Wednesday, 01 May 2024

 

 

LATEST NEWS Secretary Health Dr Syed Abid Rasheed Shah chairs Executive Committee meeting of State Health Society, NHM Chief Secretary Atal Dulloo reviews progress on implementation of multiple reforms in Transport Deptt JKAACL dedicates 34th Balidaan Diwas to Amar Shaheed Sarwanand Koul Premi Workers are the backbone of the economy LPU's Pro-Chancellor, Mrs. Rashmi Mittal, Conferred with Honorary Colonel Rank AAP Fortifies Position in Sangrur as Ex - Congressman Dalvir Goldy Joins DC Jammu Sachin Kumar Vaishya reviews preparedness for SANJY- 2024 Post Rainfall Scenario: DC Bandipora Shakeel ul Rehman conducts comprehensive tour of low-lying areas in Bandipora & Hajin DC Kupwara Ayushi Sudan visits flash flood hit Doban Kachama village Doda admin Harvinder Singh accords grand farewell to retiring PWD Engineers Divisional Commissioner Kashmir Vijay Kumar Bidhuri reviews departure arrangements for Hajj Pilgrims Chief Secretary Atal Dulloo assesses damages caused by incessant rains, flood-like situation Vaccination camp held for Hajj pilgrims of Doda district RAC clears 13 cases at Doda DC Srinagar Dr. Bilal Mohi-Ud-Din Bhat conducts night tour of city DEO Shopian Faz Lul Haseeb reviews arrangements for Home Voting & Postal Voting General, Police, Expenditure Observers for Srinagar PC hold interaction with contesting candidates 2 more candidates file Nomination Papers for Baramulla PC Advisor Rajeev Rai Bhatnagar reviews progress of major health projects Heatwave & Dry eyes: Here are the tips to ease discomfort 100 youths, including Congress youth leader Dr Jitendra Singh Mann, join BJP

 

Cambodian Civil Servants’ Visit In Patiala for Training Program on Public Policy and Governance

Showkat Ahmad Parray, DC Patiala, Deputy Commissioner Patiala, Patiala
Listen to this article

Web Admin

Web Admin

5 Dariya News

Patiala , 03 Apr 2024

A delegation consisting of 39 esteemed Civil Servants from Cambodia embarked on a fruitful visit to Patiala today, engaging in productive discussions with both civil and police administration officials. Led by Mr. Eng Monyrith Deputy Director Cabinet Cambodia, the delegation was in India to participate in the fourth edition of the training program on Public Policy and Governance organized by the National Center for Good Governance, LBSNNA, Mussoorie and New Delhi under the Ministry of Personnel, Public Grievances and Pensions, Govt of India.

The visit marks a significant step in fostering international collaboration and knowledge exchange in the realm of public service. Municipal Commissioner Aditya Dachalwal warmly welcomed the delegation on behalf of Deputy Commissioner Showkat Ahmad Parray, extending sincere greetings and emphasizing the importance of such cross-cultural engagements in enhancing governance practices.

The training program, tailored specifically for the civil servants of Cambodia, aims to equip participants with invaluable insights and best practices in public policy formulation and governance strategies. Through interactive sessions, workshops, and immersive learning experiences, delegates gain a deep understanding of the intricacies involved in effective governance, paving the way for enhanced service delivery and administrative efficiency in Cambodia.

Dr. Harjinder Singh Bedi ADC (RD) had given a presentation on the structure of district administration. Navreet Kaur Sekhon ADC (UD) presented a PPT about district Patiala. Sukhdev Singh DSP (H) explained the structure of Police department. Some members of the delegation enquired about the induction of civil servants in India, about women empowerment and grievance redressal system. 

The queries were answered by Aditya Dachawal and other officers. Aditya Dachawal inquired about the civil services structure of Cambodia which was answered by Mr Kang Sophanna. Speaking on the occasion, Mr. Eng Monyrith and Ms Chankoulika Bo, Director Phonom Penh expressed their gratitude for the warm reception and highlighted the significance of bilateral cooperation in strengthening administrative capacities and fostering sustainable development. 

The members of the delegation look forward to leveraging the knowledge gained during their visit to contribute positively to the governance landscape in Cambodia. As the delegation continues its immersive learning journey in India, both nations reaffirm their commitment to fostering enduring partnerships and collaborative initiatives aimed at driving socio-economic progress and prosperity. After the interaction the delegation visited NIS Patiala and had a meeting with the Executive Director Vineet Kumar and other officials.

Dr B.S Bisht, Coordinator Director of NCGG, thanked the Patiala Administration for the warm hospitality. Madam Kanchan ADC (G) delivered the vote of thanks. All Sub Divisional Magistrates along with other officers attended the interaction. The stage was conducted by Dr Pankaj Kapoor in a diligent manner.  

ਭਾਰਤ ਦੌਰੇ 'ਤੇ ਆਏ ਕੰਬੋਡੀਆ ਸਿਵਲ ਸੇਵਾ ਦੇ ਅਧਿਕਾਰੀ ਪਟਿਆਲਾ ਪੁੱਜੇ, ਸਿਵਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਨਾਲ ਵਿਚਾਰ ਵਟਾਂਦਰਾ

ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਵਿਖੇ ਚੌਥੇ ਪਬਲਿਕ ਪਾਲਿਸੀ ਅਤੇ ਗਵਰਨੈਂਸ 'ਤੇ ਸਿਖਲਾਈ ਪ੍ਰੋਗਰਾਮ 'ਚ ਲਿਆ ਹਿੱਸਾ

ਪਟਿਆਲਾ

ਕੰਬੋਡੀਆ ਸਿਵਲ ਸੇਵਾ ਦੇ ਅਧਿਕਾਰੀਆਂ ਦੇ 39 ਮੈਂਬਰੀ ਇੱਕ ਉਚ ਪੱਧਰੀ ਵਫ਼ਦ ਨੇ ਅੱਜ ਪਟਿਆਲਾ ਦਾ ਦੌਰਾ ਕਰਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਉਸਾਰੂ ਵਿਚਾਰ ਵਟਾਂਦਰਾ ਕੀਤਾ।ਕੰਬੋਡੀਆ ਦੇ ਇਹ ਅਧਿਕਾਰੀ, ਕੰਬੋਡੀਆ ਦੇ ਕੈਬਨਿਟ ਡਿਪਟੀ ਡਾਇਰੈਕਟਰ ਐਂਗ ਮੋਨੀਰਿਥ ਦੀ ਅਗਵਾਈ ਵਿੱਚ, ਭਾਰਤ ਸਰਕਾਰ ਦੇ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ, ਐਲ.ਬੀ.ਐਸ.ਐਨ.ਐਨ.ਏ., ਮਸੂਰੀ ਤੇ ਨਵੀਂ ਦਿੱਲੀ ਵਿਖੇ ਚੌਥੇ ਪਬਲਿਕ ਪਾਲਿਸੀ ਅਤੇ ਗਵਰਨੈਂਸ ਬਾਰੇ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਭਾਰਤ ਪੁੱਜੇ ਹੋਏ ਹਨ।

ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਤਰਫੋਂ ਵਫ਼ਦ ਦਾ ਨਿੱਘਾ ਸੁਆਗਤ ਕਰਦਿਆਂ ਸ਼ਾਸਨ ਅਭਿਆਸਾਂ ਨੂੰ ਵਧਾਉਣ ਲਈ ਅਜਿਹੇ ਅੰਤਰ-ਸੱਭਿਆਚਾਰਕ ਰੁਝੇਵਿਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।ਡੇਚਲਵਾਲ ਦਾ ਕਹਿਣਾ ਸੀ ਕਿ ਕਿਸੇ ਦੂਜੇ ਦੇਸ਼ ਦੇ ਅਧਿਕਾਰੀਆਂ ਦਾ ਇਹ ਮਹੱਤਵਪੂਰਨ ਦੌਰਾ ਜਨਤਕ ਸੇਵਾ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਦਾ ਹੈ।

ਉਨ੍ਹਾਂ ਨੇ ਐਨ.ਸੀ.ਜੀ.ਜੀ. ਦੇ ਕੋਆਰਡੀਨੇਟਰ ਡਾਇਰੈਕਟਰ ਡਾ. ਬੀ.ਐਸ. ਬਿਸ਼ਟ ਅਤੇ ਕੰਬੋਡੀਆ ਦੇ ਅਧਿਕਾਰੀਆਂ ਵੱਲੋਂ ਆਪਣੇ ਇਸ ਦੌਰੇ ਲਈ ਪਟਿਆਲਾ ਦੀ ਚੋਣ ਕਰਨ ਵਾਸਤੇ ਵਿਸ਼ੇਸ਼ ਧੰਨਵਾਦ ਕੀਤਾ। ਐਨਸੀਜੀਜੀ ਦੇ ਕੋਆਰਡੀਨੇਟਰ ਡਾਇਰੈਕਟਰ ਡਾ. ਬੀ.ਐਸ. ਬਿਸ਼ਟ ਨੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ, ਵਿਸ਼ੇਸ਼ ਤੌਰ 'ਤੇ ਕੰਬੋਡੀਆ ਦੇ ਸਿਵਲ ਅਧਿਕਾਰੀਆਂ ਲਈ ਤਿਆਰ ਕੀਤਾ ਗਿਆ ਹੈ, ਇਸ ਦਾ ਉਦੇਸ਼ ਇਨ੍ਹਾਂ ਅਧਿਕਾਰੀਆਂ ਨੂੰ ਜਨਤਕ ਨੀਤੀ ਬਣਾਉਣ ਅਤੇ ਸ਼ਾਸਨ ਦੀਆਂ ਰਣਨੀਤੀਆਂ ਵਿੱਚ ਭਵਿੱਖ ਮੁਖੀ ਬਿਹਤਰ ਸੂਝ-ਬੂਝ ਅਤੇ ਵਧੀਆ ਅਭਿਆਸਾਂ ਨਾਲ ਲੈਸ ਕਰਨਾ ਹੈ।

ਇਸ ਮੌਕੇ ਡੈਲੀਗੇਟ ਮੁਖੀ, ਐਂਗ ਮੋਨੀਰਿਥ ਅਤੇ ਸ਼੍ਰੀਮਤੀ ਚੈਨਕੌਲਿਕਾ ਬੋ, ਡਾਇਰੈਕਟਰ ਫੋਨਮ ਪੇਨ ਨੇ ਨਿੱਘੇ ਸੁਆਗਤ ਲਈ ਪਟਿਆਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਸ਼ਾਸਕੀ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਦੁਵੱਲੇ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ।ਉਨ੍ਹਾਂ ਕਿਹਾ ਕਿ ਇਸ ਇੰਟਰਐਕਟਿਵ ਸੈਸ਼ਨ, ਵਰਕਸ਼ਾਪ ਤੇ ਸਿੱਖਣ ਦੇ ਤਜ਼ਰਬਿਆਂ ਦੁਆਰਾ, ਉਨ੍ਹਾਂ ਦੇ ਡੈਲੀਗੇਟਾਂ ਨੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਵਿੱਚ ਸ਼ਾਮਲ ਪੇਚੀਦਗੀਆਂ ਦੀ ਡੂੰਘੀ ਸਮਝ ਹਾਸਲ ਕੀਤੀ ਹੈ, ਜਿਸ ਨਾਲ ਉਨ੍ਹਾਂ ਦੇ ਲਈ ਕੰਬੋਡੀਆ ਵਿੱਚ ਬਿਹਤਰ ਨਾਗਰਿਕ ਸੇਵਾ ਪ੍ਰਦਾਨ ਕਰਨ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਲਈ ਰਾਹ ਪੱਧਰਾ ਹੋਇਆ ਹੈ।

ਇਸ ਦੌਰਾਨ ਏ.ਡੀ.ਸੀ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਢਾਂਚੇ ਬਾਰੇ ਪੇਸ਼ਕਾਰੀ ਦਿੱਤੀ।ਏਡੀਸੀ (ਯੂਡੀ) ਨਵਰੀਤ ਕੌਰ ਸੇਖੋਂ ਨੇ ਜ਼ਿਲ੍ਹਾ ਪਟਿਆਲਾ ਬਾਰੇ ਪੀ.ਪੀ.ਟੀ. ਪੇਸ਼ ਕੀਤੀ ਤੇ  ਡੀ.ਐਸ.ਪੀ.(ਐਚ) ਸੁਖਦੇਵ ਸਿੰਘ ਨੇ ਐਸ.ਐਸ.ਪੀ. ਵਰੁਣ ਸ਼ਰਮਾ ਵੱਲੋਂ ਸਵਾਗਤ ਕਰਦਿਆਂ ਪੁਲਿਸ ਵਿਭਾਗ ਦੇ ਢਾਂਚੇ ਬਾਰੇ ਦੱਸਿਆ।ਏ.ਡੀ.ਸੀ. (ਜਨਰਲ) ਮੈਡਮ ਕੰਚਨ ਨੇ ਡੈਲੀਗੇਸ਼ਨ ਮੈਂਬਰਾਂ ਦਾ ਪਟਿਆਲਾ ਪੁੱਜਣ ਲਈ ਧੰਨਵਾਦ ਕੀਤਾ।

ਵਫ਼ਦ ਦੇ ਕੁਝ ਮੈਂਬਰਾਂ ਨੇ ਭਾਰਤ ਵਿੱਚ ਸਿਵਲ ਅਧਿਕਾਰੀਆਂ ਦੀ ਭਰਤੀ, ਮਹਿਲਾ ਸਸ਼ਕਤੀਕਰਨ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਿੱਚ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਾਰੇ ਸਵਾਲ ਪੁੱਛੇ।ਜਿਨ੍ਹਾਂ ਦੇ ਉਤਰ ਅਦਿਤਿਆ ਡੇਚਲਵਾਲ ਅਤੇ ਹੋਰ ਅਧਿਕਾਰੀਆਂ ਵੱਲੋਂ ਦਿੱਤੇ ਗਏ। ਨਗਰ ਨਿਗਮ ਕਮਿਸ਼ਨਰ ਨੇ ਕੰਬੋਡੀਆ ਦੇ ਸਿਵਲ ਸੇਵਾਵਾਂ ਢਾਂਚੇ ਬਾਰੇ ਸਵਾਲ ਕੀਤੇ ਜਿਸ ਦਾ ਜਵਾਬ ਕੰਬੋਡੀਆ ਦੇ ਮਿਸਟਰ ਕਾਂਗ ਸੋਫਨਾ ਨੇ ਦਿੱਤਾ। 

ਵਫ਼ਦ ਦੇ ਮੈਂਬਰਾਂ ਨੇ ਪਟਿਆਲਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਮੇਜ਼ਬਾਨੀ ਤੋਂ ਖੁਸ਼ ਹੁੰਦਿਆਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕੰਬੋਡੀਆ ਵਿੱਚ ਸ਼ਾਸਨ ਦੇ ਦ੍ਰਿਸ਼ਟੀਕੋਣ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਲਈ ਆਪਣੀ ਫੇਰੀ ਦੌਰਾਨ ਪ੍ਰਾਪਤ ਕੀਤੇ ਗਿਆਨ ਦਾ ਲਾਭ ਉਠਾਉਣਗੇ। ਇਸ ਦੁੱਵਲੇ ਵਿਚਾਰ ਵਟਾਂਦਰੇ ਮਗਰੋਂ ਵਫ਼ਦ ਨੇ ਐਨਆਈਐਸ ਪਟਿਆਲਾ ਦਾ ਦੌਰਾ ਕੀਤਾ ਅਤੇ ਕਾਰਜਕਾਰੀ ਡਾਇਰੈਕਟਰ ਵਿਨੀਤ ਕੁਮਾਰ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੇਸ਼ ਦੇ ਖਿਡਾਰੀਆਂ ਲਈ ਪ੍ਰਦਾਨ ਕੀਤੀ ਜਾ ਰਹੀ ਸਿਖਲਾਈ ਬਾਰੇ ਜਾਣਕਾਰੀ ਹਾਸਲ ਕੀਤੀ।

ਇਸ ਦੌਰਾਨ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ ਅਰਵਿੰਦ ਕੁਮਾਰ, ਮਨਜੀਤ ਕੌਰ, ਤਰਸੇਮ ਚੰਦ, ਰਵਿੰਦਰ ਸਿੰਘ, ਰਿਚਾ ਗੋਇਲ, ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਸਮੇਤ ਹੋਰ ਜ਼ਿਲ੍ਹਾ ਅਧਿਕਾਰੀਆਂ ਨੇ ਭਾਗ ਲਿਆ। ਮੰਚ ਸੰਚਾਲਨ ਡਾ. ਪੰਕਜ ਕਪੂਰ ਨੇ ਕੀਤਾ।ਸਮੂਹ ਅਧਿਕਾਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ਉਤੇ ਸਨਮਾਨਤ ਵੀ ਕੀਤਾ ਗਿਆ।

 

Tags: Showkat Ahmad Parray , DC Patiala , Deputy Commissioner Patiala , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD