ਇੰਡੀਅਨ ਆਇਲ ਦੇ ਸੀ.ਐਸ.ਆਰ. ਪ੍ਰੋਜੈਕਟ ਤਹਿਤ ਅਤੇ ਜਿ.ਲ੍ਹਾ ਪ੍ਰਸ਼ਾਸ਼ਨ ਦੇ ਜ਼ਿਲ੍ਹਾ ਪੂਨਰਵਾਸ ਕੇਂਦਰ ਵੱਲੋਂ 14 ਜਨਵਰੀ ਤੋਂ 17 ਜਨਵਰੀ ਤੱਕ ਰੈਡ ਕਰਾਸ ਭਵਨ ਵਿੱਚ ਲਗਾਏ ਗਏ ਕੈਂਪ ਦੌਰਾਨ ਜਿਹਨਾਂ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਅਤੇ ਉਪਕਰਨ ਦਿੱਤੇ ਜਾਣ ਦਾ ਨਾਪ ?ਲਿਆ ਸੀ ਅੱਜ ਉਹਨਾਂ ਨੂੰ ਸਾਰੇ ਨਕਲੀ ਅੰਗ, ਵੀਲ੍ਹ ਚੇਅਰ ਅਤੇ ਹੋਰ ਉਪਕਰਨ ਵੰਡ ਦਿੱਤੇ ਗਏ ਹਨ ।ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਇਸ ਮੌਕੇ ਕਿਹਾ ਕਿ ਇਨਸਾਨ ਆਪਣੇ ਮਨ ਤੋਂ ਅਪੰਗ ਹੁੰਦਾ ਹੈ ਆਪਣੇ ਸ਼ਰੀਰ ਤੋਂ ਅਪੰਗ ਨਹੀਂ ਹੁੰਦਾ। ਜੀਵਨ ਇੱਕ ਲੜਾਈ ਹੈ ਜਿਸ ਦਾ ਮਨ ਹਾਰ ਗਿਆ ਉਹ ਲੜਾਈ ਹਾਰ ਜਾਂਦਾ ਹੈ । ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਦਿਵਿਆਂਗ ਕੋਈ ਵੀ ਵਿਅਕਤੀ ਹੋ ਸਕਦਾ ਹੈ। ਪਰੰਤੂ ਜਿਸ ਵਿੱਚ ਲੜਾਈ ਲੜਨ ਅਤੇ ਸੰਘਰਸ਼ ਕਰਨ ਦੀ ਸਮਰੱਥਾ ਹੁੰਦੀ ਹੈ ਉਹ ਹਰ ਪ੍ਰਾਪਤੀ ਕਰ ਸਕਦਾ ਹੈ। ਨਾਲ ਹੀ ਉਹਨਾਂ ਕਿਹਾ ਕਿ ਉਹ ਕਈ ਲੋਕਾਂ ਨੂੰ ਜਾਣਦੇ ਹਨ ਅਤੇ ਦਿਨ ਵਿੱਚ ਕਈ ਮਿਲਦੇ ਵੀ ਹਨ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਪਰੰਤੂ ਉਹਨਾਂ ਅੱਗੇ ਝੁਕਣਾ ਨਹੀਂ ਦੇਖ ਕੇ ਰੁਕਣਾ ਜਾਂ ਡਰਨਾ ਜ਼ਰੂਰੀ ਨਹੀਂ ਹੈ। ਜਦੋਂ ਤੁਸੀਂ ਬਿਹਤਰ ਕੰਮ ਕਰ ਸਕਦੇ ਹੋ ਤਾਂ ਕੋਈ ਵੀ ਵੱਖਰਾ ਵਿਅਕਤੀ ਕਿਸੇ ਵੀ ਸੀਮਾਂ ਤੱਕ ਜਾ ਕੇ ਕੋਈ ਵੀ ਬੁਲੰਦੀ ਹਾਸਲ ਕਰ ਸਕਦਾ ਹੈ ।ਇਸ ਮੌਕੇ ਵਧੀਕ ਡਿਪਟੀ ਕਮਿਸਨਰ (ਵਿਕਾਸ) ਡਾ: ਪ੍ਰੀਤੀ ਯਾਦਵ ਨੇ ਆਪਣੇ ਭਾਵਨਾਤਮਕ ਭਾਸ਼ਣ ਵਿੱਚ ਕਿਹਾ ਕਿ ਅੱਜ ਜੋ ਕੁਝ ਕੀਤਾ ਜਾ ਰਿਹਾ ਹੈ । ਜਿਹਨਾਂ 426 ਦਿਵਿਆਂਗਾਂ ਨੂੰ ਲਗਭੱਗ 50 ਲੱਖ ਰੁਪਏ ਦੇ ਨਕਲੀ ਅੰਗ ਵੰਡ ਦਿੱਤੇ ਗਏ ਹਨ। ਉਹ ਪ੍ਰਸ਼ਾਸ਼ਨ ਦੀ ਸਿਰਫ ਜਿੰਮੇਵਾਰੀ ਨਹੀਂ ਹੈ ਤੇ ਨਾ ਹੀ ਪ੍ਰਸ਼ਾਸ਼ਨ ਨੇ ਆਪਣਾ ਫਰਜ ਸਮਝ ਕੇ ਕੋਈ ਕੰਮ ਕੀਤਾ ਹੈ। ਇਹ ਇਸ ਤੋਂ ਵੀ ਜ਼ਿਆਦਾ ਹੈ ਕਿ ਕੰਮ ਕੀਤਾ ਹੀ ਜਾਣਾ ਚਾਹੀਦਾ ਹੈ। ਨਾਲ ਹੀ ਉਹਨਾਂ ਨੇ ਇੰਡੀਅਨ ਆਇਲ ਕੰਪਨੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੇ ਇਸ ਯਤਨ ਨੂੰ ਸਿਰਫ਼ ਧੰਨਵਾਦ ਵਰਗੇ ਸ਼ਬਦ ਤੱਕ ਸੀਮਤ ਕੀਤਾ ਜਾਣਾ ਸਹੀ ਨਹੀਂ ਹੈ।
ਉਹਨਾਂ ਇੰਡੀਅਨ ਆਇਲ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਅਤੇ ਸਹਿਯੋਗ ਦਿੱਤਾ ਜਾਵੇਗਾ।ਇਸ ਮੌਕੇ ਇੰਡੀਅਨ ਆਇਲ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਸੰਜੀਵ ਕੁਮਾਰ ਸੁਰ ਚੌਧਰੀ ਨੇ ਕਿਹਾ ਕਿ ਉੱਤਰੀ ਖੇਤਰ ਪਾਇਪ ਲਾਈਨ ਵੱਲੋਂ ਆਪਣੇ ਸੀ.ਐਸ.ਆਰ. ਪ੍ਰੋਜੈਕਟ ਦੇ ਤਹਿਤ ਇਹ ਕੰਮ ਆਯੋਜਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਨਾਭਾ ਡਿਲੀਵਰੀ ਸਟੇਸ਼ਨ ਆਪਣੇ ਇਸ ਤਰ੍ਹਾਂ ਦੇ ਯਤਨ ਲਗਾਤਾਰ ਜਾਰੀ ਰੱਖੇਗਾ। ਨਾਲ ਹੀ ਉਹਨਾਂ ਕਿਹਾ ਕਿ ਇਹ ਪਾਈਪ ਲਾਈਨ ਦੇਸ਼ ਦੀ ਰਾਸ਼ਟਰੀ ਸੰਪਤੀ ਹੈ ਅਤੇ ਇਸ ਦੀ ਸੁਰੱਖਿਆ ਕਰਨੀ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ। ਉਹਨਾਂ ਕਿਹਾ ਕਿ ਜਿਸ ਪਿੰਡ ਵਿੱਚੋਂ ਇਹ ਗੁਜ਼ਰਦੀ ਹੈ, ਉੱਥੋਂ ਦੇ ਨਿਵਾਸੀਆਂ ਦਾ ਨੈਤਿਕ ਕਰਤੱਵ ਹੈ ਕਿ ਪਾਈਪ ਲਾਈਨ ਸੁਚਾਰੂ ਢੰਗ ਨਾਲ ਕੰਮ ਕਰਦੀ ਰਹੇ।ਜਦ ਕਿ ਰੈਡ ਕਰਾਸ ਦੇ ਸਕੱਤਰ ਅਤੇ ਮੁੜ ਵਸੇਬਾ ਕੇਂਦਰ ਦੇ ਜ਼ਿਲ੍ਹਾ ਪ੍ਰਧਾਨ ਡਾ: ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਲਗਭੱਗ 50 ਲੱਖ ਰੁਪਏ ਦੇ ਉਪਕਰਨ ਦਿਵਿਆਂਗਾਂ ਨੂੰ ਵੰਡ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ 426 ਦਿਵਿਆਂਗ ਵਿਅਕਤੀਆਂ ਨੂੰ 538 ਸਹਾਇਕ ਉਪਰਕਨ ਸਫ਼ਲਤਾਪੂਰਵਕ ਵੰਡ ਦਿੱਤੇ ਗਏ ਹਨ ਅਤੇ ਇਹ ਉਪਕਰਨ ਇਹਨਾਂ ਲਾਭਪਾਤਰੀਆਂ ਨੂੰ 2 ਮਹੀਨੇ ਤੋਂ ਘੱਟ ਸਮੇਂ ਵਿੱਚ ਵੰਡ ਦਿੱਤੇ ਜਾਣਗੇ। ਇਹਨਾਂ ਵਿੱਚ 37 ਬੈਟਰੀ ਨਾਲ ਚੱਲਣ ਵਾਲੇ ਮੋਟਰਸਾਈਕਲ, 110 ਟਰਾਈ ਸਾਈਕਲ, 76 ਵੀਲ੍ਹ ਚੇਅਰ, 76 ਕਰਚੇਜ, 5 ਰੋਲੇਟਰ, 5 ਵਾਕਿੰਗ ਸਟਿੱਕ, 2 ਐਮ.ਆਰ. ਕਿਟਸ, 8 ਸਮਾਰਟ ਕੈਨਸ, ਦੋ ਸਮਾਰਟ ਫੋਨ, ਇੱਕ ਸੀਪੀ ਚੇਅਰ, 193 ਸੁਨਣ ਵਾਲੀਆਂ ਮਸ਼ੀਨਾ, 28 ਕਲੀਪਰਜ਼ ਅਤੇ 30 ਨਕਲੀ ਹੱਥ ਅਤੇ ਪੈਰ ਸ਼ਾਮਲ ਹਨ।ਇਸ ਮੌਕੇ ਉੱਤਰੀ ਖੇਤਰ ਪਾਈਪ ਲਾਈਨ ਦੇ ਡਾਇਰੈਕਟਰ ਜਨਰਲ ਸ਼੍ਰੀ ਅਸ਼ੋਕ ਕੁਮਾਰ , ਮੁੱਖ ਪ੍ਰਬੰਧਕ ਵਿਦਿਆ ਸਾਗਰ, ਸ਼੍ਰੀ ਪ੍ਰਵੀਨ ਕੁਮਾਰ, ਸ਼੍ਰੀ ਸੁਰੇਸ਼ ਕੁਮਾਰ, ਸਹਾਇਕ ਪ੍ਰਬੰਧਕ ਸ਼੍ਰੀ ਸ਼ਿਵਮ ਰਾਏ ਤੋਂ ਇਲਾਵਾ ਸ਼੍ਰੀ ਵਿਜੇ ਕੁਮਾਰ ਗੋਇਲ ਅਤੇ ਹੋਰ ਪਤਵੰਤੇ ਵੀ ਵੀ ਹਾਜ਼ਰ ਸਨ।