ਕੋਵਿਡ-19 (ਕਰੋਨਾ ਵਾਇਰਸ) ਦੇ ਕਾਰਨ ਪੰਜਾਬ ਸਰਕਾਰ ਵੱਲੋਂ 23 ਮਾਰਚ ਤੋਂ ਹੀ ਕਰਫਿਓ ਲਾਗੂ ਕੀਤਾ ਹੋਇਆ ਹੈ। ਕਰਫਿਓ ਦੋਰਾਨ ਲੋਕਾਂ ਨੂੰ ਜਰੂਰੀ ਸਾਮਾਨ ਜਿਸ ਤਰ੍ਹਾਂ ਕਰਿਆਨਾ, ਦਵਾਈਆਂ ਆਦਿ ਲਈ ਡੋਰ ਟੂ ਡੋਰ ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਲੋਕਾਂ ਨੂੰ ਚਾਹੀਦਾ ਹੈ ਕਿ ਇਸ ਸੇਵਾ ਤੋਂ ਲਾਭ ਪ੍ਰਾਪਤ ਕਰੋਂ ਅਤੇ ਘਰ੍ਹਾਂ ਅੰਦਰ ਰਹਿ ਕੇ ਸੁਰੱਖਿਅਤ ਰਹੋ। ਇਹ ਪ੍ਰਗਟਾਵਾ ਸ੍ਰੀ ਸੰਜੀਵ ਤਿਵਾੜੀ ਵਣ ਮੰਡਲ ਅਫਸਰ ਪਠਾਨਕੋਟ ਨੇ ਕੀਤਾ। ਉਨ੍ਹਾਂ ਕਿਹਾ ਕਿ ਆਨ ਲਾਈਨ ਆਡਰ ਦੀ ਸੁਵਿਧਾ ਨੂੰ ਹੋਰ ਆਸਾਨ ਕਰਨ ਲਈ ਇੱਕ ਵੱਟਸਐਪ ਪ੍ਰਣਾਲੀ ਦਾ ਅਰੰਭ ਕੀਤਾ ।ਇਸ ਮੋਕੇ ਤੇ ਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਸ੍ਰੀ ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ ਪਠਾਨਕੋਟ ਨੇ ਸਾਂਝੇ ਤੋਰ ਤੇ ਦੱਸਿਆ ਕਿ ਇਹ ਡੋਰ ਟੂ ਡੋਰ ਦੀ ਸੁਵਿਧਾ ਨੂੰ ਹੋਰ ਵੀ ਆਸਾਨ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸੁਵਿਧਾ ਵੱਟਸਅੱਪ ਵਰਗੀ ਹੀ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਇਹ ਮੋਬਾਇਲ ਨੰਬਰ 70091 83954 ਨੂੰ ਫੋਨ ਵਿੱਚ ਸੇਵ ਕਰਨਾ ਹੈ ਅਤੇ ਇਸ ਤੇ ਵੱਟਸਐਪ ਦੀ ਸੁਵਿਧਾ ਸੁਰੂ ਹੋ ਜਾਵੇਗੀ , ਲੋਕਾਂ ਵੱਲੋਂ ਲਿਸਟ ਬਣਾ ਕੇ ਇਸ ਨੰਬਰ ਤੇ ਪਾਉਂਣੀ ਹੈ ਜੋ ਆਪਣੇ ਆਪ ਤਿੰਨ ਜਾਂ ਚਾਰ ਵੈਂਡਰ ਆਦਿ ਕੋਲ ਪਹੁੰਚ ਜਾਵੇਗੀ ਅਤੇ ਜੋ ਨਜਦੀਕ ਦਾ ਵੈਂਡਰ ਹੋਵੇਗਾ ਉਹ ਇਸ ਸਮਾਨ ਨੂੰ ਜਿਸ ਵਿਅਕਤੀ ਵੱਲੋਂ ਆਡਰ ਕੀਤਾ ਜਾਂਦਾ ਹੈ ਉਸ ਨੂੰ ਡੋਰ ਟੂ ਡੋਰ ਉਪਲੱਬਦ ਕਰਵਾਏਗਾ।