Sunday, 19 May 2024

 

 

ਖ਼ਾਸ ਖਬਰਾਂ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼

 

''ਕੋਵਾ ਐਪ ਮੁਬਾਇਲ 'ਚ ਪਾਇਓ-ਮਿਸ਼ਨ ਫ਼ਤਹਿ ਨੂੰ ਸਫ਼ਲ ਬਣਾਇਓ''

ਕਰੋਨਾ ਮਹਾਂਮਾਰੀ ਬਾਰੇ ਆਈ ਟੀ ਆਈ ਮੁਹਾਲੀ ਵੱਲੋਂ ਜਾਗਰੂਕਤਾ ਮੁਹਿੰਮ ਜਾਰੀ

Web Admin

Web Admin

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) , 16 Jul 2020

ਪੰਜਾਬ ਵਿੱਚ ਕੋਵਿਡ-19 ਨੂੰ ਲੱਕ ਤੋੜਵੀਂ ਹਾਰ ਦੇਣ ਲਈ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨੇ ਗਏ ਮਿਸ਼ਨ ਫ਼ਤਹਿ ਪੰਜਾਬ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਦਿੱਤੇ ਗਏ ਆਦੇਸ਼ ਦੀ ਪਾਲਣਾ ਵੱਜੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਕੈਬਨਿਟ ਵਜ਼ੀਰ ਚਰਨਜੀਤ ਸਿੰਘ ਚੰਨੀ ਅਤੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਆਈਏਐਸ ਦੀ ਸੁਚੱਜੀ ਅਤੇ ਸੁਯੋਗ ਅਗਵਾਈ ਵਿੱਚ ਸਮੁੱਚੇ ਰਾਜ ਅੰਦਰ ਘਰ-ਦਰ-ਘਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਸਥਾਨਕ ਸਰਕਾਰੀ ਆਈ ਟੀ ਆਈ (ਲੜਕੀਆਂ) ਵੱਲੋਂ ਫ਼ੇਜ 5 ਤੋਂ ਸ਼ੁਰੂ ਹੋਕੇ ਗੁਰਦੁਆਰਾ ਅੰਬ ਸਾਹਿਬ ਚੌਂਕ ਫ਼ੇਜ 8 ਤੀਕ ਪੈਦਲ ਮਾਰਚ ਕੀਤਾ ਗਿਆ।ਸੰਸਥਾ ਦੇ ਪ੍ਰਿੰਸੀਪਲ ਅਤੇ ਜਿਲ੍ਹਾ ਨੋਡਲ ਅਫ਼ਸਰ ਸ੍ਰੀ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਵਿੱਚ ਸੰਸਥਾ ਦੇ ਸਮੂਹ ਸਟਾਫ਼ ਅਤੇ ਸਿਖਿਆਰਥੀਆਂ ਵੱਲੋਂ ਕਰੋਨਾ ਮਹਾਂਮਾਰੀ ਤੋਂ ਬਚਾਓ ਸੰਬੰਧੀ ਆਪਣਾਈਆਂ ਜਾਣ ਵਾਲੀਆਂ ਤਮਾਮ ਸਾਵਧਾਨੀਆਂ ਬਾਰੇ ਲਿਖੇ ਸੁਨੇਹਿਆਂ ਵਾਲੇ ਬੈਨਰ ਚੁੱਕੇ ਹੋਏ ਸਨ ਜਿਨ੍ਹਾਂ ਨੂੰ ਆਉਣ ਜਾਣ ਵਾਲੇ ਲੋਕ ਬੜੇ ਗਹੁ ਨਾਲ ਦੇਖ ਰਹੇ ਸਨ। ਚੌਂਕ ਵਿੱਚ ਪਹੁੰਚਣ ਉਪਰੰਤ ਇਸ ਮੌਕੇ ਹਾਜ਼ਰ ਸੰਸਥਾ ਦੀ ਯੂਨੀਫ਼ਾਰਮ ਵਿੱਚ ਆਈਆਂ ਸਿਖਿਆਰਥਣਾਂ ਵੱਲੋਂ ਇੰਸਟਰਕਟਰ ਸ਼੍ਰੀਮਤੀ ਅੰਮ੍ਰਿਤਬੀਰ ਕੌਰ ਹੁੰਦਲ ਦੀ ਨਿਰਦੇਸ਼ਨਾ ਵਿੱਚ ਲਾਲ ਬੱਤੀ ਦੀ ਇੰਤਜ਼ਾਰ ਵਿੱਚ ਖੜ੍ਹੇ ਲੋਕਾਂ ਨੂੰ ਮੋਨੋਐਕਟਿੰਗ, ਜੁਬਾਨੀ ਤੌਰ ਤੇ ਜਾਗਰੂਕ ਕਰਨ ਦੇ ਨਾਲ-ਨਾਲ ਪੈਂਫ਼ਲਿਟ ਆਦਿ ਵੀ ਵੰਡੇ ਗਏ। ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦਿਆਂ ਸਮੁੱਚੇ ਸਟਾਫ਼ ਅਤੇ ਸਿਖਿਆਰਥਣਾਂ ਵੱਲੋਂ ਮੂੰਹ ਉਤੇ ਬਾਕਾਇਦਾ ਮਾਸਕ ਅਤੇ ਹੱਥਾਂ ਉਤੇ ਦਸਤਾਨੇ ਪਹਿਨਕੇ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਕੀਤੇ ਗਏ ਇਸ ਪ੍ਰਭਾਵਸ਼ਾਲੀ ਉਪਰਾਲੇ ਦੀ ਸਮਾਜ ਦੇ ਹਰ ਵਰਗ ਵੱਲੋਂ ਸਰਾਹਨਾ ਕੀਤੀ ਜਾ ਰਹੀ ਹੈ ਜਿਸ ਤੋਂ ਖੁਸ਼ ਹੋਕੇ ਰਾਹਗੀਰਾਂ ਵੱਲੋਂ ਬੱਚਿਆਂ ਨੂੰ ਖਾਣ ਪੀਣ ਦੀਆਂ ਵਸਤਾਂ ਦਿੰਦੇ ਨਜ਼ਰ ਆਏ।ਇਸ ਮੌਕੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਮੁਖੀ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਸਰਕਾਰ ਅਤੇ ਵਿਭਾਗੀ ਉਚ ਅਧਿਕਾਰੀਆਂ ਦੀਆ ਹਦਾਇਤਾਂ ਤੇ ਸੰਸਥਾ ਵੱਲੋਂ ਇਹ ਜਾਗਰੂਕਤਾ ਮੁਹਿੰਮ ਪਿਛਲੇ ਕਰੀਬ 20 ਦਿਨ ਤੋਂ ਚਲਾਈ ਜਾ ਰਹੀ ਹੈ ਜਿਸ ਦੌਰਾਨ ਸ਼ਹਿਰ ਦੇ ਚੌਂਕ ਚੁਰਾਹਿਆਂ, ਭੀੜਭਾੜ ਵਾਲੇ ਖੇਤਰਾਂ, ਸੰਘਣੀ ਅਬਾਦੀ ਵਾਲੀਆਂ ਕਲੋਨੀਆਂ ਤੋਂ ਇਲਾਵਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਲੇਬਰ ਚੌਂਕ ਮਦਨਪੁਰ ਅਤੇ ਲੇਬਰ ਚੌਂਕ ਵਾਈਪੀਐਸ ਫ਼ੇਜ ਵਿੱਚ ਹਰ ਵਿਅਕਤੀ ਨੂੰ ਚਾਰਟਾਂ ਅਤੇ ਪੈਂਫ਼ਲਿਟਾਂ ਤੋਂ ਇਲਾਵਾ ਜੁਬਾਨੀ ਸਮਝਾਇਆ ਜਾ ਰਿਹਾ ਹੈ ਕਿ ਇਸ ਜਾਨਲੇਵਾ ਅਤੇ ਭਿਆਨਕ ਬੀਮਾਰੀ ਤੋਂ ਬਚਣ ਲਈ ਸਾਵਧਾਨੀਆਂ ਹੀ ਇੱਕ ਸੁਚੱਜਾ ਅਤੇ ਸਮਰੱਥ ਹੱਲ ਹੈ ਕਿਉਂਕਿ ਇਸ ਦੀ ਰੋਕਥਾਮ ਲਈ ਅਜੇ ਤੀਕ ਕੋਈ ਵੀ ਦਵਾਈ ਇਜ਼ਾਦ ਨਹੀਂ ਹੋਈ। ਇਸ ਸਮੁੱਚੀ ਮੁਹਿੰਮ ਦੌਰਾਨ ਲੋਕਾਂ ਨੂੰ ਹੇਠਾਂ ਲਿਖੇ ਸਲੋਗਨਾਂ ਰਾਹੀਂ ਲੋਕਾਂ ਨੂੰ ਅਸਾਨੀ ਨਾਲ ਸਮਝਾਇਆ ਜਾ ਰਿਹਾ ਹੈ, ਜਿਸ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਇਸ ਮਾਨਵੀ ਹੋਕੇ ਦਾ ਸਮਾਜ ਉਤੇ ਗਹਿਰਾ ਪ੍ਰਭਾਵ ਪੈਣਾ ਸੁਭਾਵਿਕ ਹੈ।

੧ ਪੰਜਾਬ ਸਰਕਾਰ ਦਾ ਹੁਕਮ ਵਜਾਇਓ-ਮਾਸਕ ਬਿਨ ਨਾ ਸੜਕ ਤੇ ਆਇਓ

੨ ਬਿਨਾ ਕੰਮ ਤੋਂ ਬਾਹਰ ਨਾ ਆਇਓ-ਜਾਲ ਕਰੋਨਾ ਫ਼ਸ ਨਾ ਜਾਇਓ

੩ ਕਸਰਤ ਯੋਗਾ ਨੇਮ ਬਣਾਇਓ-ਮਿਸ਼ਨ ਫ਼ਤਹਿ ਨੂੰ ਸ਼ਫਲ ਬਣਾਇਓ

੪ ਰੱਜਕੇ ਆਪਣੀ ਉਮਰ ਹੰਢਾਇਓ-ਮਿਲਣ ਗਿਲਣ ਤੋਂ ਸਮਾਂ ਬਚਾਇਓ

੫ ਸਾਬਣ ਦੇ ਨਾਲ ਯਾਰੀ ਲਾਇਓ-ਭੁੱਲਕੇ ਨਾ ਕਦੇ ਹੱਥ ਮਿਲਾਇਓ

੬ ਮਾਸਕ ਜੇ ਨਾ ਮੂੰਹ ਤੇ ਪਾਇਆ-ਪੁਲੀਸ ਨੇ ਕੱਟ ਚਲਾਨ ਫ਼ੜਾਇਆ

੭ ਚੰਗੀਆਂ ਗੱਲਾਂ ਜੇ ਅਪਣਾਈਆਂ-ਖੁਸ਼ੀਆਂ ਘਰ ਵਿੱਚ ਭੱਜ ਭੱਜ ਆਈਆਂ

੮ ਮਾਸਕ ਬਿਨ ਕੋਈ ਰਹਿਣ ਨੀ ਦੇਣਾ-ਦਰਦ ਕਰੋਨਾ ਸਹਿਣ ਨੀ ਦੇਣਾ

੯ ਇੱਕ ਦੂਜੇ ਤੋਂ ਦੂਰੀ ਰੱਖੋ-ਤਿਆਰੀ ਆਪਣੀ ਪੂਰੀ ਰੱਖੋ

੧੦ ਲਾਪ੍ਰਵਾਹੀ ਪੈਜੂ ਭਾਰੀ-ਭੀੜ ਭਾੜ ਤੋਂ ਕਰੋ ਕਿਨਾਰੀ

੧੧ ਜਰੂਰੀ ਕੰਮ ਅਤੇ ਲੋੜ ਤੋਂ ਬਿਨਾਂ ਆਪਣੇ ਘਰਾਂ ਵਿੱਚ ਹੀ ਰਹੋ ਜੀ

੧੨ ਖੰਘ, ਖਾਂਸੀ, ਜੁਕਾਮ, ਬੁਖਾਰ ਅਤੇ ਸਾਹ ਲੈਣ 'ਚ ਦਿੱਕਤ ਹੋਣ ਤੇ ਡਾਕਟਰ ਨਾਲ ਸੰਪਰਕ ਕਰੋ ਜੀ

੧੩ ਕਰੋਨਾ ਇੱਕ ਭਿਆਨਕ ਤੇ ਜਾਨਲੇਵਾ ਬੀਮਾਰੀ ਹੈ ਇਸ ਤੋਂ ਬਚਣ ਲਈ ਸਾਵਧਾਨ ਰਹੋ ਜੀ

ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੰਸਥਾ ਦੇ ਪਿੰ੍ਰਸੀਪਲ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਕਰੋਨਾ ਵਿਰੁੱਧ ਜੰਗ ਵਿੱਚ ਜਿੱਥੇ ਵਿਭਾਗ ਵੱਲੋਂ 15 ਲੱਖ ਤੋਂ ਵਧੇਰੇ ਮਾਸਕਾਂ ਦਾ ਨਿਰਮਾਣ ਕੀਤਾ ਗਿਆ ਹੈ ਉਥੇ ਆਈ ਟੀ ਆਈ ਮੁਹਾਲੀ ਦੀਆਂ ਲੜਕੀਆਂ ਨੇ ਮੋਹਰੀ ਭੂਮਿਕਾ ਨਿਭਾਉਂਦਿਆਂ ਆਪਣੇ ਵਸੀਲਿਆਂ ਰਾਹੀਂ 44561 ਮਾਸਕ ਬਣਾਕੇ ਸਿਹਤ ਮੁਲਾਜ਼ਮਾਂ, ਸਫ਼ਾਈ ਕਰਮਚਾਰੀਆਂ, ਪ੍ਰਵਾਸੀ ਮਜਦੂਰਾਂ ਪੁਲੀਸ ਕਰਮਚਾਰੀਆਂ, ਮਾਲੀਆਂ, ਡਰਾਈਵਰਾਂ ਅਤੇ ਹੋਰ ਲੋੜਵੰਦ ਲੋਕਾਂ ਵਿੱਚ ਮੁਫ਼ਤ ਵੰਡੇ ਗਏ ਹਨ, ਜਿਸ ਦੇ ਸਿੱਟੇ ਵੱਜੋਂ ਸੰਸਥਾ ਨੂੰ ਅਗਲੇ ਕੁੱਝ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਸਿਰੇ ਚੜ੍ਹਾਉਣ ਲਈ ਹੋਰਨਾਂ ਤੋਂ ਇਲਾਵਾ ਸੁਪਰਡੈਂਟ ਅਵਤਾਰ ਸਿੰਘ, ਸ਼੍ਰੀ ਗੁਰਬਚਨ ਸਿੰਘ, ਇੰਸਟਰਕਟਰ ਸ਼੍ਰੀ ਰਾਕੇਸ਼ ਡੱਲਾ, ਸ਼੍ਰੀ ਵਰਿੰਦਰਪਾਲ ਸਿੰਘ ਖਾਲਸਾ, ਪਲੇਸਮੈਂਟ ਅਫ਼ਸਰ ਪਰਮਜੀਤਪਾਲ ਸਿੰਘ, ਵਿਕਰਮਜੀਤ ਸਿੰਘ ਬੈਂਸ, ਸ੍ਰੀਮਤੀ ਅੰਜਲੀ, ਸ਼੍ਰੀਮਤੀ ਉਪਾਸਨਾ ਅੱਤਰੀ, ਸ਼੍ਰੀਮਤੀ ਦਰਸ਼ਨਾ ਕੁਮਾਰੀ, ਸ਼੍ਰੀਮਤੀ ਜਸਵੀਰ ਕੌਰ, ਸ਼੍ਰੀਮਤੀ ਰਜਨੀ ਬੰਗਾ, ਸ਼੍ਰੀਮਤੀ ਸ਼ਵੀ ਗੋਇਲ, ਸ਼੍ਰੀ ਪਰਵਿੰਦਰ ਕੁਮਾਰ ਸ਼੍ਰੀ ਮਾਨਿੰਦਰਪਾਲ ਸਿੰਘ, ਸ਼੍ਰੀ ਰੋਹਿਤ ਕੌਸ਼ਲ, ਕੁਮਾਰੀ ਅਲਕਾ ਤੇ ਅਰਸ਼ਦੀਪ ਕੌਰ ਸੋਹਲ ਸਮੇਤ ਸਮੂਹ ਸਟਾਫ਼ ਅਤੇ ਸਿਖਿਆਰਥਣਾ ਵੱਲੋਂ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।

 

Tags: Shamsher Singh Purkhalvi , Mission Fateh , Sahibzada Ajit Singh Nagar Mohali , Mohali , COVID-19

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD