Thursday, 16 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ

 

ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਹਥਿਆਰਾਂ ਸਮੇਤ ਗਿ੍ਰਫਤਾਰ

5 Dariya News

5 Dariya News

5 Dariya News

ਬਰਨਾਲਾ , 13 Mar 2020

ਬਰਨਾਲਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗਿ੍ਰਫਤਾਰ ਕਰ ਕੇ ਉਨਾਂ ਕੋਲੋਂ ਹਥਿਆਰ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ।ਇਸ ਸਬੰਧੀ ਪ੍ਰ੍ਰੈਸ ਕਾਨਫਰੰਸ ਕਰਦੇ ਹੋਏ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਮਿਤੀ 12/02/2020 ਨੂੰ ਸ:ਥ ਸੁਰਿੰਦਰਪਾਲ 495/ਬਰ ਥਾਣਾ ਸਿਟੀ ਬਰਨਾਲਾ ਸਮੇਤ ਪੁਲਿਸ ਪਾਰਟੀ ਗਸ਼ਤ ’ਤੇ ਠੀਕਰੀਵਾਲ ਚੌਕ ’ਤੇ ਮੌਜੂਦ ਸਨ ਕਿ ਉੁਨਾਂ ਨੂੰ  ਇਤਲਾਹ ਮਿਲੀ ਕਿ ਅਰਸ਼ਪ੍ਰੀਤ ਸਿੰਘ ਉਰਫ ਹਨੀ (ਗੈਂਗ ਲੀਡਰ) ਪੁੱਤਰ ਬਲਦੇਵ ਸਿੰਘ ਵਾਸੀ ਪੱਕਾ ਦਰਵਾਜਾ ਸੂਜਾ, ਪੱਤੀ ਸੰਘੇੜਾ, ਕਿ੍ਰਸ਼ਨਦੀਪ ਸਿੰਘ ਉਰਫ ਘੋਲੂ ਪੁੱਤਰ ਮੱਖਣ ਸਿੰਘ ਵਾਸੀ ਨੇੜੇ ਬਾਬਾ ਜੀਵਨ ਸਿੰਘ ਗੁਰੂਦੁਆਰਾ, ਸੂਜਾ ਪੱਤੀ ਸੰਘੇੜਾ, ਸ਼ੁਭਮ ਕੁਮਾਰ ਉਰਫ ਸਿੱਬੂ ਪੁੱਤਰ ਬੁੱਧ ਰਾਮ ਵਾਸੀ ਨੇੜੇ ਟਿਊਬਵੈਲ ਨੰਬਰ 6 ਰਾਹੀ ਬਸਤੀ ਬਰਨਾਲਾ, ਜਸਵੰਤ ਸਿੰਘ ਉਰਫ ਜਗੀਨਾ ਪੁੱਤਰ ਜਰਨੈਲ ਸਿੰਘ ਵਾਸੀ ਨੇੜੇ ਹਰਪਾਲ ਰਾਹੀ ਦਾ ਸਕੂਲ ਰਾਹੀ ਬਸਤੀ ਬਰਨਾਲਾ, ਸੇਖਰ ਕੁਮਾਰ ਉਰਫ ਰਵੀ ਕੁਮਾਰ ਪੁੱਤਰ ਰੂੜਾ ਰਾਮ ਵਾਸੀ ਨੇੜੇ ਬਾਲਮੀਕ ਮੰਦਰ ਕੇ.ਸੀ ਰੋਡ ਬਰਨਾਲਾ (ਜਿਨਾਂ ਕੋਲ ਨਾਜਾਇਜ਼ ਅਸਲਾ ਅਤੇ ਮਾਰੂ ਹਥਿਆਰ ਹਨ) ਠੀਕਰੀਵਾਲ ਰੋਡ ਡਰੇਨ ’ਤੇ ਬੇਆਬਾਦ ਜਗਾ ’ਤੇ ਬੈਠੇ ਰਾਹਗੀਰਾਂ ਕੋਲੋਂ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ। ਇਤਲਾਹ ਮਿਲਣ ’ਤੇ ਮੁਕੱਦਮਾ ਨੰਬਰ 119 ਮਿਤੀ 12/03/2020 ਅ/ਧ 399,402 ਹਿੰ:ਦੰ:, 25/54/59 ਅਸਲਾ ਐਕਟ ਥਾਣਾ ਸਿਟੀ ਬਰਨਾਲਾ ’ਚ ਦਰਜ ਕੀਤਾ ਗਿਆ।ਸ:ਥ ਸੁਰਿੰਦਰਪਾਲ 495 ਨੇ ਸਮੇਤ ਪੁਲਿਸ ਪਾਰਟੀ ਦੇ ਮੌਕੇ ’ਤੇ ਪੁੱਜ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਅਰਸ਼ਪ੍ਰੀਤ ਸਿੰਘ ਉਰਫ ਹਨੀ (ਗੈਗ ਲੀਡਰ) ਕੋਲੋਂ ਇੱਕ ਪਿਸਟਲ ਖਿਡੌਣਾ, ਇੱਕ ਮੋਬਾਇਲ ਫੋਨ ਲਾਵਾ ਰੰਗ ਗੋਲਡਨ, ਇੱਕ ਜੈਂਟਸ ਪਰਸ ਜਿਸ ਵਿੱਚ 3600 ਰੁਪਏ ਦੇ ਕਰੰਸੀ ਨੋਟ ਅਤੇ ਇੱਕ ਆਧਾਰ ਕਾਰਡ ਅਤੇ ਚਾਰ ਫੋਟੋਆਂ ਬਰਾਮਦ ਹੋਈਆਂ।  ਕਿ੍ਰਸ਼ਨਦੀਪ ਸਿੰਘ ਉਰਫ ਘੋਲੂ ਕੋਲੋਂ ਇੱਕ ਛੁਰੀ ਅਤੇ ਇੱਕ ਮੋਬਾਇਲ ਬਰਾਮਦ ਹੋਇਆ। 

ਸ਼ੁਭਮ ਕੁਮਾਰ ਉਰਫ ਸਿੱਬੂ ਪਾਸੋ ਇੱਕ ਕਿਰਚ ਅਤੇ ਇੱਕ ਮੋਬਾਇਲ ਜੀਓ ਕੰਪਨੀ ਦਾ ਕੀਪੈਡ ਵਾਲਾ ਰੰਗ ਕਾਲਾ ਬਰਾਮਦ ਹੋਇਆ। ਜਸਵੰਤ ਸਿੰਘ ਉਰਫ ਜਗੀਨਾ ਉਕਤ ਕੋਲੋਂ ਇੱਕ ਕਿਰਚ ਅਤੇ ਇੱਕ ਮੋਬਾਇਲ ਆਈਫੋਨ ਐਪਲ ਰੰਗ ਗੋਲਡਨ ਬਰਾਮਦ ਹੋਇਆ। ਸ਼ੇਖਰ ਕੁਮਾਰ ਉਰਫ ਰਵੀ ਕੁਮਾਰ ਉਕਤ ਕੋਲੋਂ ਇੱਕ ਬੇਸਬਾਲ ਅਤੇ ਇੱਕ ਮੋਬਾਇਲ ਸੈਮਸੰਗ ਕੰਪਨੀ ਦਾ ਕੀਪੈਡ ਵਾਲਾ ਰੰਗ ਚਿੱਟਾ ਬਰਾਮਦ ਹੋਇਆ। ਮੌਕੇ ਤੋਂ ਚੋਰੀ ਦਾ ਮੋਟਰਸਾਈਕਲ ਨੰਬਰ ਪੀਬੀ29ਈ (ਟੀ) 4276 ਮਾਰਕਾ ਪਲੈਟੀਨਾ ਬਰਾਮਦ ਹੋਇਆ।ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨਾਂ ਨੇ ਪੁੱਛ- ਗਿੱਛ ਦੌਰਾਨ ਇਕ ਹੋਰ ਮੋਟਰਸਾਈਕਲ ਖੋਹ ਕੀਤਾ ਮੰਨਿਆ ਹੈ, ਜਿਸ ਦੀ ਬਰਾਮਦਗੀ ਬਾਕੀ ਹੈ। ਇਸ ਤੋਂ ਇਲਾਵਾ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਤੋ ਇਲਾਵਾ ਅਰਸ਼ਪ੍ਰੀਤ ਸਿੰਘ ਅਤੇ ਕਿ੍ਰਸ਼ਨਦੀਪ ਸਿੰਘ ਉਰਫ ਘੋਲੂ ਉਕਤਾਨ ਵੱਲੋ  11/03/2020 ਨੂੰ ਬਲਜਿੰਦਰ ਸਿੰਘ ਪੁੱਤਰ ਜ਼ਸਵਿੰਦਰ ਸਿੰਘ ਵਾਸੀ ਪੈਰੋ ਪੱਤੀ ਸੰਘੇੜਾ ਦੀ ਦੁਕਾਨ ਤੇ ਜਾਕੇ ਪਰਸ ਖੋਹ ਲਿਆ ਸੀ, ਜਿਸ ਵਿੱਚ ਕਰੀਬ 3600 ਰੁਪਏ ਸਨ, ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 123 ਮਿਤੀ 12/03/2020 ਅ/ਧ 382 ਹਿੰ:ਦੰ:, 25/54/59 ਅਸਲਾ ਐਕਟ ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ। ਇਸ ਦੀ ਬ੍ਰਾਮਦਗੀ ਵੀ ਮੁਕੱਦਮਾ ਨੰਬਰ 119 ਮਿਤੀ 12/03/2020 ਅ/ਧ 399,402 ਹਿੰ:ਦੰ:, 25/54/59 ਅਸਲਾ ਐਕਟ ਥਾਣਾ ਸਿਟੀ ਬਰਨਾਲਾ ਵਿੱਚ ਹੋ ਚੁੱਕੀ ਹੈ ਅਤੇ ਮਿਤੀ 11/03/2020 ਨੂੰ ਮੁਕੱਦਮਾ ਨੰਬਰ 117 ਮਿਤੀ 11/03/2020 ਅ/ਧ 454,380 ਹਿੰ:ਦੰ: ਥਾਣਾ ਸਿਟੀ ਬਰਨਾਲਾ 4000 ਰੁਪਏ ਚੋਰੀ ਹੋਣ ਸਬੰਧੀ ਦਰਜ ਰਜਿਸਟਰ ਹੋਇਆ ਸੀ, ਜਿਸ ਸਬੰਧੀ ਮੁਲਜ਼ਮ ਸੁਭਮ ਕੁਮਾਰ ਉਰਫ ਸਿੱਬੂ ਉਕਤ ਪਾਸੋ ਦੋ ਪਿੱਤਲ ਦੀਆਂ ਟੂਟੀਆਂ ਬਰਾਮਦ ਕਰਵਾਈਆਂ ਹਨ ਅਤੇ ਨਗਦੀ ਬਰਾਮਦ ਕਰਵਾਉਣੀ ਬਾਕੀ ਹੈ।ਐਸਐਸਪੀ ਨੇ ਦੱਸਿਆ ਕਿ ਇਸ ਗੈਂਗ ਦੇ ਕੁਝ ਮੈਂਬਰਾਂ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ। ਇਸ ਮੌਕੇ ਐਸਪੀ ਡੀ ਸੁਖਦੇਵ ਸਿੰਘ ਵਿਰਕ ਅਤੇ ਡੀਐਸਪੀ ਰਾਜੇਸ਼ ਛਿੱਬਰ ਵੀ ਮੌਜੂਦ ਸਨ।

ਕਿੰਨੀ ਹੋਈ ਕੁੱਲ ਬਰਾਮਦਗੀ

ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਪਿਸਟਲ ਖਿਡੌਣਾ, ਤਿੰਨ ਟੱਚ ਸਕਰੀਨ ਮੋਬਾਇਲ, ਪੰਜ ਕੀਪੈਡ ਵਾਲੇ ਮੋਬਾਇਲ (ਕੁੱਲ 08 ਮੋਬਾਇਲ), ਇੱਕ ਪਰਸ ਜਿਸ ਵਿੱਚ 3600 ਰੁਪਏ ਦੇ ਕਰੰਸੀ ਨੋਟ, ਆਧਾਰ ਕਾਰਡ ਅਤੇ  04 ਫੋਟੋਆਂ , ਇੱਕ ਛੁਰੀ, ਦੋ ਕਿਰਚਾਂ, ਇੱਕ ਬੇਸਬਾਲ ਤੇ ਇੱਕ ਮੋਟਰਸਾਈਕਲ ਤੇ ਦੋ ਪਿੱਤਲ ਦੀਆਂ ਟੂਟੀਆਂ ਬਰਾਮਦ ਕੀਤੀਆਂ ਹਨ।

 

Tags: Crime News Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD