Saturday, 27 April 2024

 

 

खास खबरें जिस दिन केंद्र में आम आदमी पार्टी की सरकार बनेगी, उस दिन भ्रष्टाचार बंद हो जाएगा- भगवंत मान कांग्रेस जन कल्याण में विश्वास करती है, न कि चुनिंदा लोगों को फायदा देने में: मनीष तिवारी राजा वडिंग ने व्यापारियों और उद्यमियों से की मुलाकात, उनकी दुर्दशा का समाधान खोजने का लिया संकल्प कांग्रेस में सक्रिय रहे जितेंद्र कुमार तोती अपने 100 समर्थकों सहित भाजपा में शामिल भाजपा की जनविरोधी और विभाजनकारी नीतियों का मुकाबला करने के लिए कांग्रेस को वोट दें : गुरजीत सिंह औजला अरविंद केजरीवाल के जेल में रहने से दिल्ली के कई काम रूके, हाईकोर्ट की फटकार के बाद भी केजरीवाल मुख्यमंत्री पद से नहीं दे रहे अस्तीफा लोकसभा चुनाव में महिला वोटरों की होगी बड़ी भूमिकाः जयइंद्र कौर 4 जून को पूरा हो जाएगा मिशन 13-0, पंजाब की जनता नई कहानी लिखने को तैयार : भगवंत मान गुरजीत औजला की जीत की हैट्रिक के लिए पत्नी उतरी मैदान में पंजाब में आम आदमी पार्टी ने भाजपा, कांग्रेस और अकाली दल को दिया बड़ा झटका एक बूथ-दस यूथ का नारा लेकर युवा करें चुनाव प्रचार: एन.के.शर्मा हरियाणा शहरी विकास प्राधिकरण (HSVP) में तैनात हो गए दो मुख्य सतर्कता अधिकारी (CVO) मीट हेयर के चुनाव अभियान को जबरदस्त समर्थन मिला सांसद मनीष तिवारी ने श्री आनंदपुर साहिब लोकसभा क्षेत्र की यादों को किया ताजा किसानों को मुआवजा दिए बिना सड़क का टेंडर लगवा कर जमीन पर गैरकानूनी कब्जा करवाना चाहते हैं परनीत कौर और बलबीर सिंह : एन के शर्मा डिप्टी कमिश्नर कोमल मित्तल ने टांडा रेल हैड व गोदाम का दौरा कर लिफ्टिंग मूवमेंट का किया निरीक्षण सेफ स्कूल वाहन पालिसी के अंतर्गत 22 स्कूली बसों की चैकिंग की कांग्रेस का सनातन विरोधी चेहरा उजागर, प्रदेश में राम विरोधी को लड़ाया राज्यसभा चुनाव : राजीव बिन्दल वोट डालने से पहले काम व किरदार को देखे जनता:एन.के.शर्मा मैं लड़ेगा रिव्यू : आकाश प्रताप सिंह के मजबूत कंधो पर खड़ी एक मर्मस्पर्शी कहानी राज्यपाल शिव प्रताप शुक्ल ने पेंशनर कल्याण संघ की स्मारिका का विमोचन किया

 

बंगाल में सरदार आईपीएस अधिकारी को खलिस्तानी बोले जाने की घटना की आम आदमी पार्टी ने की सख्त निंदा, कहा - भाजपा ने सिख धर्म का अपमान किया है

भाजपा सिखों का सम्मान करें, आजादी की लड़ाई में भाजपा के पूर्वजों ने अंग्रेजों का साथ दिया था, वहीं सिखों ने अपनी कुर्बानियां देकर देश को अंग्रेजों से आजाद करवाया - मलविंदर कंग

Malwinder Singh Kang, Malvinder Singh Kang, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

चंडीगढ़ , 21 Feb 2024

पश्चिम बंगाल के संदेशखाली में ड्यूटी पर तैनात एक सरदार आईपीएस अधिकारी को भाजपा नेताओं द्वारा खलिस्तानी बोले जाने की घटना की आम आदमी पार्टी कड़े शब्दों में निंदा की है और इसे सिख धर्म का अपमान बताया है। बुधवार को चंडीगढ़ पार्टी मुख्यालय में एक प्रेस कॉन्फ्रेंस को संबोधित करते हुए आम आदमी पार्टी पंजाब के मुख्य प्रवक्ता मलविंदर सिंह कंग ने भाजपा पर हमला बोलते हुए कहा कि यह घटना भाजपा की देश के अल्पसंख्यकों के प्रति घटिया मानसिकता को दर्शाता है। 

सिर्फ बंगाल में ही नहीं, भाजपा के हरियाणा, राजस्थान और उत्तर प्रदेश के नेताओं ने भी कई बार सिखों के प्रति अपशब्द बोले और उनके साथ धार्मिक आधार पर भेदभाव किया। कंग ने उदाहरण देते हुए कहा कि राजस्थान विधानसभा चुनाव के दौरान यूपी के मुख्यमंत्री योगी आदित्यनाथ के सामने भाजपा नेता संदीप दोहे ने गुरुद्वारा साहिबों और मस्जिदों को लेकर अपशब्द बोले थे। 

उन्होंने कहा था कि सरकार आने के बाद सभी गुरुद्वारा साहिब और मस्जिद गिरा दिए जाएंगे। वहीं हरियाणा के मुख्यमंत्री मनोहर लाल खट्टर ने किसान आंदोलन के दौरान खासतौर पर सिखों को डिटेन करवाया था और उनका अपमान किया था। पश्चिम बंगाल की यह घटना भाजपा की सिखों के प्रति घटिया सोच का ताजा उदाहरण है। 

इन घटनाओं से साबित होता है कि भारतीय जनता पार्टी सिख और अल्पसंख्यक विरोधी पार्टी है। कंग ने इन घटनाओं पर चुप्पी के लिए भाजपा के केन्द्रीय नेतृत्व पर सवाल उठाया और कहा कि भाजपा को सिखों और अन्य अल्पसंख्यक लोगों का सम्मान करना सीखना चाहिए। उन्होंने कहा कि भाजपा को शुरू से ही सिखों से दिक्कत रही है क्योंकि आजादी की लड़ाई में भाजपा के पूर्वजों ने अंग्रेजों का साथ दिया था, वहीं सिखों ने अपनी कुर्बानियां देकर देश को अंग्रेजों से आजाद करवाया।

जब भाजपा अपने दफ्तरों के आगे तिरंगा फहराने से इनकार करती थी उस समय सिखों ने अनाज भंडार भरकर भारत को फूड सरप्लस देश बनाया। आज भाजपा किसानों के खिलाफ अत्याचार कर रही है, जबकि किसानों के बच्चे ही देश के बॉर्डर पर खड़े होकर सरहदों को सुरक्षित कर रहे हैं।

उन्होंने कहा कि पिछले कुछ सालों से, खासकर किसान आंदोलन 2020 के समय से भाजपा ने सिखों को खलिस्तानी साबित करने के लिए मुहिम चलाई हुई है। ये सब घटनाएं भाजपा की इसी मुहिम का हिस्सा है। इन लोगों ने सोशल मीडिया पर जहर भर रखे हैं। ये लोग रोज सोशल मीडिया के माध्यम से किसानों, सिखों और मुसलमानों के प्रति नफ़रत फैलाते रहते हैं। 

कंग ने कहा कि भाजपा का अल्पसंख्यकों के प्रति यह नफरत भरा रवैया देश की और एकता और अखंडता के प्रति भारी खतरा पैदा करता है। इन लोगों ने वोट के लिए देश को बुरी तरह से बांट दिया है। कंग ने कहा कि पश्चिम बंगाल की घटना के लिए भाजपा का केंद्रीय नतृत्व माफी मांगे और इस घटना को अंजाम देने वाले अपने नेताओं पर कार्रवाई करे।

ਬੰਗਾਲ ਵਿੱਚ ਸਿੱਖ ਆਈਪੀਐਸ ਅਫਸਰ ਨੂੰ ਖਾਲਿਸਤਾਨੀ ਕਹੇ ਜਾਣ ਦੀ ਘਟਨਾ ਦੀ ਆਮ ਆਦਮੀ ਪਾਰਟੀ ਨੇ ਕੀਤੀ ਸਖ਼ਤ ਨਿਖੇਧੀ, ਕਿਹਾ- ਭਾਜਪਾ ਨੇ ਕੀਤਾ ਸਿੱਖ ਧਰਮ ਦਾ ਅਪਮਾਨ

ਭਾਜਪਾ ਨੂੰ ਸਿੱਖਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਭਾਜਪਾ ਦੇ ਪੁਰਖਿਆਂ ਨੇ ਆਜ਼ਾਦੀ ਸੰਗਰਾਮ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ, ਜਦੋਂ ਕਿ ਸਿੱਖਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ - ਮਲਵਿੰਦਰ ਕੰਗ

ਚੰਡੀਗੜ੍ਹ

ਆਮ ਆਦਮੀ ਪਾਰਟੀ ਨੇ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਵਿੱਚ ਡਿਊਟੀ ’ਤੇ ਤਾਇਨਾਤ ਇੱਕ ਸਿੱਖ ਆਈਪੀਐਸ ਅਧਿਕਾਰੀ ਨੂੰ ਭਾਜਪਾ ਆਗੂਆਂ ਵੱਲੋਂ ‘ਖਾਲਿਸਤਾਨੀ’ ਕਹਿਣ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਸਿੱਖ ਧਰਮ ਦਾ ਅਪਮਾਨ ਕਰਾਰ ਦਿੱਤਾ ਹੈ। ਬੁੱਧਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਘਟਨਾ ਦੇਸ਼ ਦੀਆਂ ਅਲਪਸੰਖਿਅਕਾਂ ਪ੍ਰਤੀ ਭਾਜਪਾ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦੀ ਹੈ।  

ਸਿਰਫ਼ ਬੰਗਾਲ ਹੀ ਨਹੀਂ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਭਾਜਪਾ ਆਗੂਆਂ ਨੇ ਵੀ ਸਿੱਖਾਂ ਵਿਰੁੱਧ ਕਈ ਵਾਰ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨਾਲ ਧਾਰਮਿਕ ਆਧਾਰ 'ਤੇ ਵਿਤਕਰਾ ਕੀਤਾ। ਕੰਗ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਰਾਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਆਗੂ ਸੰਦੀਪ ਦੋਹੇ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸਾਹਮਣੇ ਗੁਰਦੁਆਰਾ ਸਾਹਿਬਾਨ ਅਤੇ ਮਸਜਿਦਾਂ ਬਾਰੇ ਅਪਸ਼ਬਦ ਬੋਲੇ ਸਨ। 

ਉਨ੍ਹਾਂ ਕਿਹਾ ਸੀ ਕਿ ਸਰਕਾਰ ਆਉਣ ਤੋਂ ਬਾਅਦ ਸਾਰੇ ਗੁਰਦੁਆਰਾ ਸਾਹਿਬਾਨ ਅਤੇ ਮਸਜਿਦਾਂ ਨੂੰ ਢਾਹ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ਦੌਰਾਨ ਖਾਸ ਤੌਰ 'ਤੇ ਸਿੱਖਾਂ ਨੂੰ ਨਜ਼ਰਬੰਦ ਕਰਕੇ ਉਨ੍ਹਾਂ ਦਾ ਅਪਮਾਨ ਕੀਤਾ ਸੀ।  ਪੱਛਮੀ ਬੰਗਾਲ ਦੀ ਇਹ ਘਟਨਾ ਭਾਜਪਾ ਦੀ ਸਿੱਖਾਂ ਪ੍ਰਤੀ ਘਟੀਆ ਸੋਚ ਦੀ ਤਾਜ਼ਾ ਮਿਸਾਲ ਹੈ।  

ਇਹ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਭਾਰਤੀ ਜਨਤਾ ਪਾਰਟੀ ਸਿੱਖ ਵਿਰੋਧੀ ਅਤੇ ਅਲਪਸੰਖਿਅਕ ਵਿਰੋਧੀ ਪਾਰਟੀ ਹੈ। ਕੰਗ ਨੇ ਇਨ੍ਹਾਂ ਘਟਨਾਵਾਂ 'ਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਚੁੱਪੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਭਾਜਪਾ ਨੂੰ ਸਿੱਖਾਂ ਅਤੇ ਹੋਰ ਅਲਪਸੰਖਿਅਕ ਲੋਕਾਂ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਿੱਖਾਂ ਨਾਲ ਸ਼ੁਰੂ ਤੋਂ ਹੀ ਪਰੇਸ਼ਾਨੀ ਰਹੀ ਹੈ ਕਿਉਂਕਿ ਭਾਜਪਾ ਦੇ ਪੁਰਖਿਆਂ ਨੇ ਆਜ਼ਾਦੀ ਸੰਗਰਾਮ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ, ਜਦਕਿ ਸਿੱਖਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ।

ਜਦੋਂ ਭਾਜਪਾ ਆਪਣੇ ਦਫਤਰਾਂ ਅੱਗੇ ਤਿਰੰਗਾ ਲਹਿਰਾਉਣ ਤੋਂ ਇਨਕਾਰ ਕਰਦੀ ਸੀ ਉਸ ਸਮੇਂ ਸਿੱਖਾਂ ਨੇ ਅਨਾਜ ਦੇ ਭੰਡਾਰ ਭਰ ਕੇ ਭਾਰਤ ਨੂੰ ਵਾਧੂ ਅਨਾਜ ਵਾਲਾ ਦੇਸ਼ ਬਣਾ ਦਿੱਤਾ। ਅੱਜ ਭਾਜਪਾ ਕਿਸਾਨਾਂ 'ਤੇ ਅੱਤਿਆਚਾਰ ਕਰ ਰਹੀ ਹੈ, ਜਦਕਿ ਕਿਸਾਨਾਂ ਦੇ ਬੱਚੇ ਦੇਸ਼ ਦੀਆਂ ਸਰਹੱਦਾਂ 'ਤੇ ਖੜ੍ਹੇ ਹੋ ਕੇ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਖਾਸ ਕਰਕੇ ਕਿਸਾਨ ਅੰਦੋਲਨ 2020 ਤੋਂ ਭਾਜਪਾ ਸਿੱਖਾਂ ਨੂੰ ਖਾਲਿਸਤਾਨੀ ਸਾਬਤ ਕਰਨ ਦੀ ਮੁਹਿੰਮ ਚਲਾ ਰਹੀ ਹੈ।  

ਇਹ ਸਾਰੀਆਂ ਘਟਨਾਵਾਂ ਭਾਜਪਾ ਦੀ ਇਸ ਮੁਹਿੰਮ ਦਾ ਹਿੱਸਾ ਹਨ।  ਇਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਜ਼ਹਿਰ ਫੈਲਾਇਆ ਹੈ।  ਇਹ ਲੋਕ ਹਰ ਰੋਜ਼ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ, ਸਿੱਖਾਂ ਅਤੇ ਮੁਸਲਮਾਨਾਂ ਪ੍ਰਤੀ ਨਫ਼ਰਤ ਫੈਲਾਉਂਦੇ ਰਹਿੰਦੇ ਹਨ। ਕੰਗ ਨੇ ਕਿਹਾ ਕਿ ਅਲਪਸੰਖਿਅਕਾਂ ਪ੍ਰਤੀ ਭਾਜਪਾ ਦਾ ਇਹ ਨਫ਼ਰਤ ਭਰਿਆ ਰਵੱਈਆ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਵੱਡਾ ਖਤਰਾ ਹੈ।  ਇਨ੍ਹਾਂ ਲੋਕਾਂ ਨੇ ਵੋਟਾਂ ਲਈ ਦੇਸ਼ ਨੂੰ ਪੂਰੀ ਤਰ੍ਹਾਂ ਵੰਡਿਆ ਹੋਇਆ ਹੈ। ਕੰਗ ਨੇ ਕਿਹਾ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਪੱਛਮੀ ਬੰਗਾਲ ਵਿੱਚ ਵਾਪਰੀ ਘਟਨਾ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਆਪਣੇ ਆਗੂਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

Aam Aadmi Party strongly condemned the incident of Sardar IPS officer being called Khalistani in Bengal, said - BJP insulted Sikh religion

BJP should respect the Sikhs, the ancestors of BJP had supported the British in the freedom struggle, while the Sikhs made sacrifices for freedom - Malvinder Kang

Chandigarh : The Aam Aadmi Party has strongly condemned the incident of BJP leaders calling a Sardar IPS officer on duty in Sandeshkhali, West Bengal 'Khalistani' and termed it an insult to Sikhism. Addressing a press conference at the Chandigarh party headquarters on Wednesday, Aam Aadmi Party Punjab chief spokesperson Malvinder Singh Kang attacked the BJP and said that this incident shows the poor mentality of the BJP towards the minorities of the country. 

Not only in Bengal, BJP leaders from Haryana, Rajasthan and Uttar Pradesh also used abusive language against Sikhs many times and discriminated against them on religious grounds. Giving an example, Kang said that during the Rajasthan Assembly elections, BJP leader Sandeep Dohe used insulting words about Gurdwara Sahibs and mosques in front of UP Chief Minister Yogi Adityanath. 

He said that after the BJP government came to power again, all the Gurdwara Sahibs and mosques will be demolished. Haryana Chief Minister Manohar Lal Khattar particularly detained Sikhs during the farmers' movement and insulted them. This incident in West Bengal is the latest example of BJP's poor thinking towards Sikhs. 

These incidents prove that the Bharatiya Janata Party is an anti-Sikh and anti-minority party. Kang questioned the BJP's central leadership for its silence on these incidents and said that the BJP should learn to respect Sikhs and other minority people. 

He said that BJP has had problems with Sikhs since the beginning because the ancestors of BJP had supported the British during the freedom struggle, while the Sikhs made sacrifices to liberate the country from the clutches of the British. While BJP was refusing to hoist the tricolor in front of its offices, Sikhs made India a food surplus country. 

Today the BJP is committing atrocities against the farmers, while the children of the farmers are standing at the borders of our country and protecting it. He said that for the last few years, especially since the farmers' movement 2020, BJP has been running a campaign to portray Sikhs as Khalistanis. 

All these incidents are part of this campaign of the BJP.  These people are spreading poison on social media against Sikhs. These people keep spreading hatred towards farmers, Sikhs and Muslims every day through social media.

Kang said that this hateful attitude of the BJP towards minorities poses a huge threat to the unity and integrity of the country. Kang said that the central leadership of the BJP should apologize for the incident in West Bengal and take action against the people responsible for it.

 

Tags: Malwinder Singh Kang , Malvinder Singh Kang , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD