Saturday, 27 April 2024

 

 

LATEST NEWS Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK Micro Observers imparted Training at Poonch DC Bandipora Shakeel ul Rehman visits S. K Stadium Ensure rideable surface of city roads within 2 days: Div Com to SSCL & PWD DEO Kupwara inspects Polling Stations at Langate DEO Bandipora visits polling stations in Block Aloosa of 15-Bandipora AC Election teams reach all 365 Polling Stations across Samba

 

SSF Responds To 1053 Accidents, Hospitalises 574 Seriously Injured Individuals In First Month; Response Time: 389 Seconds

DGP Punjab Unveils Ssf Manual To Mark Completion Of One Month Of Force

Gaurav Yadav, Punjab Police, Police, Punjab Admin, Director General of Police Punjab, DGP Punjab
Listen to this article

Web Admin

Web Admin

5 Dariya News

Chandigarh , 04 Mar 2024

Demonstrating exceptional efficiency in its inaugural month, Chief Minister Bhagwant Singh Mann’s ambitious Sadak Surakhiya Force (SSF) has set a benchmark by responding to 1053 accidents with an average response time of 6 minutes and 29 seconds (389 seconds), which is well within international standards, said Director General of Police (DGP) Punjab Gaurav Yadav here on Monday.

“The SSF has not only responded to accidents in a record time but also resulted in saving numerous lives by providing first aid to at least 784 road accident victims and ensuring hospital care to as many as 574 seriously injured individuals,” said the DGP, while congratulating the SSF team for their commendable efforts and achievements.

DGP Gaurav Yadav accompanied by ADGP Traffic and Road Safety AS Rai has also unveiled the SSF manual to mark the completion of one month of the force. Senior Superintendent of Police (SSP) SSF Gagan Ajit Singh and Research Associate PRSTRC Umesh Sharma were also present on the occasion.

"I am pleased to introduce the inaugural volume of the SSF Manual, meticulously prepared by the Punjab Road Safety and Traffic Research Centre. This comprehensive guide marks a pivotal moment in our mission to enhance road safety throughout Punjab," he said.

The DGP said that this manual will empower the SSF with the necessary expertise to address pressing concerns and ensure safer roadways by offering practical insights and strategic guidelines. Sharing more details, ADGP AS Rai said that the SSF manual comprises detailed guidelines, standard operating procedures (SOPs), and systematic information essential for effective operations. It encompasses various aspects, including SSF's mission, organisational structure, crash investigation techniques, and strategies for prevention, he added. 

He said this manual will serve as a cornerstone for institutionalising the SSF, providing essential knowledge and tools for ensuring safer roadways and enhanced traffic management across Punjab. Pertinently, operational on critical corridors spanning 4100 kilometres, the SSF is committed to enhancing safety on Punjab's National Highways, State Highways, and major District Roads.

ਐਸ.ਐਸ.ਐਫ. ਨੇ ਪਹਿਲੇ ਮਹੀਨੇ 389 ਸਕਿੰਟ ਦੇ ਰਿਕਾਰਡ ਸਮੇਂ ਵਿੱਚ 1053 ਸੜਕ ਹਾਦਸਿਆਂ ‘ਚ ਪ੍ਰਦਾਨ ਕੀਤੀ ਮੁੱਢਲੀ ਸਹਾਇਤਾ; 574 ਗੰਭੀਰ ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ 

ਡੀਜੀਪੀ ਪੰਜਾਬ ਨੇ ਫੋਰਸ ਦਾ ਇੱਕ ਮਹੀਨਾ ਮੁਕੰਮਲ ਹੋਣ ‘ਤੇ ਐਸ.ਐਸ.ਐਫ. ਮੈਨੂਅਲ ਕੀਤਾ ਜਾਰੀ

ਚੰਡੀਗੜ੍ਹ

ਆਪਣੇ ਪਹਿਲੇ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਬੇਮਿਸਾਲ ਕਾਰਗੁਜ਼ਾਰੀ ਦਿਖਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਨੇ ਕੌਮਾਂਤਰੀ ਮਾਪਦੰਡਾਂ ਦੀ ਤਰਜ਼ ‘ਤੇ ਔਸਤਨ 6 ਮਿੰਟ 29 ਸਕਿੰਟ (389 ਸਕਿੰਟ) ਦੇ ਰਿਕਾਰਡ ਸਮੇਂ ਵਿੱਚ 1053 ਹਾਦਸਿਆਂ ਵਾਲੀਆਂ ਥਾਵਾਂ ‘ਤੇ ਪਹੁੰਚ ਕੇ ਲੋੜੀਂਦੀ ਕਾਰਵਾਈ ਕਰਦਿਆਂ ਕੀਰਤੀਮਾਨ ਸਥਾਪਤ ਕੀਤਾ ਹੈ। ਐਸਐਸਐਫ ਟੀਮ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਯਤਨਾਂ ਅਤੇ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਐਸਐਸਐਫ ਨੇ ਰਿਕਾਰਡ ਸਮੇਂ ਵਿੱਚ ਹਾਦਸਿਆਂ ਵਾਲੀਆਂ ਥਾਵਾਂ ਤੇ ਪਹੁੰਚਣ ਤੋਂ ਇਲਾਵਾ ਘੱਟੋ-ਘੱਟ 784 ਸੜਕ ਦੁਰਘਟਨਾਵਾਂ ਦੇ ਪੀੜਤਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਅਤੇ 574 ਗੰਭੀਰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣਾ ਯਕੀਨੀ ਬਣਾ ਕੇ ਬਹੁਤ ਸਾਰੀਆਂ ਕੀਮਤੀ ਜਾਨਾਂ ਵੀ ਬਚਾਈਆਂ ਹਨ। 

ਡੀਜੀਪੀ ਗੌਰਵ ਯਾਦਵ, ਜਿਹਨਾਂ ਦੇ ਨਾਲ ਏਡੀਜੀਪੀ (ਟ੍ਰੈਫਿਕ ਅਤੇ ਸੜਕ ਸੁਰੱਖਿਆ) ਏ.ਐਸ. ਰਾਏ ਵੀ ਮੌਜੂਦ ਸਨ, ਨੇ ਇਸ ਫੋਰਸ ਦਾ ਇੱਕ ਮਹੀਨਾ ਮੁਕੰਮਲ ਹੋਣ 'ਤੇ ਐਸਐਸਐਫ ਮੈਨੂਅਲ ਜਾਰੀ ਕੀਤਾ। ਇਸ ਮੌਕੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਐਸਐਸਐਫ ਗਗਨ ਅਜੀਤ ਸਿੰਘ ਅਤੇ ਰਿਸਰਚ ਐਸੋਸੀਏਟ ਪੀਆਰਐਸਟੀਆਰਸੀ ਉਮੇਸ਼ ਸ਼ਰਮਾ ਵੀ ਮੌਜੂਦ ਸਨ।

ਉਹਨਾਂ ਕਿਹਾ ਕਿ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਦੁਆਰਾ ਬਾਖ਼ੂਬੀ ਢੰਗ ਨਾਲ ਤਿਆਰ ਕੀਤੇ ਗਏ ਐਸਐਸਐਫ ਮੈਨੂਅਲ ਨੂੰ ਜਾਰੀ ਕਰਨ ਸਮੇਂ ਉਹ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਇਹ ਵਿਆਪਕ ਗਾਈਡ ਸਮੁੱਚੇ ਪੰਜਾਬ ਵਿੱਚ ਸੜਕ ਸੁਰੱਖਿਆ ਨੂੰ ਵਧਾਉਣ ਦੇ ਸਾਡੇ ਮਿਸ਼ਨ ਵਿੱਚ ਅਹਿਮ ਭੂਮਿਕਾ ਨਿਭਾਏਗੀ। 

ਡੀਜੀਪੀ ਨੇ ਕਿਹਾ ਕਿ ਇਹ ਮੈਨੂਅਲ ਐਸਐਸਐਫ ਨੂੰ ਵੱਖ-ਵੱਖ ਹਾਲਾਤਾਂ ਨਾਲ ਨਜਿੱਠਣ ਤੋਂ ਇਲਾਵਾ ਵਿਵਹਾਰਕ ਸੂਝ ਤੇ ਰਣਨੀਤਕ ਦਿਸ਼ਾ-ਨਿਰਦੇਸ਼ਾਂ ਜ਼ਰੀਏ ਸੜਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਮੁਹਾਰਤ ਪ੍ਰਦਾਨ ਕਰੇਗਾ। ਹੋਰ ਜਾਣਕਾਰੀ ਦਿੰਦਿਆਂ ਏਡੀਜੀਪੀ ਏਐਸ ਰਾਏ ਨੇ ਕਿਹਾ ਕਿ ਐਸਐਸਐਫ ਮੈਨੂਅਲ ਵਿੱਚ ਵਿਸਥਾਰਤ ਦਿਸ਼ਾ-ਨਿਰਦੇਸ਼, ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀ) ਅਤੇ ਜ਼ਰੂਰੀ ਯੋਜਨਾਬੱਧ ਜਾਣਕਾਰੀ ਸ਼ਾਮਲ ਹੈ, ਜੋ ਸੜਕ ਸੁਰੱਖਿਆ ਫੋਰਸ ਲਈ  ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕਰਨ ਵਿੱਚ ਸਹਾਇਕ ਸਿੱਧ ਹੋਵੇਗਾ। 

ਇਸ ਵਿੱਚ ਐਸਐਸਐਫ ਦਾ ਮਿਸ਼ਨ, ਸੰਗਠਨਾਤਮਕ ਢਾਂਚਾ, ਕਰੈਸ਼ ਇਨਵੈਸਟੀਗੇਸ਼ਨ ਤਕਨੀਕਾਂ ਅਤੇ ਰੋਕਥਾਮ ਰਣਨੀਤੀਆਂ ਸਮੇਤ ਵੱਖ-ਵੱਖ ਪਹਿਲੂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਮੈਨੂਅਲ ਐਸਐਸਐਫ ਨੂੰ ਸੰਸਥਾਗਤ ਰੂਪ ਦੇਣ, ਸੁਰੱਖਿਅਤ ਸੜਕ ਮਾਰਗਾਂ ਨੂੰ ਯਕੀਨੀ ਬਣਾਉਣ ਅਤੇ ਪੰਜਾਬ ਭਰ ਵਿੱਚ ਟਰੈਫਿਕ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਜਾਣਕਾਰੀ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਅਹਿਮ ਸਿੱਧ ਹੋਵੇਗਾ। ਜ਼ਿਕਰਯੋਗ ਹੈ ਕਿ 4100 ਕਿਲੋਮੀਟਰ ਸੜਕਾਂ ਦੀ ਸੁਰੱਖਿਆ ਲਈ ਤਾਇਨਾਤ ਐਸਐਸਐਫ ਪੰਜਾਬ ਦੇ ਕੌਮੀ ਰਾਜਮਾਰਗਾਂ, ਰਾਜ ਮਾਰਗਾਂ ਅਤੇ ਪ੍ਰਮੁੱਖ ਜ਼ਿਲ੍ਹਾ ਸੜਕਾਂ 'ਤੇ ਕੀਮਤੀ ਜਾਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ।

एस. एस. एफ. ने पहले महीने 389 सैकण्ड के रिकार्ड समय में 1053 सडक़ हादसों में प्रदान की प्राथमिक सहायता; 574 गंभीर ज़ख्मियों को पहुँचाया अस्पताल

डीजीपी पंजाब ने फोर्स का एक महीना मुकम्मल होने पर एस. एस. एफ. मैनुयल किया जारी

चंडीगढ़

अपने पहले महीने की शुरुआत में ही बेमिसाल कारगुज़ारी दिखाते हुए मुख्यमंत्री भगवंत सिंह मान द्वारा शुरू की गई सड़क सुरक्षा फोर्स ( एस. एस. एफ.) ने अंतरराष्ट्रीय मापदण्डों की तर्ज़ पर औसतन 6 मिनट 29 सैकण्ड (389 सैकण्ड) के रिकार्ड समय में 1053 दुर्घटना स्थलों पर पहुंचकर अपेक्षित कार्यवाही करते हुए कीर्तिमान स्थापित किया है। एसएसएफ टीम को उनके प्रशंसनीय कार्यो और प्राप्तियों के लिए बधाई देते हुए डीजीपी पंजाब गौरव यादव ने आज यहां बताया कि एसएसएफ ने रिकार्ड समय में हादसों वाले स्थानों पर पहुंचने के इलावा कम से कम 784 सडक़ दुर्घटनाओं के पीड़ितों को प्राथमिक सहायता प्रदान की और 574 गंभीर घायलों को अस्पताल पहुंचाना यकीनी बनाकर बहुत सी बहुमूल्य जिंदगियों को भी बचाया है।  

डीजीपी गौरव यादव, जिनके साथ एडीजीपी ( ट्रैफिक़ और सडक़ सुरक्षा) ए. एस. राय भी मौजूद थे, ने इस फोर्स का एक महीना मुकम्मल होने पर एसएसएफ मैनुअल जारी किया। इस मौके सीनियर सुपरडैंट ऑफ पुलिस (एसएसपी) एसएसएफ गगन अजीत सिंह और रिर्सच एसोसिएट पीआरएसटीआरसी उमेश शर्मा भी मौजूद थे। 

उन्होंने कहा कि पंजाब रोड सेफ्टी एंड ट्रैफिक़ रिर्सच सैंटर द्वारा बाखूबी ढंग के साथ तैयार किये गए एसएसएफ मैनुअल को जारी करते समय वह बेहद खुशी महसूस कर रहे हैं। उन्होंने आगे कहा कि यह व्यापक गाईड समूचे पंजाब में सडक़ सुरक्षा को बढ़ाने के हमारे मिशन में अहम भूमिका निभाएगी। 

डीजीपी ने कहा कि यह मैनुअल एसएसएफ को अलग-अलग हालातों के साथ निपटने के इलावा व्यावहारिक सूझ और रणनीतक दिशा-निर्देशों के ज़रिये सडक़ों की सुरक्षा को यकीनी बनाने के लिए आवश्यक जानकारी  प्रदान करेगा। और जानकारी देते हुए एडीजीपी एएस राय ने कहा कि एसएसएफ मैनुअल में विस्तृत दिशा- निर्देश, स्टैंडर्ड ओपरेटिंग प्रक्रियाएं ( एसओपी) और ज़रूरी योजनाबद्ध जानकारी शामिल है, जो सडक़ सुरक्षा फोर्स के लिए प्रभावशाली ढंग के साथ कार्यवाही करने में सहायक सिद्ध होगा। 

इसमें एसएसएफ का मिशन, संगठनात्मक ढांचा, क्रेश इन्वेस्टिगेशन तकनीकें और रोकथाम रणनीतियों सहित  अलग-अलग पहलू शामिल हैं। उन्होंने कहा कि यह मैनुअल एसएसएफ को संस्थागत रूप देने, सुरक्षित सडक़ मार्गों को यकीनी बनाने और पंजाब भर में ट्रैफिक़ प्रबंधन को बेहतर बनाने के लिए ज़रूरी जानकारी और अन्य सहायता प्रदान करने के लिए वरदान सिद्ध होगा। ज़िक्रयोग्य है कि 4100 किलोमीटर सडक़ों की सुरक्षा के लिए तैनात एसएसएफ पंजाब के राष्ट्रीय राजमार्गो, राज-मार्गों और प्रमुख ज़िला सड़कों पर कीमती जानों की सुरक्षा के लिए वचनबद्ध है।

 

Tags: Gaurav Yadav , Punjab Police , Police , Punjab Admin , Director General of Police Punjab , DGP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD