Deputy Commissioner Dr. Senu Duggal started the seeding for next crop of vegetables of winter season at Punjab Agro's automatic nursery for vegetables at Alamgarh, Abohar. The nursery, equipped with international standards and net house, will provide high-quality seedlings to farmers, ensuring better yields and reduced losses.
The Deputy Commissioner said that the Punjab government, led by Chief Minister Bhagwant Singh Mann, is making concerted efforts to diversify agriculture and increase farmers' income. Encouraging farmers to grow vegetables is a key part of this strategy. She added that Punjab Agro's nursery will play a crucial role in providing farmers with disease-free and high-quality seedlings, leading to better crop yields.
Dr. Duggal said that the nursery is equipped with modern facilities, including controlled temperature and humidity, ensuring optimal growing conditions for seedlings. This will result in higher germination rates and healthier plants, reducing losses for farmers.
Punjab Agro officials, including Plant Head Subhash Choudhary and Manager Gurpreet Singh, said that farmers can avail of this facility at minimal rates. They added that the nursery will also provide seedlings for early and late sowing, catering to the needs of farmers throughout the year.
The officials said that farmers can contact Punjab Agro's juice factory at Alamgarh for more information and to place orders for seedlings. They emphasized that this initiative will revolutionize vegetable cultivation in the region, leading to increased productivity and income for farmers.
ਪੰਜਾਬ ਐਗਰੋ ਦੀ ਸਬਜੀਆਂ ਦੀ ਨਰਸਰੀ ਕਿਸਾਨਾਂ ਲਈ ਬਣਨ ਲੱਗੀ ਵਰਦਾਨ
ਡਿਪਟੀ ਕਮਿਸ਼ਨਰ ਨੇ ਸਰਦ ਰੁੱਤ ਦੀਆਂ ਸਬਜੀਆਂ ਦੀ ਪੌਦ ਤਿਆਰ ਕਰਨ ਦੇ ਕੰਮ ਦੀ ਕੀਤੀ ਸ਼ੁਰੂਆਤ
ਫ਼ਜਿਲਕਾ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਤੀ ਵੰਨ ਸੁਵਨੰਤਾ ਰਾਹੀਂ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਯਤਨਾਂ ਤਹਿਤ ਕਿਸਾਨਾਂ ਨੂੰ ਸਬਜੀਆਂ ਦੀ ਕਾਸਤ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਵਿਚ ਪੰਜਾਬ ਐਗਰੋ ਵੱਲੋਂ ਅਬੋਹਰ ਦੇ ਆਲਮਗੜ੍ਹ ਵਿਚ ਆਪਣੀ ਜੂਸ ਫੈਕਟਰੀ ਦੇ ਨਾਲ ਸਥਾਪਿਤ ਕੀਤੀ ਵਿਸਵਪੱਧਰੀ ਆਟੋਮੈਟਿਕ ਸਬਜੀਆਂ ਦੀ ਪੌਦ ਤਿਆਰ ਕਰਨ ਵਾਲੀ ਨਰਸਰੀ ਕਿਸਾਨਾਂ ਲਈ ਵਰਦਾਨ ਸਾਬਤ ਹੇਵੇਗੀ।
ਇਹ ਗੱਲ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਨਰਸਰੀ ਦੇ ਦੌਰੇ ਦੌਰਾਨ ਦਿੱਤੀ। ਇਸ ਮੌਕੇ ਉਨ੍ਹਾਂ ਨੇ ਸਰਦੀਆਂ ਦੀਆਂ ਸਬਜੀਆਂ ਦੀ ਪੌਦ ਤਿਆਰ ਕਰਨ ਦੇ ਕੰਮ ਦੀ ਸ਼ੁਰੂਆਤ ਬੀਜ ਲਗਾ ਕੇ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਰਸਰੀ ਨੂੰ ਪੂਰੀ ਤਰਾਂ ਕੌਮਾਂਤਰੀ ਮਿਆਰਾਂ ਅਨੁਸਾਰ ਤਿਆਰ ਕੀਤਾ ਗਿਆ ਹੈ ਜਿਸ ਵਿਚ ਨੈਟ ਹਾਉਸ ਵਿਚ ਸਬਜੀਆਂ ਦੀ ਪੌਦ ਤਿਆਰ ਕੀਤੀ ਜਾਂਦੀ ਹੈ।
ਇਸ ਦੇ ਅੰਦਰ ਤਾਪਮਾਨ, ਨਮੀ ਆਦਿ ਨੂੰ ਨਿਯੰਤਰਤ ਕੀਤਾ ਜਾ ਸਕਦਾ ਹੈ ਅਤੇ ਸਾਰੇ ਕੰਮ ਮਸ਼ੀਨਾਂ ਨਾਲ ਹੁੰਦੇ ਹਨ। ਜਿਸ ਨਾਲ ਬਿਮਾਰੀ ਰਹਿਤ ਅਤੇ ਉੱਤਮ ਕਿਸਮ ਦੀ ਪੌਦ ਤਿਆਰ ਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬਜੀਆਂ ਦੇ ਬੀਜ ਬਹੁਤ ਮਹਿੰਗੇ ਹੁੰਦੇ ਹਨ ਅਤੇ ਜੇਕਰ ਸਾਰੇ ਬੀਜ ਨਾ ਉਗਣ ਤਾਂ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ ਜਦ ਕਿ ਇਸ ਨਰਸਰੀ ਵਿਚ ਕੰਟਰੋਲ ਕੀਤੇ ਵਾਤਾਵਰਨ ਵਿਚ ਬੀਜਾਂ ਦੀ ਉਗਣ ਫੀਸਦੀ ਜਿਆਦਾ ਹੈ ਅਤੇ ਪੌਦ ਸਿਹਤਮੰਦ ਤਿਆਰ ਹੁੰਦੀ ਹੈ ਜੋ ਖੇਤ ਵਿਚ ਵੀ ਸਬਜੀ ਦੀ ਚੰਗੀ ਉਪਜ ਦਾ ਅਧਾਰ ਬਣਦੀ ਹੈ।
ਕਿਸਾਨ ਇੱਥੋਂ ਆਪਣੀ ਲੋੜ ਅਨੁਸਾਰ ਸਬਜੀਆਂ ਦੀ ਪਨੀਰੀ ਬਹੁਤ ਹੀ ਘੱਟ ਰੇਟਾਂ ਤੇ ਤਿਆਰ ਕਰਵਾ ਸਕਦੇ ਹਨ। ਇਸ ਮੌਕੇ ਪੰਜਾਬ ਐਗਰੋ ਦੇ ਅਧਿਕਾਰੀ ਪਲਾਂਟ ਹੈਡ ਸੁਭਾਸ਼ ਚੌਧਰੀ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਹੁਲਤ ਦਾ ਲਾਭ ਲੈਣ ਲਈ ਕਿਸਾਨ ਭਰਾ ਪੰਜਾਬ ਐਗਰੋ ਦੀ ਜੂਸ ਫੈਕਟਰੀ ਨਾਲ ਬਣੀ ਨਰਸਰੀ ਵਿਖੇ ਰਾਬਤਾ ਕਰਕੇ ਹੋਰ ਜਾਣਕਾਰੀ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਨਰਸਰੀ ਅਗੇਤੀਆਂ ਪਛੇਤੀਆਂ ਬਿਜਾਈਆਂ ਲਈ ਵੀ ਪਨੀਰੀ ਤਿਆਰ ਕਰਦੀ ਹੈ।