The Members of Legislative Assembly along with administration officials from Ludhiana took part in a significant initiative to improve the green cover in the district and combat environmental pollution. MLAs including Jagtar Singh Dyalpura, Gurpreet Bassi Gogi, Kulwant Singh Sidhu, Madan Lal Bagga, Ashok Parashar Pappi, Daljeet Singh Bhola Grewal, Rajinder Pal Kaur Chhina, Jiwan Singh Sangowal, Hardeep Singh Mundian, and LIT Chairman Tarsem Singh Bhinder, along with others, celebrated Van Mahotsav by launching a unique plantation drive in their assembly segments.
Additionally, ADC Anmol Singh Dhaliwal, along with SDM Khanna Dr Baljinder Singh Dhillon and SDM Payal Kritika Goyal, planted saplings in Khanna and Payal respectively as part of the initiative. The MLAs described the initiative as a ground-breaking effort to increase the green cover and emphasized that it is aligned with the commitment of the Punjab Chief Minister Bhagwant Singh Mann to encourage tree plantation for a cleaner, greener, and pollution-free Punjab.
They highlighted the importance of a clean and pollution-free environment for the well-being of the citizens, emphasizing that trees are the primary source of oxygen, which is essential for human life on earth.
ਵਿਧਾਇਕਾਂ ਅਤੇ ਪ੍ਰਸ਼ਾਸਨ ਵੱਲੋਂ ਵਣ ਮਹੋਤਸਵ ਮਨਾਇਆ, ਬੂਟੇ ਲਗਾਏ
ਲੁਧਿਆਣਾ
ਲੁਧਿਆਣਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵਿਧਾਨ ਸਭਾ ਦੇ ਮੈਂਬਰਾਂ ਨੇ ਜ਼ਿਲ੍ਹੇ ਵਿੱਚ ਹਰਿਆਲੀ ਨੂੰ ਸੁਧਾਰਨ ਅਤੇ ਵਾਤਾਵਰਣ ਪ੍ਰਦੂਸ਼ਣ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਵਿੱਚ ਹਿੱਸਾ ਲਿਆ। ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਗੁਰਪ੍ਰੀਤ ਬੱਸੀ ਗੋਗੀ, ਕੁਲਵੰਤ ਸਿੰਘ ਸਿੱਧੂ, ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਭੋਲਾ ਗਰੇਵਾਲ, ਰਜਿੰਦਰਪਾਲ ਕੌਰ ਛੀਨਾ, ਜੀਵਨ ਸਿੰਘ ਸੰਗੋਵਾਲ, ਹਰਦੀਪ ਸਿੰਘ ਮੁੰਡੀਆਂ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਸਮੇਤ ਨੇ ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਇੱਕ ਵਿਲੱਖਣ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਕੇ ਵਣ ਮਹੋਤਸਵ ਮਨਾਇਆ।
ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਨੇ ਐਸ.ਡੀ.ਐਮ. ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਐਸ.ਡੀ.ਐਮ. ਪਾਇਲ ਕ੍ਰਿਤਿਕਾ ਗੋਇਲ ਦੇ ਨਾਲ ਕ੍ਰਮਵਾਰ ਖੰਨਾ ਅਤੇ ਪਾਇਲ ਵਿੱਚ ਬੂਟੇ ਲਗਾਏ। ਵਿਧਾਇਕਾਂ ਨੇ ਇਸ ਪਹਿਲਕਦਮੀ ਨੂੰ ਹਰਿਆਵਲ ਵਧਾਉਣ ਲਈ ਇੱਕ ਮਹੱਤਵਪੂਰਨ ਉਪਰਾਲਾ ਦੱਸਿਆ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਫ਼-ਸੁਥਰੇ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਪੰਜਾਬ ਲਈ ਰੁੱਖ ਲਗਾਉਣ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਨਾਗਰਿਕਾਂ ਦੀ ਤੰਦਰੁਸਤੀ ਲਈ ਸਵੱਛ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਦੀ ਮਹੱਤਤਾ 'ਤੇ ਚਾਨਣ ਪਾਉਂਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰੁੱਖ ਆਕਸੀਜਨ ਦਾ ਮੁੱਢਲਾ ਸਰੋਤ ਹਨ, ਜੋ ਕਿ ਧਰਤੀ 'ਤੇ ਮਨੁੱਖੀ ਜੀਵਨ ਲਈ ਜ਼ਰੂਰੀ ਹੈ।