Saturday, 27 April 2024

 

 

LATEST NEWS Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK Micro Observers imparted Training at Poonch DC Bandipora Shakeel ul Rehman visits S. K Stadium Ensure rideable surface of city roads within 2 days: Div Com to SSCL & PWD DEO Kupwara inspects Polling Stations at Langate DEO Bandipora visits polling stations in Block Aloosa of 15-Bandipora AC Election teams reach all 365 Polling Stations across Samba 138 polling teams deployed in Sunderbani-Kalakote AC ahead of polling for 5-Jammu PC DC Bandipora Shakeel ul Rehman reviews performance of R&B department 22 candidates file nominations from 02-Srinagar Parliamentary Constituency on last date of filing Justice Tashi Rabstan reviews facilities at J&K Yateem Khana AS College organises Election Mascot-Making Competition to espouse electoral participation Signature Campaign for voter awareness held at Sumbal under SVEEP DEO Kulgam organizes Mega Voter Awareness Program at Panjgam Nard Pathri Kund DEO Kupwara inaugurates cricket match under SVEEP at Trehgam Secretary Planning inspects JTFRP works in Srinagar, Budgam CS reviews take-up of Vishwakarma & RAMP schemes in the UT Delegation of Sikh Coordination Committee Jammu Kashmir calls on Manoj Sinh

 

Surprise inspection of hi-tech checkpoints on inter-state border by DC and SSP

Senu Duggal, DC Fazilka, Fazilka, Deputy Commissioner Fazilka, Dr. Pragya Jain
Listen to this article

5 Dariya News

5 Dariya News

5 Dariya News

Abohar, (Fazilka) , 28 Mar 2024

The Election Commission is making all efforts for fair and peaceful Lok Sabha elections. A strict blockade imposed on the inter-state borders to prevent interference in the elections by anti-social elements from neighboring states. Hi-tech checkpoints have been established on major roads connecting Rajasthan.

Deputy Commissioner Dr. Senu Duggal IAS and SSP Dr. Pragya Jain IPS paid a surprise visit to one such hi-tech check-point last night.The Deputy Commissioner and SSP arrived suddenly to check the readiness of security forces and check points on the road connecting to Rajasthan at Abohar Hanumardgarh road near village Rajpura.

Deputy Commissioner Dr. Senu Duggal said that during the elections, often the sarcastic elements go to the neighboring state by committing a crime or there is a fear of drugs, money etc. coming from the neighboring states to influence the voters. That is why strict vigilance is being kept on the 48 km long border of Fazilka district with Rajasthan so that no anti-social element can escape here and there.

The Deputy Commissioner said that 12 flying squads are continuously monitoring in the district and these vehicles are equipped with live cameras and their video feed is being monitored live by the Election Commission at sub-division, district and Chandigarh levels.

DC and SSP inspected the buses and other vehicles under their supervision and inspected the arrangements made by the police here.On this occasion, SSP Dr. Pragya Jain said that on the borders with Rajasthan, where hi-tech checkpoints have been installed on main roads, 24 other small roads, unpaved roads have also been blocked and these checkpoints are continuously monitored by CCTV cameras.

She said that central security forces have also arrived in the district and joint operations are being conducted along with arranging the flag march by the police as confidence building measures. A strategy has been drawn up by holding meetings with the Rajasthan Police for better coordination at the inter-state level so that no criminal can go to the other side after committing a crime.

She said that all vehicles are being searched at all the inter-state Check Points. She also told that more than 700 weapons have been deposited by the police in the last three days. 10 POs have been arrested and 15 cases have been registered regarding recovery of drugs etc. SP Karanveer Singh, DSP Sukhwinder Singh were also present on this occasion.

ਡੀਸੀ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਸਰਹੱਦ ਤੇ ਹਾਈਟੈਕ ਨਾਕਿਆਂ ਦਾ ਔਚਕ ਨੀਰਿਖਣ

ਰਾਜਸਥਾਨ ਨਾਲ ਲੱਗਦੀ ਸਰਹੱਦ ਪਾਰੋਂ ਪੰਜਾਬ ਵਿਚ ਚੋਣਾਂ ਵਿਚ ਦਖਲ ਰੋਕਣ ਲਈ ਪ੍ਰਸ਼ਾਸਨ ਪੱਬਾਂ ਭਾਰ : ਡਾ: ਸੇਨੂ ਦੁੱਗਲ

ਅਬੋਹਰ, (ਫਾਜਿ਼ਲਕਾ)

ਨਿਰਪੱਖ ਅਤੇ ਸਾਂਤਮਈ ਲੋਕ ਸਭਾ ਚੋਣਾਂ ਲਈ ਚੋਣ ਕਮਿਸ਼ਨ ਪੱਬਾਂ ਭਾਰ ਹੈ। ਗੁਆਂਢੀ ਸੂਬਿਆਂ ਤੋਂ ਸਰਾਰਤੀ ਤੱਤਾਂ ਵੱਲੋਂ ਚੋਣਾਂ ਵਿਚ ਦਖਲ ਨੂੰ ਰੋਕਣ ਲਈ ਅੰਤਰ ਰਾਜੀ ਹੱਦਾਂ ਤੇ ਸਖ਼ਤ ਨਾਕਾਬੰਦੀ ਕੀਤੀ ਗਈ ਹੈ। ਰਾਜਸਥਾਨ ਨਾਲ ਜੋੜਦੀਆਂ ਪ੍ਰਮੁੱਖ ਸੜਕਾਂ ਤੇ ਹਾਈਟੈਕ ਨਾਕੇ ਸਥਾਪਿਤ ਕੀਤੇ ਗਏ ਹਨ। ਅਜਿਹੇ ਹੀ ਇਕ ਹਾਈਟੈਕ ਨਾਕੇ ਦਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਆਈਪੀਐਸ ਨੇ ਬੀਤੀ ਰਾਤ ਅਚਾਨਕ ਦੌਰਾ ਕਰਕੇ ਨੀਰਿਖਣ ਕੀਤਾ।

ਅਬੋਹਰ ਹਨੁਮਾੜਗੜ੍ਹ ਰੋੜ੍ਹ ਤੇ ਪਿੰਡ ਰਾਜਪੁਰਾ ਵਿਖੇ ਰਾਜਸਥਾਨ ਨਾਲ ਜੋੜਦੀ ਸੜਕ ਤੇ ਲੱਗੇ ਨਾਕੇ ਤੇ ਸੁਰੱਖਿਆ ਬਲਾਂ ਦੀ ਮੁਸਤੈਦੀ ਦੀ ਪੜਤਾਲ ਲਈ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਅਚਾਨਕ ਪਹੁੰਚ ਕੇ ਪੜਤਾਲ ਕੀਤੀ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਚੋਣਾਂ ਦੌਰਾਨ ਅਕਸਰ ਸਰਾਰਤੀ ਤੱਤ ਇਕ ਪਾਸੇ ਕੋਈ ਅਪਰਾਧ ਕਰਕੇ ਨਾਲ ਦੇ ਸੂਬੇ ਵਿਚ ਚਲੇ ਜਾਂਦੇ ਹਨ ਜਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਨਸ਼ੇ, ਧਨ ਆਦਿ ਗੁਆਂਢੀ ਰਾਜਾਂ ਤੋਂ ਆਉਣ ਜਾਣ ਦਾ ਡਰ ਰਹਿੰਦਾ ਹੈ।

ਇਸੇ ਲਈ ਫਾਜਿ਼ਲਕਾ ਜਿ਼ਲ੍ਹੇ ਦੀ ਰਾਜਸਥਾਨ ਨਾਲ ਲੱਗਦੀ ਲਗਭਗ 48 ਕਿਲੋਮੀਟਰ ਲੰਬੀ ਸਰਹੱਦ ਤੇ ਇੰਨੀ ਸਖਤ ਚੌਕਸੀ ਰੱਖੀ ਜਾ ਰਹੀ ਹੈ ਤਾਂ ਕਿ ਇੱਥੋਂ ਕੋਈ ਵੀ ਸਮਾਜ ਵਿਰੋਧੀ ਤੱਤ ਇੱਧਰ ਉਧਰ ਬਚ ਕੇ ਨਾ ਲੰਘ ਸਕੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿਚ 12 ੳਡਣ ਦੱਸਦੇ ਲਗਾਤਾਰ ਨਿਗਰਾਨੀ ਕਰ ਰਹੇ ਹਨ ਅਤੇ ਇਹ ਵਾਹਨ ਲਾਈਵ ਕੈਮਰਿਆਂ ਨਾਲ ਲੈਸ ਹਨ ਅਤੇ ਇੰਨ੍ਹਾਂ ਦੀ ਵੀਡੀਓ ਫੀਡ ਸਬ ਡਵੀਜਨ, ਜਿ਼ਲ੍ਹਾ ਅਤੇ ਚੰਡੀਗੜ੍ਹ ਪੱਧਰ ਤੇ ਚੋਣ ਕਮਿਸ਼ਨ ਵੱਲੋਂ ਲਾਈਵ ਮੋਨੀਟਰ ਕੀਤੀ ਜਾ ਰਹੀ ਹੈ।

ਇਸ ਮੌਕੇ ਉਨ੍ਹਾਂ ਨੇ ਆਪਣੀ ਨਿਗਰਾਨੀ ਵਿਚ ਬੱਸਾਂ ਅਤੇ ਹੋਰ ਵਾਹਨਾਂ ਦੀ ਜਾਂਚ ਕਰਵਾਈ ਅਤੇ ਇੱਥੇ ਪੁਲਿਸ ਵੱਲੋਂ ਕੀਤੇ ਇੰਤਜਾਮਾਂ ਦਾ ਮੁਆਇਨਾ ਕੀਤਾ।ਇਸ ਮੌਕੇ ਐਸਐਸਪੀ ਡਾ: ਪ੍ਰਗ੍ਰਿਆ ਜੈਨ ਨੇ ਦੱਸਿਆ ਕਿ ਰਾਜਸਥਾਨ ਨਾਲ ਲਗਦੀਆਂ ਸਰਹੱਦਾਂ ਤੇ ਜਿੱਥੇ ਮੁੱਖ ਮਾਰਗਾਂ ਤੇ ਹਾਈਟੈਕ ਨਾਕੇ ਲਗਾਏ ਗਏ ਹਨ ਉਥੇ ਹੀ 24 ਹੋਰ ਛੋਟੀਆਂ ਸੜਕਾਂ, ਕੱਚੇ ਰਸਤਿਆਂ ਤੇ ਵੀ ਨਾਕਾਬੰਦੀ ਕੀਤੀ ਗਈ ਅਤੇ ਇੰਨ੍ਹਾਂ ਨਾਕਿਆਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਦੀ ਅੱਖ ਨਾਲ ਵੀ ਲਗਾਤਾਰ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਜਿਲ੍ਹੇ ਵਿਚ ਕੇਂਦਰੀ ਸੁਰੱਖਿਆ ਬੱਲ ਵੀ ਪਹੁੰਚੇ ਹਨ ਅਤੇ ਪੁਲਿਸ ਵੱਲੋਂ ਫਲੈਗ ਮਾਰਚ ਕਰਨ ਦੇ ਨਾਲ ਨਾਲ ਸਾਂਝੇ ਓਪਰੇਸ਼ਨ ਕੀਤੇ ਜਾ ਰਹੇ ਹਨ। ਰਾਜਸਥਾਨ ਪੁਲਿਸ ਨਾਲ ਵੀ ਅੰਤਰਰਾਜੀ ਪੱਧਰ ਤੇ ਬਿਤਹਰ ਤਾਲਮੇਲ ਲਈ ਮੀਟਿੰਗਾਂ ਕਰਕੇ ਰਣਨੀਤੀ ਉਲੀਕੀ ਗਈ ਹੈ ਤਾਂ ਜੋ ਕੋਈ ਵੀ ਅਪਰਾਧੀ ਇਕ ਪਾਸੇ ਅਪਰਾਧ ਕਰਕੇ ਦੂਜੇ ਪਾਸੇ ਜਾ ਕੇ ਛਿਪ ਨਾ ਸਕੇ।ਉਨ੍ਹਾਂ ਨੇ ਕਿਹਾ ਕਿ ਸਾਰੇ ਅੰਤਰਰਾਜੀ ਨਾਕਿਆਂ ਤੇ ਸਾਰੇ ਵਾਹਨਾਂ ਦੀ ਤਲਾਸੀ ਲਈ ਜਾ ਰਹੀ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿੱਛਲੇ ਤਿੰਨ ਦਿਨਾਂ ਵਿਚ 700 ਤੋਂ ਜਿਆਦਾ ਹਥਿਆਰ ਪੁਲਿਸ ਨੇ ਜਮਾਂ ਕਰਵਾਏ ਹਨ। 10 ਭਗੋੜੇ ਕਾਬੂ ਕੀਤੇ ਹਨ ਅਤੇ 15 ਕੇਸ ਨਸਿ਼ਆਂ ਆਦਿ ਦੀ ਬਰਾਮਦਗੀ ਸਬੰਧੀ ਦਰਜ ਕੀਤੇ ਹਨ।ਇਸ ਮੌਕੇ ਐਸਪੀ ਕਰਨਵੀਰ ਸਿੰਘ, ਡੀਐਸਪੀ ਸੁਖਵਿੰਦਰ ਸਿੰਘ ਵੀ ਹਾਜਰ ਸਨ।

 

 

Tags: Senu Duggal , DC Fazilka , Fazilka , Deputy Commissioner Fazilka , Dr. Pragya Jain

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD