Monday, 06 May 2024

 

 

 

Don’t blackmail people on name of closing of Toll Plazas: NK Sharma to Dr. Balbir Singh

N.K. Sharma, Shiromani Akali Dal, SAD, Akali Dal, Patiala
Listen to this article

Web Admin

Web Admin

5 Dariya News

Patiala , 21 Apr 2024

Shiromani Akali Dal (SAD) candidate from Patiala Lok Sabha constituency NK Sharma has asked AAP candidate and Health Minister Dr. Balbir Singh not to try to blackmail people in the name of closing of Toll Plazas and said that if they had authority they should immediately close toll plazas on all the National Highways in the state.

Reacting to statement of Dr. Balbir Singh on the issue, in a statement released here today, NK Sharma said that he was surprised that Dr. Balbir Singh is claiming that if all the 13 candidates of AAP will win they will close all the toll plazas on National Highways. He said that reality is that toll plazas on National Highways are under Central Government and NHAI have signed agreements to run these toll plazas. He said that these toll plazas can be closed only then their agreements will expire.

NK Sharma said that all the toll plazas closed on State Highways as claimed by Chief Minister Bhagwant Mann have been closed when their terms were expired. He said that if Chief Minister Bhagwant Mann and his minister Dr. Balbir Singh have any authority they should close that toll plazas which have still authority to run.

He said that Dr. Balbir Singh was claiming that after victory he will get toll plazas closed was only a tactic to blackmail voters and nothing to do with welfare of people. He asked him why not he gets these toll plazas closed to seek votes ? He said that reality was Dr. Balbir Singh and his CM Bhagwant Mann had lied to people in 2022 with tall and false promises and were now trying to do the same but Punjabis are now aware of their plans will teach them a lifetime lesson during these polls.

ਟੋਲ ਪਲਾਜ਼ੇ ਬੰਦ ਕਰਵਾਉਣ ਦੇ ਨਾਂ ’ਤੇ ਲੋਕਾਂ ਨੂੰ ਬਲੈਕਮੇਲ ਨਾ ਕਰਨ ਡਾ. ਬਲਬੀਰ ਸਿੰਘ : ਐਨ ਕੇ ਸ਼ਰਮਾ

ਪਟਿਆਲਾ

ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਕਿਹਾ ਹੈ ਕਿ ਉਹ ਟੋਲ ਪਲਾਜ਼ੇ ਬੰਦ ਕਰਵਾਉਣ ਦੇ ਨਾਂ ’ਤੇ ਲੋਕਾਂ ਨੂੰ ਬਲੈਕਮੇਲ ਨਾ ਕਰਨ ਸਗੋਂ ਜੇਕਰ ਉਹਨਾਂ ਕੋਲ ਅਧਿਕਾਰ ਹੈ ਤਾਂ ਉਹ ਤੁਰੰਤ ਟੋਲ ਪਲਾਜ਼ੇ ਬੰਦ ਕਰਵਾਉਣ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਐਨ ਕੇ ਸ਼ਰਮਾ ਨੇ ਕਿਹਾ ਕਿ ਉਹ ਡਾ. ਬਲਬੀਰ ਸਿੰਘ ਦੇ ਬਿਆਨ ’ਤੇ ਹੈਰਾਨ ਹਨ ਜਿਸ ਵਿਚ ਉਹਨਾਂ ਦਾਅਵਾ ਕੀਤਾ ਹੈ ਕਿ ਜੇਕਰ ਪੰਜਾਬ ਵਿਚ ਸਾਰੀਆਂ 13 ਸੀਟਾਂ ’ਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਜੇਤੂ ਰਹਿੰਦੇ ਹਨ ਤਾਂ ਉਹ ਸਾਰੇ ਕੌਮੀ ਮਾਰਗਾਂ ’ਤੇ ਸਥਿਤ ਟੋਲ ਪਲਾਜ਼ੇ ਬੰਦ ਕਰਵਾ ਦੇਣਗੇ। 

ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕੌਮੀ ਸ਼ਾਹ ਮਾਰਗੇ ’ਤੇ ਟੋਲ ਪਲਾਜ਼ੇ ਕੇਂਦਰ ਸਰਕਾਰ ਦੇ ਅਦਾਰੇ ਐਨ ਐਚ ਏ ਆਈ ਯਾਨੀ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਨਾਲ ਹੋਏ ਐਗਰੀਮੈਂਟ ਮੁਤਾਬਕ ਚਲ ਰਹੇ ਹਨ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਟੋਲ ਪਲਾਜ਼ੇ ਉਦੋਂ ਹੀ ਬੰਦ ਹੋਣਗੇ ਜਦੋਂ ਸਮਝੌਤਿਆਂ ਮੁਤਾਬਕ ਇਹਨਾਂ ਦੀ ਮਿਆਦ ਖ਼ਤਮ ਹੋਵੇਗੀ।

ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਜਿਹੜੇ ਰਾਜ ਮਾਰਗਾਂ ਯਾਨੀ ਸਟੇਟ ਹਾਈਵੇਜ਼ ’ਤੇ ਜਿੰਨੇ ਵੀ ਟੋਲ ਪਲਾਜ਼ੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰਵਾਉਣ ਦੇ ਦਾਅਵੇ ਕੀਤੇ ਹਨ, ਉਹ ਉਹ ਵਾਲੇ ਟੋਲ ਪਲਾਜ਼ੇ ਹਨ ਜਿਹਨਾਂ ਦੀ ਮਿਆਦ ਖ਼ਤਮ ਹੋ ਗਈ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਜਾਂ ਉਹਨਾਂ ਦੇ ਮੰਤਰੀ ਡਾ. ਬਲਬੀਰ ਸਿੰਘ ਵਿਚ ਦਮ ਹੈ ਤਾਂ ਉਹ ਵਾਲੇ ਟੋਲ ਪਲਾਜ਼ੇ ਬੰਦ ਕਰਵਾਉਣ ਜਿਹਨਾਂ ਦੀ ਮਿਆਦ ਹਾਲੇ ਬਾਕੀ ਹੈ।

ਉਹਨਾਂ ਕਿਹਾ ਕਿ ਜਿਥੇ ਡਾ. ਬਲਬੀਰ ਸਿੰਘ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਜਿੱਤ ਤੋਂ ਬਾਅਦ ਟੋਲ ਪਲਾਜ਼ੇ ਬੰਦ ਕਰਵਾਉਣਗੇ, ਉਥੇ ਹੀ ਲੋਕਾਂ ਨੂੰ ਬਲੈਕਮੇਲ ਕਰਨ ਦੀ ਥਾਂ ਉਹ ਪਹਿਲਾਂ ਹੀ ਟੋਲ ਪਲਾਜ਼ੇ ਬੰਦ ਕਰਵਾਕੇ ਲੋਕਾਂ ਤੋਂ ਵੋਟਾਂ ਕਿਉਂ ਨਹੀਂ ਮੰਗਦੇ ? ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਡਾ. ਬਲਬੀਰ ਸਿੰਘ ਅਤੇ ਉਹਨਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਲ 2022 ਵਾਂਗੂ ਝੂਠੇ ਵਾਅਦੇ ਕਰ ਕੇ ਲੋਕਾਂ ਨੂੰ ਬਲੈਕਮੇਲ ਕਰਨਾ ਚਾਹੁੰਦੇ ਹਨ ਪਰ ਪੰਜਾਬੀ ਹੁਣ ਅਜਿਹਾ ਕਦੇ ਨਹੀਂ ਹੋਣ ਦੇਣਗੇ ਤੇ ਉਹ ਇਹਨਾਂ ਚੋਣਾਂ ਵਿਚ ਆਪ ਨੂੰ ਕਰਾਰੀ ਹਾਰ ਦੇਣਗੇ।

टोल पलाजे बंद करवाने के नाम पर लोगों को बलैकमेल न करें डा. बलबीर सिंह: एन के शर्मा

पटियाला

पटियाला से शिरोमणि अकाली दल के लोकसभा उम्मीदवार एन के शर्मा ने आम आदमी पार्टी के उम्मीदवार और स्वास्थ्य मंत्री डा. बलबीर सिंह से कहा कि वे टोल प्लाजा बंद करने के नाम पर लोगों को ब्लैकमेल न करें, बल्कि अगर उन्हें अधिकार है तो तुरंत टोल प्लाजा बंद करें। यहां जारी एक ब्यान में एन के शर्मा ने कहा कि उन्हें डाॅ. बलबीर सिंह के उस बयान पर हैरानी हुई है जिसमें उन्होंने दावा किया है कि अगर पंजाब की सभी 13 सीटों पर आम आदमी पार्टी (आप) के उम्मीदवार विजयी होते हैं, तो वे सभी राष्ट्रीय राजमार्गों पर स्थित टोल प्लाजा बंद कर देंगे। 

उन्होंने कहा कि हकीकत यह है कि राष्ट्रीय राजमार्ग पर टोल प्लाजा भारतीय राष्ट्रीय राजमार्ग प्राधिकरण एन एच ए आई के साथ हुए समझौते के मुताबिक चल रहे हैं। उन्होंने कहा कि हकीकत तो यह है कि ये टोल प्लाजा तभी बंद होंगे जब समझौता अनुसार इनकी वैधता खत्म हो जाएगी।

एन के शर्मा ने कहा कि मुख्यमंत्री भगवंत मान ने पंजाब में राज्य राजमार्गों पर जिन सभी टोल प्लाजा को बंद करने का दावा किया है, वे सभी वह टोल प्लाजा हैं जिनकी समय सीमा समाप्त हो चुकी है। उन्होंने कहा कि यदि मुख्यमंत्री भगवंत मान या उनके मंत्री डा. बलबीर सिंह में हिम्मत है तो उन टोल प्लाजा को भी बंद कराएं जिनकी अवधि अभी खत्म नहीं हुई।

उन्होंने कहा कि जहां डाॅ. बलबीर सिंह ने दावा किया है कि जीत के बाद टोल प्लाजा बंद कर देंगे, लोगों को ब्लैकमेल करने के बजाए वे पहले टोल प्लाजा बंद करवाकर लोगों से वोट क्यों नहीं मांगते ? उन्होंने कहा कि हकीकत तो यह है कि डाॅ. बलबीर सिंह और उनके मुख्यमंत्री भगवंत मान 2022 की तरह जैसे झूठे वादे करके लोगों को ब्लैकमेल करना चाहते हैं लेकिन पंजाबी ऐसा कभी नहीं होने देंगे और वे इन चुनावों में आप  को हराएंगे।

 

Tags: N.K. Sharma , Shiromani Akali Dal , SAD , Akali Dal , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD