Saturday, 27 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

CM Bhagwant Singh Mann Assails Opposition For Running Away From The Governor Address

Says Opposition Has Not Been Able To Digest Comprehensive Development Of State And Prosperity Of Its People

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab
Listen to this article

Web Admin

Web Admin

5 Dariya News

Chandigarh , 04 Mar 2024

Punjab Chief Minister Bhagwant Singh Mann on Monday slammed the opposition for ‘running away’ from the Governor address as they are not able to digest the path breaking initiatives taken by the state government for the holistic development of the state and prosperity of its people. Winding up discussion on the Governor’s address in the Punjab Vidhan Sabha, the Chief Minister said that the leaders of opposition are least bothered about the state or its people and their only aim is to grab political power by hook or crook.

He said that while his government has been working tirelessly for the welfare of the farmers, the opposition have been merely shedding crocodile tears on the issues of the food growers. Bhagwant Singh Mann said that due to their dubious role these leaders were out rightly rejected by the people of the state and now the people will teach them a befitting lesson during the ensuing Lok Sabha polls. 

The Chief Minister said that in the last two years the state government has taken unprecedented steps for the welfare of people. He said that the opposition is least bothered about the well being of the people or the prosperity of the people adding that these leaders are only concerned about attaining power. Bhagwant Singh Mann said that poor and regressive policies of these people had ruined the future of the state who had to do menial jobs for managing two square meals a day whereas these people had enjoyed lives on the basis of ‘gold biscuits’ smuggled by their fathers.

The Chief Minister said that in the last two years, the government had not even once said that the exchequer of the state is empty. However, he said that every single penny of the state has been used judiciously for the well being of the people. Bhagwant Singh Mann said that during the last two years the state had witnessed unprecedented progress and development which these leaders are not able to digest.

The Chief Minister said that these leaders are not bothered about Aam Aadmi Clinics, Teerth Yatra Yojna, Schools of Eminence, Free Power, massive upgradation of infrastructure or other pro-people initiatives. He said that these greedy leaders are just worried about the power as they can’t live without it and are finding it difficult to survive being in opposition. 

Bhagwant Singh Mann said that people have elected 95% people from non political background as their MLAs in 2022 as they were fed up from the dismal performance of these leaders. The Chief Minister said that the state government had scripted a new success story by purchasing Goindwal power plant earlier owned by a private company GVK Power Power at a cost of Rs 1080 crore. 

He said that for the first time a reverse trend was witnessed in the state as the government purchased a private power plant whereas in the past the state governments used to sell their assets to the favorite individuals at ‘throw away’ prices. Bhagwant Singh Mann said that this thermal plant has been named after the third Sikh Guru, Sri Guru Amar Dass who had spent most of his time at Goindwal Sahib.   

The Chief Minister said that most of these leaders are ‘opportunist turncoats’ who shift their allegiance as per their vested interests. He said that these leaders had never bothered about the welfare of the common man and had given preference to their own interests. Bhagwant Singh Mann said that these leaders had drained the money of Punjab to other states just for sake of appeasing their high commands thereby incurring huge loss to the state exchequer, which is not tolerable.   

The Chief Minister presented a lock to the Speaker of the house and urged him to lock the gate of the Vidhan Sabha from inside so that the opposition could not go outside. He said that the opposition had fled from the house during the Governor address adding that as custodian of the house the Speaker should ensure that opposition do not run from the house. 

Bhagwant Singh Mann said that the opposition is habitual of running from the house daily on one pretext or other which should not be allowed as it is a mockery of the august house adding that in the entire history of democracy no one would have ever given such a gift to the Speaker. The Chief Minister said that people have not elected these leaders to run away during the proceedings of the house rather they have been elected to participate in the debates. 

He said that the sole motive is to save democracy in the state adding that no stone will be left unturned for this noble cause. Bhagwant Singh Mann said that the opposition had run away from the Governor’s address just because they didn't want to listen to the truth.

The Chief Minister said that the opposition used to demand long sittings of the Vidhan sabha session but now they are running away from attending it. He said that having long sessions is of no use, if the opposition has to jeopardise its sittings by staging walk outs. Bhagwant Singh Mann said that this escapism is the reason for the debacle of the opposition as people have rejected their attitude to run away from issues of public importance.

The Chief Minister said that running away from the core issues is in the DNA of the Congress and the state Congress is following it. Citing an example, he said that at the time when the Budget session of the country was going on the top leader of the Congress, Rahul Gandhi was wandering in Chattisgarh. Bhagwant Singh Mann said that they are the most irresponsible party in the country which is least bothered about the common man.

The Chief Minister said that these leaders are envious of him because they dislike the fact that a son of a common man is now heading the state government. He said that these leaders like to flaunt their costly shawls, ornaments and others rather than going amongst the common people. Bhagwant Singh Mann dared the Congress leaders to explain that they had been elected for wasting the precious time of the august house.

The Chief Minister said that these people are disrespecting the sacrifices made by legends like Shaheed Bhagat Singh, who had sacrificed their lives for bringing democracy in the country. He said that they should have opposed the state government by using the time allotted to them but they preferred to waste the time by raising slogans. Bhagwant Singh Mann assailed the Congress party for making a mockery of democracy in the state adding that in the next polls the entire party will be routed from the state.

The Chief Minister said that the Congress party is now on its knees and is daily requesting AAP to forge an alliance with it. He said that these leaders are political deadwoods who don’t have any base amongst the people and have been completely rejected by the people. Bhagwant Singh Mann said that while the MLAs of AAP have been eating the biscuits made of flour since their childhood, the top leaders of Congress had gold biscuits smuggled by their fathers.

Slamming the Badal family for looting crores of Rupees from the state for personal benefits, he said that the luxury tax and others of this seven star resort was waived off to benefit them for construction of Sukhvilas Hotel. He said that it is unfortunate that Rs 108 crore rupees were waived off thereby bringing a huge loss to the state exchequer.

Bhagwant Singh Mann said that originally the Metro Eco Green Resort village, Palanpur now called Sukhvilas is real Dukh Vilas for the state as it has been constructed from the blood of Punjabis. The Chief Minister said that these leaders are blot on the democracy of the country as they even lack basic etiquettes. 

He said that though they have studied in convent schools, they don’t even have basic courtesy to talk with anyone as they are arrogant and power mad. Equating Navjot Singh Sidhu with a goods train that chugged from Kathua towards Punjab without a driver, Bhagwant Singh Mann said that he is one man show, who is not bothered about anyone.

The Chief Minister said that the Congress party is like an old model Fiat car, which cannot be updated as per the modern requirements. He said that schemes like Mukh Mantri Teerth Yatra Yojan, Aam Aadmi Clinics, Schools of Eminence, Sadak Surkahya Force and others have been introduced for the well being of people. 

Bhagwant Singh Mann said that now the medicines are being provided to the people from within the government hospitals adding that similarly quality education is being imparted in government schools of the state. The Chief Minister said that the state is witnessing a new era as the parents are shifting their kids to the government schools from the private schools. 

He said that people of the state have made up their mind to give all the 13 Lok Sabha seats to the AAP so that impetus can be given to the ongoing development. Bhagwant Singh Mann said that the state government will continue its endeavors to serve the people of Punjab zealously for carving out a Rangla Punjab.

ਰਾਜਪਾਲ ਦੇ ਭਾਸ਼ਣ ਤੋਂ ਭੱਜ ਜਾਣ ’ਤੇ ਵਿਰੋਧੀ ਧਿਰ ਉਤੇ ਜੰਮ ਕੇ ਵਰ੍ਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 

ਪੰਜਾਬ ਤੇ ਪੰਜਾਬੀਆਂ ਦੀ ਤਰੱਕੀ ਤੇ ਖੁਸ਼ਹਾਲੀ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ

ਚੰਡੀਗੜ੍ਹ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਰਾਜਪਾਲ ਦੇ ਭਾਸ਼ਣ ਤੋਂ ਭੱਜ ਜਾਣ ਲਈ ਵਿਰੋਧੀ ਧਿਰ ਉਤੇ ਜੰਮ ਕੇ ਵਰ੍ਹਦਿਆਂ ਕਿਹਾ ਕਿ ਅਸਲ ਵਿੱਚ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੀਤੇ ਜਾ ਰਹੇ ਉਪਰਾਲੇ ਵਿਰੋਧੀ ਪਾਰਟੀ ਦੇ ਵਿਧਾਇਕਾਂ ਨੂੰ ਹਜ਼ਮ ਨਹੀਂ ਹੋ ਰਹੇ। ਸਦਨ ਵਿੱਚ ਰਾਜਪਾਲ ਦੇ ਭਾਸ਼ਣ ਉਤੇ ਚਰਚਾ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਨੇਤਾਵਾਂ ਨੂੰ ਸੂਬੇ ਦੀ ਭੋਰਾ ਵੀ ਪ੍ਰਵਾਹ ਨਹੀਂ ਸਗੋਂ ਇਹ ਲੋਕ ਕਿਸੇ ਨਾ ਕਿਸੇ ਢੰਗ ਨਾਲ ਸਿਆਸੀ ਚੌਧਰੀ ਬਣੇ ਰਹਿਣਾ ਚਾਹੁੰਦੇ ਹਨ। 

ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਅਣਥੱਕ ਯਤਨ ਕਰ ਰਹੀ ਹੈ ਤਾਂ ਵਿਰੋਧੀ ਪਾਰਟੀ ਅੰਨਦਾਤਿਆਂ ਦੇ ਮੁੱਦਿਆਂ ਉਤੇ ਸਿਰਫ ਮਗਰਮੱਛ ਦੇ ਹੰਝੂ ਵਹਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਦੇ ਸ਼ੱਕੀ ਕਿਰਦਾਰ ਕਰਕੇ ਇਨ੍ਹਾਂ ਨੂੰ ਸੂਬੇ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ ਅਤੇ ਹੁਣ ਅਗਾਮੀ ਲੋਕ ਸਭਾ ਚੋਣਾਂ ਵਿੱਚ ਵੀ ਇਹ ਪੰਜਾਬ ਵਾਸੀ ਇਨ੍ਹਾਂ ਨੂੰ ਸਬਕ ਸਿਖਾਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਸੂਬਾ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਬੇਮਿਸਾਲ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਲੋਕਾਂ ਦੀ ਭਲਾਈ ਜਾਂ ਲੋਕਾਂ ਦੀ ਖੁਸ਼ਹਾਲੀ ਨਾਲ ਕੋਈ ਲੈਣਾ-ਦੇਣਾ ਨਹੀਂ ਸਗੋਂ ਇਨ੍ਹਾਂ ਆਗੂਆਂ ਨੂੰ ਸਿਰਫ਼ ਸੱਤਾ ਹਾਸਲ ਕਰਨ ਦੀ ਚਿੰਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ, “ਇਨ੍ਹਾਂ ਲੋਕਾਂ ਦੀਆਂ ਮਾੜੀਆਂ ਨੀਤੀਆਂ ਨੇ ਸੂਬੇ ਦਾ ਭਵਿੱਖ ਤਬਾਹ ਕਰ ਦਿੱਤਾ ਹੈ। ਲੋਕਾਂ ਨੂੰ ਦੋ ਡੰਗ ਦੀ ਰੋਟੀ ਦਾ ਬੰਦੋਬਸਤ ਕਰਨ ਲਈ ਮਾਮੂਲੀ ਜਿਹੀਆਂ ਨੌਕਰੀਆਂ ਕਰਨੀਆਂ ਪਈਆਂ ਹਨ, ਜਦੋਂ ਕਿ ਇਨ੍ਹਾਂ ਲੋਕਾਂ ਨੇ ਆਪਣੇ ਪਿਓ-ਦਾਦਿਆਂ ਦੇ ਤਸਕਰੀ ਦੇ 'ਸੋਨੇ ਦੇ ਬਿਸਕੁਟਾਂ' ਦੇ ਸਹਾਰੇ ਜ਼ਿੰਦਗੀ ਦਾ ਆਨੰਦ ਮਾਣਿਆ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਸਰਕਾਰ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਸੂਬੇ ਦਾ ਖਜ਼ਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਇਕ-ਇਕ ਪੈਸਾ ਲੋਕਾਂ ਦੀ ਭਲਾਈ ਲਈ ਸੂਝ-ਬੂਝ ਨਾਲ ਵਰਤਿਆ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਸੂਬੇ ਨੇ ਬੇਮਿਸਾਲ ਤਰੱਕੀ ਅਤੇ ਵਿਕਾਸ ਕੀਤਾ ਹੈ ਜਿਸ ਨੂੰ ਇਹ ਆਗੂ ਹਜ਼ਮ ਨਹੀਂ ਕਰ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਆਮ ਆਦਮੀ ਕਲੀਨਿਕ, ਤੀਰਥ ਯਾਤਰਾ ਯੋਜਨਾ, ਸਕੂਲ ਆਫ਼ ਐਮੀਨੈਂਸ, ਮੁਫ਼ਤ ਬਿਜਲੀ, ਬੁਨਿਆਦੀ ਢਾਂਚੇ ਦਾ ਵੱਡੇ ਪੱਧਰ 'ਤੇ ਵਿਕਾਸ ਜਾਂ ਹੋਰ ਲੋਕ ਪੱਖੀ ਪਹਿਲਕਦਮੀਆਂ ਦੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਲਸੀ ਲੀਡਰਾਂ ਨੂੰ ਸਿਰਫ਼ ਸੱਤਾ ਦੀ ਭੁੱਖ ਹੈ ਕਿਉਂਕਿ ਇਹ ਲੋਕ ਇਸ ਤੋਂ ਬਿਨਾਂ ਨਹੀਂ ਰਹਿ ਸਕਦੇ ਅਤੇ ਵਿਰੋਧੀ ਧਿਰ ਵਿੱਚ ਰਹਿ ਕੇ ਇਨ੍ਹਾਂ ਦਾ ਗੁਜ਼ਾਰਾ ਹੁਣ ਬਹੁਤ ਔਖਾ ਹੋ ਰਿਹਾ ਹੈ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਤੋਂ ਤੰਗ ਆ ਕੇ ਲੋਕਾਂ ਨੇ ਸਾਲ 2022 ਵਿੱਚ ਗੈਰ-ਸਿਆਸੀ ਪਿਛੋਕੜ ਵਾਲੇ 95 ਫੀਸਦੀ ਲੋਕਾਂ ਨੂੰ ਆਪਣੇ ਵਿਧਾਇਕ ਚੁਣਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ ਨਿੱਜੀ ਕੰਪਨੀ ਦੇ ਜੀ.ਵੀ.ਕੇ. ਪਾਵਰ ਪਾਵਰ ਦੀ ਮਾਲਕੀ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਹੈ। 

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਹਿਲੀ ਵਾਰ ਉਲਟਾ ਰੁਝਾਨ ਦੇਖਣ ਨੂੰ ਮਿਲਿਆ ਹੈ ਕਿਉਂਕਿ ਸਰਕਾਰ ਨੇ ਪ੍ਰਾਈਵੇਟ ਪਾਵਰ ਪਲਾਂਟ ਖਰੀਦਿਆ ਹੈ ਜਦਕਿ ਪਹਿਲਾਂ ਸੂਬਾ ਸਰਕਾਰਾਂ ਆਪਣੀਆਂ ਜਾਇਦਾਦਾਂ ਚਹੇਤੇ ਵਿਅਕਤੀਆਂ ਨੂੰ ਕੌਡੀਆਂ ਦੇ ਭਾਅ ਵੇਚਦੀਆਂ ਸਨ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਥਰਮਲ ਪਲਾਂਟ ਦਾ ਨਾਂ ਤੀਜੇ ਸਿੱਖ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ’ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਗੋਇੰਦਵਾਲ ਸਾਹਿਬ ਵਿਖੇ ਬਿਤਾਇਆ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤੇ ਆਗੂ ‘ਮੌਕਾਪ੍ਰਸਤ ਅਤੇ ਦਲ-ਬਦਲੂ’ ਹਨ ਜੋ ਆਪਣੇ ਸਵਾਰਥਾਂ ਅਨੁਸਾਰ ਵਫ਼ਾਦਾਰੀ ਬਦਲ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਕਦੇ ਵੀ ਆਮ ਆਦਮੀ ਦੀ ਭਲਾਈ ਦੀ ਪ੍ਰਵਾਹ ਨਹੀਂ ਕੀਤੀ ਅਤੇ ਹਮੇਸ਼ਾ ਆਪਣੇ ਹਿੱਤਾਂ ਨੂੰ ਪਹਿਲ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਸਿਰਫ਼ ਆਪਣੀ ਹਾਈਕਮਾਨ ਨੂੰ ਖੁਸ਼ ਕਰਨ ਲਈ ਪੰਜਾਬ ਦਾ ਪੈਸਾ ਦੂਜੇ ਸੂਬਿਆਂ ਵਿੱਚ ਲੁਟਾ ਦਿੱਤਾ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ।

ਮੁੱਖ ਮੰਤਰੀ ਨੇ ਸਦਨ ਦੇ ਸਪੀਕਰ ਨੂੰ ਜਿੰਦਰਾ ਭੇਟ ਕਰਕੇ ਵਿਧਾਨ ਸਭਾ ਸਦਨ ਦੇ ਗੇਟ ਨੂੰ ਅੰਦਰੋਂ ਤਾਲਾ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਵਿਰੋਧੀ ਧਿਰ ਬਾਹਰ ਨਾ ਜਾ ਸਕੇ। ਉਨ੍ਹਾਂ ਕਿਹਾ, “ਰਾਜਪਾਲ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਸਦਨ ਤੋਂ ਭੱਜ ਗਈ ਸੀ, ਸਦਨ ਦੇ ਨਿਗਰਾਨ ਵਜੋਂ ਸਪੀਕਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਰੋਧੀ ਧਿਰ ਸਦਨ ਤੋਂ ਨਾ ਭੱਜੇ। ਵਿਰੋਧੀ ਧਿਰ ਨੂੰ ਰੋਜ਼ਾਨਾ ਕਿਸੇ ਨਾ ਕਿਸੇ ਬਹਾਨੇ ਸਦਨ ਤੋਂ ਭੱਜਣ ਦੀ ਆਦਤ ਹੈ, ਜਿਸ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਇਹ ਸਦਨ ਦਾ ਮਜ਼ਾਕ ਹੈ।”

ਉਨ੍ਹਾਂ ਕਿਹਾ ਕਿ ਜਮਹੂਰੀਅਤ ਦੇ ਸਮੁੱਚੇ ਇਤਿਹਾਸ ਵਿੱਚ ਸਪੀਕਰ ਨੂੰ ਕਦੇ ਵੀ ਕਿਸੇ ਨੇ ਅਜਿਹਾ ਤੋਹਫਾ ਨਹੀਂ ਦਿੱਤਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਇਨ੍ਹਾਂ ਆਗੂਆਂ ਨੂੰ ਸਦਨ ਦੀ ਕਾਰਵਾਈ ਦੌਰਾਨ ਭੱਜਣ ਲਈ ਨਹੀਂ ਚੁਣਿਆ, ਸਗੋਂ ਇਨ੍ਹਾਂ ਨੂੰ ਬਹਿਸਾਂ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜਮਹੂਰੀਅਤ ਨੂੰ ਬਚਾਉਣ ਦਾ ਇਕੋ-ਇਕ ਮਕਸਦ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਰਾਜਪਾਲ ਦੇ ਭਾਸ਼ਣ ਤੋਂ ਸਿਰਫ਼ ਇਸ ਲਈ ਭੱਜ ਗਈ ਹੈ ਕਿਉਂਕਿ ਉਹ ਸੱਚਾਈ ਸੁਣਨਾ ਨਹੀਂ ਚਾਹੁੰਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਵਿਧਾਨ ਸਭਾ ਦੇ ਲੰਬੇ ਸੈਸ਼ਨ ਦੀ ਮੰਗ ਕਰਦੀ ਸੀ ਪਰ ਹੁਣ ਉਹ ਇਸ ਵਿੱਚ ਹਾਜ਼ਰ ਹੋਣ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਨੇ ਵਾਕਆਊਟ ਕਰਕੇ ਆਪਣੀਆਂ ਬੈਠਕਾਂ ਨੂੰ ਖਤਰੇ ਵਿੱਚ ਪਾਉਣਾ ਹੈ ਤਾਂ ਲੰਬੇ ਸੈਸ਼ਨਾਂ ਦਾ ਕੋਈ ਫਾਇਦਾ ਨਹੀਂ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਸਦਨ ਵਿੱਚੋਂ ਭੱਜ ਜਾਣਾ ਵਿਰੋਧੀ ਧਿਰ ਦੇ ਪਤਨ ਦਾ ਕਾਰਨ ਹੈ ਕਿਉਂਕਿ ਜਨਤਕ ਮਹੱਤਵ ਵਾਲੇ ਮੁੱਦਿਆਂ ਤੋਂ ਭੱਜਣ ਦੇ ਉਨ੍ਹਾਂ ਦੇ ਅਜਿਹੇ ਰਵੱਈਏ ਨੂੰ ਲੋਕ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮਸਲਿਆਂ ਤੋਂ ਭੱਜ ਜਾਣਾ ਕਾਂਗਰਸ ਦੇ ਡੀ.ਐਨ.ਏ. ਵਿੱਚ ਹੈ ਅਤੇ ਏਸੇ ਰਾਹ ਉਤੇ ਸੂਬਾ ਕਾਂਗਰਸ ਚੱਲ ਰਹੀ ਹੈ। ਇਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਵਿੱਚ ਬਜਟ ਇਜਲਾਸ ਚੱਲ ਰਿਹਾ ਸੀ ਤਾਂ ਉਸ ਵੇਲੇ ਕਾਂਗਰਸ ਦਾ ਸੀਨੀਅਰ ਨੇਤਾ ਰਾਹੁਲ ਗਾਂਧੀ ਛੱਤੀਸਗੜ੍ਹ ਦੇ ਜੰਗਲਾਂ ਵਿੱਚ ਭਟਕ ਰਿਹਾ ਸੀ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਵਿੱਚ ਕਾਂਗਰਸ ਸਭ ਤੋਂ ਗੈਰ-ਜ਼ਿੰਮੇਵਾਰਾਨਾ ਪਾਰਟੀ ਹੈ ਜਿਸ ਨੂੰ ਆਮ ਵਿਅਕਤੀ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ। ਮੁੱਖ ਮੰਤਰੀ ਨੇ ਕਿਹਾ, “ਇਹ ਲੀਡਰ ਮੇਰੇ ਨਾਲ ਈਰਖਾ ਕਰਦੇ ਹਨ ਕਿਉਂਕਿ ਇਹ ਇਸ ਗੱਲੋਂ ਬੁਰੀ ਤਰ੍ਹਾਂ ਬੁਖਲਾਏ ਹੋਏ ਹਨ ਕਿ ਸਧਾਰਨ ਵਿਅਕਤੀ ਦਾ ਪੁੱਤ ਸੂਬਾ ਸਰਕਾਰ ਦੀ ਵਾਗਡੋਰ ਕਿਉਂ ਸੰਭਾਲੀ ਬੈਠਾ ਹੈ। ਆਮ ਲੋਕਾਂ ਦੇ ਉਲਟ ਇਹ ਲੀਡਰ ਮਹਿੰਗੇ ਸ਼ਾਲ ਅਤੇ ਗਹਿਣਿਆਂ ਦਾ ਵਿਖਾਵਾ ਕਰਦੇ ਹਨ।” 

ਭਗਵੰਤ ਸਿੰਘ ਮਾਨ ਨੇ ਕਾਂਗਰਸੀ ਨੇਤਾਵਾਂ ਨੂੰ ਇਹ ਦੱਸਣ ਦੀ ਚੁਣੌਤੀ ਦਿੱਤੀ ਕਿ ਕੀ ਉਨ੍ਹਾਂ ਨੂੰ ਇਸ ਪਵਿੱਤਰ ਸਦਨ ਦਾ ਕੀਮਤੀ ਸਮਾਂ ਬਰਬਾਦ ਕਰਨ ਲਈ ਚੁਣਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ ਸ਼ਹੀਦ ਭਗਤ ਸਿੰਘ ਵਰਗੇ ਨਾਇਕਾਂ ਦੀਆਂ ਮਹਾਨ ਕੁਰਬਾਨੀਆਂ ਦਾ ਨਿਰਾਦਰ ਕਰ ਰਹੇ ਹਨ ਜਿਨ੍ਹਾਂ ਨੇ ਦੇਸ਼ ਵਿੱਚ ਜਮਹੂਰੀਅਤ ਪ੍ਰਣਾਲੀ ਲਾਗੂ ਕਰਨ ਲਈ ਜਾਨਾਂ ਨਿਛਾਵਰ ਕਰ ਦਿੱਤੀਆਂ ਸਨ। 

ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੂੰ ਸਦਨ ਵਿੱਚ ਮਿਲੇ ਸਮੇਂ ਦੌਰਾਨ ਨਾਅਰੇਬਾਜ਼ੀ ਕਰਨ ਵਿੱਚ ਸਮਾਂ ਬਰਬਾਦ ਕਰਨ ਦੀ ਬਜਾਏ ਸੂਬਾ ਸਰਕਾਰ ਦੀ ਜਨਤਕ ਮੁੱਦਿਆਂ ਉਤੇ ਮੁਖਾਲਫ਼ਤ ਕਰਨੀ ਚਾਹੀਦੀ ਸੀ। ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਜਮਹੂਰੀ ਕਦਰਾਂ-ਕੀਮਤਾਂ ਦਾ ਘਾਣ ਕਰਨ ਲਈ ਕਾਂਗਰਸ ਪਾਰਟੀ ਦੀ ਸਖ਼ਤ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਵਿੱਚ ਇਸ ਪਾਰਟੀ ਦਾ ਸੂਬੇ ਵਿੱਚ ਖੁਰਾ-ਖੋਜ ਮਿਟ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਗੋਡਿਆਂ ਭਾਰ ਹੋਈ ਹੈ ਅਤੇ ਇਹ ਪਾਰਟੀ ਹਰ ਰੋਜ਼ 'ਆਪ' ਕੋਲ ਗਠਜੋੜ ਕਰਨ ਲਈ ਤਰਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸੀ ਆਗੂ ਚੱਲ ਹੋਏ ਕਾਰਤੂਸ ਹਨ, ਜਿਨ੍ਹਾਂ ਦਾ ਲੋਕਾਂ ਵਿੱਚ ਕੋਈ ਆਧਾਰ ਨਹੀਂ ਹੈ ਅਤੇ ਲੋਕਾਂ ਵੱਲੋਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਜਾ ਚੁੱਕਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ “ਜਿੱਥੇ ‘ਆਪ’ ਦੇ ਵਿਧਾਇਕ ਬਚਪਨ ਤੋਂ ਹੀ ਆਟੇ ਦੇ ਬਣੇ ਬਿਸਕੁਟ ਖਾਂਦੇ ਆ ਰਹੇ ਹਨ, ਉੱਥੇ ਹੀ ਕਾਂਗਰਸ ਦੇ ਚੋਟੀ ਦੇ ਆਗੂਆਂ ਕੋਲ ਆਪਣੇ ਪਿਉ-ਦਾਦਿਆਂ ਵੱਲੋਂ ਤਸਕਰੀ ਰਾਹੀਂ ਲਿਆਂਦੇ ਗਏ ਸੋਨੇ ਦੇ ਬਿਸਕੁਟ ਸਨ।”

 ਬਾਦਲ ਪਰਿਵਾਰ ਵੱਲੋਂ ਨਿੱਜੀ ਫਾਇਦਿਆਂ ਲਈ ਸੂਬੇ ਦੇ ਕਰੋੜਾਂ ਰੁਪਏ ਲੁੱਟਣ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਵਿਲਾਸ ਹੋਟਲ ਦੀ ਉਸਾਰੀ ਲਈ ਬਾਦਲਾਂ ਨੂੰ ਲਾਭ ਪਹੁੰਚਾਉਣ ਵਾਸਤੇ ਸੱਤ ਸਿਤਾਰਾ ਰਿਜ਼ਾਰਟ ਦੇ ਲਗਜ਼ਰੀ ਟੈਕਸ ਅਤੇ ਹੋਰਾਂ ਨੂੰ ਮੁਆਫ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਬੜਾ ਮੰਦਭਾਗਾ ਹੈ ਕਿ ਇਸ ਰਿਜ਼ਾਰਟ ਦੇ 108 ਕਰੋੜ ਰੁਪਏ ਮੁਆਫ਼ ਕਰ ਦਿੱਤੇ ਗਏ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸਲ ਵਿੱਚ ਮੈਟਰੋ ਈਕੋ ਗ੍ਰੀਨ ਰਿਜ਼ੋਰਟ ਪਿੰਡ ਪੱਲਣਪੁਰ ਜਿਸ ਨੂੰ ਹੁਣ ਸੁਖਵਿਲਾਸ ਕਿਹਾ ਜਾਂਦਾ ਹੈ, ਸੂਬੇ ਲਈ ਅਸਲੀ ਦੁਖ ਵਿਲਾਸ ਹੈ ਕਿਉਂਕਿ ਇਹ ਪੰਜਾਬੀਆਂ ਦੇ ਖੂਨ ਨਾਲ ਉਸਾਰਿਆ ਗਿਆ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਇਹ ਆਗੂ ਦੇਸ਼ ਦੀ ਜਮਹੂਰੀਅਤ ਵਿਵਸਥਾ 'ਤੇ ਕਲੰਕ ਹਨ ਕਿਉਂਕਿ ਇਨ੍ਹਾਂ 'ਚ ਸ਼ਿਸ਼ਟਾਚਾਰ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਕਾਨਵੈਂਟ ਸਕੂਲਾਂ ਵਿੱਚ ਪੜ੍ਹੇ ਹਨ, ਪਰ ਇਨ੍ਹਾਂ ਵਿੱਚ ਕਿਸੇ ਨਾਲ ਗੱਲ ਕਰਨ ਦੀ ਤਹਿਜ਼ੀਬ ਵੀ ਨਹੀਂ ਹੈ ਕਿਉਂਕਿ ਇਹ ਹੰਕਾਰੀ ਅਤੇ ਸੱਤਾ ਦੇ ਨਸ਼ੇ ਵਿੱਚ ਹਨ। 

ਨਵਜੋਤ ਸਿੰਘ ਸਿੱਧੂ ਦੀ ਤੁਲਨਾ ਕਠੂਆ ਤੋਂ ਪੰਜਾਬ ਵੱਲ ਬਿਨਾਂ ਡਰਾਈਵਰ ਦੇ ਚੱਲੀ ਮਾਲ ਗੱਡੀ ਨਾਲ ਕਰਦੇ ਹੋਏ ਭਗਵੰਤ ਸਿੰਘ ਮਾਨ ਨੇ ਕਿਹਾ “ਸਿੱਧੂ ਵਨ ਮੈਨ ਸ਼ੋਅ ਹੈ, ਜਿਸ ਨੂੰ ਕਿਸੇ ਦੀ ਪ੍ਰਵਾਹ ਨਹੀਂ ਹੈ।”  ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਪੁਰਾਣੇ ਮਾਡਲ ਦੀ ਫੀਏਟ ਕਾਰ ਵਾਂਗ ਹੈ, ਜਿਸ ਨੂੰ ਆਧੁਨਿਕ ਲੋੜਾਂ ਮੁਤਾਬਕ ਅਪਡੇਟ ਨਹੀਂ ਕੀਤਾ ਜਾ ਸਕਦਾ। 

ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਆਮ ਆਦਮੀ ਕਲੀਨਿਕ, ਸਕੂਲ ਆਫ਼ ਐਮੀਨੈਂਸ, ਸੜਕ ਸੁਰੱਖਿਆ ਫੋਰਸ ਅਤੇ ਹੋਰ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸਰਕਾਰੀ ਹਸਪਤਾਲਾਂ ਵਿੱਚ ਹੀ ਲੋਕਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਸੇ ਤਰ੍ਹਾਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵੀ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਇਕ ਨਵੇਂ ਯੁੱਗ ਦਾ ਗਵਾਹ ਬਣਿਆ ਹੈ ਕਿਉਂਕਿ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਤਬਦੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਸਾਰੀਆਂ 13 ਲੋਕ ਸਭਾ ਸੀਟਾਂ ‘ਆਪ’ ਨੂੰ ਦੇਣ ਦਾ ਮਨ ਬਣਾ ਲਿਆ ਹੈ ਤਾਂ ਜੋ ਚੱਲ ਰਹੇ ਵਿਕਾਸ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ‘ਰੰਗਲਾ ਪੰਜਾਬ’ ਸਿਰਜਣ ਲਈ ਪੰਜਾਬ ਦੇ ਲੋਕਾਂ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਨ ਦੇ ਯਤਨ ਜਾਰੀ ਰੱਖੇਗੀ।

राज्यपाल के भाषण से भाग जाने पर विरोधी पक्ष पर जम कर बरसे मुख्यमंत्री भगवंत सिंह मान

पंजाब और पंजाबियों की तरक्की और ख़ुशहाली विरोधियों को हज़म नहीं हो रही

चंडीगढ़

पंजाब के मुख्यमंत्री भगवंत सिंह मान ने आज राज्यपाल के भाषण से भाग जाने के लिए विरोधी पक्ष पर जम कर बरसते हुये कहा कि वास्तव में राज्य की तरक्की और ख़ुशहाली के लिए किये जा रहे प्रयास विरोधी पार्टी के विधायकों को हज़म नहीं हो रहे। सदन में राज्यपाल के भाषण पर चर्चा में हिस्सा लेते हुये मुख्यमंत्री ने कहा कि विरोधी नेताओं को राज्य की जरा भी परवाह नहीं बल्कि यह लोग किसी न किसी ढंग से राजनैतिक चौधरी बने रहना चाहते हैं। 

उन्होंने कहा कि जब उनकी सरकार किसानों की भलाई के लिए अथक यत्न कर रही है तो विरोधी पार्टी अन्नदाताओं के मुद्दों पर सिर्फ़ मगरमच्छ के आंसू बहा रही है। भगवंत सिंह मान ने कहा कि इन नेताओं के शक्की किरदार करके इनको राज्य के लोगों ने मुँह नहीं लगाया और अब आगामी लोक सभा चुनाव में भी यह पंजाब निवासी इनको सबक सिखाएँगे। 

मुख्यमंत्री ने कहा कि पिछले दो सालों में राज्य सरकार ने लोगों की भलाई के लिए बेमिसाल कदम उठाए हैं। उन्होंने कहा कि विरोधी पक्ष को लोगों की भलाई या लोगों की खुशहाली के साथ कोई लेना-देना नहीं बल्कि इन नेताओं को सिर्फ़ सत्ता हासिल करने की चिंता है। भगवंत सिंह मान ने कहा, “ इन लोगों की बुरी नीतियों ने राज्य का भविष्य तबाह कर दिया है। लोगों को दो समय की रोटी का बंदोबस्त करने के लिए मामूली जैसी नौकरियाँ करनी पड़ीं हैं, जबकि इन लोगों ने अपने पिता-दादों के तस्करी के ’सोने के बिसकुटों’ के सहारे ज़िंदगी का आनंद माना है। “

मुख्यमंत्री ने कहा कि पिछले दो सालों में सरकार ने एक बार भी यह नहीं कहा कि राज्य का ख़ज़ाना खाली है। उन्होंने कहा कि राज्य का एक-एक पैसा लोगों की भलाई के लिए सूझ-बूझ के साथ इस्तेमाल किया गया है। भगवंत सिंह मान ने कहा कि पिछले दो सालों के दौरान राज्य ने बेमिसाल तरक्की और विकास किया है जिसको यह नेता हज़म नहीं कर सके। 

मुख्यमंत्री ने कहा कि इन नेताओं को आम आदमी क्लीनिक, तीर्थ यात्रा योजना, स्कूल आफ एमिनेंस, मुफ़्त बिजली, बुनियादी ढांचे का बड़े स्तर पर विकास या अन्य जन हितैषी पहलकदमियों की कोई परवाह नहीं। उन्होंने कहा कि इन लालसी नेताओं को सिर्फ़ सत्ता की भूख है क्योंकि यह लोग इसके बिना नहीं रह सकते और विरोधी पक्ष में रह कर इनका गुज़ारा अब बहुत कठिन हो रहा है। 

भगवंत सिंह मान ने कहा कि इन नेताओं की निराशाजनक कारगुज़ारी से तंग आकर लोगों ने साल 2022 में ग़ैर-राजनैतिक पृष्टभूमि वाले 95 प्रतिशत लोगों को अपने विधायक चुना है। मुख्यमंत्री ने कहा कि राज्य सरकार ने 1080 करोड़ रुपए की लागत के साथ निजी कंपनी के जी. वी. के. पावर की मालिकी वाले गोइन्दवाल पावर प्लांट को खरीद कर सफलता की नयी कहानी लिखी है। 

उन्होंने कहा कि राज्य में पहली बार उल्टा रुझान देखने को मिला है क्योंकि सरकार ने प्राईवेट पावर प्लांट खरीदा है जबकि पहले राज्य सरकारें अपनी जायदादें चहेते व्यक्तियों को कौड़ियों के भाव बेचती थीं। भगवंत सिंह मान ने बताया कि इस थर्मल प्लांट का नाम तीसरे सिख गुरू श्री गुरु अमरदास जी के नाम पर रखा गया है, जिन्होंने अपना ज़्यादातर समय गोइन्दवाल साहिब में बिताया था। 

मुख्यमंत्री ने कहा कि इनमें से बहुत से नेता ‘मौकाप्रस्त और दल-बदलते’ हैं जो अपने स्वार्थों अनुसार वफ़ादारी बदल लेते हैं। उन्होंने कहा कि इन नेताओं ने कभी भी आम आदमी की भलाई की परवाह नहीं की और हमेशा अपने हितों को पहल दी। भगवंत सिंह मान ने कहा कि इन नेताओं ने सिर्फ़ अपनी हाईकमान को खुश करने के लिए पंजाब का पैसा दूसरे राज्यों में लुटा दिया है, जिससे सरकारी खजाने को भारी नुक्सान हुआ है और इसको सहन नहीं किया जा सकता। 

मुख्यमंत्री ने सदन के स्पीकर को ताला भेंट करके विधान सभा सदन के गेट को अंदर से ताला लगाने की अपील की जिससे विरोधी पक्ष बाहर न जा सके। उन्होंने कहा, “राज्यपाल के भाषण के दौरान विरोधी पक्ष सदन से भाग गई थी, सदन के निगरान के तौर पर स्पीकर को यह यकीनी बनाना चाहिए कि विरोधी पक्ष सदन से न भागे। विरोधी पक्ष को रोज़मर्रा के किसी न किसी बहाने सदन से भागने की आदत है, जिसकी इजाज़त नहीं दी जानी चाहिए क्योंकि यह सदन का मज़ाक है।“

उन्होंने कहा कि लोकतंत्र के समूचे इतिहास में स्पीकर को कभी भी किसी ने ऐसा तोहफ़ा नहीं दिया होगा। मुख्यमंत्री ने कहा कि लोगों ने इन नेताओं को सदन की कार्यवाही के दौरान भागने के लिए नहीं चुना, बल्कि इनको बहसों में हिस्सा लेने के लिए चुना गया है। उन्होंने कहा कि राज्य में लोकतंत्र को बचाने का एकमात्र मकसद है और इस नेक कार्य के लिए कोई कसर बाकी नहीं छोड़ी जायेगी। भगवंत सिंह मान ने कहा कि विरोधी पक्ष राज्यपाल के भाषण से सिर्फ़ इसलिए भाग गया है क्योंकि वह सच्चाई सुनना नहीं चाहते थे। 

मुख्यमंत्री ने कहा कि विरोधी पक्ष विधान सभा के लम्बे सैशन की माँग करता था परन्तु अब वह इसमें उपस्थित होने से भाग रहा है। उन्होंने कहा कि यदि विरोधी पक्ष ने वॉकआउट करके अपनी बैठकों को खतरे में डालना है तो लम्बे सैशनों का कोई फ़ायदा नहीं। भगवंत सिंह मान ने कहा कि इस तरह सदन में से भाग जाना विरोधी पक्ष के पतन का कारण है क्योंकि लोक महत्व वाले मुद्दों से भागने के उनके ऐसे रवैये को लोग पहले ही नकार कर चुके हैं। 

मुख्यमंत्री ने कहा कि मुख्य मसलों से भाग जाना कांग्रेस के डी. एन. ए. में है और इसी राह पर राज्य कांग्रेस चल रही है। इसकी मिसाल देते हुये उन्होंने कहा कि जब देश में बजट सत्र चल रहा था तो उस समय पर कांग्रेस का सीनियर नेता राहुल गांधी छत्तीसगढ़ के जंगलों में भटक रहा था। भगवंत सिंह मान ने कहा कि देश में कांग्रेस सबसे ग़ैर-जिम्मेदाराना पार्टी है जिसको आम व्यक्ति की जरा भर भी परवाह नहीं। 

मुख्यमंत्री ने कहा, “यह नेता मेरे साथ ईर्ष्या करते हैं क्योंकि यह इस बात से बुरी तरह बौखलाए हुए हैं कि साधारण व्यक्ति का पुत्र राज्य सरकार की बागडोर क्यों संभाले बैठा है। आम लोगों के उलट यह नेता महंगे शाल और गहनों का प्रदर्शन करते हैं। “ भगवंत सिंह मान ने कांग्रेसी नेताओं को यह बताने की चुनौती दी कि क्या उनको इस पवित्र सदन का कीमती समय बर्बाद करने के लिए चुना गया है। 

मुख्यमंत्री ने कहा कि यह लोग शहीद भगत सिंह जैसे नायकों के महान बलिदानों का निरादर कर रहे हैं जिन्होंने देश में लोकतंत्र प्रणाली लागू करने के लिए जानें न्योछावर कर दीं थीं। उन्होंने कहा कि कांग्रेसी विधायकों को सदन में मिले समय के दौरान नारेबाज़ी करने में समय बर्बाद करने की बजाय राज्य सरकार की जनहित मुद्दों पर विरोध करना चाहिए था। भगवंत सिंह मान ने राज्य में लोकतांत्रिक मूल्यों का नुकसान पहुंचाने के लिए कांग्रेस पार्टी की सख़्त अलोचना की। उन्होंने कहा कि आगामी मतदान में इस पार्टी का राज्य में नामो-निशान मिट जायेगा। 

मुख्यमंत्री ने कहा कि कांग्रेस पार्टी अब घुटनों के बल पर आ गयी है और यह पार्टी हर रोज़ ’आप’ के पास गठजोड़ करने के लिए बेनतियां कर रही है। उन्होंने कहा कि यह राजनैतिक नेता चल हुए कारतूस हैं, जिनका लोगों में कोई आधार नहीं है और लोगों की तरफ से इनको पूरी तरह नकारा जा चुका है। भगवंत सिंह मान ने कहा “जहाँ ‘आप’ के विधायक बचपन से ही आटो के बने बिस्कुट खाते आ रहे हैं, वहीं कांग्रेस के चोटी के नेताओं के पास अपने पिता-दादों की तरफ से तस्करी के द्वारा लाए गए सोने के बिस्कुट थे। “

बादल परिवार द्वारा निजी फ़ायदे के लिए राज्य के करोड़ों रुपए लूटने की आलोचना करते हुए मुख्यमंत्री ने कहा कि सुखविलास होटल के निर्माण के लिए बादलों को लाभ पहुंचाने के लिए सात सितारा रिजॉर्ट के लग्जरी टैक्स और अन्य को माफ किया गया। उन्होंने कहा कि यह बड़ा दुर्भाग्यपूर्ण है कि इस रिजॉर्ट के 108 करोड़ रुपये माफ कर दिए गए जिससे सरकारी खजाने को भारी नुक्सान हुआ है। भगवंत सिंह मान ने कहा कि वास्तव में मेट्रो इकौ ग्रीन रिजोर्ट गांव पल्लणपुर जिसको अब सुखविलास कहा जाता है, राज्य के लिए असली दुख विलास है क्योंकि यह पंजाबियों के ख़ून निचौड़ कर बनाया गया है। 

मुख्यमंत्री ने कहा कि यह नेता देश की लोकतांत्रिक व्यवस्था पर कलंक हैं क्योंकि इनमें शिष्टाचार की कमी है। उन्होंने कहा कि चाहे यह कान्वेंट स्कूलों में पढ़े हैं, परन्तु इनमें किसी के साथ बात करने की तहज़ीब भी नहीं है क्योंकि यह अहंकारी और सत्ता के नशे में हैं। नवजोत सिंह सिद्धू की तुलना कठुआ से पंजाब की ओर बिना चालक के चली माल गाड़ी के साथ करते हुए भगवंत सिंह मान ने कहा “ सिद्धू वन मैन शो है, जिसको किसी की परवाह नहीं है।“

मुख्यमंत्री ने कहा कि कांग्रेस पार्टी पुराने मॉडल की फिएट कार की तरह है, जिसको आधुनिक ज़रूरतों के मुताबिक अपडेट नहीं किया जा सकता। उन्होंने कहा कि लोगों के कल्याण के लिए मुख्यमंत्री तीर्थ यात्रा योजना, आम आदमी क्लीनिक, स्कूल आफ एमिनेंस, सडक़ सुरक्षा फोर्स और अन्य कई स्कीमें शुरू की गई हैं। भगवंत सिंह मान ने कहा कि अब सरकारी अस्पतालों में ही लोगों को मुफ़्त दवाएं मुहैया करवाई जा रही हैं और इसी तरह राज्य के सरकारी स्कूलों में भी मानक शिक्षा दी जा रही है। 

मुख्यमंत्री ने कहा कि राज्य एक नये युग का गवाह बना है क्योंकि माता-पिता अपने बच्चों को प्राईवेट स्कूलों से सरकारी स्कूलों में ट्रांस्फर कर रहे हैं। उन्होंने कहा कि राज्य के लोगों ने सभी 13 लोक सभा सीटें ‘आप’ को देने का मन बना लिया है जिससे चल रहे विकास को और प्रोत्साहित किया जा सके। भगवंत सिंह मान ने कहा कि राज्य सरकार ‘ रंगला पंजाब’ सृजन करने के लिए पंजाब के लोगों की पूरी लगन के साथ सेवा करने के प्रयास जारी रखेगी। 

 

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD