ਬਠਿੰਡਾ ਦੀ ਟੀਮ ਯੰਗ ਬਲੱਡ ਕਲੱਬ (ਰਜਿ.) ਨੇ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵਿੱਚ ਜਾ ਕੇ 17 ਯੂਨਿਟ ਖੂਨਦਾਨ ਕੀਤਾ। ਉਨਾਂ ਦੱਸਿਆ ਕਿ ਤਾਲਾਬੰਦੀ ਦੇ ਦੌਰਾਨ ਹੁਣ ਤੱਕ ਯੰਗ ਬਲੱਡ ਕਲੱਬ ਵਲੋਂ 125 ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਯੂਨਾਈਟਿਡ ਵੈਲਫ਼ੇਅਰ ਸੰਸਥਾ ਵਲੋਂ ਵੀ 10 ਯੂਨਿਟ ਖੂਨਦਾਨ ਕੀਤਾ ਗਿਆ। ਇਹ ਖੂਨ ਥੇਲਸੀਮਕ ਬੱਚਿਆਂ ਲਈ, ਕੈਂਸਰ ਦੇ ਮਰੀਜ਼ਾਂ, ਗਰਵਵਤੀ ਔਰਤਾਂ ਦੀ ਲੋੜ ਲਈ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੰਤ ਨਿਰੰਕਾਰੀ ਮਿਸ਼ਨ ਵਲੋਂ ਵੀ 1500 ਮਾਸਕ ਜ਼ਿਲਾ ਰੈੱਡ ਕਰਾਸ ਨੂੰ ਭੇਂਟ ਕੀਤੇ ਗਏ। ਇਹ ਜਾਣਕਾਰੀ ਜ਼ਿਲਾ ਰੈਡ ਕਰਾਸ ਦੇ ਸਕੱਤਰ ਸ੍ਰੀ ਦਰਸ਼ਨ ਕੁਮਾਰ ਨੇ ਸਾਂਝੀ ਕੀਤੀ। ਉਨਾਂ ਦੱਸਿਆ ਇਹ ਖੂਨਦਾਨ ਦੀ ਸੇਵਾ ਭਵਿੱਖ ਵਿਚ ਵੀ ਇਸੇ ਤਰਾਂ ਹੀ ਜਾਰੀ ਰਹੇਗੀ। ਇਸ ਸੇਵਾ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਕਲੱਬ ਦੇ ਸਾਥੀ ਰਿਸ਼ੂ ਖੱਤਰੀ, ਬਹਾਦਰ ਸਿੰਘ, ਸੋਨੂ, ਰਾਜੇਸ਼, ਸਨੀ, ਬਬਲਾ, ਨੇਗੀ ਤੇ ਗੌਰਵ ਆਦਿ ਆਪਣੀ ਤਨਦੇਹੀ ਤੇ ਇਮਾਨਦਾਰੀ ਨਾਲ ਸਮਾਜ ਪ੍ਰਤੀ ਕੰਮ ਵਿੱਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਯੰਗ ਬਲੱਡ ਦੀ ਟੀਮ ਨੇ ਸਾਰੇ ਖੂਨਦਾਨੀਆਂ ਦਾ ਤਹਿਦਿਲੋਂ ਸ਼ੁਕਰਾਨਾ ਕੀਤਾ। ਇਸ ਮੌਕੇ ਉਨਾਂ ਨੂੰ ਸਰਟੀਫਿਕੇਟ ਤੇ ਸ਼ੀਲਡ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।