ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਕਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿਚ ਸਹਿਯੋਗ ਦੇਣ ਲਈ ਆਰਟ ਆਫ ਲਿਵਿੰਗ ਅਤੇ ਆਈਓਐਲ ਕੈਮੀਕਲ ਐਂਡ ਫਾਰਮਾਸੂਟੀਕਲਜ਼ ਬਰਨਾਲਾ ਵੱਲੋਂ ਨਗਰ ਕੌਂਸਲ ਬਰਨਾਲਾ ਨੂੰ 2000 ਹਜ਼ਾਰ ਲਿਟਰ ਸੋਡੀਅਮ ਹਾਈਪੋਕਲੋਰਾਈਟ, 2 ਪਲਾਸਟਿਕ ਟੈਂਕ ਤੇ ਸਫਾਈ ਕਰਮਚਾਰੀਆਂ ਲਈ 10 ਪੀਪੀਈ ਕਿੱਟਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸੰਜੀਵ ਮਿੱਤਲ, ਪ੍ਰਦੀਪ ਗੋਇਲ ਤੇ ਨਿਪੁਨ ਕੌਸ਼ਲ ਆਦਿ ਹਾਜ਼ਰ ਸਨ।