ਸਪੋਰਟਕਿੰਗ ਇੰਡਸਟਰੀ ਲਿਮ: ਦੇ ਯੁਨਿਟ ਸਪੋਰਟਗਿੰਗ ਇੰਡਸਟਰੀ ਜੀਦਾ ਨੇ ਅੱਜ 1 ਲੱਖ 3 ਹਜਾਰ ਰੁਪਏ ਦਾ ਰਾਸ਼ਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੂੰ ਭੇਂਟ ਕੀਤਾ ਤਾਂ ਜੋ ਇਹ ਸਮਾਨ ਜ਼ਿਲੇ ਦੇ ਜਰੂਰਤਮੰਦ ਲੋਕਾਂ ਨੂੰ ਦਿੱਤਾ ਜਾ ਸਕੇ। ਇਸ ਵਿਚ ਕਰਿਆਣੇ ਅਤੇ ਘਰ ਪਰਿਵਾਰ ਦੀ ਜਰੂਰਤ ਦਾ ਸਾਰਾ ਸਮਾਨ ਸ਼ਾਮਿਲ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਇਸ ਅਦਾਰੇ ਦਾ ਇਸ ਮੁਸਕਿਲ ਸਮੇਂ ਵਿਚ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਉਣ ਲਈ ਧੰਨਵਾਦ ਕੀਤਾ। ਇਸ ਮੌਕੇ ਜ਼ਿਲੇ ਦੇ ਜੀਐਮ ਡੀਆਈਸੀ ਸ: ਦਰਸ਼ਨ ਸਿੰਘ ਵੀ ਹਾਜਰ ਸਨ। ਇਸ ਮੌਕੇ ਕੰਪਨੀ ਦੇ ਜੀਐਮ ਐਚ ਆਰ ਐਡਮਿਨ ਸ੍ਰੀ ਰਾਜਿੰਦਰ ਪਾਲ ਨੇ ਦੱਸਿਆ ਕਿ ਇਹ ਸਮਾਨ ਕੰਪਨੀ ਦੇ ਐਮਡੀ ਸ੍ਰੀ ਮਨੀਸ਼ ਅਵਸਥੀ, ਪ੍ਰਧਾਨ ਸ੍ਰੀ ਸ਼ਿਵ ਕੁਮਾਰ ਸ਼ਰਮਾ, ਸਹਾਇਕ ਮੀਤ ਪ੍ਰਧਾਨ ਸ੍ਰੀ ਸ਼ਾਹ ਜੀ ਜ਼ੋਨ ਵੱਲੋਂ ਭੇਜਿਆ ਗਿਆ ਹੈ। ਉਨਾਂ ਨੇ ਕਿਹਾ ਕਿ ਸਪੋਰਟਕਿੰਗ ਮਨੁੱਖਤਾ ਦੇ ਭਲੇ ਲਈ ਹਮੇਸਾ ਯਤਨਸ਼ੀਲ ਰਹਿਣ ਵਾਲਾ ਅਦਾਰਾ ਹੈ।