Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਸੇਵੀਆਂ ਤੇ ਦਾਨੀਆਂ ਲਈ ‘ਨੋ ਵਨ ਸਲੀਪ ਹੰਗਰੀ’ (ਕੋਈ ਨਾ ਸੋਵੇਂ ਭੁੱਖਾ) ਪ੍ਰੋਗਰਾਮ ਜਾਰੀ

ਜ਼ਿਲ੍ਹੇ ਦੀ ਵੈਬਸਾਈਟ ’ਤੇ ਆਨਲਾਈਨ ਫ਼ਾਰਮ ਭਰ ਕੇ ਦੱਸੀ ਜਾ ਸਕਦੀ ਹੈ ਦਿਲਚਸਪੀ, ਜਿਨ੍ਹਾਂ ਥਾਂਵਾਂ ’ਤੇ ਮੱਦਦ ਦੀ ਲੋੜ, ਉਨ੍ਹਾਂ ਦੀ ਸੂਚੀ ਵੀ ਉਪਲਬਧ

5 Dariya News

5 Dariya News

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) , 31 Mar 2020

Last updated on: Mar 31, 2020, 00:00 IST

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਰੋਕਥਾਮ ਦੇ ਚਲਦਿਆਂ ਕਰਫ਼ਿਊ ਦੌਰਾਨ ਗਰੀਬ ਤੇ ਲੋੜਵੰਦ ਲੋਕਾਂ ਦੀ ਮੱਦਦ ਲਈ ਵੱਖ-ਵੱਖ ਸੰਸਥਾਂਵਾਂ ਅਤੇ ਦਾਨੀ ਸੱਜਣਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਹਰ ਇੱਕ ਯੋਗ ਵਿਅਕਤੀ ਤੱਕ ਪਹੁੰਚਾਉਣ ਲਈ ਅੱਜ ‘ਨੋ ਵਨ ਸਲੀਪ ਹੰਗਰੀ’ (ਕੋਈ ਨਾ ਸੋਵੇਂ ਭੁੱਖਾ) ਪ੍ਰੋਗਰਾਮ ਜਾਰੀ ਕੀਤਾ ਗਿਆ।ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਐਸ ਐਸ ਪੀ ਅਲਕਾ ਮੀਨਾ ਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ’ਚ ਇਸ ਪ੍ਰੋਗਰਾਮ ਨੂੰ ਜਾਰੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ’ਚ ਗਰੌਬ ਤੇ ਲੋੜਵੰਦ ਲੋਕਾਂ ਦੀ ਮੱਦਦ ਲਈ ਵੱਡੀ ਪੱਧਰ ’ਤੇ ਲੋਕਾਂ ’ਚ ਜੋਸ਼ ਨੂੰ ਦੇਖਦੇ ਹੋਏ, ਉਨ੍ਹਾਂ ਦੇ ਕੰਮ ਨੂੰ ਤਰਤੀਬ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ’ਚ ਜ਼ਿਲ੍ਹੇ ’ਚ ਚੱਲ ਰਹੀ ਸੇਵਾ ਦੌਰਾਨ ਕਈ ਵਾਰ ਇੱਕੋ ਪਰਿਵਾਰ ਕੋਲ ਦੋ ਜਾਂ ਤਿੰਨ ਵਾਰ ਮੱਦਦ ਪੁੱਜ ਜਾਂਦੀ ਹੈ ਅਤੇ ਕਿਸੇ ਕੋਲ ਇੱਕ ਵਾਰ ਵੀ ਨਹੀਂ ਪੱਜਦੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਵੈਬਸਾਈਟ ਨਵਾਂਸ਼ਹਿਰ ਡੋਟ ਐਨ ਆਈ ਸੀ ਡੋਟ ਇੰਨ ’ਤੇ ਮੌਜੂਦ ਇਸ ਪ੍ਰੋਗਰਾਮ ਦੇ ਲਿੰਕ ’ਤੇ ਕੋਈ ਵੀ ਸਮਾਜ ਸੇਵੀ ਸੰਸਥਾ ਜਾਂ ਦਾਨੀ ਸੱਜਣ ਲਾਗ ਇੰਨ ਕਰਕੇ ਆਪਣੀ ਦਿਲਚਸਪੀ ਦਾ ਆਨਲਾਈਨ ਫ਼ਾਰਮ ਭਰ ਸਕਦਾ ਹੈ। ਉਸ ਨੂੰ ਫ਼ਾਰਮ ਭਰਨ ਦੌਰਾਨ ਵੈਬਸਾਈਟ ’ਤੇ ਮੌਜੂਦ ਲੋੜੀਂਦੀਆਂ ਮੱਦਦ ਵਾਲੀਆਂ ਥਾਂਵਾਂ ’ਚੋਂ ਕਿਸੇ ਇੱਕ ਜਾਂ ਵਧੇਰੇ ਬਾਰੇ ਦੱਸਣਾ ਵੀ ਪਵੇਗਾ ਕਿ ਕਿਸ ਇਲਾਕੇ ’ਚ ਇਨ੍ਹਾਂ ਲੋਕਾਂ ਦੀ ਮੱਦਦ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਉਸ ਨੂੰ ਆਨਲਾਈਨ ਫ਼ਾਰਮ ’ਚ ਰਾਸ਼ਨ ਪੈਕੇਟ, ਪਕਾਏ ਖਾਣੇ, ਦੁੱਧ, ਫ਼ਲ, ਮਾਸਕ/ਸੈਨੇਟਾਈਜ਼ਰ, ਸਬਜ਼ੀਆਂ ਜਾਂ ਹੋਰ ਸਮਾਨ ਬਾਰੇ ਦੱਸਣਾ ਵੀ ਪਵੇਗਾ ਕਿ ਉਹ ਕਿਹੜੀ ਚੀਜ਼ ਵੰਡਣਾ ਚਾਹੁੰਦਾ ਹੈ। ਉਸ ਨੂੰ ਇਹ ਵੀ ਦੱਸਣਾ ਪਵੇਗਾ ਕਿ ਉਹ ਇਸ ਸੇਵਾ ਕਿੰਨੇ ਅੰਤਰਾਲ ਵਾਸਤੇ ਕਰਨਾ ਚਾਹੁੰਦਾ ਹੈ, ਮਸਲਨ ਕਿੰਨੇ ਦਿਨ ਬਾਅਦ ਦੁਬਾਰਾ ਜਾਂ ਇੱਕੋ ਵਾਰ। ਇਹ ਸਾਰੀ ਜਾਣਕਾਰੀ ਭਰਨ ਬਾਅਦ ਉਸ ਨੂੰ ‘ਸਬਮਿਟ’ ਬਟਨ ਦੱਬਣਾ ਪਵੇਗਾ ਤੇ ਇਹ ਫ਼ਾਰਮ ਜ਼ਿਲ੍ਹਾ ਪ੍ਰਸ਼ਾਸਨ ਕੋਲ ਪੁੱਜ ਜਾਵੇਗਾ।ਸਹਾਇਕ ਕਮਿਸ਼ਨਰ ਦੀਪਜੋਤ ਕੌਰ ਜੋ ਕਿ ‘ਨੋ ਵਨ ਸਲੀਪ ਹੰਗਰੀ’ (ਕੋਈ ਨਾ ਸੋਵੇਂ ਭੁੱਖਾ) ਪ੍ਰੋਗਰਾਮ ਦੇ ਇੰਚਾਰਜ ਬਣਾਏ ਗਏ ਹਨ, ਨੇ ਦੱਸਿਆ ਕਿ ਸੰਸਥਾ ਜਾਂ ਦਾਨੀ ਸੱਜਣ ਵੱਲੋਂ ‘ਸਬਮਿਟ’ ਕੀਤੇ ਜਾਣ ਬਾਅਦ ਉਹ ਇਸ ਨੂੰ ਸਬੰਧਤ ਐਸ ਡੀ ਐਮ ਕੋਲ ਭੇਜਣਗੇ, ਜਿਨ੍ਹਾਂ ਵੱਲੋਂ ਸਬੰਧਤ ਸੰਸਥਾ/ਵਿਅਕਤੀ ਨੂੰ ਫ਼ੋਨ ਕਰਕੇ ਮਨਜੂਰੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਬਣਾਉਣ ’ਚ ਗੁਰੂ ਰਾਮ ਦਾਸ ਗਰੁੱਪ ਵਿਦਿਅਕ ਸੰਸਥਾਂਵਾਂ ਦੇ ਚੇਅਰਮੈਨ ਹਰਪ੍ਰੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।ਇਸ ਮੌਕੇ ਡੀ ਐਸ ਪੀ ਦੀਪਿਕਾ ਸਿੰਘ ਤੇ ਹਰਪ੍ਰੀਤ ਸਿੰਘ ਚੇਅਰਮੈਨ ਜੀ ਆਰ ਡੀ ਵੀ ਮੌਜੂਦ ਸਨ।

 

Tags: DC SBS Nagar , Coronavirus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD