Wednesday, 15 May 2024

 

 

ਖ਼ਾਸ ਖਬਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ ਲੋਕ ਸਭਾ ਹਲਕੇ ਫਿਰੋਜ਼ਪੁਰ ਦੇ ਜਨਰਲ ਤੇ ਪੁਲਿਸ ਅਬਜ਼ਰਵਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਲੀਵਰੇਜਿੰਗ ਏਆਈ ਲਰਨਿੰਗ’ ’ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ

 

ਦੋ ਅੰਨੇ ਕਤਲ ਕੇਸ ਸੁਲਝਾਏ, ਸੀਰੀਅਲ ਕਿੱਲਰ ਗ੍ਰਿਫਤਾਰ

1 ਕਿਲੋ 200 ਗ੍ਰਾਮ ਅਫੀਮ ਸਮੇਤ 2 ਵਿਅਕਤੀ ਗ੍ਰਿਫਤਾਰ

5 Dariya News

5 Dariya News

5 Dariya News

ਜਗਰਾਓ , 27 May 2020

ਵਿਵੇਕਸ਼ੀਲ ਸੋਨੀ, ਆਈ.ਪੀ.ਐਸ, ਐਸ.ਐਸ.ਪੀ,ਲੁਧਿਆਣਾ(ਦਿਹਾਤੀ) ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ ੨੫-੦੫-੨੦੨੦ ਨੂੰ ਇੱਕ ਅਣਪਛਾਤੀ ਲਾਸ਼ ਗਲ ਵਿੱਚ ਲੋਹੇ ਦੀ ਤਾਰ ਪਾਈ ਪੰਜਾਬੀ ਬਾਗ ਦੇ ਪਿੱਛੇ ਖੇਤਾਂ ਵਿੱਚ ਮਿਲੀ ਸੀ।ਜਿਸ ਤੇ ਮੁਕੱਦਮਾ ਨੰਬਰ ੬੫ ਮਿਤੀ ੨੫-੦੫-੨੦੨੦ ਅ/ਧ ੩੦੨ ਭ/ਦ ਥਾਣਾ ਸਿਟੀ ਜਗਰਾਉ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਦੌਰਾਨੇ ਤਫਤੀਸ਼ ਮ੍ਰਿਤਕ ਦੀ ਪਛਾਣ ਸੰਜੇ ਕੁਮਾਰ ਪੁੱਤਰ ਹਰੀਅਰ ਵਾਸੀ (ਸੁੰਦਰਗੜ੍ਹ) ਉੜੀਸਾ ਵਜੋ ਹੋਈ।ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ੍ਰੀ ਰਾਜਬੀਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ(ਡੀ), ਲੁਧਿ:(ਦਿਹਾਤੀ), ਸੀ੍ਰ ਦਿਲਬਾਗ ਸਿੰਘ, ਡੀ.ਐਸ.ਪੀ(ਡੀ), ਲੁਧਿ:(ਦਿਹਾਤੀ), ਸ੍ਰੀ ਰਾਜੇਸ਼ ਸ਼ਰਮਾ, ਪੀ.ਪੀ.ਐਸ, ਸ੍ਰੀ ਵੈਭਵ ਸਹਿਗਲ, ਪੀ.ਪੀ.ਐਸ, ਡੀ.ਐਸ.ਪੀ ਜਗਰਾਉ ਦੀ ਨਿਗਰਾਨੀ ਹੇਠ ਉਕਤ ਮੁਕੱਦਮੇ ਦੀ ਤਫਤੀਸ਼ ਸੀ.ਆਈ.ਏ ਸਟਾਫ ਜਗਰਾਂਉ ਐਸ.ਆਈ ਸਿਮਰਜੀਤ ਸਿੰਘ ਅਤੇ ਇੰਸਪੈਕਟਰ ਜਗਜੀਤ ਸਿੰੰਘ ਮੁੱਖ ਅਫਸਰ ਥਾਣਾ ਸਿਟੀ ਜਗਰਾਉ ਵੱਲੋ ਅਮਲ ਵਿੱਚ ਲਿਆਦੀ ਜਾ ਰਹੀ ਹੈ।ਦੌਰਾਨੇ ਤਫਤੀਸ਼ ਉੱਕਤ ਮੁਕੱਦਮਾਂ ਵਿੱਚ ਦੋਸ਼ੀ ਮੁਹੰਮਦ ਅਬਦੁਲ ਪੁੱਤਰ ਨਿਜ਼ਾਮਦੀਨ ਉਰਫ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਭਗਵੰਤ ਸਿੰਘ ਵਾਸੀ ਮਾਣਕਪੁਰ ਖੇੜਾ ਤਹਿਸੀਲ ਰਾਜਪੁਰਾ ਪਟਿਆਲਾ ਹਾਲ ਵਾਸੀ ਪੰਜਾਬੀ ਬਾਗ ਦੇ ਪਿੱਛੇ ਨੇੜੇ ਸੇਮ ਨਾਲਾ ਜਗਰਾਉ ਨੂੰ ਨਾਮਜਦ ਕੀਤਾ ਗਿਆ।ਜਿਸਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ।ਜਿਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰਦੇ ਹੋਏ ਮੰਨਿਆ ਕਿ ਉਹ ਗੈਰ ਕੁਦਰਤੀ ਸੈਕਸ ਕਰਨ ਦਾ ਆਦੀ ਹੈ ਅਤੇ ਆਪਣੀ ਹਵਸ ਨੂੰ ਮਿਟਾਉਣ ਲਈ ਮ੍ਰਿਤਕ ਸੰਜੇ ਕੁਮਾਰ ਨਾਲ ਗੈਰ ਕੁਦਰਤੀ ਤਰੀਕੇ ਸਰੀਰਕ ਸਬੰਧ ਬਣਾਏ ਸਨ ਅਤੇ ਆਪਣੀ ਬਣਾਈ ਸਕੀਮ ਅਨੁਸਾਰ ਉਸਦਾ ਗਲਾ ਘੁੱਟਕੇ ਕਤਲ ਕਰ ਦਿੱਤਾ ਕਿਊ ਕਿ ਸੰਜੇ ਕੁਮਾਰ ਉਸਦੀ ਇਸ ਹਰਕਤ ਬਾਰੇ ਕਿਸੇ ਨੂੰ ਦੱਸ ਨਾ ਦੇਵੇ ਅਤੇ ਦੂਸਰਾ ਉਹ ਚਾਹੁੰਦਾ ਸੀ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗ ਸਕਣ ਕਿ ਉਸਦੀ ਜਗਤਾਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਲਕ ਰੋਡ ਜਗਰਾਂਉ ਨਾਲ ਜਿਸਦੀ ਜਮੀਨ ਉਸਦੀ ਰਿਹਾਇਸ਼ੀ ਜਗ੍ਹਾ ਨਾਲ ਲੱਗਦੀ ਹੈ।ਜਗਤਾਰ ਸਿੰਘ ਉਸਨੂੰ ਜਮੀਨ ਵਿੱਚੋਂ ਲੰਘਣ ਤੋਂ ਰੋਕਦਾ ਸੀ ਅਤੇ ਜਗਤਾਰ ਸਿੰਘ ਨੇ ਉਸਦੀ ਝਗੜਾ ਕਰਕੇ ਬੇਜਤੀ ਕੀਤੀ ਸੀ ਦਾ ਬਦਲਾ ਲਿਆ ਜਾਵੇ। ਇਸ ਗੱਲ ਨੂੰ ਲੈ ਕੇ ਜਗਤਾਰ ਸਿੰਘ ਦੇ ਨੌਕਰ ਸੰਜੇ ਕੁਮਾਰ ਨੂੰ ਮਾਰਆਿ ਤਾਂ ਕਿ ਉਸਦੇ ਕਤਲ ਦਾ ਇਲਜਾਮ ਜਗ਼ਤਾਰ ਸਿੰਘ  ਦੇ ਸਿਰ ਆ ਜਾਵੇ।ਦੋਸ਼ੀ ਪਾਸੋਂ ਵਾਰਦਾਤ ਲਈ ਵਰਤੀ ਗਈ ਤਾਰ ਦਾ ਬਾਕੀ ਬਚਦਾ ਹਿੱਸਾ, ਪਲਾਸ, ਮ੍ਰਿਤਕ ਦੇ ਕੱਪੜੇ ਜੋ ਉਸਨੇ ਮ੍ਰਿਤਕ ਦੇ ਸਰੀਰ ਤੋਂ ਉਤਾਰ ਕੇ ਝਾੜੀਆਂ ਵਿੱਚ ਲੁਕਾ ਕੇ ਰੱਖੇ ਸਨ, ਬਰਾਮਦ ਕੀਤੇ ਗਏ। ਇਸਤੋਂ ਇਲਾਵਾ ਮ੍ਰਿਤਕ ਸੱਜੇ ਕੁਮਾਰ ਕੋਲ ਜੋ ਮੋਟਰ ਦੇ ਕੋਠੇ ਦੀ ਚਾਬੀ ਸੀ ਵੀ ਕਤਲ ਕਰਨ ਸਮੇਂ ਆਪਣੇ ਪਾਸ ਆਪਣੀ ਝੁੱਗੀ ਵਿੱਚ ਲੁਕਾ ਕੇ ਰੱਖੀ ਹੋਈ ਸੀ, ਬਰਾਮਦ ਕੀਤੀ ਗਈ। 

ਦੋਸ਼ੀ ਨੇ ਪੁੱਛਗਿੱਛ ਦੋਰਾਂਨ ਅਹਿਮ ਖੁਲਾਸਾ ਕਰਦੇ ਹੋਏ ਮੰਨਿਆ ਕਿ ਸਾਲ-੨੦੧੭ ਵਿੱਚ ਵੀ ਉਸਨੇ ਇੱਕ ਅਣਪਛਾਤੇ ਪ੍ਰਵਾਸੀ ਲੜਕੇ ਦਾ ਕਤਲ ਕੀਤਾ ਸੀ। ਜਿਸ ਸਬੰਧੀ ਮੁਕੱਦਮਾ ਨੰਬਰ ੨੫ ਮਿਤੀ ੦੯-੦੨-੨੦੧੭ ਅ/ਧ ੩੦੨/੩੪/੨੦੧ ਭ/ਦ ਥਾਣਾ ਸਿਟੀ ਜਗਰਾਉ ਦਰਜ ਹੋਇਆ ਸੀ, ਇਸ ਤਰਾਂ ਪੁਲਿਸ ਵੱਲੋਂ ਦੋਸ਼ੀ ਮੁਹੰਮਦ ਅਬਦੁਲ ਪੁੱਤਰ ਨਿਜ਼ਾਮਦੀਨ ਉਰਫ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਭਗਵੰਤ ਸਿੰਘ ਵਾਸੀ ਮਾਣਕਪੁਰ ਖੇੜਾ ਤਹਿਸੀਲ ਰਾਜਪੁਰਾ ਪਟਿਆਲਾ ਹਾਲ ਵਾਸੀ ਪੰਜਾਬੀ ਬਾਗ ਦੇ ਪਿੱਛੇ ਨੇੜੇ ਸੇਮ ਨਾਲਾ ਜਗਰਾਉ ਨੂੰ ਗ੍ਰਿਫਤਾਰ ਕਰਕੇ ਦੋ ਅੰਨੇ ਕਤਲ ਦੇ ਕੇਸਾਂ ਨੂੰ ਸੁਲਝਾਇਆ ਹੈ।ਦੋਸ਼ੀ ਭਿਆਨਕ ਕਿਸਮ ਦਾ ਸੀਰੀਅਲ ਕਿੱਲਰ ਹੋਣਾ ਸਾਹਮਣੇ ਆਇਆ ਹੈ।ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।ਜਿਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇੱਕ ਹੋਰ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਸ਼ਿਆ ਵਿਰੁੱਧ  ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਸ੍ਰੀ ਰਾਜਬੀਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ(ਡੀ) ਅਤੇ ਸ੍ਰੀ ਦਿਲਬਾਗ ਸਿੰਘ, ਪੀ.ਪੀ.ਐਸ ਡੀ.ਐਸ.ਪੀ(ਡੀ) ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣੇਦਾਰ ਸਿਮਰਜੀਤ ਸਿੰਘ, ਇੰਚਾਰਜ ਸੀ.ਆਈ.ਏ, ਸਟਾਫ ਜਗਰਾਉ ਦੀ ਨਿਗਰਾਨੀ ਅਧੀਨ ਸ:ਥ: ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਦੇ ਬਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਅੱਡਾ ਚੌਕੀਮਾਨ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਵਿਸ਼ਾਲ ਸਿੰਘ ਉਰਫ ਵਿੱਕੀ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਮੁਗਲਪੁਰਾ ਅਤੇ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਚਰਨ ਦਾਸ ਮਾਡਲ ਟਾਊਨ ਹੁਸ਼ਿਆਰਪੁਰ ਕਾਫੀ ਲੰਮੇ ਸਮੇ ਤੋ ਅਫੀਮ ਬਾਹਰਲੀਆਂ ਸਟੇਟਾਂ ਤੋ ਲਿਆਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਪਲਾਈ ਕਰਨ ਦਾ ਕੰਮ ਕਰਦੇ ਹਨ।ਜੋ ਅੱਜ ਵੀ ਆਪਣੇ ਟੈਪੂ ਟਰੈਵਲ ਨੰਬਰ ਪੀ.ਬੀ-੦੧ਏ-੪੦੫੫ ਪਰ ਭਾਰੀ ਮਾਤਰਾ ਵਿੱਚ ਅਫੀਮ ਲੈ ਕੇ ਆ ਰਹੇ ਹਨ,ਜਿਹਨਾਂ ਨੈ ਜਗਰਾਊ ਅਤੇ ਮੋਗਾ ਏਰੀਏ ਵਿੱਚ ਸਪਲਾਈ ਕਰਨੀ ਹੈ।ਜੇਕਰ ਪੁਲਿਸ ਚੌਕੀਮਾਨ ਅੱਗੇ ਨਾਕਾਬੰਦੀ ਕੀਤੀ ਜਾਵੇ ਤਾਂ ਉਕਤਾਨ ਦੋਸ਼ੀ ਅਫੀਮ ਸਮੇਤ ਕਾਬੂ ਆ ਸਕਦੇ ਹਨ।ਜਿਸਤੇ ਉਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ ੭੦ ਮਿਤੀ ੨੬-੦੫-੨੦੨੦ ਅ/ਧ ੧੮/੨੫/੬੧/੮੫ ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਜਗਰਾਉ ਦਰਜ ਰਜਿਸਟਰ ਕਰਕੇ ਤਫਤੀਸ਼ੀ ਅਫਸਰ ਐਸ.ਆਈ ਬਲਦੇਵ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਦੇ ਪੁਲਿਸ ਚੌਕੀਮਾਨ ਅੱਗੇ ਨਾਕਾਬੰਦੀ ਕੀਤੀ ਗਈ।ਦੌਰਾਨੇ ਨਾਕਾਬੰਦੀ ਲੁਧਿਆਣਾ ਸਾਈਡ ਤੋ ਆ ਰਹੇ ਟੈਪੂ ਟਰੈਵਲ ਨੰਬਰ ਪੀ.ਬੀ-੦੧ ਏ-੪੦੫੫ ਨੂੰ ਰੋਕ ਕੇ ਡਰਾਇਵਰ ਨੂੰ ਨਾਮ ਪਤਾ ਪੁੱਛਣ ਤੇ ਜਿਸ ਨੇ ਆਪਣਾ ਨਾਮ ਵਿਸ਼ਾਲ ਸਿੰਘ ਉਰਫ ਵਿੱਕੀ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਮੁਗਲਪੁਰਾ ਦੱਸਿਆ ਅਤੇ ਕੰਡਕਟਰ ਸੀਟ ਪਰ ਬੈਠੇ ਵਿਆਕਤੀ ਨੇ ਆਪਣਾ ਨਾਮ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਚਰਨ ਦਾਸ ਮਾਡਲ ਟਾਊਨ ਹੁਸ਼ਿਆਰਪੁਰ ਦੱਸਿਆ।ਦੌਰਾਨੇ ਚੈਕਿੰਗ ਡਰਾਇਵਰ ਸੀਟ ਹੇਠੋ ਮਿਲੇ ਵਜਨਦਾਰ ਕਾਲੇ ਮੋਮੀ ਲਿਫਾਫੇ ਨੂੰ ਖੋਲ ਕੇ ਚੈਕ ਕੀਤਾ ਗਿਆ।ਜਿਸੋ ਵਿੱਚ ਲਪੇਟੀ ਹੋਈ ਅਫੀਮ ਬਰਾਮਦ ਹੋਈ।ਬਰਾਮਦ ਅਫੀਮ ਦਾ ਵਜਨ ਕਰਨ ਤੇ ਸਮੇਤ ਕਾਲੇ ਲਿਫਾਫੇ ਕੁੱਲ ੦੧ ਕਿਲੋ ੨੦੦ ਗ੍ਰਾਮ ਅਫੀਮ ਬਰਾਮਦ ਹੋਈ। ਗ੍ਰਿਫਤਾਰ ਕੀਤੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ।

 

Tags: Crime News Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD