Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੰਜਾਬ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਨੇ ਬਿਨਾਂ ਹਾਈਜੀਨ ਰੇਟਿੰਗ ਵਾਲੇ ਐਫ.ਬੀ.ਓਜ਼ ਤੋਂ ਭੋਜਨ ਦੀ ਆਨੀਲਾਈਨ ਸਪਲਾਈ 'ਤੇ ਲਗਾਈ ਪਾਬੰਦੀ

ਪਾਬੰਦੀ 1 ਸਾਲ ਦੀ ਹੋਵੇਗੀ ਅਤੇ 30 ਅਪ੍ਰੈਲ ਤੋਂ ਪ੍ਰਭਾਵੀ ਹੋਵੀਗੀ - ਪੰਨੂੰ

Web Admin

Web Admin

5 Dariya News

ਚੰਡੀਗੜ੍ਹ , 01 Mar 2020

Last updated on: Mar 01, 2020, 00:00 IST

ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਫੂਡ ਸਪਲਾਈ ਐਂਡ ਡਰੱਗ ਐਡਮਿਨਸਟ੍ਰੇਸ਼ਨ ਦੇ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਜਨਤਾ ਦੇ ਵਡੇਰੇ ਹਿੱਤ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਰਜ਼ ਐਕਟ, 2006 ਦੀ ਧਾਰਾ 30 (2) (ਏ) ਅਤੇ 18 (1) (ਏ) ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹਾਈਜੀਨ ਰੇਟਿੰਗ ਨਾ ਕਰਵਾਉਣ ਵਾਲੇ ਫੂਡ ਬਿਜਨਸ ਆਪਰੇਟਰਾਂ (ਐਫ.ਬੀ.ਓਜ਼) ਨਾਲ ਸਬੰਧਤ ਆਨਲਾਈਨ ਫੂਡ ਸਪਲਾਈ ਐਗਰੀਗੇਟਰਾਂ (ਓ.ਐਫ.ਐਸ.ਏਜ਼) ਦੁਅਰਾ ਭੋਜਨ ਦੀ ਵੰਡ/ਸਪਲਾਈ/ਵਿਕਰੀ 'ਤੇ ਪਾਬੰਦੀ ਲਗਾਈ ਗਈ ਹੈ। ਜਾਰੀ ਕੀਤੇ ਹੁਕਮਾਂ ਵਿੱਚ ਓ.ਐਫ.ਐਸ.ਏਜ਼ ਨੂੰ ਬਿਨਾਂ ਹਾਈਜੀਨ ਰੇਟਿੰਗ ਵਾਲੇ ਐਫ.ਬੀ.ਓਜ਼ ਅਤੇ  ਉਹ ਐਫ.ਬੀ.ਓਜ਼ ਜਿਨ੍ਹਾਂ ਦੀ ਰੇਟਿੰਗ 5 ਵਿੱਚੋਂ 3 ਤੋਂ ਘੱਟ ਹੈ, ਤੋਂ ਭੋਜਨ ਲੈਣ 'ਤੇ ਵੀ ਪਾਬੰਦੀ ਲਗਾਈ ਗਈ ਹੈ।ਪਾਬੰਦੀ ਸਬੰਧੀ ਇਹ ਹੁਕਮ ਸੂਬੇ ਭਰ ਵਿੱਚ 30 ਅਪ੍ਰੈਲ 2020 ਤੋਂ ਪ੍ਰਭਾਵੀ ਹੋਣਗੇ ਅਤੇ 1 ਸਾਲ ਤੱਕ ਲਾਗੂ ਰਹਿਣਗੇ।ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸੂਬੇ ਵਿੱਚ ਸੂਚਨਾ ਤਕਨਾਲੋਜੀ 'ਤੇ ਅਧਾਰਤ ਆਨਲਾਈਨ ਫੂਡ ਸਪਲਾਈ ਐਗਰੀਗੇਟਰਜ਼ ਜਿਵੇਂ ਮੈਸਰਜ਼ ਊਬਰ ਈਟਸ, ਮੈਸਰਜ਼ ਸਵਿਗੀ, ਮੈਸਰਜ਼ ਜਮੈਟੋ, ਮੈਸਰਜ਼ ਫੂਡ ਪਾਂਡਾ ਆਦਿ ਫੂਡ ਬਿਜਨਸ ਆਪਰੇਟਰਾਂ ਤੋਂ ਭੋਜਨ ਲੈ ਕੇ ਖ਼ਪਤਕਾਰਾਂ ਨੂੰ ਵਿਕਰੀ/ਸਪਲਾਈ ਕਰ ਰਹੇ ਹਨ। ਆਈ.ਟੀ. ਅਧਾਰਤ ਪਲੇਟਫਾਰਮ ਰਾਹੀਂ ਭੋਜਨ ਡਲਿਵਰ ਕਰਨ ਦਾ ਇਹ ਇਕ ਤਾਜ਼ਾ ਵਰਤਾਰਾ ਹੈ ਜਿਸ ਵਿਚ ਭੋਜਨ ਦੇ ਖਪਤਕਾਰਾਂ ਅਤੇ  ਭੋਜਨ ਬਣਾਉਣ, ਖਾਸ ਕਰ ਤਾਜ਼ਾ ਭੋਜਨ ਪਕਾਉਣ ਵਾਲਿਆਂ ਵਿਚਕਾਰ ਸਿੱਧਾ ਅਤੇ ਮੁੱਢਲਾ ਸੰਪਰਕ ਟੁੱਟ ਗਿਆ ਹੈ।ਆਨਲਾਈਨ ਫੂਡ ਸਪਲਾਈ ਐਗਰੀਗੇਟਰਜ਼ ਦੁਆਰਾ ਭੋਜਨ ਦੀ ਵੰਡ/ਵਿਕਰੀ/ਸਪਲਾਈ ਨੇ ਭੋਜਨ ਦੀ ਗੁਣਵੱਤਾ ਨੂੰ ਬਣਾਏ ਰੱਖਣ ਦੀ ਜ਼ਿੰਮੇਵਾਰੀ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਸਬੰਧੀ ਖ਼ਪਤਕਾਰ ਫੂਡ ਬਿਜ਼ਨਸ ਆਪਰੇਟਰਾਂ ਤੋਂ ਭੋਜਨ ਲੈਣ ਸਮੇਂ ਪਹਿਲਾਂ ਖੁਦ ਜਾਂਚ ਕਰਦੇ ਰਹੇ ਹਨ।ਆਨਲਾਈਨ ਫੂਡ ਸਲਪਾਈ ਐਗਰੀਗੇਟਰਜ਼ ਦੁਆਰਾ ਭੋਜਨ ਦੀ ਸਪਲਾਈ ਨਾਲ ਇਹ ਯਕੀਨੀ ਬਣਾਉਣਾ ਜ਼ਰੂਰੀ ਹੋ ਗਿਆ ਹੈ ਕਿ ਇਹ ਐਗਰੀਗੇਟਰ ਖ਼ਪਤਕਾਰਾਂ ਨੂੰ ਸਿਰਫ਼  ਮਿਆਰੀ ਅਤੇ ਸਾਫ਼-ਸੁਥਰੇ ਭੋਜਨ ਦੀ ਸਪਲਾਈ ਹੀ ਕਰਨ।

ਸ. ਪੰਨੂੰ ਨੇ ਕਿਹਾ ਕਿ ਐਫ.ਬੀ.ਓਜ਼ ਅਤੇ ਓ.ਐਫ.ਐਸ.ਏਜ਼ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਿਆਰੀ ਅਤੇ ਸਾਫ਼-ਸੁਥਰੇ ਭੋਜਨ ਪਦਾਰਥਾਂ ਦੀ ਡਲਿਵਰੀ ਨੂੰ ਯਕੀਨੀ ਬਣਾਉਣ ਅਤੇ ਇਸ ਸਬੰਧੀ ਸਟੇਟ ਅਥਾਰਟੀਆਂ ਦੀ ਵੀ ਡਿਊਟੀ ਲਗਾਈ ਗਈ ਹੈ ਕਿ ਉਹ ਫੂਡ ਸੇਫਟੀ ਐਂਡ ਸਟੈਂਡਰਡਰਜ਼ ਐਕਟ ਦੀ ਧਾਰਾ 18 (1) (ਏ) ਤਹਿਤ ਖ਼ਪਤਕਾਰਾਂ ਨੂੰ ਸੁਰੱਖਿਅਤ ਭੋਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ।ਉਨ੍ਹਾਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਤਹਿਤ ਫੂਡ ਬਿਜ਼ਨਸ ਓਪਰੇਟਰਾਂ ਦੀ ਹਾਈਜੀਨ ਰੇਟਿੰਗ ਕਰਨ ਦੀ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ ਅਤੇ ਐਫ.ਐਸ.ਐਸ.ਏ.ਆਈ  ਵੱਲੋਂ ਵੱਖ ਵੱਖ ਏਜੰਸੀਆਂ ਨੂੰ ਐਫਬੀਓਜ਼ ਦੀ ਹਾਈਜੀਨ ਰੇਟਿੰਗ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ।ਪੰਨੂੰ ਨੇ ਦੱਸਿਆ ਕਿ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਦਫ਼ਤਰ, ਪੰਜਾਬ ਨੇ ਸਾਰੇ ਓ.ਐਫ.ਐਸ.ਏਜ਼ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਸੀ ਕਿ ਉਹ ਉਪਭੋਗਤਾਵਾਂ ਨੂੰ ਸਪਲਾਈ ਕਰਨ ਲਈ ਜਿਨ੍ਹਾਂ ਐਫ.ਬੀ.ਓਜ਼ ਤੋਂ ਭੋਜਨ ਲੈ ਰਹੇ ਹਨ, ਉਨ੍ਹਾਂ ਨੂੰ ਆਪਣੇ ਬਿਜਨਸ ਦੀ ਹਾਈਜੀਨ ਰੇਟਿੰਗ ਕਰਵਾਉਣ ਲਈ ਕਿਹਾ ਜਾਵੇ ਅਤੇ ਓ.ਐਫ.ਐਸ.ਏਜ਼ ਨੂੰ ਸਿਰਫ਼ ਉਨ੍ਹਾਂ ਐਫ.ਬੀ.ਓਜ਼ ਤੋਂ ਭੋਜਨ ਲੈਣਾ ਅਤੇ ਸਪਲਾਈ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਹਾਈਜੀਨ ਰੇਟਿੰਗ 5 ਵਿੱਚੋਂ ਘੱਟੋ ਘੱਟ 3 ਹੈ। ਐਫ.ਬੀ.ਓਜ਼ ਦੀ ਹਾਈਜੀਨ ਰੇਟਿੰਗ ਕਰਵਾਉਣ ਦੀ ਤਰੀਕ 31 ਅਕਤੂਬਰ 2019 ਤੱਕ ਵਧਾਈ ਗਈ ਸੀ।ਇਹ ਦੇਖਿਆ ਗਿਆ ਹੈ ਕਿ ਹਾਈਜੀਨ ਰੇਟਿੰਗ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਬਾਵਜੂਦ ਵੀ ਓ.ਐਫ.ਐਸ.ਏਜ਼ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ ਜਿਸਦੇ ਨਤੀਜੇ ਵਜੋਂ ਉਪਭੋਗਤਾ ਅਸੁਰੱਖਿਅਤ ਭੋਜਨ ਦੀ ਸੰਭਾਵਿਤ ਡਲਿਵਰੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।ਬਾਅਦ ਵਿਚ ਵਿਭਾਗ ਨੇ 18.01.2020 ਨੂੰ ਓ.ਐੱਫ.ਐੱਸ.ਏਜ਼ , ਐਫ.ਬੀ.ਓਜ਼ ਅਤੇ ਹੋਰ ਭਾਈਵਾਲਾਂ ਨੂੰ ਕਿਸੇ ਵੀ ਕਿਸਮ ਦੇ  ਇਤਰਾਜ਼ਾਂ ਦੀ ਮੰਗ ਲਈ ਇਕ ਨੋਟਿਸ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਹਾਈਨਜੀਨ ਰੇਟਿੰਗ ਨਾ ਕਰਵਾਉਣ ਵਾਲੇ ਐਫ.ਬੀ.ਓਜ਼ ਨਾਲ ਸਬੰਧਤ ਓ.ਐੱਫ.ਐੱਸ.ਏਜ਼ ਦੁਆਰਾ ਭੋਜਨ ਦੀ ਵੰਡ / ਸਪਲਾਈ / ਵਿਕਰੀ 'ਤੇ ਪਾਬੰਦੀ ਕਿਉਂ ਨਾ ਲਗਾਈ ਜਾਵੇ? ਪੰਨੂ ਨੇ ਕਿਹਾ ਕਿ 30 ਜਨਵਰੀ, 2020 ਜਾਂ ਇਸ ਤੋਂ ਪਹਿਲਾਂ ਇਤਰਾਜ਼ ਦਾਇਰ ਕਰਨ ਲਈ ਕਿਹਾ ਗਿਆ ਸੀ। ਕਿਓਂਜੋ ਓਐਫਐਸਏਜ਼ ਅਤੇ ਐਫਬੀਓਜ਼ ਸਮੇਤ ਕਿਸੇ ਵੀ ਹਿੱਸੇਦਾਰ ਤੋਂ ਕੋਈ ਇਤਰਾਜ਼ ਨਹੀਂ ਮਿਲਿਆ, ਇਸ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।

 

Tags: Kahan Singh Pannu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD