ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਵਪਾਰਕ ਅਦਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਵਪਾਰਕ ਅਦਾਰੇ ਵਿਸ਼ਵ ਭਰ ’ਚ ਫੈਲ ਚੁੱਕੀ ਇਸ ਬਿਮਾਰੀ ਨੂੰ ਠੱਲ ਪਾਉਣ ਦੇ ਲਈ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ। ਕਰੋਨਾ ਵਾਇਰਸ ਦੇ ਮੱਦੇਨਜ਼ਰ ਅੱਜ ਐਨ.ਐਫ਼.ਐਲ. ਦੇ ਸੀ.ਜੀ.ਐੱਮ ਸ਼੍ਰੀ ਅਤੁਲ ਕੁਮਾਰ ਜੋਨ ਨੇ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਪੁਲਿਸ ਮੁਖੀ ਨੂੰ 3200 ਮਾਸਕ ਭੇਂਟ ਕੀਤਾ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਹੋਰ ਮਾਸਕ ਵੀ ਜਲਦੀ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਪੋਰਟਸਕਿੰਗ ਇੰਡਸਟਰੀ ਜੀਦਾ ਦੇ ਐਮ.ਡੀ. ਸ਼੍ਰੀ ਮੁਨੀਸ਼ ਅਵਸਥੀ ਦੀ ਦੇਖਰੇਖ ਹੇਠ ਜ਼ਿਲੇ ਦੇ ਪਿੰਡ ਜੀਦਾ ਨੂੰ ਪੂਰੀ ਤਰਾਂ ਸੈਨੀਟਾਈਜ਼ ਕਰਵਾਇਆ ਗਿਆ। ਇਸ ਤੋਂ ਇਲਾਵਾ ਵਪਾਰਕ ਅਦਾਰਿਆ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਸ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਦੇ ਲਈ ਜ਼ਿਲਾ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।