Saturday, 27 April 2024

 

 

 

DGP Gaurav Yadav Directs Police Officers To Ensure Free, Fair And Peaceful Lok Sabha Elections

Chairs State-Level Meeting With Senior Police Officers, Range ADGPs/IGPs/DIGs, CPs/SSPs AND SHOs To Apprise Them About ECI Guidelines

Gaurav Yadav, Punjab Police, Police, Punjab Admin, Director General of Police Punjab, DGP Punjab
Listen to this article

Web Admin

Web Admin

5 Dariya News

Chandigarh , 19 Mar 2024

In order to ensure free, fair and peaceful forthcoming General Elections 2024, Director General of Police (DGP) Punjab Gaurav Yadav on Tuesday, directed all the CPs/SSPs of the state to lay effective interstate/inter-district nakas to keep vigil on the movement of anti-social elements, drug smugglers and bootleggers, and mobilise maximum force for area domination and confidence-building measures.

The DGP was chairing a state-level meeting through VC at his office with senior police officers, Range ADGs/IGs/DIGs, CPs/SSPs, all gazetted officers posted in districts, and all SHOs in the state to review preventive measures ahead of elections and apprise them about the guidelines of the Election Commission of India (ECI).

Emphasising on the need to build a positive environment in the state, DGP Gaurav Yadav directed all the police officers to do professional policing and strictly adhere to all aspects of the Model Code of Conduct and follow all the instructions and guidelines from the ECI to hold free and fair elections. The instructions of the ECI should be further disseminated with the entire force, he said.

DGP Gaurav Yadav informed the officers that there is a complete ban on the issuance of new arms licenses. He also directed the CPs/SSPs to ensure the deposition of weapons in compliance with the ECI norms. He also asked CPs/SSPs to frequently carry out checking at gun houses to review the security arrangements and ensure that foolproof arrangements have been made by the gun house owner for safe storage of firearms.

He directed the officers to carry out mapping of vulnerable areas to identify the sensitive and hyper-sensitive areas so that extra force could be deployed to avoid any untoward situation ahead of the General Elections. He also directed all the officers to make special efforts to nab accused persons involved in heinous crimes and expedite the investigation and prosecution of cases of election-related offences.

The DGP ordered officers to intensify the checking of vehicles, especially commercial vehicles, entering and exiting the state to check the influx of narcotics and illicit liquor. There should be no let up in the ongoing campaign against drug traffickers, criminals and gangsters, he said. He said that a special campaign has already been launched to arrest Proclaimed Offenders (POs) and Parole Jumpers and for execution of non-bailable warrants (NBWs).

Pertinently, since the launch of special campaign from January 1, 2024, Police teams till now have arrested as many as 2890 POs, while, preventive action has been taken initiated against 2456 people under sections 107/151 of the CrPC act. Similarly, of a total 2110 Non-Bailable Warrants, 1175 NBWs have been executed successfully.  

Notably, the 25 companies of Central Armed Police Forces (CAPF) have been deployed in vulnerable districts of the state to instil confidence among the general public as well as to dominate sensitive and hyper-sensitive areas in the state. The 25 companies include five coys of Central Reserved Police Forces (CRPF), 15 coys of Border Security Force (BSF) and five coys of Indo-Tibetan Border Police (ITBP).

Meanwhile, the DGP asked all the officers to have an excellent inter-departmental liaison and cooperation so that all stakeholders and departments work in tandem to ensure peaceful elections.

ਡੀਜੀਪੀ ਗੌਰਵ ਯਾਦਵ ਨੇ ਪੁਲਿਸ ਅਧਿਕਾਰੀਆਂ ਨੂੰ ਪਾਰਦਰਸ਼ੀ , ਨਿਰਪੱਖ ਅਤੇ ਸ਼ਾਂਤੀਪੂਰਨ ਲੋਕ ਸਭਾ ਚੋਣਾਂ ਕਰਵਾਉਣ ਦੇ ਦਿੱਤੇ ਨਿਰਦੇਸ਼ 

ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਸੀਨੀਅਰ ਪੁਲਿਸ ਅਧਿਕਾਰੀਆਂ, ਰੇਂਜ ਏਡੀਜੀਪੀਜ਼/ਆਈਜੀਪੀਜ਼/ਡੀਆਈਜੀ, ਸੀਪੀਜ਼/ਐਸਐਸਪੀਜ਼ ਅਤੇ ਐਸਐਚਓਜ਼ ਨੂੰ ਜਾਣੂ ਕਰਵਾਉਣ ਅਤੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਸੂਬਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ

ਚੰਡੀਗੜ੍ਹ

ਆਗਾਮੀ ਲੋਕ ਸਭਾ ਚੋਣਾਂ- 2024 ਨੂੰ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨੇਪਰੇ ਚਾੜ੍ਹਨ  ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਮੰਗਲਵਾਰ ਨੂੰ ਰਾਜ ਦੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਅੰਤਰਰਾਜੀ/ਅੰਤਰ-ਜ਼ਿਲ੍ਹਾ ਨਾਕੇ ਲਗਾ ਕੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ  ਸਮਾਜ ਵਿਰੋਧੀ ਤੱਤਾਂ, ਨਸ਼ਾ ਤਸਕਰਾਂ ਅਤੇ ਬੂਟਲੈਗਰਾਂ ਦੀਆਂ ਗਤੀਵਿਧੀ ਤੇ ਮੁਸਤੈਦੀ ਨਾਲ ਬਾਜ਼ ਅੱਖ ਰੱਖੀ ਜਾ ਸਕੇ ਅਤੇ ਖੇਤਰ ਵਿੱਚ ਪÇੁਲਸ ਦੇ ਸਾਕਾਰਾਤਮਕ ਪ੍ਰਭਾਵ ਤੇ ਭਰੋਸੇ ਨੂੰ ਵਧਾਉਣ ਲਈ ਲਈ ਵੱਧ ਤੋਂ ਵੱਧ ਨਫ਼ਰੀ ਲਾਮਬੰਦ ਕੀਤੀ ਜਾ ਸਕੇ ।

ਡੀਜੀਪੀ ਪੰਜਾਬ ਆਪਣੇ ਦਫ਼ਤਰ ਤੋਂ ਵੀਡੀਉ ਕਾਨਫਰੰਸਿੰਗ ਰਾਹੀਂ ਸੀਨੀਅਰ ਪੁਲਿਸ ਅਧਿਕਾਰੀਆਂ, ਰੇਂਜ ਦੇ ਏਡੀਜੀਜ਼/ਆਈਜੀਜ਼/ਡੀਆਈਜੀ, ਸੀਪੀਜ਼/ਐਸਐਸਪੀਜ਼, ਜ਼ਿਲਿ੍ਹਆਂ ਵਿੱਚ ਤਾਇਨਾਤ ਸਾਰੇ ਗਜ਼ਟਿਡ ਅਧਿਕਾਰੀਆਂ ਅਤੇ ਰਾਜ ਦੇ ਸਾਰੇ ਐਸਐਚਓਜ਼ ਨਾਲ ਚੋਣਾਂ ਤੋਂ ਪਹਿਲਾਂ ਰੋਕਥਾਮ ਉਪਾਵਾਂ ਦਾ ਜਾਇਜ਼ਾ ਲੈਣ ਲਈ ਸੂਬਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ । ਮੀਟਿੰਗ ਦੌਰਾਨ ਡੀਜੀਪੀ ਨੇ ਅਧਿਕਾਰੀਆਂ  ਨੂੰ ਭਾਰਤੀ ਚੋਣ ਕਮਿਸ਼ਨ  ਦੇ ਦਿਸ਼ਾ-ਨਿਰਦੇਸ਼ਾਂ ਤੋਂ ਵੀ ਜਾਣੂ ਕਰਵਾਇਆ।

ਸੂਬੇ  ਵਿੱਚ ਸਕਾਰਾਤਮਕ ਮਾਹੌਲ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ, ਡੀਜੀਪੀ ਗੌਰਵ ਯਾਦਵ ਨੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਪੇਸ਼ੇਵਰ ਪੁਲਿਸਿੰਗ ਕਰਨ ਅਤੇ ਆਦਰਸ਼ ਚੋਣ ਜ਼ਾਬਤੇ ਦੀ ਹਰ ਪੱਖ ਤੋਂ ਸਖਤੀ ਨਾਲ ਪਾਲਣਾ ਕਰਨ ਅਤੇ ਚੋਣ ਕਮਿਸ਼ਨ ਦੀਆਂ ਸਾਰੀਆਂ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਇੰਨ-ਬਿੰਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਪੂਰੀ ਸੁਹਿਰਦਤਾ  ਨਾਲ ਅੱਗੇ ਫੈਲਾਇਆ ਜਾਣਾ ਚਾਹੀਦਾ ਹੈ।

ਡੀਜੀਪੀ ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਅਸਲਾ ਲਾਇਸੈਂਸ ਜਾਰੀ ਕਰਨ ’ਤੇ ਮੁਕੰਮਲ ਪਾਬੰਦੀ ਹੈ। ਉਨ੍ਹਾਂ ਨੇ ਸੀਪੀਜ਼/ਐਸਐਸਪੀਜ਼ ਨੂੰ ਵੀ ਹਦਾਇਤ ਕੀਤੀ ਕਿ ਉਹ ਚੋਣ ਕਮਿਸ਼ਨ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਲਾਇਸੰਸੀ ਹਥਿਆਰਾਂ ਨੂੰ ਜਮ੍ਹਾਂ ਕਰਾਏ ਜਾਣ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਸੀਪੀਜ਼/ਐਸਐਸਪੀਜ਼ ਨੂੰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਗੰਨ ਹਾਊਸਾਂ ਦੀ ਵਾਰ-ਵਾਰ ਚੈਕਿੰਗ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਗੰਨ ਹਾਊਸ ਮਾਲਕਾਂ ਵੱਲੋਂ ਹਥਿਆਰਾਂ ਦੀ ਸੁਰੱਖਿਅਤ ਸਟੋਰੇਜ ਲਈ ਪੁਖਤਾ ਪ੍ਰਬੰਧ ਕੀਤੇ ਜਾਣ।

ਉਨ੍ਹਾਂ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰਕੇ ਇਨ੍ਹਾਂ ਖੇਤਰਾਂ ਦੀ ਮੈਪਿੰਗ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਆਮ ਚੋਣਾਂ ਤੋਂ ਪਹਿਲਾਂ ਕਿਸੇ ਵੀ ਅਣਸੁਖਾਵੀਂ ਸਥਿਤੀ ਜਾਂ ਘਟਨਾ ਤੋਂ ਬਚਣ ਲਈ ਵਾਧੂ ਫੋਰਸ ਤਾਇਨਾਤ ਕੀਤੀ ਜਾ ਸਕੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਅਤੇ ਚੋਣਾਂ ਨਾਲ ਸਬੰਧਤ ਅਪਰਾਧਿਕ ਮਾਮਲਿਆਂ ਦੀ ਜਾਂਚ ਅਤੇ ਮੁਕੱਦਮੇ ਦੀ ਕਾਰਵਾਈ ਵਿੱਚ ਤੇਜ਼ੀ ਲਿਆਉਣ।

ਡੀਜੀਪੀ ਨੇ ਅਧਿਕਾਰੀਆਂ ਨੂੰ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਸ਼ਰਾਬ ਦੀ ਆਮਦ ਨੂੰ ਰੋਕਣ ਲਈ ਸੂਬੇ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੇ ਵਾਹਨਾਂ, ਖਾਸ ਕਰਕੇ ਵਪਾਰਕ ਵਾਹਨਾਂ ਦੀ ਚੈਕਿੰਗ ਵਿੱਚ ਤੇਜ਼ੀ ਤੇ ਮੁਸਤੈਦੀ ਲਿਆਉਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ, ਅਪਰਾਧੀਆਂ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਕੋਈ ਕੁਤਾਹੀ ਜਾਂ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਭਗੌੜੇ ਅਪਰਾਧੀਆਂ ਅਤੇ ਪੈਰੋਲ ਮਿਆਦ ਪੁੱਗ ਜਾਣ ਉਪਰੰਤ ਵੀ ਜ਼ੇਲ੍ਹ ਨਾ ਪਰਤਣ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਗੈਰ-ਜ਼ਮਾਨਤੀ ਵਾਰੰਟਾਂ (ਐਨ.ਬੀ.ਡਬਲਿਊ.) ਨੂੰ ਅਮਲ ਵਿੱਚ ਲਿਆਉਣ ਲਈ ਪਹਿਲਾਂ ਹੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 1 ਜਨਵਰੀ, 2024 ਤੋਂ ਸ਼ੁਰੂ ਕੀਤੀ ਇਸ ਵਿਸ਼ੇਸ਼ ਮੁਹਿੰਮ ਤੋਂ ਲੈ ਕੇ ਹੁਣ ਤੱਕ ਪੁਲਿਸ ਟੀਮਾਂ ਨੇ 2890 ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਸੀ.ਆਰ.ਪੀ.ਸੀ. ਐਕਟ ਦੀਆਂ ਧਾਰਾਵਾਂ 107/151 ਤਹਿਤ 2456 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ। ਇਸੇ ਤਰ੍ਹਾਂ ਕੁੱਲ 2110 ਗੈਰ-ਜ਼ਮਾਨਤੀ ਵਾਰੰਟਾਂ ਵਿੱਚੋਂ, 1175 ਗੈਰ-ਜ਼ਮਾਨਤੀ ਵਾਰੰਟਾਂ ਨੂੰ ਸਫਲਤਾਪੂਰਵਕ ਅਮਲ ਵਿੱਚ ਲਿਆਂਦਾ ਗਿਆ ਹੈ।

ਦੱਸਣਯੋਗ ਹੈ ਕਿ ਸੂਬੇ ਦੇ ਸੰਵੇਦਨਸ਼ੀਲ ਜ਼ਿਲਿ੍ਹਆਂ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀਆਂ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਨਾਲ-ਨਾਲ ਸੂਬੇ ਵਿੱਚ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਖੇਤਰਾਂ ਵਿੱਚ ਮੁਸਤੈਦੀ ਨਾਲ ਨਜ਼ਰਸਾਨੀ ਕੀਤੀ  ਜਾ ਸਕੇ। ਸੂਬੇ ਵਿੱਚ ਤਾਇਨਾਤ ਕੀਤੀਆਂ ਗਈਆਂ 25 ਕੰਪਨੀਆਂ ਵਿੱਚ ਕੇਂਦਰੀ ਰਿਜ਼ਰਵਡ ਪੁਲਿਸ ਬਲਾਂ (ਸੀਆਰਪੀਐਫ) ਦੀਆਂ 5 ਕੰਪਨੀਆਂ, ਸੀਮਾ ਸੁਰੱਖਿਆ ਬਲ (ਬੀਐਸਐਫ) ਦੀਆਂ 15 ਕੰਪਨੀਆਂ ਅਤੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੀਆਂ 5 ਕੰਪਨੀਆਂ ਸ਼ਾਮਲ ਹਨ।

ਡੀਜੀਪੀ ਨੇ ਸਮੂਹ ਅਧਿਕਾਰੀਆਂ ਨੂੰ ਇੱਕ ਵਧੀਆ ਅੰਤਰ-ਵਿਭਾਗੀ ਤਾਲਮੇਲ ਅਤੇ ਸਹਿਯੋਗ ਕਰਨ ਲਈ ਕਿਹਾ ਤਾਂ ਜੋ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਨੂੰ ਯਕੀਨੀ ਬਣਾਉਣ ਲਈ ਸਾਰੇ ਭਾਈਵਾਲ ਅਤੇ ਵਿਭਾਗ ਮਿਲ ਕੇ ਕੰਮ ਕਰ ਸਕਣ।

डीजीपी गौरव यादव ने पुलिस अधिकारियों को पारदर्शी, निष्पक्ष और शांतिपूर्ण लोक सभा मतदान करवाने के दिए निर्देश

भारतीय निर्वाचन आयोग के दिशा-निर्देशों के बारे सीनियर पुलिस अधिकारियों, रेंज एडीजीपीज़/ आईजीपीज़/ डीआईजी, सीपीज़/ एसएसपीज़ और एसएचओज़ को अवगत करवाने और चुनाव प्रबंधों का जायज़ा लेने के लिए की राज्य स्तरीय मीटिंग की अध्यक्षता

चंडीगढ़

आगामी लोक सभा मतदान-2024 को पारदर्शी, निष्पक्ष और शांतिपूर्ण ढंग से पूरा करने को यकीनी बनाने के मद्देनज़र पंजाब के डायरैक्टर जनरल आफ पुलिस (डीजीपी) गौरव यादव ने मंगलवार को राज्य के सभी सीपीज़/ एसएसपीज़ को अंतरराज्यीय/ अंतर- ज़िला नाके लगा कर चौकसी बढ़ाने के निर्देश दिए हैं जिससे समाज विरोधी तत्वों, नशा तस्करों और बूटलैगरों की गतिविधि पर मुस्तैदी के साथ पैनी नजर रखी जा सके और क्षेत्र में पुलिस के सकारात्मक प्रभाव और भरोसे को बढ़ाने के लिए के लिए अधिक से अधिक संख्या लामबंद की जा सके। 

डीजीपी पंजाब अपने दफ़्तर से वीडियो कानफरंसिंग के द्वारा सीनियर पुलिस अधिकारियों, रेंज के एडीजीज़/ आईजीज़/ डीआईजी, सीपीज़/ एसएसपीज़, जिलों में तैनात सभी गज़टिड अधिकारियों और राज्य के सभी एसएचओज़ के साथ मतदान से पहले रोकथाम उपायों का जायज़ा लेने के लिए राज्य स्तरीय मीटिंग की अध्यक्षता कर रहे थे। मीटिंग के दौरान डीजीपी ने अधिकारियों को भारतीय निर्वाचन आयोग के दिशा- निर्देशों से भी अवगत करवाया। 

राज्य में सकारात्मक माहौल बनाने की ज़रूरत पर ज़ोर देते हुए, डीजीपी गौरव यादव ने सभी पुलिस अधिकारियों को पेशेवर पुलिसिंग करने और आदर्श चुनाव आचार संहिता की हर पक्ष से सख्ती के साथ पालना करने और निर्वाचन आयोग की सभी हिदायतों और दिशा निर्देशों की पालना को यथावत यकीनी बनाने के निर्देश दिए जिससे पारदर्शी और निष्पक्ष मतदान करवाये जा सकें। उन्होंने कहा कि निर्वाचन आयोग की हिदायतों को पूरी लगन के साथ आगे फैलाया जाना चाहिए।

डीजीपी गौरव यादव ने अधिकारियों को जानकारी देते हुये बताया कि नये हथियार लायसेंस जारी करने पर मुकम्मल पाबंदी है। उन्होंने सीपीज़/ एसएसपीज़ को भी हिदायत की कि वह निर्वाचन आयोग के नियमों की पालना करते हुये लाईसेंसी हथियारों को जमा कराए जाने को यकीनी बनाएं। उन्होंने सीपीज़/ एसएसपीज़ को सुरक्षा प्रबंधों का जायज़ा लेने के लिए गन्न हाऊसों की बार-बार चैकिंग करने और यह यकीनी बनाने के लिए भी कहा कि गन्न हाऊस मालिकों की तरफ से हथियारों की सुरक्षित स्टोरेज़ के लिए पुख़्ता प्रबंध किये जाएँ। 

उन्होंने अधिकारियों को संवेदनशील और अति-संवेदनशील क्षेत्रों की पहचान करके इन क्षेत्रों की मैपिंग करने के निर्देश दिए जिससे आम मतदान से पहले किसी भी असुखद स्थिति या घटना से बचने के लिए अतिरिक्त फोर्स तैनात की जा सके। उन्होंने समूह अधिकारियों को यह भी हिदायत की कि वह घृणित अपराधों में शामिल दोषियों को काबू करने के लिए विशेष प्रयास करें और मतदान से सम्बन्धित आपराधिक मामलों की जांच और मुकदमे की कार्यवाही में तेज़ी लाएं।

डीजीपी ने अधिकारियों को नशीले पदार्थों और नाजायज शराब की आमद को रोकने के लिए राज्य में दाखि़ल होने और बाहर जाने वाले वाहनों, ख़ास कर व्यापारिक वाहनों की चैकिंग में तेज़ी और मुस्तैदी लाने के हुक्म दिए। उन्होंने कहा कि नशा तस्करों, अपराधियों और गैंगस्टरों के विरुद्ध शुरु की मुहिम में कोई कोताही या ढील न बरती जाये। 

उन्होंने कहा कि भगौड़े अपराधियों और पैरोल मियाद बीत जाने के उपरांत भी जेल न लौटने वाले दोषियों को गिरफ़्तार करने और ग़ैर-ज़मानती वारंटों ( एन. बी. डब्ल्यू.) को अमल में लाने के लिए पहले ही विशेष मुहिम चलाई जा रही है। क्रयोग्य है कि 1 जनवरी, 2024 से शुरू की इस विशेष मुहिम से लेकर अब तक पुलिस टीमों ने 2890 भगौड़े अपराधियों को गिरफ़्तार किया है, जबकि सी. आर. पी. सी. एक्ट की धाराओं 107/ 151 के अंतर्गत 2456 व्यक्तियों के विरुद्ध एहतियातन कार्यवाही की गई है। 

इसी तरह कुल 2110 ग़ैर- ज़मानती वारंटों में से, 1175 ग़ैर- ज़मानती वारंटों को सफलतापूर्वक अमल में लाया गया है। बताने योग्य है कि राज्य के संवेदनशील जिलों में केंद्रीय हथियारबंद पुलिस बलों ( सीएपीऐफ) की 25 कंपनियाँ तैनात की गई हैं जिससे आम लोगों में विश्वास पैदा करने के साथ-साथ राज्य में संवेदनशील और अति- संवेदनशील क्षेत्रों में मुस्तैदी के साथ निगरानी की जा सके। राज्य में तैनात की गई 25 कंपनियों में केंद्रीय रिज़र्व पुलिस बलों (सीआरपीएफ) की 5 कंपनियाँ, सीमा सुरक्षा बल ( बीएसएफ) की 15 कंपनियाँ और इंडो- तिब्बत बार्डर पुलिस ( आईटीबीपी) की 5 कंपनियाँ शामिल हैं।

डीजीपी ने समूह अधिकारियों को एक बढ़िया अंतर- विभागीय तालमेल और सहयोग करने के लिए कहा जिससे शांतिपूर्ण ढंग के साथ मतदान को यकीनी बनाने के लिए सभी हिस्सेदार और विभाग मिलकर काम कर सकें। 

 

Tags: Gaurav Yadav , Punjab Police , Police , Punjab Admin , Director General of Police Punjab , DGP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD