ਜਿਲ੍ਹਾ ਪਠਾਨਕੋਟ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ ਵੱਖ ਵੱਖ ਪਿੰਡਾਂ ਵਿੱਚ ਸਥਿਤ ਰਾਸਨ ਡਿਪੂਆਂ ਤੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਜਾ ਰਹੀ ਹੈ । ਜਿਸ ਅਧੀਨ ਅੱਜ ਵੀ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਵਿੱਚ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ ਤਿੰਨ ਮਹੀਨੇ ਦੇ ਹਿਸਾਬ ਨਾਲ 15 ਕਿਲੋ ਕਣਕ ਅਤੇ ਪ੍ਰਤੀ ਸਮਾਰਟ ਕਾਰਡ ਹੋਲਡਰ ਨੂੰ ਤਿੰਨ ਕਿਲੋਂ ਚਨੇ ਦੀ ਦਾਲ ਵੰਡੀ ਗਈ ਹੈ। ਇਹ ਪ੍ਰਗਟਾਵਾ ਸ੍ਰੀ ਸੁਖਵਿੰਦਰ ਸਿੰਘ ਜਿਲ੍ਹਾ ਖੁਰਾਕ ਤੇ ਸਪਲਾਈ ਕੰਨਟਰੋਲਰ ਪਠਾਨਕੋਟ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਜਿਲ੍ਹਾ ਪਠਾਨਕੋਟ ਦੇ ਪਿੰਡ ਕੋਠੇ ਪ੍ਰੇਮ ਸਿੰਘ ਅਤੇ ਅਬਾਦੀ ਕੋਠੇ ਖਿਆਲਾ ਵਿੱਚ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਵੰਡੀ ਗਈ ਹੈ। ਪਿੰਡ ਕੋਠੇ ਪ੍ਰੇਮ ਸਿੰਘ ਕੇਂਦਰ ਤਾਰਾਗੜ੍ਹ ਸਰਪੰਚ ਅਮਨਿੰਦਰ ਸਿੰਘ ਦੀ ਨਿਗਰਾਨੀ ਵਿੱਚ 85 ਸਮਾਰਟ ਕਾਰਡ ਹੋਲਡਰਾਂ ਨੂੰ ਪ੍ਰਤੀ ਵਿਅਕਤੀ ਤਿੰਨ ਮਹੀਨੇ ਦੀ 15-15 ਕਿਲੋ ਕਣਕ ਦੀ ਵੰਡ ਕੀਤੀ ਗਈ ਅਤੇ ਪ੍ਰਤੀ ਕਾਰਡ ਹੋਲਡਰ ਨੂੰ ਤਿੰਨ ਮਹੀਨੇ ਦੀ ਤਿੰਨ ਤਿੰਨ ਕਿਲੋ ਚਨੇ ਦੀ ਦਾਲ ਦੀ ਵੰਡ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਡਿਪੂ ਹੋਲਡਰ ਤਰਸੇਮ ਲਾਲ, ਜੀ.ਓ.ਜੀ. ਦਿਆਲ ਸਿੰਘ, ਫੂਡ ਸਪਲਾਈ ਇੰਸਪੈਕਟਰ ਕੁਲਦੀਪ ਸਿੰੰਘ ਅਤੇ ਅਮਿਤ ਕੁਮਾਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ 145 ਕਾਰਡ ਹੋਲਡਰ ਹਨ ਅਤੇ ਅੱਜ 85 ਕਾਰਡ ਹੋਲਡਰਾਂ ਨੂੰ ਰਾਸਨ ਦੀ ਵੰਡ ਕੀਤੀ ਗਈ ਹੈ। ਇਸੇ ਹੀ ਤਰ੍ਹਾਂ ਪਿੰਡ ਅਬਾਦੀ ਕੋਠੇ ਖਿਆਲਾ ਵਿੱਚ ਕਰੀਬ 186 ਕਾਰਡ ਹੋਲਡਰ ਹਨ ਅਤੇ ਅੱਜ 95 ਕਾਰਡ ਹੋਲਡਰਾਂ ਨੂੰ ਰਾਸਨ ਦੀ ਵੰਡ ਕੀਤੀ ਗਈ ਹੈ।