ਜਿਲ੍ਹੇ ਵਿੱਚ 2 ਹੋਰ ਕੋਰੋਨਾ ਵਾਇਰਸ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ। ਇਹ ਦੋਵੇਂ ਦਿੱਲੀ ਵਿੱਚ ਇਕ ਧਾਰਮਿਕ ਇਕੱਠ ਵਿਚ ਸਾਮਲ ਹੋਏ ਸਨ। ਉਨ੍ਹਾਂ ਦੇ ਸੰਪਰਕਾਂ ਦੀ ਭਾਲ ਕੀਤੀ ਜਾ ਰਹੀ ਹੈ। ਦੋਵੇਂ ਵਿਅਕਤੀ ਸੈਕਟਰ -68 ਨੇੜੇ ਕੁੰਭੜਾ ਅਤੇ ਪਿੰਡ ਮੌਲੀ ਬੈਦਵਾਨ (ਉਦੋਂ ਤੋਂ ਸੀਲ) ਨਾਲ ਸਬੰਧਤ ਹਨ। ਦੋਵਾਂ ਨੂੰ ਗਿਆਨ ਸਾਗਰ ਵਿਖੇ ਹਸਪਤਾਲ ਵਿਖੇ ਕੁਆਰੰਟਾਈਨ ਵਿੱਚ ਰੱਖਿਆ ਗਿਆ ਹੈ। ਇਹ ਦੋਵੇਂ ਇਲਾਕੇ ਸੈਨੀਟੇਸ਼ਨ ਅਤੇ ਸਫਾਈ ਦੇ ਅਧੀਨ ਹਨ ਅਤੇ ਕੁਆਰੰਟੀਨ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ ਦਿਆਲਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਲਾਲੜੂ ਨੇੜੇ ਪਿੰਡ ਆਲਮਗੀਰ ਨੂੰ ਵੀ ਇੱਕ ਸਾਵਧਾਨੀ ਉਪਾਅ ਵਜੋਂ ਸੀਲ ਕਰ ਦਿੱਤਾ ਗਿਆ ਹੈ ਕਿਉਂਕਿ ਅੰਬਾਲਾ ਕੈਂਟ ਖੇਤਰ ਦੇ ਲਗਭਗ 15 ਵਿਅਕਤੀਆਂ ਨੇ ਪਿੰਡ ਆਲਮਗੀਰ ਵਿਖੇ ਇਕੱਠ ਵਿੱਚ ਸਰਿਕਤ ਕੀਤੀ ਸੀ। ਇਨ੍ਹਾਂ ਵਿੱਚੋਂ ਇੱਕ ਕੱਲ੍ਹ ਪੀਜੀਆਈ, ਚੰਡੀਗੜ੍ਹ ਵਿਖੇ ਕੋਵਿਡ -19 ਪਾਜੇਟਿਵ ਪਾਇਆ ਗਿਆ ਹੈ। ਇਨ੍ਹਾਂ 15 ਪਰਿਵਾਰਾਂ ਵਿਚੋਂ 10 ਪਰਿਵਾਰ ਨੂੰ ਘਰਾਂ ਵਿੱਚ ਹੀ ਕੁਆਰੰਟੀਨ ਕੀਤਾ ਗਿਆ ਹੈ।ਇਸ ਤੋਂ ਇਲਾਵਾ ਜਗਤਪੁਰਾ ਪਾਜੇਟਿਵ ਕੇਸ ਦੇ ਸੰਪਰਕ ਸਬੰਧੀ 48 ਨਮੂਨੇ ਨਕਾਰਾਤਮਕ ਪਾਏ ਗਏ ਹਨ ਜਦਕਿ ਤਿੰਨ ਨਮੂਨਿਆਂ ਦੇ ਨਤੀਜਿਆਂ ਦਾ ਅਜੇ ਇੰਤਜਾਰ ਹੈ। ਇਸ ਤੋਂ ਇਲਾਵਾ, ਹੋਰ ਪਾਜੇਟਿਵ ਮਾਮਲਿਆਂ ਦੇ ਸੰਪਰਕ ਵਾਲੇ 14 ਨਮੂਨੇ ਵੀ ਨਕਾਰਾਤਮਕ ਪਾਏ ਗਏ ਹਨ, ਜਦੋਂ ਕਿ 5 ਹੋਰ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।