿਕ ਜ਼ਰੂਰਤਾਂ ਪ੍ਰਤੀ ਚਿੰਤਤ ਰਹੇ ਹਨ, ਜਿਸ ਦੇ ਅੰਤਰਗਤ ਉਨ੍ਹਾਂ ਵੱਲੋਂ ਸਮਾਜਿਕ ਪੱਧਰ 'ਤੇ ਵੀ ਕਈ ਕਾਰਜ ਉਲੀਕੇ ਗਏ ਹਨ।ਵਰਣਨਯੋਗ ਹੈ ਕਿ ਆਈ.ਪੀ.ਸੀ.ਸੀ ਵੱਲੋਂ ਜਾਰੀ ਕੀਤੀ ਕੌਫ਼ੀ ਟੇਬਲ ਬੁੱਕ ਵਿੱਚ ਉਦਯੋਗਿਕ ਖੇਤਰ ਵੱਲ ਅਗਾਂਹਵਧੂ ਸੋਚ ਅਤੇ ਭਾਰਤ ਵਿੱਚ ਡੀਜੀਟਲ ਇਕੋਸਿਮਟਮ ਪ੍ਰਫੁਲਿਤ ਕਰਨ ਵਾਲੇ ਅਮਨਪ੍ਰੀਤ ਸਿੰਘ ਬਜਾਜ (ਕੰਟਰੀ ਹੈਡ ਏਅਰਬਬ), ਪ੍ਰਸਿੱਧ ਵਿਜ਼ੁਅਲਐਥਨੋਗ੍ਰਾਫ਼ਰ, ਲੇਖਕ ਅਤੇ ਫਿਲਮ ਨਿਰਮਾਤਾ ਅਮਰਦੀਪ ਸਿੰਘ,ਸਰਬੱਤ ਦੇ ਭਲੇ ਲਈ ਕਾਰਜਸ਼ੀਲ ਸੰਸਥਾ ਖਾਲਸਾ ਏਡ ਏਸ਼ੀਆ ਖੇਤਰ ਦੇ ਐਮ.ਡੀ ਸ. ਅਮਰਪ੍ਰੀਤ ਸਿੰਘ, ਅਕਾਲ ਚੈਨਲ ਦੇ ਸੰਸਥਾਪਕ ਅਤੇ ਅਕਾਲ ਏਡ ਮਿਸ਼ਨ ਰਾਹੀਂ ਸਮਾਜ ਸੇਵਾ ਕਰਨ ਵਾਲੇ ਅਮਰੀਕ ਸਿੰਘ ਕੋਨਰ, ਯੂਨਾਇਡਡ ਨੇਸ਼ਨ ਦੇ ਚੀਫ਼ ਰਿਸਕ ਅਫ਼ਸਰ ਗੁਰਪ੍ਰੀਤ ਸਿੰਘ ਸੋਢੀ, ਪ੍ਰੋਪਰੀਏਟਰ, ਦਿ ਆਰਮੀ ਕਾਰਪੋਰੇਸ਼ਨ ਸ. ਹਰਪਾਲ ਸਿੰਘ ਸੇਠੀ, ਐਮ.ਡੀ, ਗੂਗਲ ਕਲਾਊਡ ਇੰਡੀਆ, ਕਰਨ ਬਾਜਵਾ ਆਦਿ ਦਾ ਨਾਮ ਉਚੇਚੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ ਵਪਾਰਕ, ਉਦਯੋਗਿਕ, ਸਮਾਜਿਕ, ਕਾਰਪੋਰੇਟ ਆਦਿ ਖੇਤਰਾਂ ਵਿੱਚ ਪੰਜਾਬੀਅਤ ਦਾ ਨਾਮ ਰੌਸ਼ਨਾਇਆ ਹੈ। ਇਸ ਸਬੰਧੀ ਗੱਲਬਾਤ ਕਰਨ 'ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਆਈ.ਪੀ.ਸੀ.ਸੀ ਵੱਲੋਂ ਇਹ ਵਕਾਰੀ ਮਾਣ ਬਖ਼ਸ਼ਣ ਨਾਲ ਉਨ੍ਹਾਂ ਦੀ ਅਕਾਦਮਿਕ ਅਤੇ ਸਮਾਜਿਕ ਪੱਧਰ 'ਤੇ ਜ਼ਿੰਮੇਵਾਰੀ ਹੋ ਵੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜਿਥੇ ਲਗਾਤਾਰ ਯਤਨਸ਼ੀਲ ਹੈ ਉਥੇ ਹੀ ਸਮਾਜਿਕ ਪੱਧਰ 'ਤੇ ਆਪਣੇ ਯੋਗ ਕਾਰਜਾਂ ਲਈ ਵਚਨਬੱਧ ਰਹੇਗੀ।

 

Tags: Chandigarh University , Gharuan , Chandigarh University Gharuan , Chandigarh Group Of Colleges , Satnam Singh Sandhu , Intellectual Punjabi Chamber of Commerce , IPCC

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD